Saturday, 18 May 2024

 

 

ਖ਼ਾਸ ਖਬਰਾਂ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

 

ਚਿਤਕਾਰਾ ਯੂਨੀਵਰਸਿਟੀ ਵਿਖੇ ਸਿੱਖਿਆ ਸੁਧਾਰਾਂ ਸਬੰਧੀ ਅਧਿਆਪਕਾਂ ਦੀ ਵਰਕਸ਼ਾਪ ਆਯੋਜਿਤ

ਨਵੀਨਤਮ ਸਿੱਖਿਆ ਸ਼ਾਸਤਰ ਲਈ ਸਿੱਖਿਆ ਸੁਧਾਰ ਹੈਂਡਬੁੱਕ ਲਾਂਚ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara

Web Admin

Web Admin

5 Dariya News

ਰਾਜਪੁਰਾ , 06 May 2023

ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿਖੇ ਸਿੱਖਿਆ ਸੁਧਾਰਾਂ ਸਬੰਧੀ ‘‘ਪੈਡਾਗੋਗਿਕਲ ਵਰਕਸ਼ਾਪ ਅਤੇ ਪ੍ਰਦਰਸ਼ਨੀ” ਦਾ ਆਯੋਜਨ ਕੀਤਾ ਗਿਆ। ਸਮਾਰੋਹ ਦਾ ਆਰੰਭ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਪ੍ਰੋਜੈਕਟ “ਐੱਜੂਰਿਫ਼ਾਰਮਜ਼ “ ਦੇ  ਹੁਣ ਤੱਕ ਦੇ ਸਫਰ ਬਾਰੇ ਜਾਣਕਾਰੀ ਦੇ ਨਾਲ ਹੋਇਆ। 

ਇਸ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਵੱਲੋਂ ‘‘ਨਵੀਨਤਮ ਸਿੱਖਿਆ ਸ਼ਾਸਤਰ ਲਈ ਐੱਜੂਰਿਫ਼ਾਰਮ ਹੈਂਡਬੁੱਕ” ਨਾਮੀਂ ਕਿਤਾਬ ਲਾਂਚ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਿੱਖਿਆ ਦੇ ਖੇਤਰ ਦੀ ਨਾਮਵਰ ਸ਼ਖਸੀਅਤ, ਸ਼੍ਰੀ ਵਾਸੂਦੇਵਨ ਨਟਰਾਜਨ, ਮੁੱਖ ਸੰਚਾਲਨ ਅਧਿਕਾਰੀ, ਸੁਪਰ ਟੀਚਰ ਐੱਜੂਰਿਫ਼ਾਰਮਜ਼ ਪ੍ਰਾਈਵੇਟ ਲਿਮਟਿਡ ਨੇ ਸ਼ਿਰਕਤ ਕੀਤੀ। 

ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਪ੍ਰੋ: ਡਾ: ਪ੍ਰਤਿਭਾ ਪਟਨਾਕਰ ਐਚ.ਓ.ਡੀ. ਸਿੱਖਿਆ ਵਿਭਾਗ, ਸ਼ਿਵਾਜੀ ਯੂਨੀਵਰਸਿਟੀ, ਪ੍ਰੋ: ਡਾ: ਸੰਜੀਵ ਸੋਨਾਵਨੇ, ਡੀਨ ਫੈਕਲਟੀ ਆਫ਼ ਇੰਟਰਡਿਸਿਪਲਨਰੀ, ਡਾਇਰੈਕਟਰ ਸਕੂਲ ਆਫ਼ ਐਜ਼ੂਕੇਸਨ, ਐੱਸਪੀਪੀਯੂ, ਪ੍ਰੋ ਸਤੀਸ਼ ਪੀ. ਪਾਠਕ ਡਿਪਾਰਟਮੈਂਟ ਆਫ਼ ਐਜੂਕੇਸ਼ਨ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਆਫ਼ ਬਡ਼ੌਦਾ, ਡਾ. ਗਿਪਸਨ ਵਰਗੀਸ ਡਾਇਰੈਕਟਰ ਸੀਐਕਸਐਸ ਸਲਿਊਸ਼ਨ ਇੰਡੀਆ ਪ੍ਰਾਈਵੇਟ ਲਿਮਿਟੇਡ ਸ਼ਾਮਿਲ ਸਨ।

ਮੁੱਖ ਮਹਿਮਾਨ ਵਾਸੂਦੇਵਨ ਨਟਰਾਜਨ ਨੇ ਰਿਫ਼ਾਰਮਿੰਗ ਐਜੂਟੈੱਕ ਲੈਂਡਸਕੇਪ ਵਿਸ਼ੇ ’ਤੇ ਇੱਕ ਮਹੱਤਵਪੂਰਣ ਭਾਸ਼ਣ ਵੀ ਦਿੱਤਾ। ਸ੍ਰੀ ਨਟਰਾਜਨ ਨੇ ਸਿੱਖਿਅਕਾਂ ਦੁਆਰਾ ਨਿਭਾਈਆਂ ਬਹੁਪੱਖੀ ਭੂਮਿਕਾਵਾਂ, ਅਧਿਆਪਨ-ਸਿਖਾਉਣ ਦੀ ਪ੍ਰਕਿਰਿਆ ਵਿੱਚ ਨਵੇਂ ਸਾਧਨਾਂ ਅਤੇ ਅਭਿਆਸਾਂ ਨੂੰ ਸ਼ਾਮਲ ਕਰਨਾ ਅਤੇ ਸਿੱਖਿਆ ਦੇ ਇੱਕ ਨਵੇਂ ਤਰੀਕੇ ਵਜੋਂ ਤਕਨਾਲੋਜੀ ਨੂੰ ਸ਼ਾਮਲ ਕਰਨਾ, ਭਵਿੱਖ ਵਿੱਚ ਹੁਨਰ ਅਤੇ ਸਾਧਨਾਂ ਨੂੰ ਸ਼ਾਮਲ ਕਰਨਾ ਵਰਗੇ ਦਿਲਚਸਪ ਵਿਸ਼ਿਆਂ ਨੂੰ ਛੂਹਿਆ। 

ਜਨਰੇਸ਼ਨ-ਅਲਫ਼ਾ ਅਤੇ ਜਨਰੇਸ਼ਨ-ਜ਼ੈੱਡ ਦੀ ਨਵੀਂ ਪੀੜ੍ਹੀ ਨੂੰ ਐਜੂਟੈੱਕ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਾਨੂੰ ਰੁਜ਼ਗਾਰਯੋਗਤਾ ਅਤੇ ਇੱਕ ਟਿਕਾਊ ਭਵਿੱਖ ਲਈ ਅੱਜ ਦੇ ਨੌਜਵਾਨ ਵਿਦਿਆਰਥੀਆਂ ਵਿੱਚ ਭਵਿੱਖ ਦੇ ਉਪਯੋਗੀ ਹੁਨਰ ਅਤੇ ਸਾਧਨ ਪੈਦਾ ਕਰਨ ਦੀ ਲੋੜ ਹੈ। ਐੱਜੂਰਿਫ਼ਾਰਮਜ਼ ਤਿੰਨ ਸਾਲਾਂ ਦੇ ਵੱਕਾਰੀ ਪ੍ਰੋਜੈਕਟ ਦੇ ਕੁੱਲ 11 ਭਾਈਵਾਲ ਹਨ। 

ਚਿਤਕਾਰਾ ਯੂਨੀਵਰਸਿਟੀ ਇਸ ਪ੍ਰੋਜੈਕਟ ਦੀ ਮੁੱਖ ਕੋਆਰਡੀਨੇਟਰ ਹੈ, ਜਿਸ ਨੂੰ ਯੂਰਪੀਅਨ ਯੂਨੀਅਨ ਦੇ ਇਰਾਸਮਸ ਪਲਸ ਪ੍ਰੋਗਰਾਮ ਦੁਆਰਾ ਸਹਿ-ਫੰਡ ਕੀਤਾ ਗਿਆ ਹੈ, ਜਿਸ ਦਾ ਥੀਮ ਹੈ ‘‘ਭਾਰਤੀ ਸਮਾਜ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਅਤੇ ਭਵਿੱਖ ਲਈ ਇਨ-ਸਰਵਿਸ ਸਕੂਲ ਅਧਿਆਪਕਾਂ ਲਈ ਸਿੱਖਿਆ ਸੁਧਾਰ ਹੈ।”

ਚਿਤਕਾਰਾ ਯੂਨੀਵਰਸਿਟੀ ਦੇ ਨਾਲ, ਇਸ ਪ੍ਰੋਜੈਕਟ ਦੇ ਹੋਰ ਭਾਗੀਦਾਰਾਂ ਵਿੱਚ ਬਡ਼ੌਦਾ ਦੀ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ, ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ, ਸ਼ਿਵਾਜੀ ਯੂਨੀਵਰਸਿਟੀ ਸ਼ਾਮਿਲ ਹਨ। ਇਸੇ ਤਰਾਂ ਚਾਰ ਯੂਰਪੀਅਨ ਯੂਨੀਵਰਸਿਟੀਆਂ ਵਿੱਚ ਲਾਤਵੀਆ ਯੂਨੀਵਰਸਿਟੀ, ਹੈਮਬਰਗ ਯੂਨੀਵਰਸਿਟੀ, ਜੇਏਐਮਕੇ ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸਜ਼, ਇਟਾਲੀਅਨ ਯੂਨੀਵਰਸਿਟੀ ਲਾਈਨ ਦੇ ਨਾਲ-ਨਾਲ ਦੋ ਸੈਕੰਡਰੀ ਸਕੂਲ : ਚਿਤਕਾਰਾ ਇੰਟਰਨੈਸ਼ਨਲ ਸਕੂਲ ਅਤੇ ਇਟਾਲੀਅਨ ਹਾਈ ਸਕੂਲ ਕੈਂਡੀਆਨੀ-ਬੋਸ਼ ਅਤੇ ਇੱਕ ਐਸਐਮਈ: ਸੀਐਕਸਐਸ ਸੋਲਿਊਸ਼ਨ ਸ਼ਾਮਿਲ ਹਨ, ਜੋ ਸਿੱਖਿਆ ਦੇ ਖੇਤਰ ਵਿੱਚ ਮੁਹਾਰਤ ਰੱਖਦੇ ਹਨ।

ਐੱਜੂ ਰਿਫ਼ਾਰਮ ਐਕਸਪੋ ਵਿੱਚ ਸਿੱਖਿਆ ਵਿਭਾਗ, ਸ਼ਿਵਾਜੀ ਯੂਨੀਵਰਸਿਟੀ, ਕੋਲਹਾਪੁਰ, ਐੱਸਪੀਪੀਯੂ ਐਜੂਰਿਫਾਰਮ ਟੀਮ, ਚਿਤਕਾਰਾ ਯੂਨੀਵਰਸਿਟੀ ਰਿਸਰਚ ਐਂਡ ਇਨੋਵੇਟਿਵ ਨੈੱਟਵਰਕ, ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਆਫ਼ ਬਡ਼ੌਦਾ, ਵਡੋਦਰਾ, ਸੀਐਕਸਐਸ ਸੋਲਿਊਸ਼ਨ, ਸਿੱਖਿਆ, ਦੁਆਰਾ ਵੱਖ-ਵੱਖ ਨਵੀਨਤਾਕਾਰੀ ਸਿੱਖਿਆ ਸ਼ਾਸਤਰੀ ਵਰਕਸ਼ਾਪ ਪ੍ਰਦਰਸ਼ਿਤ ਕੀਤੀ ਗਈ। ਚਿਤਕਾਰਾ ਇੰਟਰਨੈਸ਼ਨਲ ਸਕੂਲ, ਚੰਡੀਗਡ਼੍ਹ/ਪੰਚਕੂਲਾ, ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ, ਚਿਤਕਾਰਾ ਸਕੂਲ ਆਫ਼ ਸਾਈਕੋਲੋਜੀ ਐਂਡ ਕਾਉਂਸਲਿੰਗ ਅਤੇ ਚਿਤਕਾਰਾ ਯੂਨੀਵਰਸਿਟੀ ਲੈਂਗੂਏਜ ਸੈਂਟਰ ਦੁਆਰਾ ਵੱਖ-ਵੱਖ ਨਤੀਨਤਮ ਟੂਲਜ਼ ਦਾ ਪ੍ਰਦਰਸ਼ਨ ਕੀਤਾ ਗਿਆ। 

ਇਹ ਸਿੱਖਿਆ ਸ਼ਾਸਤਰੀ ਔਜ਼ਾਰਾਂ ਬਾਰੇ ਐਕਸਪੋ ਆਪਣੀ ਕਿਸਮ ਦਾ ਭਾਰਤ ਵਿੱਚ ਪਹਿਲੀ ਵਾਰ ਹੋਇਆ। ਜਿਸ ਵਿੱਚ ਪ੍ਰੀ-ਸਰਵਿਸ ਅਧਿਆਪਕ, ਟਰਾਈਸਿਟੀ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਚਿਤਕਾਰਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ।

ਇਸ ਸਮਾਗਮ ਦੇ ਅੰਤ ਵਿੱਚ, ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ, ਡਾ: ਮਧੂ ਚਿਤਕਾਰਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਵੱਕਾਰੀ ਇਰੈਸਮਸ ਪਲੱਸ ਪ੍ਰੋਜੈਕਟ ਵਿੱਚ ਮੋਹਰੀ ਯੂਨੀਵਰਸਿਟੀ ਬਣ ਕੇ ਬਹੁਤ ਖੁਸ਼ ਅਤੇ ਸਨਮਾਨਿਤ ਮਹਿਸੂਸ ਕਰ ਰਹੇ ਹਨ।

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD