Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਦੀ ਹੋਲੀ ਵੰਡਰ ਸਕੂਲ ਦੇ ਵਿਦਿਆਰਥੀਆਂ ਨੇ ਰੁੱਖ ਲਗਾਓ, ਧਰਤੀ ਬਚਾਓ ਦਾ ਦਿਤਾ ਸੁਨੇਹਾ

Holy Wonders School Kharar, Holy Wonders School, Education, School, Kharar, Kharar News, News of Kharar, Kharar Updates

Web Admin

Web Admin

5 Dariya News

ਖਰੜ , 22 Apr 2023

Last updated on: Apr 22, 2023, 00:00 IST

ਦੀ ਹੋਲੀ ਵੰਡਰ ਸਮਾਰਟ ਸਕੂਲ  ਦੇ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ਨੂੰ ਸਮਰਪਿਤ ਰੁੱਖ ਲਗਾਓ ਧਰਤੀ ਬਚਾਓ ਦਾ ਸੁਨੇਹਾ ਦਿੰਦੇ ਹੋਏ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਮੈਨੇਜਮੈਂਟ ਵੱਲੋਂ ਆਪਣੇ ਆਲੇ-ਦੁਆਲੇ ਬੂਟੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ।

ਇਸ ਦੌਰਾਨ ਕੈਂਪਸ ਵਿਚ ਰੱਖੇ ਗਏ ਸੈਮੀਨਾਰ ਦੌਰਾਨ ਧਰਤੀ ਦਿਵਸ ਦੀ ਮਹੱਤਤਾ ਤੇ ਰੌਸ਼ਨੀ ਪਾਉਦੇਂ ਹੋਏ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਵੱਛਤਾ ਅਤੇ ਪਾਣੀ ਦੀ ਸਾਡੇ ਜੀਵਨ ਵਿਚ ਲੋੜ ਬਾਰੇ ਜਾਣੂ ਕਰਵਾਇਆ ਗਿਆ। ਉਸ ਤੋਂ ਬਾਅਦ ਧਰਤੀ ਦਿਵਸ ਨਾਲ  ਸਬੰਧਿਤ ਵੱਖ ਵੱਖ ਮੁਕਾਬਲੇ ਕਰਵਾਏ ਗਏ। 

ਛੋਟੇ ਬੱਚਿਆਂ ਦੁਆਰ ਡਰਾਇੰਗ ਅਤੇ ਪੇਂਟਿੰਗ  ਮੁਕਾਬਲਿਆਂ ਵਿਚ ਭਾਗ ਲਿਆ। ਬਾਕੀ ਬੱਚਿਆਂ ਦੁਆਰਾ ਡਰਾਇੰਗ ਅਤੇ ਪੇਂਟਿੰਗ ਵਿਚ ਭਾਗ ਲਿਆ ਗਿਆ। ਜਦ ਕਿ ਮਿਡਲ ਕਲਾਸਾਂ ਦੇ ਬੱਚਿਆਂ ਨੇ ਸਲੋਗਨ ਰਾਈਮਸ ਅਤੇ ਚਾਰਟ ਮੇਕਿੰਗ ਮੁਕਾਬਲਿਆਂ ਵਿਚ ਹਿੱਸਾ ਲਿਆ।ਧਰਤੀ ਦਿਵਸ ਨਾਲ ਸਬੰਧਿਤ ਬੱਚਿਆਂ ਨੇ ਪੇਂਟਿੰਗ ਰਾਹੀਂ ਧਰਤੀ ਬਚਾਓ, ਰੁੱਖ ਲਗਾਓ ਦਾ ਸੁਨੇਹਾ ਦਿਤਾ। 

ਸਕੂਲ ਦੇ ਪ੍ਰਿੰਸੀਪਲ  ਪ੍ਰੇਮ ਜੀਤ ਗਰੋਵਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤ੍ਰਾਸਦੀ ਦਿਨੋ ਦਿਨ ਰੁੱਖ ਦੀ ਗਿਣਤੀ ਦਾ ਘਟਣਾ ਅਤੇ ਪਾਣੀ ਦਾ ਪੱਧਰ ਹੇਠਾਂ ਜਾਣਾ ਹੈ। ਰੁੱਖ ਦੀ ਘਾਟ ਨਾਲ ਦਿਨੋਂ ਦਿਨ ਪ੍ਰਦੂਸ਼ਣ ਵੱਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਰੁੱਖ ਹਨ ਤਾਂ ਹੀ ਪਾਣੀ ਹੈ। ਇਸ ਲਈ ਬੱਜ ਰਹੋ ਰਹੇ ਪੰਜਾਬ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ ਹਨ।

ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਸਮੂਹ ਵਿਦਿਆਰਥੀਆਂ ਨੂੰ ਜੀਵਨ ਵਿਚ ਪਾਣੀ ਅਤੇ ਸਵੱਛ ਵਾਤਾਵਰਨ ਦੀ ਮਹੱਤਤਾ ਨੂੰ ਦੱਸਦੇ ਹੋਏ ਬੱਚਿਆਂ ਨੂੰ ਆਪਣਾ ਆਲਾ-ਦੁਆਲਾ ਸਫਾ ਰੱਖਣ ਅਤੇ ਪਾਣੀ ਦੀ ਸੰਭਾਲ ਕਰਨ ਲਈ ਪ੍ਰੇਰਨਾ ਦਿਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਜ਼ਿੰਦਗੀ ਵਿਚ ਘੱਟੋ ਘੱਟ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਬੱਚਿਆਂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

 

Tags: Holy Wonders School Kharar , Holy Wonders School , Education , School , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD