Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਜਲਾਲਾਬਾਦ ਹਲਕੇ ਵਿਚ ਫਸਲਾਂ ਦੇ ਮੰਡੀਕਰਨ ਢਾਂਚੇ ਲਈ 8.5 ਕਰੋੜ ਰੁਪਏ ਦੇ ਪ੍ਰੋਜ਼ੈਕਟ ਪਾਸ—ਜਗਦੀਪ ਕੰਬੋਜ਼ ਗੋਲਡੀ

4 ਕਰੋੜ ਨਾਲ ਬਣੇਗੀ ਅਤੀ ਆਧੁਨਿਕ ਰੇਹੜੀ—ਫੜੀ ਮਾਰਕਿਟ

Jagdeep Kamboj Goldy, Jalalabad, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਜਲਾਲਾਬਾਦ, ਫਾਜਿ਼ਲਕਾ , 31 Mar 2023

Last updated on: Mar 31, 2023, 00:00 IST

ਸੂਬੇ ਦੇ ਕਿਸਾਨਾਂ ਅਤੇ ਕਮਜੋਰ ਵਰਗਾਂ ਲਈ ਸਮਰਪਿਤ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ ਦੇ ਆਖਰੀ ਦਿਨ ਜਲਾਲਾਬਾਦ ਹਲਕੇ ਵਿਚ ਮੰਡੀਕਰਨ ਢਾਂਚੇ ਦੇ ਵਿਕਾਸ ਲਈ 8.5 ਕਰੋੜ ਰੁਪਏ ਦੇ ਪ੍ਰੋਜ਼ੈਕਟ ਪ੍ਰਵਾਨ ਕੀਤੇ ਹਨ। ਇਹ ਹਲਕਾ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਜਲਾਲਾਬਾਦ ਦੀ ਮੁੱਖ ਮੰਡੀ ਤੋਂ ਬਿਨ੍ਹਾਂ ਪਿੰਡਾਂ ਦੇ ਖਰੀਦ ਕੇਂਦਰਾਂ ਦੇ ਵੀ ਕਾਇਆ ਕਲਪ ਦਾ ਰਾਹ ਪੱਧਰਾ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਇੰਨ੍ਹਾਂ ਪ੍ਰੋਜ਼ੈਕਟਾਂ ਲਈ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ 4 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਮਾਰਕਿਟ ਕਮੇਟੀ ਦੇ ਦਫ਼ਤਰ ਦੇ ਪਿੱਛੇ ਇਕ ਅਤਿ ਆਧੂਨਿਕ ਰੇਹੜੀ ਫੜੀ ਮਾਰਕਿਟ ਸਥਾਪਿਤ ਕੀਤੀ ਜਾਵੇਗੀ, ਇਸ ਨਾਲ ਬਾਜਾਰਾਂ ਵਿਚ ਭੀੜਭਾੜ ਤੋਂ ਵੀ ਮੁਕਤੀ ਮਿਲੇਗੀ ਉਥੇ ਹੀ ਰੇਹੜੀ ਫੜੀ ਵਾਲਿਆਂ ਦੀ ਵੀ ਆਰਥਿਕ ਤਰੱਕੀ ਹੋਵੇਗੀ।

ਇੱਥੇ  ਇਸਤੋਂ ਬਿਨ੍ਹਾਂ ਪੁਰਾਣੀ ਫੜੀ ਮਾਰਕਿਟ ਵਿਚ ਫਰਸ ਅਤੇ ਸੈਡ ਆਦਿ ਤੇ 90.21 ਲੱਖ ਰੁਪਏ ਖਰਚ ਕਰਕੇ ਇਸਦਾ ਵੀ ਨਵੀਨੀਕਰਨ ਕੀਤਾ ਜਾਵੇਗਾ।ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਦੱਸਿਆ ਕਿ ਮਾਰਕਿਟ ਕਮੇਟੀ ਦੀ ਸਬਜੀ ਮੰਡੀ ਯਾਰਡ ਦਾ 17.95 ਲੱਖ ਰੁਪਏ ਨਾਲ ਨਵੀਨੀਕਰਨ ਕੀਤਾ ਜਾਵੇਗਾ। ਇੱਥੇ ਪੀਣ ਦੇ ਪਾਣੀ ਦੇ ਪ੍ਰਬੰਧ ਲਈ 23.83 ਲੱਖ ਰੁਪਏ ਖਰਚ ਕੀਤੇ ਜਾਣਗੇ।

ਮਾਰਕਿਟ ਕਮੇਟੀ ਦੇ ਊਰਜਾ ਖਰਚੇ ਘੱਟ ਕਰਨ ਅਤੇ ਹਰੀ ਊਰਜਾ ਨੂੰ ਉਤਸਾਹਿਤ ਕਰਨ ਲਈ ਹੁਣ ਮਾਰਕਿਟ ਕਮੇਟੀ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ 68 ਲੱਖ ਰੁਪਏ ਦੀ ਲਾਗਤ ਨਾਲ 87 ਕਿਲੋਵਾਟ ਦਾ ਸੋਲਰ ਪਲਾਂਟ ਦਾਣਾ ਮੰਡੀ ਦੇ ਸੈਡਾਂ ਤੇ ਲਗਾਇਆ ਜਾਵੇਗਾ। ਇਸੇ ਤਰਾਂ ਮਾਰਕਿਟ ਕਮੇਟੀ ਦੀ ਚਾਰਦਿਵਾਰੀ ਆਦਿ ਦੀ ਮੁਰਮੰਤ ਤੇ 5 ਲੱਖ ਰੁਪਏ ਖਰਚ ਕੀਤੇ ਜਾਣੇ ਹਨ।ਵਿਧਾਇਕ ਨੇ ਦੱਸਿਆ ਕਿ ਜਲਾਲਾਬਾਦ ਦੀ ਮੁੱਖ ਮੰਡੀ ਤੋਂ ਬਿਨ੍ਹਾਂ ਪੇਂਡੂ ਮੰਡੀਆਂ ਵਿਚ ਵੀ ਕਿਸਾਨਾਂ ਦੀਆਂ ਸਹੁਲਤਾਂ ਲਈ ਲੱਧੂਵਾਲਾ ਉਤਾੜ, ਘੁਬਾਇਆ ਅਤੇ ਚੱਕ ਜਾਨੀਸਰ ਵਿਚ 100 ਗੁਣਾ 50 ਫੁੱਟ ਦੇ ਲੋਹੇ ਦੇ ਸੈਡ ਬਣਾਏ ਜਾਣਗੇ ਜਿੰਨ੍ਹਾਂ ਤੇ 78 ਲੱਖ ਰੁਪਏ ਦਾ ਖਰਚ ਆਵੇਗਾ। 

ਇਸ ਤੋਂ ਬਿਨ੍ਹਾਂ ਚੱਗ ਸੁਹੇਲਾ ਵਾਲਾ ਦੀ ਮੰਡੀ ਵਿਚ 52.80 ਲੱਖ ਰੁਪਏ ਦੀ ਲਾਗਤ ਨਾਲ ਫੜ ਪੱਕਾ ਕੀਤਾ ਜਾਵੇਗਾ ਅਤੇ ਛੋਟਾ ਸੈਡ ਬਣਾਇਆ ਜਾਵੇਗਾ। ਪ੍ਰਭਾਤ ਸਿੰਘ ਵਾਲਾ ਵਿਚ 39.25 ਲੱਖ ਨਾਲ ਸੈਡ, ਘੁਬਾਇਆ ਮੰਡੀ ਵਿਚ 30 ਲੱਖ ਨਾਲ ਫੜ ਪੱਕਾ ਕਰਨ ਦਾ ਕੰਮ ਵੀ ਹੋਵੇਗਾ। ਲਧੂਵਾਲਾ ਉਤਾੜ ਵਿਚ 13.62 ਲੱਖ ਨਾਲ ਫੜ ਪੱਕਾ ਕੀਤਾ ਜਾਵੇਗਾ ਅਤੇ ਚੱਕ ਖੇੜੇ ਵਾਲਾ ਵਿਚ 6.35 ਲੱਖ ਨਾਲ ਸੈਡ ਵੀ ਬਣਾਇਆ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹਲਕੇ ਦੇ ਕਿਸਾਨਾਂ ਨੂੰ ਰਾਹਤ ਹੋਵੇਗਾ ਅਤੇ ਮੰਡੀਕਰਨ ਸਹੁਲਤਾਂ ਵਿਚ ਵਾਧਾ ਹੋਵੇਗਾ।ਉਨ੍ਹਾਂ ਨੇ ਦੱਸਿਆ ਕਿ ਇਸ ਵਿਚ 4.41 ਕਰੋੜ ਰੁਪਏ ਮੰਡੀ ਬੋਰਡ ਤੋਂ ਪ੍ਰਾਪਤ ਹੋਏ ਹਨ ਅਤੇ ਪਹਿਲੀ ਵਾਰ ਹੋਇਆ ਹੈ ਕਿ ਜਲਾਲਾਬਾਦ ਨੂੰ ਮੰਡੀਬੋਰਡ ਤੋਂ ਵਿੱਤੀ ਸਹਾਇਤਾ  ਪ੍ਰਾਪਤ ਹੋਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਕੁੰਸ ਮੁਟਨੇਜਾ ਟਰੱਕ ਯੁਨੀਅਨ ਪ੍ਰਧਾਨ, ਜਰਨੈਲ ਸਿੰਘ ਮੁਖੀਜਾ ਸੀਨੀਅਰ ਆਪ ਆਗੂ, ਸ੍ਰੀ ਟੋਨੀ ਛਾਬੜਾ, ਆੜਤੀਆ ਯੁਨੀਅਨ ਤੋਂ ਸ੍ਰੀ ਸ਼ਾਮ ਸੁੰਦਰ ਮੈਣੀ, ਸ੍ਰੀ ਦੇਵ ਰਾਜ ਸ਼ਰਮਾ, ਪਵਨ ਕਾਮਰੇਡ, ਨਿਰਮਲਜੀਤ ਸਿੰਘ ਅਤੇ ਪਿੰਟਾ ਚੁੱਘ ਵੀ ਹਾਜਰ ਸਨ।

 

Tags: Jagdeep Kamboj Goldy , Jalalabad , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD