ਵਾਲਮੀਕੀ ਭਾਈਚਾਰ ਕਾਂਗਰਸ ਪਾਰਟੀ ਦੇ ਨਾਲ ਚਟਾਂਨ ਵਾਂਗ ਖ੍ਹੜਾ ਕੁੱਝ ਅਖੌਤੀ ਬਾਦਲਾਂ ਦੇ ਚਮਚੇ ਸੁਮਚੇ ਭਾਈਚਾਰੇ ਨੂੰ ਆਪਣੀ ਨਿਜੀ ਜੰਗੀਰ ਨਾ ਸਮਝਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮੇਂ ਸਿੰਘ ਬਿਰਲਾ ਮੈਂਬਰ ਸੈਂਸਰ ਬਰੋਡ ਨੇ ਕੀਤਾ । ਉਹਨਾਂ ਕਿਹਾ ਕਿ ਵਾਲਮੀਕੀ ਭਾਈਚਾਰ ਹਮੇਸ਼ਾ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਆਹਿਮ ਰੋਲ ਅਦਾ ਕਰਦਾ ਰਿਹਾ ਹੈ ਇਸ ਵਾਰ ਵੀ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਅੰਦਰ ਸਭ ਤੋ ਵੱਧ ਵੋਟਾਂ ਨਾਲ ਜਿਤਾਕੇ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਨੇ ਸਰਕਾਰੀ ਤੋਰ ਤੇ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮਨਾਉਣ ਦਾ ਫੈਸਲਾ ਕੀਤਾ। ਪੰਜਾਬੀ ਯੂਨੀਵਰਸਟੀ ਪਟਿਆਲਾ ਵਿੱਚ ਭਗਵਾਨ ਵਾਲਮੀਕੀ ਕੁਰਸੀ ਰਖਾਈ, ਸਫਾਈ ਕਰਮਚਾਰੀਆਂ ਨੂੰ 2ਸੋ ਰੁਪਏ ਇੰਕਰੀਮੈਂਟ ਦਿੱਤਾ, ਕੇਂਦਰ ਦੀ ਕਾਂਗਰਸ ਸਰਕਾਰ ਨੇ ਮਲੀਨ ਧੰਦਾ ਬੰਦ ਕਰਵਾਉਦ ਦਾ ਕਾਨੂੰਨ ਬਣਾਇਆ। ਦੂਜੇ ਪਾਸੇ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਕਈ ਸੀਵਰਮੈਨਾਂ ਦੀ ਸਵੀਰੇਜ ਵਿੱਚ ਮੌਤ ਹੋ ਗਈ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਣਦਾ ਹਕ ਵੀ ਨਹੀ ਦਿੱਤਾ ਜਿਹੜੇ ਲੋਕ ਅੱਜ ਸੁਮਚੇ ਭਾਈਚਾਰੇ ਵੱਲੋ ਅਕਾਲੀ ਦਲ ਦੇ ਸਮਰਥਨ ਦਾ ਐਲਾਨ ਕਰ ਰਹੇ ਹਨ ਉਹਨਾਂ ਨੇ ਹੀ ਆਪਣੀ ਕੁਰਸੀ ਬਚਾਉਣ ਦੀ ਖਾਤਰ ਬਾਦਲਾਂ ਦੀ ਚਾਪਲੂਸੀ ਕਰਕੇ ਹਮੇਸ਼ਾ ਭਾਈਚਾਰੇ ਦਾ ਹਕ ਮਰਵਾਇਆ ।
ਉਹਨਾਂ ਕਿਹਾ ਕਿ ਇਹ ਲੋਕ ਦੱਸਣ ਕਿ ਇਹਨਾਂ ਨੇ ਭਾਈਚਾਰੇ ਦਾ ਕਿੱਥੇ ਮਾਣ ਰਖਿਆ, ਜਿਹੜੀਆਂ ਇਹਨਾਂ ਨੂੰ ਚੇਅਰਮੈਨੀਆਂ ਦਿੱਤੀਆਂ ਹੋਈਆਂ ਹਨ ਉਹਨਾਂ ਤੇ ਤਾਂ ਕੋਈ ਜਨ: ਵਿਆਕਤੀ ਬੈਠਣਾ ਹੀ ਨਹੀ ਚਾਹੁਦਾ ਇਸ ਲਈ ਇਹਨਾਂ ਲੋਕਾਂ ਨੂੰ ਮਜਬੂਰੀਵਸ ਵਿੱਚ ਭਾਈਚਾਰੇ ਦੀਆਂ ਹਕੀਕੀ ਮੰਗ ਮਰਵਾਉਦ ਦੀ ਖਾਤਰ ਕੁੱਝ ਚਾਪਲੂਸ ਰੱਖੇ ਹਨ ਉਹਨਾਂ ਨੂੰ ਦੇਣੀਆਂ ਪਈਆਂ । ਸ੍ਰੀ ਬਿਰਲਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਵਾਲੀਮੀਕੀ ਸਮਾਜ ਨੂੰ ਹੀਣਭਾਵਨਾਂ ਨਾਲ ਹੀ ਵੇਖਿਆ, ਹਮੇਸ਼ਾ ਵੇਟਾਂ ਲੈ ਲਈ ਨਿਰਪੱਖ ਹੋਣ ਦੇ ਦਆਵੇ ਕੀਤੇ । ਉਹਨਾਂ ਕਿਹਾ ਕਿ ਉਹ ਆਪ ਮੁਹਾਰੇ ਸਮਾਜ ਦੇ ਠੇਕੇਦਾਰ ਬਣੇ ਆਪਣੇ ਭਰਾਵਾਂ ਨੂੰ ਪੁਛਣਾਂ ਚਾਹੁੰਦੇ ਹਨ ਕਿ ਜੇ ਉਹਨਾਂ ਵਿੱਚ ਦਮ ਹੈ ਤਾਂ ਆਪਣੀ ਵਾਲੀ ਕੁਰਸੀ ਕਿਸੇ ਜਨ: ਵਿਆਕਤੀ ਅਤੇ ਐਸ ਐਸ ਬੋਰਡ, ਮੰਡੀ ਬੋਰਡ, ਪਲੈਨਿਗ ਬੋਰਡ ਜਾ ਕੋਈ ਹੋਰ ਚੇਅਰਮੈਨੀ ਲੈ ਕੇ ਵਖਾਉਣ । ਉਹਨਾਂ ਕਿਹਾ ਕਿ ਲੋਕ ਅਕਾਲੀ ਭਾਜਪਾ ਸਰਕਾਰ ਤੋ ਦੁੱਖੀ ਹਨ ਇਸ ਸਰਕਾਰ ਦੇ ਅੰਤਿਮ ਦਿਨ ਆ ਚੁੱਕੇ ਹਨ ਇਸ ਸਰਕਾਰ ਦਾ ਸਿਆਸੀ ਪਤਨ ਕਰਨ ਦੇ ਵਿੱਚ ਵਾਲਮੀਕੀ ਭਾਈਚਾਰੇ ਆਹਿਮ ਰੋਲ ਅਦਾ ਕਰੇਗਾ। ਇਸ ਮੋਕੇ ਉਹਨਾਂ ਦੇ ਨਾਲ ਸੀਤਲ ਪ੍ਰਧਾਨ,ਮੰਗਤ ਰਾਮ ਬਾਲੀ, ਜਸਵੀਰ, ਮੁਹਿੰਦਰ ਸਿੰਘ, ਇੰਦਰਜੀਤ ਕਾਗੜਾ, ਨਰੇਸ਼ ਸੋਦਾਈ, ਧਰਮਪਾਲ ਪਰਸ਼ਾ, ਨਰੇਸ਼ ਦੀਸ਼ਾਰਵਰ, ਦਿਲਸ਼ਵਰ ਦਤਿਆ ਆਦਿ ਹਾਜਰ ਸਨ।