Thursday, 23 July 2026

 

 

ਖ਼ਾਸ ਖਬਰਾਂ ਸਰਕਾਰੀ ਪੈਸੇ ਨਾਲ ਮੁੱਖ ਮੰਤਰੀ ਦੀ ਤਸਵੀਰ ਦਾ ਪ੍ਰਚਾਰ ਬੰਦ ਕਰੇ ਪੰਜਾਬ ਸਰਕਾਰ: ਕੁਲਜੀਤ ਸਿੰਘ ਬੇਦੀ ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ - ਡਾ. ਬਲਬੀਰ ਸਿੰਘ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ

 

ਪੜ੍ਹਦਾ ਪੰਜਾਬ’ ਪ੍ਰੋਜੈਕਟ ਤਹਿਤ ਡਾ. ਗੁਰਪ੍ਰੀਤ ਕੌਰ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਧੂਰੀ ਬਲਾਕ ਦੇ 5,520 ਵਿਦਿਆਰਥੀਆਂ ਦੀ ਫੀਸ ਦੇ ਚੈੱਕ ਪ੍ਰਿੰਸੀਪਲਾਂ ਨੂੰ ਵੰਡੇ

DC Sangrur, Deputy Commissioner Sangrur, Jitendra Jorwal, Sangrur, Dr Gurpreet Kaur

Web Admin

Web Admin

5 Dariya News

ਧੂਰੀ/ਸੰਗਰੂਰ , 11 Apr 2023

Last updated on: Apr 11, 2023, 00:00 IST

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਗਰੰਟੀ ਨੂੰ ਹੋਰ ਮਜ਼ਬੂਤੀ ਦੇਣ ਲਈ ਅੱਜ ਰਾਇਸੇਲਾ ਫਾਉਂਡੇਸ਼ਨ ਵੱਲੋਂ ‘ਪੜ੍ਹਦਾ ਪੰਜਾਬ’ ਪ੍ਰੋਜੈਕਟ ਤਹਿਤ ਧੂਰੀ ਬਲਾਕ ਦੇ 31 ਸਰਕਾਰੀ ਸਕੂਲਾਂ ਦੇ 5,520 ਵਿਦਿਆਰਥੀਆਂ ਦੀ ਫੀਸ ਆਪਣੇ ਫੰਡਾਂ ’ਚੋਂ ਦਿੱਤੀ ਗਈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧੂਰੀ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਇਨ੍ਹਾਂ 31 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੂਰੇ ਸਕੂਲ ਦੇ ਵਿਦਿਆਰਥੀਆਂ ਦੀ ਫੀਸ ਦੀ ਰਕਮ ਦੇ ਚੈੱਕ ਵੰਡੇ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਕਰਨ ਦੇ ਨਾਲ-ਨਾਲ ‘ਸਕੂਲ ਆਫ਼ ਐਮੀਨੈਂਸ’ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ’ਚ ਮੈਡੀਕਲ, ਨਾਨ-ਮੈਡੀਕਲ ਸਮੇਤ ਸਾਰੀਆਂ ਸਟਰੀਮਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਅਧਿਆਪਕਾਂ ਵੱਲੋਂ ਵਿਸ਼ੇਸ਼ ਤਿਆਰੀ ਕਰਵਾਈ ਜਾਵੇਗੀ। 

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਰਕਾਰੀ ਸਕੂਲਾਂ ’ਚ ਤੈਨਾਤ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੇ ਹੁਨਰ ਨੂੰ ਪਛਾਣਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਤਰਾਸ਼ ਕੇ ਹੀਰਿਆ ਵਰਗੇ ਬਣਾਇਆ ਜਾ ਸਕੇ। ਆਪਣੇ ਸੰਬੋਧਨ ਦੌਰਾਨ ਰਾਇਸੇਲਾ ਗੁਰੱਪ ਦੇ ਚੇਅਰਮੈਨ ਏ.ਆਰ. ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਪੰਜਾਬ ਨੂੰ ਤਰੱਕੀ ਦੀ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਨੇਕ ਕਾਰਜ ’ਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਰਾਇਸੇਲਾ ਫਾਉਂਡੇਸ਼ਨ ਵੱਲੋਂ ਤਹੱਈਆ ਕੀਤਾ ਗਿਆ ਹੈ ਕਿ ਧੂਰੀ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ’ਚ ਕੋਈ ਵੀ ਵਿਦਿਆਰਥੀ ਫ਼ੀਸ ਨਾ ਤਾਰ ਸਕਣ ਸਕੂਲ ਨਾ ਛੱਡੇ ਅਤੇ ਇਸੇ ਗੱਲ ’ਤੇ ਉਨ੍ਹਾਂ ਵੱਲੋਂ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਹਿਲੇ ਸਥਾਨ ਹਾਸਲ ਕਰਨ ਵਾਲੇ ਦੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਫਾਉਂਡੇਸ਼ਨ ਵੱਲੋਂ ਅੱਗੇ ਕੀਤੀ ਜਾਣ ਵਾਲੀਅ ਸਾਰੀ ਪੜ੍ਹਾਈ ਲਈ ਵਜੀਫ਼ਾ ਲਗਾਇਆ ਜਾਵੇਗਾ।

ਇਸ ਮੌਕੇ ਐਸ.ਡੀ.ਐਮ. ਵਿਨੀਤ ਕੁਮਾਰ, ਮੁੱਖ ਮੰਤਰੀ ਦੇ ਓ.ਐਸ.ਡੀ. ਉਂਕਾਰ ਸਿੰਘ, ਚੇਅਰਮੈਨ ਰਾਜਵੰਸ਼ ਸਿੰਘ ਘੁੱਲੀ, ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਐਮ.ਸੀ. ਪ੍ਰਧਾਨ ਪੁਸ਼ਪਾ ਤਾਇਲ, ਜਸਵੀਰ ਸਿੰਘ ਜੱਸੀ ਸੇਖੋਂ, ਘਨਸ਼ਿਆਮ ਕਾਂਸਲ, ਐਮ.ਪੀ. ਸਿੰਘ, ਪ੍ਰਸ਼ੋਤਮ ਕਾਲਾ, ਅਨਵਰ ਭਸੌੜ, ਸਕਲਾਂ ਦੇ ਸਟਾਫ਼ ਤੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਪਤਵੰਤੇ ਮੌਜੂਦ ਸਨ।

 

Tags: DC Sangrur , Deputy Commissioner Sangrur , Jitendra Jorwal , Sangrur , Dr Gurpreet Kaur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD