Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪਤਨੀ ਨਾਲ ਨਜਾਇਜ਼ ਸਬੰਧ ਬਣਾਉਣ ਦੀ ਮੰਗ ਕਾਰਨ ਹੋਏ ਕਤਲ ਦੇ ਦੋਵੇਂ ਕਥਿਤ ਦੋਸ਼ੀ ਕਾਬੂ : ਜ਼ਿਲ੍ਹਾ ਪੁਲਿਸ ਮੁਖੀ

ਪਿੰਡ ਬੁਚੜਾਂ ਨੇੜੇ ਕਥਿਤ ਦੋਸ਼ੀਆਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 02 Aug 2023

Last updated on: Aug 02, 2023, 00:00 IST

ਪਿੰਡ ਬੁੱਚੜਾਂ ਨੇੜੇ ਬਣ ਰਹੇ ਬ੍ਰਿਧ ਆਸ਼ਰਮ ਕੋਲ ਹੋਏ ਇੱਕ ਕਤਲ ਦੇ ਦੋਵੇਂ ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰ ਸਾਇਕਲ ਨੰ: ਪੀ.ਬੀ. 39-ਬੀ-0966 ਅਤੇ ਤੇਜਧਾਰ ਚਾਕੂ ਵੀ ਬਰਾਮਦ ਕੀਤਾ ਗਿਆ ਹੈ। 

ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੀ 29 ਜੁਲਾਈ ਨੂੰ ਥਾਣਾ ਸਰਹਿੰਦ ਦੇ ਮੁੱਖ ਥਾਣਾ ਅਫਸਰ ਇਸਪੈਕਟਰ ਗੁਰਦੀਪ ਸਿੰਘ ਕੋਲ ਜਸਵੀਰ ਕੌਰ ਪਤਨੀ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੇਦਪੁਰਾ ਥਾਣਾ ਸਰਹਿੰਦ ਨੇ ਬਿਆਨ ਦਰਜ਼ ਕਰਵਾਇਆ ਸੀ ਕਿ 28 ਜੁਲਾਈ ਨੂੰ ਜਸਵੀਰ ਕੌਰ ਆਪਣੇ ਪਤੀ ਸੁਰਿੰਦਰ ਸਿੰਘ ਨਾਲ ਮੋਟਰ ਸਾਇਕਲ ਉਪਰ ਅਤੇ ਜਸਵੀਰ ਕੌਰ ਦਾ ਭਤੀਜਾ ਗੁਰਜੀਤ ਸਿੰਘ ਤੇ ਉਸ ਦਾ ਦੋਸਤ ਸੁਖਵੀਰ ਸਿੰਘ ਉਰਫ ਸੁੱਖ ਆਪਣੇ ਮੋਟਰ ਸਾਇਕਲਾਂ ਤੇ ਸਵਾਰ ਹੋ ਕੇ ਪਿੰਡ ਬੁੱਚੜਾਂ ਨੇੜੇ ਬਣ ਰਹੇ ਬ੍ਰਿਧ ਆਸ਼ਰਮ ਵਿਖੇ ਖਾਣ-ਪੀਣ ਲਈ ਗਏ ਸਨ, ਜਦੋਂ ਸੁਰਿੰਦਰ ਸਿੰਘ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਜਸਵੀਰ ਕੌਰ ਵੀ ਬ੍ਰਿਧ ਆਸ਼ਰਮ ਚਲੀ ਗਈ। 

ਜਸਵੀਰ ਕੌਰ ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਉਰਫ ਸੁੱਖੂ ਨੇ ਉਸ ਦੇ ਘਰਵਾਲੇ ਸੁਰਿੰਦਰ ਸਿੰਘ ਨੂੰ ਜ਼ਮੀਨ ਤੇ ਸੁੱਟਿਆ ਹੋਇਆ ਸੀ ਅਤੇ ਸੁਖਵੀਰ ਸਿੰਘ ਨੇ ਸੁਰਿੰਦਰ ਸਿੰਘ ਦੀਆਂ ਦੋਵੇਂ ਬਾਹਵਾਂ ਫੜੀਆਂ ਹੋਈਆਂ ਸਨ, ਜਸਵੀਰ ਕੌਰ ਦੇ ਵੇਖਦੇ-ਵੇਖਦੇ ਗੁਰਜੀਤ ਸਿੰਘ ਨੇ ਆਪਣੇ ਸੱਜੇ ਹੱਥ ਵਿੱਚ ਫੜੇ ਚਾਕੂ ਨਾਲ ਸੁਰਿੰਦਰ ਸਿੰਘ ਦੇ ਗਲੇ ਤੇ ਕਾਫੀ ਵਾਰ ਕੀਤੇ ਜਿਸ ਨਾਲ ਸੁਰਿੰਦਰ ਸਿੰਘ ਖੂਨ ਨਾਲ ਲੱਥ ਪੱਥ ਹੋ ਗਿਆ। 

ਵਾਹਨ ਦਾ ਇੰਤਜਾਮ ਕਰਕੇ ਸੁਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਜਸਵੀਰ ਕੌਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਦੋਵੇਂ ਕਥਿਤ ਦੋਸ਼ੀਆ ਵਿਰੁੱਧ ਧਾਰਾ 302 ਤੇ 34 ਅਧੀਨ ਥਾਣਾ ਸਰਹਿੰਦ ਵਿਖੇ 29 ਜੁਲਾਈ ਨੂੰ ਮੁਕੱਦਮਾ ਨੰ: 102 ਦਰਜ਼ ਕੀਤਾ ਸੀ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਇਹ ਰੰਜਿਸ਼ ਦੀ ਇਹ ਵਜ੍ਹਾ ਸਾਹਮਦੇ ਆਈ ਕਿ ਮ੍ਰਿਤਕ ਸੁਰਿੰਦਰ ਸਿੰਘ ਕਥਿਤ ਦੋਸ਼ੀ ਗੁਰਜੀਤ ਸਿੰਘ ਦਾ ਸ਼ਰੀਕੇ ਵਿੱਚੋਂ ਫੁੱਫੜ ਲੱਗਦਾ ਸੀ, ਜੋ ਕਥਿਤ ਦੋਸ਼ੀ ਗੁਰਜੀਤ ਸਿੰਘ ਦੀ ਪਤਨੀ ਤੇ ਗਲਤ ਨਿਗ੍ਹਾ ਰੱਖਦਾ ਸੀ। 

ਮਿਤੀ 29-07-2023 ਨੂੰ ਮ੍ਰਿਤਕ ਸੁਰਿੰਦਰ ਸਿੰਘ ਕਥਿਤ ਦੋਸ਼ੀ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਪਹਿਲਾਂ ਤਾਂ ਇਕੱਠੇ ਸ਼ਰਾਬ ਪੀਤੀ ਅਤੇ ਇਸੇ ਦੌਰਾਨ ਗੁਰਜੀਤ ਸਿੰਘ ਨੇ ਸੁਰਿੰਦਰ ਸਿੰਘ ਪਾਸੋਂ ਉਧਾਰ ਪੈਸਿਆਂ ਦੀ ਮੰਗ ਕੀਤੀ ਤਾਂ ਸੁਰਿੰਦਰ ਸਿੰਘ ਨੇ ਉਸ ਪਾਸੋਂ ਉਸਦੀ ਪਤਨੀ ਨਾਲ ਰਹਿਣ ਸਬੰਧੀ ਗਲਤ ਮੰਗ ਕੀਤੀ ਤਾਂ ਕਥਿਤ ਦੋਸ਼ੀ ਗੁਰਜੀਤ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਤਿੰਨੇ ਜਾਣੇ ਆਪਸ ਵਿੱਚ ਹੱਥੋਂ ਪਾਈ ਹੋ ਗਏ ਅਤੇ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਮਿਲ ਕੇ ਸੁਰਿੰਦਰ ਸਿੰਘ ਦੇ ਗਲ ਤੇ ਚਾਕੂ ਦਾ ਵਾਰ ਕੀਤੇ ਗਏ ਜਿਸ ਉਸ ਦੀ ਮੌਤ ਹੋ ਗਈ।

ਡਾ: ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਜਸਵੀਰ ਕੌਰ ਦੀ ਸ਼ਨਾਖਤ ਤੇ ਕਥਿਤ ਦੋਸ਼ੀ ਗੁਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ  ਪਿੰਡ ਹਰਪਾਲ ਪੁਰ, ਥਾਣਾ ਖੇੜੀ ਗੰਢਿਆ, ਜਿਲ੍ਹਾ ਪਟਿਆਲਾ ਨੂੰ ਮਿਤੀ 29-07-2023 ਨੂੰ ਸਰਹਿੰਦ ਨਜ਼ੀਦਕ ਨਵੇਂ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਿਤੀ 30-07-2023 ਨੂੰ ਦੂਸਰੇ ਕਥਿਤ ਦੋਸ਼ੀ ਸੁਖਵੀਰ ਸਿੰਘ ਉਰਫ ਸੁੱਖੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਵਾਨੀ ਕਲਾਂ, ਥਾਣਾ ਪੁਖਰਾਲੀ ਜ਼ਿਲ੍ਹਾ ਰੂਪ ਨਗਰ ਨੂੰ ਵਾਰਦਾਤ ਸਮੇਂ ਵਰਤੇ ਗਏ ਕਾਲੇ ਰੰਗ ਦੇ ਸਪਲੈਂਡਰ ਮੋਟਰ ਸਾਇਕਲ ਨੰ: ਪੀ.ਬੀ.-39-ਬੀ-0966 ਸਮੇਤ ਪਿੰਡ ਫਾਟਕ ਮਾਜਰੀ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਮ੍ਰਿਤਕ ਸੁਰਿੰਦਰ ਸਿੰਘ ਦਾ ਪਰਸ ਨਬੀਪੁਰ ਨਹਿਰ ਦੇ ਨਜ਼ਦੀਕ ਝਾੜੀਆਂ ਵਿੱਚੋਂ ਬ੍ਰਾਮਦ ਕਰਵਾਇਆ ਗਿਆ। 

ਕਥਿਤ ਦੋਸ਼ੀਆਂ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਉਰਫ ਸੁੱਖੂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਤੇਜਧਾਰ ਚਾਕੂ ਜੋ ਕਿ ਇਨ੍ਹਾਂ ਨੇ ਪਿੰਡ ਸੈਦਪੁਰ ਨੇੜੇ ਪੀਰ ਬਾਬੇ ਦੀ ਜਗ੍ਹਾਂ ਝਾੜੀਆਂ ਵਿੱਚ ਛੁਪਾਇਆ ਹੋ ਸੀ ਅਤੇ ਵਾਰਦਾਤ ਸਮੇਂ ਕਥਿਤ ਦੋਸ਼ੀ ਗੁਰਜੀਤ ਸਿੰਘ ਦੇ ਪਹਿਨੇ ਕਪੜੇ ਵੀ ਬਰਾਮਦ ਕਰ ਲਏ ਗਏ ਹਨ। 

ਉਨ੍ਹਾਂ ਦੱਸਿਆ ਕਿ ਦੋਵੇਂ ਕਥਿਤ ਦੋਸ਼ੀ ਪੁਲਿਸ ਰਿਮਾਂਡ ਤੇ ਹਨ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD