ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ ਬਲਵੀਰ ਸਿੰਘ ਨੇ ਸੂਬੇ ਦੇ ਸਮੂਹ ਸਿਵਲ ਸਰਜਨਾ ਨਾਲ ਵੀਡੀਓ ਕਾਨਫਰੰਸ ਕਰਕੇ ਹੜ੍ਹਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ । ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਸਿਹਤ ਮੰਤਰੀ ਜੀ ਨੂੰ ਜ਼ਿਲੇ ਦੀ ਹੜ੍ਹਾਂ ਸਬੰਧੀ ਸਥਿਤੀ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਭਾਵੇਂ ਹੋ ਚੁੱਕੀ ਹੈ ਪਰ ਵਾਟਰ ਬੌਰਨ ਤੇ ਵੈਕਟਰ ਬੌਰਨ ਬਿਮਾਰੀਆਂ ਦਾ ਖਤਰਾ ਅਜੇ ਬਣਿਆ ਹੋਇਆ ਹੈ ,ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਹਨਾਂ ਬਿਮਾਰੀਆਂ ਨੂੰ ਮੁੱਢਲੇ ਪੜਾਅ ਤੇ ਹੀ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇੰਸੈਕਟੀਸਾਈਡ ਤੇ ਲਾਰਵੀਸਾਈਡ ਦੀ ਸਪਰੇ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਥਾਵਾਂ ਤੇ ਲਗਾਤਾਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, 56 ਰੈਪਿਡ ਰਿਸਪੋਂਸ ਟੀਮਾਂ ਵੀ ਜ਼ਿਲ੍ਹੇ ਨੂੰ ਕਵਰ ਕਰ ਰਹੀਆਂ ਹਨ ।
ਇਸ ਤੋਂ ਇਲਾਵਾ ਉਨ੍ਹਾਂ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਜ਼ਿਲੇ ਅੰਦਰ 24 ਘੰਟੇ ਮੈਡੀਕਲ ਸਟਾਫ ਤੇ ਮੈਡੀਕਲ ਸੇਵਾਵਾਂ ਉਪਲੱਬਧ ਹਨ ਅਤੇ ਲੋੜ ਮੁਤਾਬਕ ਐਂਬੂਲੈਂਸਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਉਨ੍ਹਾਂ ਸਿਹਤ ਮੰਤਰੀ ਨੂੰ ਯਕੀਨ ਦਿਵਾਇਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਪੱਧਰ ਤੇ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਇਸ ਕੰਮ ਲਈ ਆਈ.ਐਮ.ਏ , ਪ੍ਰਾਈਵੇਟ ਹਸਪਤਾਲ, ਪ੍ਰਾਈਵੇਟ ਪ੍ਰੈਕਟੀਸ਼ਨਰ, ਰੋਟਰੀ ਕਲੱਬ ਅਤੇ ਜ਼ਿਲ੍ਹੇ ਦੀਆਂ ਹੋਰ ਐਨ.ਜੀ ਓ ਨਾਲ ਤਾਲਮੇਲ ਕਰਕੇ ਲੋੜ ਪੈਣ ਤੇ ਉਨ੍ਹਾਂ ਤੋਂ ਸਹਿਯੋਗ ਲੈ ਸਕਦੇ ਹਨ।
ਇਸ ਮੌਕੇ ਤੇ ਜਿਲ੍ਹਾ ਐਪੀਡਿਮੀਆਲੋਜਿਸਟ ਡਾ ਗੁਰਪ੍ਰੀਤ ਕੌਰ, ਡਾ ਦੀਪਤੀ, ਸਟੈਨੋ ਬਲਜੀਤ ਕੌਰ ਵੀ ਹਾਜਰ ਸਨ।