ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਯੂਥ ਕਾਂਗਰਸ ਦੇ ਜਿਲਾ ਪ੍ਰਧਾਲ ਦੀਪਕ ਖੰਡੂਰ ਨੇ ਪਿੰਡ ਲੁਹਾਰਾ 'ਚ ਆਪਣੇ ਸੈਂਕੜੇ ਯੂਥ ਸਾਥੀਆਂ ਨਾਲ ਡੋਰ ਟੂ ਡੂਰ ਵੋਟਾ ਮੰਗੀਆਂ ਅਤੇ ਯੂਥ ਵਰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਅਤੇ ਸਹਿਰਾ ਵਿੱਚ ਰਵਨੀਤ ਬਿੱਟੂ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਹੈ ਅਤੇ ਬਿੱਟੂ ਨੂੰ ਵੱਡੀ ਗਿਣਤੀ ਵਿੱਚ ਜਿਤਾਓਣ ਲਈ ਪਿੰਡਾਂ ਅਤੇ ਸਹਿਰਾ ਵਿਚ ਲੋਕ ਲਹਿਰ ਬਣ ਗਈ ਹੈ, ਕਿਉਂਕਿ ਪੰਜਾਬ ਦੇ ਲੋਕ ਸੂਬਾ ਸਰਕਾਰ ਦੀਆਂ ਗਲਤ ਨੀਤੀਆ ਤੋਂ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਹਨ ਬਾਦਲ ਸਰਕਾਰ ਨੇ 7 ਸਾਲਾ ਦੇ ਰਾਜ ਕਾਲ ਦੌਰਾਨ ਨੌਜਵਾਨਾ ਨਾਲ ਵੋਟਾ ਦੌਰਾਨ ਕੀਤੇ ਵਾਅਦਿਆ 'ਚੋ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਗ ਰਿਹਾ ਨਸ਼ਿਆ ਦਾ ਛੇਵਾਂ ਦਰਿਆ ਸੱਤਾਧਾਰੀ ਧਿਰ ਦੇਣ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਜੱਗ-ਜ਼ਾਹਰ ਹੋ ਚੁੱਕੀ ਹੈ ਕਿ ਪੰਜਾਬ ਵਿਚ ਧੜੱਲੇ ਨਾਲ ਵਿਕ ਰਹੇ ਹੈਰੋਇਨ, ਸਮੈਕ ਅਤੇ ਹੋਰ ਨਸ਼ਿਆ ਨੂੰ ਸਿੱਧੇ ਤੌਰ 'ਤੇ ਸ੍ਰੋਮਣੀ ਅਕਾਲੀ ਦਲ ਭਾਜਪਾ ਆਗੂਆਂ ਦੀ ਹਮਾਇਤ ਹਾਸਿਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚੱਲਦਾ ਕਰਕੇ ਅਮਨ-ਕਾਨੂੰਨ ਦਾ ਰਾਜ ਸਥਾਪਿਤ ਕਰਵਾਉਣ ਦਾ ਲੋਕਾਂ ਨੇ ਪੱਕਾਂ ਮਨ ਬਣਾ ਲਿਆਂ ਹੈ। ਉਨ੍ਹਾਂ ਕਿਹਾ ਕਿ ਸਾਫ-ਸੁਥਰੇ ਰਾਜ ਦੀ ਸਥਾਪਨਾ ਲਈ ਸਾਰੇ ਸਹਿਰ ਵਾਸੀ ਕਾਂਗਰਸ ਦਾ ਸਾਥ ਦੇਣ। ਉਨ੍ਹਾਂ ਸਹਿਰ ਲੋਕਾਂ ਨੂੰ ਚੋਰਾ ਨੂੰ ਭਾਜ ਦੇਣ ਅਤੇ ਧੜੱਲੇਦਾਰ ਸਾਫ ਸ਼ੁਥਰੇ ਅਕਸ ਵਾਲੇ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ 30 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਵੋਟਾ ਪਾ ਕੇ ਕਾਂਮਯਾਬ ਕਰੋ ਇਸ ਮੌਕੇ ਉਨ੍ਹਾਂ ਨਾਲ ਸਤਿਨਾਮ ਸਿੰਘ ਢਿੱਲੋ ਪ੍ਰਧਾਨ ਯੂਥ ਕਾਂਗਰਸ ਹਲਕਾ ਦੱਖਣੀ, ਪ੍ਰਭਦੀਪ ਸੰਮਤੀ ਮੈਂਬਰ ਨਾਰੰਗਵਾਲ, ਸਿਮਰਨ ਲੁਹਾਰਾ, ਹਰਭਜਨ ਲੋਹਾਰਾ, ਦਵਿੰਦਰ ਢਿੱਲੋਂ, ਬਿੱਟੂ ਮੰਡਿਆਣੀ, ਜੱਸਾ ਢਾਬਾ, ਅਸ਼ੋਕ ਕੁਮਾਰ ਕੋਟ ਮੰਗਲ ਸਿੰਘ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ 'ਤੇ ਯੂਥ ਵਰਕਰ ਹਾਜਰ ਸਨ।