Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਵਿਸ਼ਵ ਰੰਗਮੰਚ ਦਿਵਸ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਜੀ ਆਇਆ ਨੂੰ ਨਾਟਕ ਦੀ ਪੇਸ਼ਕਾਰੀ ਡੀਏਵੀ ਕਾਲਜ ਆਫ਼ ਐਜ਼ੂਕੇਸ਼ਨ ਫ਼ਾਜ਼ਿਲਕਾ ਵਿਖੇ ਕੀਤੀ ਗਈ

Language Department Punjab, Punjabi Bhasha Vibhag, Bhasha Vibhag, Punjabi Bhasha Vibhag fazilka

Web Admin

Web Admin

5 Dariya News

ਫਾਜ਼ਿਲਕਾ , 28 Mar 2023

Last updated on: Mar 28, 2023, 00:00 IST

ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਸਥਾਨਕ ਡੀਏਵੀ ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਵਿੱਚ ਵਿਸ਼ਵ ਰੰਗਮੰਚ ਦਿਵਸ ਮੌਕੇ ਨਟਰੰਗ ਅਬੋਹਰ ਦਾ ਭੁਪਿੰਦਰ ਉਤਰੇਜਾ ਦੁਆਰਾ ਲਿਖਿਆ ਅਤੇ ਹਨੀ ਉਤਰੇਜਾ ਦੁਆਰਾ ਨਿਰਦੇਸ਼ਤ ਨਾਟਕ ‘ਜੀ ਆਇਆਂ ਨੂੰ’ ਦੀ ਸਫ਼ਲਤਾਪੂਰਵਕ ਪੇਸ਼ਕਾਰੀ ਕੀਤੀ ਗਈ। 

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਨ ਸਭਾ ਮੈਂਬਰ ਫ਼ਾਜ਼ਿਲਕਾ ਸ਼੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਖਸ਼ਬੂ ਅਤੇ ਐਸ. ਐਸ.ਪੀ ਫ਼ਾਜ਼ਿਲਕਾ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਸ਼ਾਮਲ ਹੋਏ। ਇਸ ਮੌਕੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੀ ਮੈਂਜਮੈਂਟ ਕਮੇਟੀ ਚੇਅਰਮੈਨ ਡਾ. ਨਵਦੀਪ ਜਸੂਜਾ ਉਹਨਾਂ ਦੀ ਧਰਮਪਤਨੀ ਡਾ. ਸਿੰਮੀ ਜਸੂਜਾ ਅਤੇ ਸ. ਆਤਮਾ ਸਿੰਘ ਸੇਖੋਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। 

ਸ. ਪਰਮਿੰਦਰ ਸਿੰਘ ਰੰਧਾਵਾ ਖੋਜ ਅਫ਼ਸਰ ਫ਼ਾਜ਼ਿਲਕਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਭਾਸ਼ਾ ਵਿਭਾਗ ਦੇ ਕੰਮਾਂ ਬਾਰੇ ਦੱਸਿਆ ਗਿਆ।ਇਸ ਮੌਕੇ ਉੱਘੇ ਰੰਗਕਰਮੀ ਸ਼੍ਰੀ ਦੇਵ ਮੋਂਗਾ ਜੀ ਨੂੰ ਉਨ੍ਹਾਂ ਦੀਆਂ ਰੰਗਮੰਚ ਸੇਵਾਵਾਂ ਲਈ ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ 'ਜੀਵਨ ਭਰ ਪ੍ਰਾਪਤੀ ਸਨਮਾਨ' ਭੇਂਟ ਕੀਤਾ ਗਿਆ।

ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਨਾਟਕ ਬਾਰੇ ਦੱਸਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਅਬੋਹਰ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਨਾਟਕ ‘ਜੀ ਆਇਆਂ ਨੂੰ’ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਲਾਹਿਆ ਗਿਆ ਅਤੇ ਕਲਾਕਾਰਾਂ ਦਾ ਤਾੜੀਆਂ ਨਾਲ ਹੌਸਲਾ ਵਧਾਇਆ ਗਿਆ। ਨਾਟਕ ‘ਜੀ ਆਇਆਂ ਨੂੰ’ ਬਜ਼ੁਰਗਾਂ ਵਿੱਚ ਇਕੱਲੇਪਣ ਦੀ ਤਰਾਸਦੀ ਨੂੰ ਬਿਆਨ ਕਰਦਾ ਹੈ।  

ਰੇਲ ਯਾਤਰਾ ਤੋਂ ਬਾਅਦ ਘਰ ਪਰਤਦੇ ਹੋਏ, ਸ਼੍ਰੀ ਸੋਢੀ ਅਤੇ ਸ਼੍ਰੀਮਤੀ ਅਰੋੜਾ ਦੀ ਇਕੋ ਕਾਰ ਵਿੱਚ ਸੰਜੋਗ ਨਾਲ ਜਾਣ-ਪਛਾਣ ਹੋ ਜਾਂਦੀ ਹੈ ਅਤੇ ਫਿਰ ਘਟਨਾਵਾਂ ਤੇਜ਼ੀ ਨਾਲ ਮੋੜ ਲੈਂਦੀਆਂ ਹਨ।  ਨਾਟਕ ਵਿੱਚ ਹਾਸਰਸ ਦਾ ਤੱਤ ਦਰਸ਼ਕਾਂ ਨੂੰ ਬੰਨ੍ਹੀ ਰੱਖਦਾ ਹੈ।   ਦਿਲਬਾਗ ਸਿੰਘ ਸੋਢੀ ਦੀ ਭੂਮਿਕਾ ਗੁਰਵਿੰਦਰ ਸਿੰਘ ਨੇ ਨਿਭਾਈ, ਜਦ ਕਿ ਗੁਲਜਿੰਦਰ ਕੌਰ ਨੇ ਪ੍ਰੇਰਨਾ ਅਰੋੜਾ ਦਾ ਕਿਰਦਾਰ ਨਿਭਾਇਆ।  

ਹੋਰ ਕਿਰਦਾਰ ਸੰਦੀਪ ਸ਼ਰਮਾ ਗੋਰਾ, ਅਸ਼ੀਸ਼ ਗਗਨੇਜਾ, ਰੂਬੀ ਸ਼ਰਮਾ, ਵੈਭਵ ਅਗਰਵਾਲ, ਅਸ਼ੀਸ਼ ਸਿਡਾਨਾ, ਤਾਨਿਆ ਮਨਚੰਦਾ, ਵਾਸੂ ਸੇਤੀਆ, ਕਸ਼ਮੀਰ ਲੂਨਾ, ਨਮੀਸ਼ ਗਗਨੇਜਾ, ਸੁਖਦੀਪ ਸਿੰਘ ਭੁੱਲਰ, ਯੁੱਧਵੀਰ ਮੋਂਗਾ ਆਦਿ ਨੇ ਨਿਭਾਏ।  ਸੰਗੀਤ ਨਿਰਦੇਸ਼ਨ ਅਤੇ ਬੋਲ ਕੁਲਜੀਤ ਭੱਟੀ ਦੁਆਰਾ, ਮੇਕਅੱਪ ਕਸ਼ਮੀਰ ਲੂਨਾ ਦੁਆਰਾ, ਸੰਜੀਵ ਗਿਲਹੋਤਰਾ ਦੁਆਰਾ ਸੈੱਟ ਡਿਜ਼ਾਈਨ, ਪ੍ਰਸ਼ਾਂਤ ਗੁਪਤਾ ਅਤੇ ਪਵਨ ਕੁਮਾਰ ਦੁਆਰਾ ਲਾਈਟਿੰਗ।

ਨਾਟਕ ਨੂੰ ਸਫ਼ਲ ਬਣਾਉਣ ਵਿੱਚ ਵਿਕਾਸ ਬੱਤਰਾ, ਸੰਜੇ ਚਾਨਣਾ, ਗੁਰਜੰਟ ਬਰਾੜ, ਸੰਜੀਵ ਗਿਲਹੋਤਰਾ, ਰਾਜੂ ਠੱਠਈ, ਪੂਜਾ ਦੂਮੜਾ, ਭੂਮਿਕਾ ਸ਼ਰਮਾ, ਨਮਨ ਦੂਮੜਾ, ਪੁਸ਼ਕਿਨ ਕਾਲੜਾ, ਰਾਹੁਲ ਬਾਘਲਾ, ਨੀਰਜ ਦੂਮੜਾ, ਹੇਮੰਤ ਅਨੇਜਾ ਅਤੇ ਅੰਮ੍ਰਿਤਪਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।  

ਇਸ ਮੌਕੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ. ਅਨੁਰਾਗ ਅਸੀਜਾ, ਪ੍ਰੈਸ ਕਲੱਬ ਫਾਜ਼ਿਲਕਾ ਦੇ ਪ੍ਰਧਾਨ ਸ. ਦਵਿੰਦਰ ਸਿੰਘ, ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ ਅੰਗੀ, ਡਾ. ਜੀ.ਡੀ. ਸੈਣੀ, ਪ੍ਰਿੰ. ਰਜਿੰਦਰ ਵਿਖੋਨਾ, ਹਰਮਿੰਦਰ ਦੁਰੇਜਾ, ਜਗਜੀਤ ਸੈਣੀ, ਹਰਚਰਨ ਸਿੰਘ ਬਰਾੜ, ਸਤਿੰਦਰ ਸਿੰਘ ਸੇਖੋਂ, ਦਪਿੰਦਰ ਸਿੰਘ, ਮਰਜਿੰਦਰ ਤਨੇਜਾ, ਡਾ. ਵਿਜੇ ਪ੍ਰਵੀਨ, ਕੁਲਦੀਪ ਗਰੋਵਰ, ਰਕੇਸ਼ ਕੰਬੋਜ, ਅਮ੍ਰਿਤ ਸਚਦੇਵਾ, ਸਾਹਿਤ ਸਭਾ ਜਲਾਲਾਬਾਦ ਤੋਂ ਪ੍ਰਧਾਨ ਕੁਲਦੀਪ ਬਰਾੜ, ਪ੍ਰਵੇਸ਼ ਖੰਨਾ, ਜਸਕਰਨ ਸਿੰਘ ਆਦਿ ਹਾਜ਼ਰ ਸਨ।

 

Tags: Language Department Punjab , Punjabi Bhasha Vibhag , Bhasha Vibhag , Punjabi Bhasha Vibhag fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD