Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਫਤਹਿਗੜ੍ਹ ਸਾਹਿਬ ਵਲੋਂ ਚੋਰ ਗਿਰੋਹ ਕਾਬੂ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫਤਹਿਗੜ੍ਹ ਸਾਹਿਬ , 26 Apr 2023

ਮਿਤੀ 22.04.2023 ਨੂੰ ਅਨੂਪ ਮੈਂਗੀ ਪੁੱਤਰ ਸ੍ਰੀ ਸੁਨੀਲ ਕੁਮਾਰ ਮੈਂਗੀ ਵਾਸੀ ਮਕਾਨ ਨੰ: 3051, ਵਾਰਡ ਨੰ: 9, ਸਰਹਿੰਦ ਮੰਡੀ, ਥਾਣਾ ਦਾ ਜਿਲ੍ਹਾ ਫਤਹਿਗੜ੍ਹ ਸਾਹਿਬ ਨੇ ਮੁਲਾਕੀ ਹੋ ਕੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਉਸ ਦੀ ਕ੍ਰਿਸ਼ਨਾ ਅਲਾਇਜ਼ ਫਰਮ ਸੁਭਾਸ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਹੈ, ਜਿੱਥੇ ਉਨ੍ਹਾਂ ਦਾ ਲੋਹੇ ਦਾ ਕੰਮ ਹੈ।ਅੱਜ ਵਕਤ ਕਰੀਬ 03:00 ਪੀ.ਐਮ. ਦਾ ਹੋਵੇਗਾ ਕਿ ਮੁਦੱਈ ਅਨੂਪ ਸੈਂਗੀ ਉਕਤ ਦੇ ਵਰਕਰਾਂ ਵੱਲੋਂ ਵੱਖ-ਵੱਖ ਫਰਮਾਂ ਤੋਂ ਕੈਸ ਇੱਕਠਾ ਕਰਕੇ ਲਿਆਂਦਾ ਗਿਆ ਸੀ। 

ਜੋ ਉਨ੍ਹਾਂ ਦੇ ਦਫਤਰ ਵਿੱਚ 14 ਨਾਮਾਲੂਮ ਵਿਅਕਤੀ ਹਥਿਆਰਾਂ ਨਾਲ ਲੈੱਸ ਹੋ ਕੇ ਦਫਤਰ ਅੰਦਰ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਪੈਸਿਆ ਦੀ ਡਕੈਤੀ ਕਰਕੇ ਮੋਟਰ ਸਾਇਕਲ ਪਰ ਸਵਾਰ ਹੋ ਕੇ ਭੱਜ ਗਏ। ਜਿਸ ਤੇ ਮੁਕੱਦਮਾ ਨੰਬਰ 86 ਮਿਤੀ 22.04.2023 ਅੱਧ 392,34 ਹਿੰਦ ਅਤੇ 25/54/59 ਆਰਜਮ ਐਕਟ ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਕੀਤਾ ਗਿਆ।

ਫਿਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਆਈ.ਪੀ.ਐੱਸ. ਜੀ ਦੀਆਂ ਹਦਾਇਤਾਂ ਤੇ ਸ੍ਰੀ ਦਿਗਵਿਜੈ ਕਪਿਲ ਐਸ.ਪੀ.ਇੰਨ: ਅਤੇ ਸ੍ਰੀ ਜੰਗਜੀਤ ਸਿੰਘ, ਉਪ ਕਪਤਾਨ ਪੁਲਿਸ, ਸਬ-ਡਵੀਜਨ ਅਮਲੋਹ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-2 ਪੁਲਿਸ ਪਾਰਟੀਆਂ ਦਾ ਗਠਨ ਕਰਕੇ ਦੋਸ਼ੀਆਨ ਨੂੰ ਟਰੇਸ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ਼ ਚੈੱਕ ਕੀਤੀਆਂ ਗਈਆਂ। ਮੁਢਲੀ ਤਫਤੀਸ ਅਤੇ ਸਵਾ ਮਿਸਲ ਪਰ ਆਈ ਸਹਾਦਤ ਤੇ ਮੁਕੱਦਮਾ ਵਿੱਚ ਜਸਕਰਨ ਸਿੰਘ ਉਰਫ ਯਸ਼ ਪੁੱਤਰ ਗੁਰਮੁੱਖ ਸਿੰਘ ਵਾਸੀ ਇਕੋਲਾਹੀ ਥਾਣਾ ਸਦਰ ਖੰਨਾ ਜਿਲ੍ਹਾ ਲੁਧਿਆਣਾ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। 

ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਸ ਦੇ ਨਾਲ ਉਸ ਦੇ ਸਾਥੀ ਰਵਿੰਦਰ ਪਾਲ ਸਿੰਘ ਉਰਫ ਘੋੜਾ ਪੁੱਤਰ ਕੇਸਰ ਸਿੰਘ ਵਾਸੀ ਮਕਾਨ ਨੰਬਰ 06 ਵਿਹਾਰ ਕਲੋਨੀ, ਪਟਿਆਲਾ, ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੋਠੇ ਅਕਾਲਗੜ ਥਾਣਾ ਧਨੋਲਾ ਜਿਲਾ ਬਰਨਾਲਾ ਅਤੇ ਸੰਜੀਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਖੇੜੀ ਗੁੱਜਰਾ ਥਾਣਾ ਪਸਿਆਣਾ ਜਿਲਾ ਪਟਿਆਲਾ ਸਨ। 

ਜਿਨ੍ਹਾਂ ਨੂੰ ਮੁਕੱਦਮਾ ਉਕਤ ਵਿੱਚ ਦੋਸ਼ੀਆਨ ਨਾਮਜਦ ਕਰਕੇ ਗ੍ਰਿਫਤਾਰ ਕਰਨ ਲਈ ਵੱਖ-2 ਟੀਮਾਂ ਤਿਆਰ ਕੀਤੀਆਂ ਗਈਆਂ ਜਿਸ ਵਿੱਚ ਸਫਲਤਾ ਹਾਸਲ ਕਰਦੇ ਹੋਏ ਮਿਤੀ 26.04.2023 ਨੂੰ ਗ੍ਰਿਫਤਾਰ ਕਰਕੇ ਇਨ੍ਹਾ ਪਾਸੋਂ ਖੋਹ ਕੀਤੀ ਰਕਮ 38,60,000/- ਰੁਪਏ, ਵਾਰਦਾਤ ਕਰਨ ਸਮੇਂ ਵਰਤਿਆ ਗਿਆ ਅਸਲਾ ਇੱਕ ਪਿਸਟਲ 9MM ਸਮੇਤ 4 ਜਿੰਦਾ ਰੌਂਦ, ਇੱਕ ਪਿਸਟਲ 30 ਬੋਰ ਸਮੇਤ 4 ਜਿੰਦਾ ਰੋਂਦ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਨੰਬਰੀ UP-16AP-4518 ਮਾਰਕਾ ਵਰਨਾ ਰੰਗ ਬਰਾਊਨ ਬ੍ਰਾਮਦ ਕੀਤੀ ਗਈ।

ਜੋ ਗ੍ਰਿਫਤਾਰ ਕੀਤੇ ਗਏ ਦੋਸੀਆਨ ਦਾ ਪਿਛੋਕੜ ਕਰੀਮੀਨਲ ਹੈ, ਜਿਨ੍ਹਾਂ ਦੇ ਖਿਲਾਫ ਪੰਜਾਬ ਦੇ ਵੱਖ-2 ਸ਼ਹਿਰਾਂ ਵਿੱਚ ਮੁਕੱਦਮੇ ਦਰਜ ਰਜਿਸਟਰ ਹਨ ਅਤੇ ਕੁਝ ਮੁਕੱਦਮਿਆਂ ਵਿੱਚ ਪੀ.ਓ. ਹਨ। ਜਿਨ੍ਹਾਂ ਨੂੰ ਮਾਨਯੋਗ ਆਦਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਦੇ ਹੋਰ ਸਾਥੀਆਂ ਅਤੇ ਹੋਰ ਕੀਤੀਆਂ ਵਾਰਦਾਤਾਂ ਬਾਰੇ ਪਤਾ ਕੀਤਾ ਜਾਵੇਗਾ।

ਗ੍ਰਿਫਤਾਰ ਕੀਤੇ ਦੋਸ਼ੀਆਨ = 04

ਬ੍ਰਾਮਦਗੀ:-

- 38,60,000/- ਰੁਪਏ ਕੈਸ

ਕਾਰ ਨੰਬਰੀ UP-16AP-4518 ਮਾਰਕਾ ਵਰਨਾ ਰੰਗ ਬਰਾਊਨ • ਇੱਕ ਪਿਸਟਲ 9MM ਸਮੇਤ 4 ਜਿੰਦਾ ਰੌਂਦ, ਇੱਕ ਪਿਸਟਲ 30 ਬੋਰ ਸਮੇਤ 4 ਜਿੰਦਾ ਰੌਂਦ

ਦੋਸੀਆਨ ਦੇ ਖਿਲਾਫ ਪਹਿਲਾਂ ਦਰਜ ਹੋਏ ਮੁਕੱਦਮਿਆਂ ਦਾ ਵੇਰਵਾ:-

1.ਦੋਸੀ ਰਵਿੰਦਰ ਪਾਲ ਸਿੰਘ ਉਰਫ ਘੋੜਾ ਪੁੱਤਰ ਕੇਸਰ ਸਿੰਘ ਵਾਸੀ ਮਕਾਨ ਨੰਬਰ 06 ਵਿਹਾਰ ਕਲੋਨੀ, ਪਟਿਆਲਾ:- 1. ਮੁਕੱਦਮਾ ਨੰਬਰ 304/2012 ਅ/ਧ 399,402 ਹਿੰਦੀ ਅਤੇ 25 ਆਰਮਜ ਐਕਟ ਥਾਣਾ ਕੋਤਵਾਲੀ, ਜਿਲ੍ਹਾ ਪਟਿਆਲਾ 2. ਮੁਕੱਦਮਾ ਨੰਬਰ 305/2012 ਅਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਕੋਤਵਾਲੀ, ਜਿਲ੍ਹਾ ਪਟਿਆਲਾ

3. ਮੁਕੱਦਮਾ ਨੰਬਰ 440/2014 ਅ/ਧ 323,341 ਹਿੰ:ਦੰ: ਚੰਡੀਗੜ੍ਹ। 4. ਮੁਕੱਦਮਾ ਨੰਬਰ 177/2017 ਅ/ਧ 302,34 ਹਿੰ:ਦੰ: ਥਾਣਾ ਤਰਨਤਾਰਨ

5. ਮੁਕੱਦਮਾ ਨੰਬਰ 13/2018 ਅ/ਧ 399,402 ਹਿੰ:ਦ: ਅਤੇ 25 ਆਰਮਜ ਐਕਟ ਥਾਣਾ ਰਾਜਪੁਰਾ 6, ਮੁਕੱਦਮਾ ਨੰਬਰ 142/2018 ਅ/ਧ 42,52 ਪ੍ਰੀਜਨਲ ਐਕਟ ਥਾਣਾ ਇਸਲਾਮਾਬਾਦ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ।

2.ਦੋਸੀ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੋਠੇ ਅਕਾਲਗੜ ਥਾਣਾ ਧਨੋਲਾ ਜਿਲਾ ਬਰਨਾਲਾ:- 1. ਮੁਕੱਦਮਾ ਨੰਬਰ 08/2021 ਅ/ਧ 420,120ਬੀ,482,34 ਹਿੰ:ਦੰ: ਥਾਣਾ ਨੰਗਲ ਜਿਲਾ ਰੋਪੜ

2. ਮੁਕੱਦਮਾ ਨੰਬਰ 82/2021 ਅ/ਧ 21-61-85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ

ਰੂਪਨਗਰ

ਜਿਲਾ

ਰੂਪਨਗਰ

3. ਦੋਸੀ ਸੰਜੀਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਖੇੜੀ ਗੁੱਜਰਾ ਥਾਣਾ ਪਸਿਆਣਾ ਜਿਲਾ ਪਟਿਆਲਾ- 1. ਮੁਕੱਦਮਾ ਨੰਬਰ 235/2018 ਅ/ਧ 395,397,34 ਹਿੰ:ਦੰ: ਥਾਣਾ ਕੈਥਲ ਹਰਿਆਣਾ (ਪੀ.ਓ.)

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD