ਅੰਮ੍ਰਿਤਸਰ ਲੋਕਸਭਾ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਪ੍ਰਚੂਨ 'ਚ ਐਫਡੀਆਈ ਦੇ ਮੁੱਦੇ 'ਤੇ ਡਰਾਇੰਗ ਰੂਮ ਵਿੱਚ ਬੈਠ ਕੇ ਅਖਬਾਰਾਂ ਦੇ ਜਰੀਏ ਆਪਣਾ ਪੱਖ ਰੱਖਣ ਦੀ ਬਜਾਏ ਦੁਕਾਨਦਾਰਾਂ ਦੇ ਵਿੱਚ ਆ ਕੇ ਆਪਣੀ ਅਤੇ ਆਪਣੀ ਪਾਰਟੀ ਦੀ ਪਾਲਸੀ ਦਾ ਖੁਲਾਸਾ ਕਰਨ। ਪਿੰਡ ਚੁਗਾਵਾਂ ਵਿੱਚ ਇਕ ਰੈਲੀ ਦੇ ਦੋਰਾਨ ਸ਼੍ਰੀ ਜੇਤਲੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਅੰੰਮ੍ਰਿਤਸਰ ਦੇ ਵਪਾਰਿਕ ਭਰਾਵਾਂ ਖਾਸਕਰ ਛੋਟੇ ਦੁਕਾਨਦਾਰਾਂ ਨਾਲ ਮੈਂ ਮਿਲ ਰਿਹਾ ਹਾਂ ਅੱਜ ਵੀ ਕਈ ਪਿੰਡਾਂ ਦੀ ਛੋਟੀਆਂ ਛੋਟੀਆਂ ਕਰਿਆਣਾ ਅਤੇ ਜਨਰਲ ਸਟੋਰ ਨੁਮਾ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਦੀ ਤਦਾਦ ਚੰਗੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਰਿਟੇਲ ਵਿੱਚ ਉਨ੍ਹਾਂ ਦੀ ਵਕਾਲਤ ਕਰਦੇ ਹਨ ਤੇ ਕਿਸ ਮੂੰਹ ਤੋ ਵਪਾਰੀ ਅਤੇ ਛੋਟੇ ਦੁਕਾਨਦਾਰਾਂ ਤੋ ਵੋਟ ਵੀ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਇਹ ਸਾਬਿਤ ਹੋ ਚੁੱਕਿਆ ਹੈ ਕਿ ਜਿੱਥੇ ਜਿੱਥੇ ਰਿਟੇਲ ਵਿੱਚ ਵਿਦੇਸ਼ੀ ਨਿਵੇਸ਼ ਹੋਇਆ ਹੈ ਉੱਥੋ ਦਾ ਛੋਟਾ ਅਤੇ ਮਝੈਲਾ ਦੁਕਾਨਦਾਰ ਬਰਬਾਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਿਟੇਲ ਵਿੱਚ ਐੱਫਡੀਆਈ ਦੇ ਆਉਣ ਤੇਂ ਛੋਟੇ ਕਸਬਿਆਂ, ਗਲੀ ਮੁਹੱਲਿਆਂ ਅਤੇ ਪਿੰਡਾਂ ਵਿੱਚ ਖੁੱਲੀਆ ਦੁਕਾਨਾਂ ਵਿੱਚ ਸਭ ਦਾ ਵਪਾਰ ਬਰਬਾਦ ਹੋ ਜਾਵੇਗਾ।
ਵੱਡੀਆ-ਵੱਡੀਆਂ ਮਗਰਮੱਛ ਕੰਪਨਿਆਂ ਇਨ੍ਹਾਂ ਗਬੀਰ ਦੁਕਾਨਦਾਰਾਂ ਦਾ ਸਾਰਾ ਹਿੱਸਾ ਖਾ ਜਾਣਗੀਆਂ। ਸ਼੍ਰੀ ਜੇਤਲੀ ਨੇ ਕਿਹਾ ਕਿ ਦੇਸ਼ ਵਿੱਚ 60 ਪ੍ਰਤੀਸ਼ਤ ਲੋਕ ਖੇਤੀ ਵਿੱਚ ਲੱਗੇ ਹੋਏ ਹਨ ਅਤੇ ਦੁਸਰਾ ਨੰਬਰ ਛੋਟੇ ਦੁਕਾਨਦਾਰਾਂ ਦਾ ਆਉਂਦਾ ਹੈ। ਯੂਪੀਏ ਦੀ ਕਾਂਗਰੇਸ ਸਰਕਾਰ ਨੇ ਵਿੱਚ ਖੇਤੀ ਨੂੰ ਤੇ ਖਾਸ ਕਰ ਪੰਜਾਬ ਦੀ ਖੇਤੀ ਨੂੰ ਪਹਿਲੇ ਹੀ ਬਰਬਾਦ ਕਰ ਦਿੱਤਾ ਅਤੇ ਅਗਰ ਗਲਤੀ ਨਾਲ ਇਨ੍ਹਾਂ ਦੀ ਸਰਕਾਰ ਫਿਰ ਬਣ ਗਈ ਤੇ ਰਿਟੇਲ ਵਿੱਚ ਐੱਫਡੀਆਈ ਲਿਆ ਕੇ ਦੁਕਨਦਾਰਾਂ ਨੂੰ ਵੀ ਬਰਬਾਦ ਕਰ ਦੇਣਗੇ। ਸ਼੍ਰੀ ਜੇਤਲੀ ਨੇ ਤੇ ਇਹ ਵੀ ਕਿਹਾ ਕਿ ਚੋਣਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਦਿਖਾਉਣ ਲਈ ਕਾਂਗਰੇਸ ਦਾ ਹੱਥ ਆਮ ਜਨਤਾ ਦੇ ਨਾਲ ਕਿਹਾ ਜਾਂਦਾ ਹੈ। ਲੇਕਿਨ ਪਿਛਲੇ ਦਸ ਸਾਲਾਂ ਵਿੱਚ ਕਾਂਗਰੇਸ ਨੇ ਇਹ ਸਾਬਿਤ ਕੀਤਾ ਹੈ ਕਿ ਉਨ੍ਹਾਂ ਦਾ ਹੱਥ ਵੱਡੀਆਂ ਕੰਪਨੀਆਂ ਅਤੇ ਘੋਟਾਲੇ ਬਾਜੀਆਂ ਦਾ ਹੀ ਸਾਥ ਦਿੰਦਾ ਰਿਹਾ ਹੈ। ਕਾਂਗਰੇਸ ਦੇ ਹੱਥ ਨੇ ਤਾਂ ਪ੍ਰਧਾਨ ਮੰਤਰੀ ਦਫ਼ਤਰ ਦੀ ਗਰਿਮਾਂ ਨੂੰ ਦਾਵ ਤੇ ਲਗਾ ਦਿੱਤਾ। ਪ੍ਰਧਾਨ ਮੰਤਰੀ ਦੀ ਸੱਤਾ ਨੂੰ ਰਬੜ ਸਟੈਂਪ ਬਣਾ ਕੇ ਰੱਖ ਦਿੱਤਾ। ਇਸ ਤਰ੍ਹਾਂ ਦੀ ਸਰਕਾਰ ਹਿੰਦੁਸਤਾਨ ਵਿੱਚ ਫਿਰ ਕਦੀ ਦੁਬਾਰਾ ਨਹੀਂ ਆਉਣੀ ਚਾਹੀਦੀ। ਹੁਣ ਜਿਸ ਤਰ੍ਹਾਂ ਦੇ ਸਰਵੇ ਆ ਰਹੇ ਹਨ ਉਸ ਨਾਲ ਸਾਫ਼ ਹੋ ਚੱਲਾ ਹੈ ਕਿ ਜਨਤਾ ਨੇ ਕਾਂਗਰੇਸ ਦਾ ਹੱਥ ਉਸੀ ਦੇ ਮੂੰਹ ਤੇ ਦੇ ਮਾਰਿਆ ਹੈ।