Wednesday, 15 May 2024

 

 

ਖ਼ਾਸ ਖਬਰਾਂ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਉਹਨਾਂ ਦੇ ਘਰ ਆਉਣ ਤੇ ਕੀਤਾ ਨਿੱਘਾ ਸਵਾਗਤ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਆ ਪੰਜਾਬ ਸਰਕਾਰ ਦਾ ਵੱਕਾਰੀ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਲਾਨਾ ਵਾਤਾਵਰਣ ਐਵਾਰਡ- 2023

ਵੀ.ਸੀ. ਡਾ. ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪ੍ਰਾਪਤ ਕੀਤਾ ਐਵਾਰਡ

Bhagwant Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gurmeet Singh Meet Hayer, Sant Balbir Singh Seechewal, Kulwant Singh, Guru Nanak Dev University Amritsar, Guru Nanak Dev University, Prof. Jaspal Singh Sandhu, GNDU, Amritsar, World Environment Day

Web Admin

Web Admin

5 Dariya News

ਅੰਮਿ੍ਤਸਰ , 05 Jun 2023

ਸੂਬੇ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਸੁੱਰਖਿਅਤ ਰੱਖਣ ਵਾਸਤੇ ਸ਼ਾਨਦਾਰ ਉਪਰਾਲੇ ਅਤੇ ਮਹੱਤਵਪੂਰਨ ਯੋਗਦਾਨ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਲਾਨਾ ਵਾਤਾਵਰਣ ਸਨਮਾਨ 2023  ਨਾਲ ਪੰਜਾਬ ਸਰਕਾਰ ਵੱਲੋਂ ਅੱਜ ਵਾਤਾਵਰਣ ਦਿਵਸ ਤੇ ਸਨਮਾਨਿਤ ਕੀਤਾ ਗਿਆ ਹੈ ।ਇਹ ਸਨਮਾਨ ਪੰਜਾਬ ਦੇ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪੋ੍ਰ. ਡਾ. ਜਸਪਾਲ ਸਿੰਘ ਸੰਧੂ ਨੂੰ ਭੇਟ ਕੀਤਾ ਗਿਆ ਹੈ।

ਜਿਸ ਵਿਚ ਇੱਕ ਲੱਖ ਰੁਪਏ ਦੀ ਰਾਸ਼ੀ, ਇੱਕ ਪ੍ਰਸ਼ੰਸਾ ਪੱਤਰ, ਇੱਕ ਚਾਂਦੀ ਦੀ ਪਲੇਟ ਸ਼ਾਮਿਲ ਹੈ । ਇਹ ਐਵਾਰਡ ਦੇਸ਼ ਦੀ ਸਭ ਤੋ ਚੋਟੀ ਦੀ ਦੂਜੇ ਨੰਬਰ ਦੀ ਯੂਨੀਵਰਸਿਟੀ ਨੂੰ ਮਿਲਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਖੁਸ਼ੀ ਦਾ ਮਾਹੌਲ  ਸੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਡਾ. ਕਰਨਜੀਤ ਕਾਹਲੋਂ, ਡੀਨ ਵਿਿਦਆਰਥੀ ਭਲਾਈ ਪ੍ਰੋ. ਪ੍ਰੀਤ ਮੋੋਹਿੰਦਰ ਸਿੰਘ ਬੇਦੀ ਨੇ ਖੁਸ਼ੀ ਜਾਹਿਰ ਕਰਦਿਆ ਕਿਹਾ ਕਿ  ਵਾਈਸ ਚਾਂਸਲਰ ਡਾ. ਸੰਧੂ ਦੀ ਦੂਰਦਰਸ਼ੀ ਅਗਵਾਈ ਅਧੀਨ ਯੂਨੀਵਰਸਿਟੀ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਜੋ ਸਮੇਂ ਸਮੇਂ ਉਪਰਾਲੇ ਕੀਤੇ ਗਏ ਹਨ ਦੀ ਬਦੋਲਤ ਹੀ ਅੱਜ ਪੰਜਾਬ ਸਰਕਾਰ ਵੱਲੋਂ ਇਹ ਐਵਾਰਡ ਦੇ ਕੇ ਮੋਹਰ ਲਗਾ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਥੇ ਵਾਤਾਵਰਣ ਪ੍ਰਤੀ ਪੂਰੀ ਤਰ੍ਹਾਂ ਜ੍ਰਾਗਤ ਹੈ ਉਸ ਵੱਲੋਂ ਉਚੇਰੀ ਸਿੱਖਿਆ ਦੇ ਹੋਰ ਖੇਤਰਾਂ ਵਿਚ ਵੀ ਮਾਰਕੇ ਮਾਰੇ ਹਨ ਜਿਸ ਦੀ ਬਦੋਲਤ ਦੇਸ਼ਾਂ ਵਿਦੇਸ਼ਾ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੱਕਾਰ ਵਧਿਆ ਹੈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜੀਰੋ ਵੈਸਟ ਗਰੀਨ ਕੈਂਪਸ ਇਕ ਮਿਸਾਲ ਬਣ ਗਿਆ ਹੈ ਜੋ ਦੂਸਰਿਆਂ ਅਦਾਰਿਆਂ ਦੇ ਲਈ ਪ੍ਰੇਰਣਾ ਸਰੋਤ ਬਣ ਕੇ ਉਭਰ ਚੁੱਕਾ ਹੈ ।  ਇਹਨਾਂ ਉਪਰਾਲਿਆਂ ਦੇ ਨਾਲ ਹੀ ਯੂਨੀਵਰਸਿਟੀ  ਦੇ ਕੈਂਪਸ ਵਿਚ ਜੋ ਰਹਿੰਦ ਖੂੰਹਦ ਨੂੰ ਮੁੜ ਵਰਤੋਂ ਵਿਚ ਲਿਆ ਕੇ ਕੀਤੇ ਗਏ ਸਫਲ ਤਜਰਬੇ ਵੀ ਯੂਨੀਵਰਸਿਟੀ ਦੇ ਨਾਂ ਨੂੰ ਉੱਚਾ ਕਰ ਰਹੇ ਹਨ ।

ਜਿਕਰਯੋਗ ਹੈ ਕਿ  ਯੂਨੀਵਰਸਿਟੀ ਦਾ ਕੈਂਪਸ ਪ੍ਰਦੂਸ਼ਨ ਮੁਕਤ ਹੈ । ਜਿਸ ਦੇ ਲਈ ਯੂਨੀਵਰਸਿਟੀ ਦੇ ਦੋਨਾਂ ਮੁੱਖ ਗੇਟਾਂ ਤੇ ਵੱਡੀ ਸੱਮਰਥਾ ਵਾਲੀਆਂ ਪਾਰਕਿੰਗ ਬਣਾਈਆਂ ਗਈਆਂ ਹਨ । ਬਾਹਰੀ ਵਾਹਨਾਂ ਦੀ ਪੂਰਨ ਪਾਬੰਦੀ ਕਰਨ ਨਾਲ ਈ ਬੱਸਾਂ ਦੀ ਵੱਡੀ ਸਹੂਲਤ ਦਿੱਤੀ ਗਈ ਹੈ ।ਯੂਨੀਵਰਸਿਟੀ ਦੇ ਕੈਂਪਸ ਵਿਚ ਪੈਦਾ ਕੀਤਾ ਗਿਆ ਸਾਇਕਲ  ਸਭਿਆਚਾਰ ਅਤੇ ਈ ਬੱਸਾਂ, ਪੈਦਲ ਚੱਲਣ ਵਾਸਤੇ ਫੁੱਟਪਾਥ, ਵਾਹਨਾਂ ਦੇ ਦਾਖਲੇ ਤੇ ਪਾਬੰਦੀ ਲਾਉਣ ਵਰਗੀਆਂ ਸਰਗਮੀਆਂ ਨੂੰ ਉਤਸ਼ਾਹਿਤ ਕਰਕੇ ਵਿਿਦਆਰਥੀਆਂ ਵਿਚ ਵਾਤਾਵਰਣ ਪ੍ਰਤੀ ਮਿਸਾਲੀ ਜਾਗਰੂਕਤਾ ਪੈਦਾ ਕੀਤੀ ਗਈ ਹੈ । 

ਹਰ ਸਾਲ ਯੂਨੀਵਰਸਿਟੀ  ਦੇ ਕੈਂਪਸ ਵਿਚ ਲੱਗਣ ਵਾਲੇ ਦੋ ਫੁੱਲਾਂ ਦੇ ਮੇਲੇ ਵੀ ਯੂਨੀਵਰਸਿਟੀ ਦੀ ਸ਼ਾਨ ਬਣ ਚੁੱਕੇ ਹਨ ।ਵੱਖ- ਵੱਖ ਕਿਸਮਾਂ ਦੇ ਰੁੱਖਾਂ, ਝਾੜੀਆਂ ਅਤੇ ਮੌਸਮੀ ਫੁੱਲਾਂ ਦੇ ਨਾਲ ਹਰਿਆ ਭਰਿਆ ਕੈਂਪਸ ਕਿਸੇ ਪਹਾੜੀ ਇਲਾਕੇ ਦਾ ਦ੍ਰਿਸ਼ ਪੇਸ਼ ਕਰਦਾ ਹੈ ।ਵਾਤਾਵਰਣ ਦੀ ਸੰਭਾਲ ਲਈ ਕੀਤੇ ਗਏ ਮਿਸਾਲੀ ਉਪਰਾਲਿਆਂ ਨੂੰ ਮਾਣਤਾ ਦੇਂਦਿੰਆ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ “ਡਿਸਟਰਿਕ ਗ੍ਰੀਨ ਮੈਨਟੋਰ” ਦਾ ਟਾਈਟਲ ਵੀ ਦਿੱਤਾ ਜਾ ਚੱੁਕਾ ਹੈ  ਅਤੇ  ਸੈਂਟਰ ਫਾਰ ਇੰਨਵਾਇਰਮੈਂਟ ਨਵੀਂ ਦਿੱਲ਼ੀ ਵੱਲੋਂ ਵਾਟਰ ਚੈਂਪਇਅਨ ਦਾ ਖਿਤਾਬ ਦਿੱਤਾ ਗਿਆ ਹੈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾ ਸਿਰਫ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਕੰਮ ਕੀਤਾ ਹੈ ਬਲਕਿ ਕੌਮੀ ਪੱਧਰ ਤੇ ਵਿਿਦਅਕ, ਖੋਜ ਅਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਅਦਾਰੇ ਵੱਜੋਂ ਉਭਰ ਕੇ ਸਾਹਮਣੇ ਆਈ ਹੈ ।ਯੂਨੀਵਰਸਿਟੀ 4 ਵਿਚੋਂ 3.85 ਸੀ. ਜੀ. ਪੀ. ਦੇ ਦੇ ਨਾਲ  ਨੈਕ (ਏ ++ਗਰੇਡ) ਦੇ ਨਾਲ ਨਾਲ ਸ਼ਿਕਸ਼ਾ “ੳ” ਅਨੁਸੰਧਾਨ ਵਾਲੀ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਬਣ ਚੁੱਕੀ ਹੈ ।  

ਇਸ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਡਾਂ ਵਿਚ ਮਾਣਮੱਤੀ ਮੌਲਾਨਾ ਅਬੁਲ ਕਲਾਮ ਅਜਾਦ (ਮਾਕਾ ਟਰਾਫੀ) 24 ਵਾਰ ਜਿੱਤ ਚੁੱਕੀ ਹੈ ।ਇਸ ਨੇ ਨੈਕ  ਦੇ ਸੱਤ ਪੈਮਾਨਿਆ ਵਿਚ ਸਾਰੀਆਂ ਸੂਬਿਆ ਅਤੇ ਕੇਂਦਰੀ ਯੂਨੀਵਰਸਿਟੀਆਂ ਤੋਂ ਬੇਹਤਰ ਕਾਰਗੁਜਾਰੀ ਦਿਖਾਈ ਹੈ ।

ਇਹਨਾਂ ਪੈਮਾਨਿਆਂ ਵਿਚ ਪਾਠਕ੍ਰਮ, ਅਧਿਆਪਨ- ਲਰਨਿੰਗ ਅਤੇ ਮੁਲਾਂਕਣ, ਖੋਜ, ਨਵੀਨਤਾ ਤੇ ਪਸਾਰ, ਬੁਨਿਆਦੀ ਢਾਂਚਾ ਤੇ ਸਿੱਖਿਆ ਸਰੋਤ, ਵਿਿਦਆਰਥੀ ਸਹਾਇਤਾ ਤੇ ਤੱਰਕੀ, ਗਵਰਨੈਂਸ, ਲੀਡਰਸ਼ਿਪ ਅਤੇ ਮੈਨੈਜਮੈਂਟ, ਕਦਰਾਂ ਕੀਮਤਾਂ ਸ਼ਾਮਲ ਹਨ। ਅੱਜ ਐਲਾਨੀਆਂ ਗਈਆਂ ਨਿਰਫ 2023 ਦੀ ਰੈਕਿੰਗ ਵਿਚ   ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੌਮੀ ਪੱਧਰ ਦੀਆਂ 50 ਯੂਨੀਵਰਸਿਟੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਸੂਬੇ ਦੀ ਸਰਕਾਰੀ ਯੂਨੀਵਰਸਿਟੀ ਦੇ ਤੋਰ ਤੇ ਆਪਣਾ ਰੁਤਬਾ ਹੋਰ ਵੀ ਮਜਬੂਤ ਕਰ ਲਿਆ ਹੈ ।

ਯੂਨੀਵਰਸਿਟੀ ਨੇ ਆਪਣੇ  ਐੱਚ- ਇਨਡੈਕਸ 136 ਨਾਲ  ਲਗਾਤਾਰ ਨਿਰਫ ਦੇ ਪੈਮਾਨਿਆਂ ਦੇ ਬਿਹਤਰੀਨ ਕਾਰਗੁਜਾਰੀ ਵਿਖਾਈ ਹੈ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ-ਵੱਖ ਖੇਤਰਾਂ ਵਿਚ ਅਟੁੱਟ ਵਚਨਬੱਧਤਾ ਅਤੇ ਵਿਲਖਣ ਪ੍ਰਾਪਤੀਆਂ ਦੇ ਨਾਲ ਵਿਿਦਅਕ, ਖੋਜ ਅਤੇ ਖੇਡਾਂ ਤੇ ਵਾਤਾਵਰਣ ਸੰਭਾਲ ਵਿਚ ਮਿਸਾਲ ਬਣ ਗਈ ਹੈ ।

 

 

Tags: Bhagwant Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gurmeet Singh Meet Hayer , Sant Balbir Singh Seechewal , Kulwant Singh , Guru Nanak Dev University Amritsar , Guru Nanak Dev University , Prof. Jaspal Singh Sandhu , GNDU , Amritsar , World Environment Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD