Saturday, 18 May 2024

 

 

ਖ਼ਾਸ ਖਬਰਾਂ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ

 

ਕੌਮੀ ਫ਼ਿਲਮ ਪੁਰਸਕਾਰ ਵਿਜੇਤਾ ਰਾਜੇਸ਼ ਮਾਪੁਸਕਰ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੋਏ ਰੂਬਰੂ

ਸਿੱਖਿਆ ਅਤੇ ਮਨੋਵਿਗਿਆਨ ਵਿੱਚ ਸਿਨੇਮਾ ਦੀ ਭੂਮਿਕਾ ਬਾਰੇ ਦਿੱਤੀ ਜਾਣਕਾਰੀ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara, Rajesh Mapuskar

Web Admin

Web Admin

5 Dariya News

ਚੰਡੀਗਡ਼੍ਹ , 17 Mar 2023

ਆਪਣੇ ਵਿਦਿਆਰਥੀਆਂ ਨੂੰ ਲਾਭਦਾਇਕ ਸਿੱਖਣ ਦੇ ਤਜ਼ਰਬੇ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ, ਚਿਤਕਾਰਾ ਯੂਨੀਵਰਸਿਟੀ ਵੱਲੋਂ ‘‘ਫਰਾਰੀ ਕੀ ਸਵਾਰੀ ਕੀ ਚਾਬੀ”, ‘‘ਅਨਲੌਕਿੰਗ ਪੋਟੈਂਸ਼ੀਅਲ ਰਾਜੇਸ਼ ਮਾਪੁਸਕਰ ਦੇ ਸਿਨੇਮੈਟਿਕ ਲੈਂਸ” ਦਾ ਆਯੋਜਨ ਕੀਤਾ ਗਿਆ। ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ, ਚਿਤਕਾਰਾ ਸਕੂਲ ਆਫ਼ ਸਾਈਕਾਲੋਜੀ ਐਂਡ ਕਾਉਂਸਲਿੰਗ, ਆਫ਼ਿਸ ਆਫ਼ ਸਟੂਡੈਂਟ ਅਫੇਅਰਜ਼, ਚਿਤਕਾਰਾ ਸਕੂਲ ਆਫ਼ ਮਾਸ ਕਮਿਊਨੀਕੇਸ਼ਨ ਅਤੇ ਚਿਤਕਾਰਾ ਸਕੂਲ ਆਫ਼ ਲਿਬਰਲ ਆਰਟਸ, ਦੇ ਸਹਿਯੋਗ ਨਾਲ ਇਸ ਵਿੱਦਿਅਕ ਭਾਸ਼ਨ ਦਾ ਆਯੋਜਨ ਕੀਤਾ ਗਿਆ।

ਇਸ ਸਮਾਰੋਹ ਦਾ ਆਯੋਜਿਨ ਪ੍ਰਸਿੱਧ ਭਾਰਤੀ ਨਿਰਦੇਸ਼ਕ, ਲੇਖਕ, ਨਿਰਮਾਤਾ ਅਤੇ ਰਾਸ਼ਟਰੀ ਫ਼ਿਲਮ ਐਵਾਰਡੀ, ਸ਼੍ਰੀ ਰਾਜੇਸ਼ ਮਾਪੁਸਕਰ ਦੀ ਸਹਾਇਤਾ ਨਾਲ ਕੀਤਾ ਗਿਆ। ਰਾਜੇਸ਼ ਮਾਪੁਸਕਰ ਨੇ 2012 ਵਿੱਚ ਫ਼ਿਲਮ ਫਰਾਰੀ ਕੀ ਸਵਾਰੀ ਵਿੱਚ ਪ੍ਰਭਾਵਸ਼ਾਲੀ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਉਨ੍ਹਾਂ ਕਈਂ ਹੋਰ ਪ੍ਰਮੁੱਖ ਫ਼ਿਲਮਾਂ ਵਿੱਚ ਆਪਣਾ ਯੋਗਦਾਨ ਦਿੱਤਾ, ਜਿਨ੍ਹਾਂ ਵਿੱਚ ‘‘ਮੁੰਨਾ ਭਾਈ ਐਮਬੀਬੀਐਸ, ਲਗੇ ਰਹੋ ਮੁੰਨਾਭਾਈ, 3 ਇਡੀਅਟਸ, ਅਤੇ ਵੈਂਟੀਲੇਟਰ ਸ਼ਾਮਿਲ ਹਨ। 

ਉਨ੍ਹਾਂ ਵਲੋਂ ਜੀਤੇ ਐਵਾਰਡਸ ਵਿਚ ਨਿਰਦੇਸ਼ਨ ਲਈ ਰਾਸ਼ਟਰੀ ਐਵਾਰਡ ਦੇ ਨਾਲ ਨਾਲ ਹੋਰ ਬਹੁਤ ਸਾਰੇ ਮਨਭਾਉਂਦੇ ਐਵਾਰਡ ਸ਼ਾਮਿਲ ਹਨ। ਇਸ ਸਮਾਰੋਹ ਦਾ ਉਦੇਸ਼ ਕਲਾਸ ਰੂਮ ਦੀ ਪਡ਼ਾਈ ਵਿੱਚ ਸਿਨੇਮੇ ਨੂੰ ਇੱਕ ਪ੍ਰਭਾਵਸ਼ਾਲੀ ਟੂਲ ਦੇ ਰੂਪ ਵਿੱਚ ਦਿਖਾਉਣ ਦੇ ਨਾਲ-ਨਾਲ ਮਨੁੱਖੀ ਮਨੋਵਿਗਿਆਨ ਨੂੰ ਸਮਝਣ ਦੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਵੀ ਵਿਖਾਇਆ ਜਾਣਾ ਸੀ। 

ਇਸ ਸਮਾਰੋਹ ਵਿੱਚ ਮੁੱਖ ਬੁਲਾਰੇ ਸ੍ਰੀ ਮਾਪੁਸਕਰ ਨੇ ਬਹੁਤ ਸਾਰੀਆਂ ਵਿਚਾਰ-ਉਕਸਾਉਣ ਵਾਲੀਆਂ ਸੂਝਾਂ ਅਤੇ ਅੰਦਰੂਨੀ ਗੱਲਾਂ ਨੂੰ ਸਾਹਮਣੇ ਰੱਖਿਆ। ਇਸ ਮਗਰੋਂ ਉਨ੍ਹਾਂ ਵਿਦਿਆਰਥੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਆਪਣੀ ਫ਼ਿਲਮ ਯਾਤਰਾ ਨੂੰ ਇੱਕ ਨੌਜਵਾਨ ਲਡ਼ਕੇ ਤੋਂ ਲੈ ਕੇ ਇੱਕ ਰਾਸ਼ਟਰੀ ਫਿਲਮ ਐਵਾਰਡੀ ਬਣਨ ਤੱਕ ਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ। 

ਉਨ੍ਹਾਂ ਇੱਕ ਮਸ਼ਹੂਰ ਫਿਲਮ ਨਿਰਮਾਤਾ ਬਣਨ ਲਈ ਲੋਡ਼ੀਂਦਾ ਹੁਨਰ, ਚੁਣੌਤੀਆਂ ’ਤੇ ਕਾਬੂ ਪਾਉਣ ਦੀ ਕਲਾ, ਅਤੇ ਉਸ ਦੇ ਆਉਣ ਵਾਲੇ ਫ਼ਿਲਮ ਪ੍ਰੋਜੈਕਟਾਂ ਤੋਂ ਇਲਾਵਾ ਸਿੱਖਿਆ ਅਤੇ ਮਨੋਵਿਗਿਆਨ ਵਿੱਚ ਸਿਨੇਮਾ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਸਿਨੇਮਾ ਨੂੰ ਇੱਕ ਸ਼ਕਤੀਸ਼ਾਲੀ ਵਿਦਿਅਕ ਟੂਲ ਵਜੋਂ ਸਮਝਣ ਬਾਰੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਚਰਚਾ ਕੀਤੀ। 

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼੍ਰੀ ਮਾਪੁਸਕਰ ਦੀ ਵਿਸ਼ੇਸ਼ਤਾ ਵਾਲੇ ਏਜ਼-ਆਫ਼-ਦਾ-ਸੀਟ, ਰੈਪਿਡ-ਫਾਇਰ ਰਾਊਂਡ ਦਾ ਵੀ ਆਨੰਦ ਲਿਆ, ਜਿਸ ਵਿਚ ਉਨ੍ਹਾਂ ਸਖਤ ਮਿਹਨਤ ਦੀ ਮਹੱਤਤਾ ’ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਨੂੰ ਜੀਵਨ ਦਾ ਸਭ ਤੋਂ ਖਾਸ ਪਲ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਚੁਣੌਤੀਆਂ ’ਤੇ ਕਾਬੂ ਪਾਉਣ ਲਈ ਅਤੇ  ਕਦੇ ਵੀ ਹਾਰ ਨਾ ਮੰਨਣ ਲਈ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਸਕਾਰਾਤਮਕ ਰਵੱਈਆ ਰੱਖਣ ਦੀ ਲੋਡ਼ ਤੇ ਜ਼ੋਰ ਦਿੱਤਾ। 

ਉਨ੍ਹਾਂ ਵਿਦਿਆਰਥੀਆਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਹਮੇਸ਼ਾ ਆਪਣੇ ਆਪ ਅਤੇ ਆਪਣੀ ਪ੍ਰਵਿਰਤੀ ’ਤੇ ਭਰੋਸਾ ਰੱਖੋ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਹੈਰਾਨੀਜਨਕ ਨਤੀਜੇ ਸਾਹਮਣੇ ਆਉਂਦੇ ਹਨ। ਇਸ ਸਮਾਗਮ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਉੱਘੇ ਭਾਰਤੀ ਨਿਰਦੇਸ਼ਕ, ਲੇਖਕ, ਨਿਰਮਾਤਾ ਅਤੇ ਰਾਸ਼ਟਰੀ ਫਿਲਮ ਐਵਾਰਡੀ, ਰਾਜੇਸ਼ ਮਾਪੁਸਕਰ ਨੇ ਕਿਹਾ, ਕਿ ‘‘ਇੱਕ ਫ਼ਿਲਮ ਨਿਰਮਾਤਾ ਦੇ ਰੂਪ ਵਿੱਚ, ਸਿਨੇਮਾ ਨੂੰ ਇੱਕ ਮਾਧਿਅਮ ਵਜੋਂ ਦੇਖਣ ਤੋਂ ਵੱਧ ਖੁਸ਼ੀ ਦੀ ਹੋਰ ਕੋਈ ਗੱਲ ਨਹੀਂ ਹੋ ਸਕਦੀ।” 

ਫਰਾਰੀ ਕੀ ਸਵਾਰੀ ਕੀ ਚਾਬੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਬੇਮਿਸਾਲ ਪਲੇਟਫਾਰਮ ਰਿਹਾ ਹੈ। ਇਹ ਵਿਦਿਆਰਥੀਆਂ ਨੂੰ ਸਿੱਖਣ ਜਾਂ ਉਹਨਾਂ ਦੇ ਵਿਵਹਾਰਾਂ ਅਤੇ ਕਾਰਵਾਈਆਂ ਨੂੰ ਸਮਝਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। 

ਉਨ੍ਹਾਂ ਪ੍ਰਬੰਧਕਾਂ ਨੂੰ ਇੱਕ ਸ਼ਾਨਦਾਰ ਸਿਖਲਾਈ ਪਲੇਟਫਾਰਮ ਪ੍ਰਦਾਨ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਆਪਣੀ ਸੰਤੁਸ਼ਟੀ ਦਾ ਪ੍ਰਦਰਸ਼ਨ ਕਰਦੇ ਹੋਏ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ, ਡਾ. ਮਧੂ ਚਿਤਕਾਰਾ ਨੇ ਕਿਹਾ, ਕਿ ‘‘ਸ੍ਰੀ ਮਾਪੁਸਕਰ ਨੂੰ ਬੋਰਡ ਵਿੱਚ ਸ਼ਾਮਲ ਕਰਨ ਦੇ ਪਿੱਛੇ ਦਾ ਵਿਚਾਰ ਇਸ ਤੱਥ ਤੋਂ ਆਇਆ ਸੀ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿਨੇਮਾ ਦਾ ਅਜਿਹਾ ਅਨੁਭਵ ਪ੍ਰਦਾਨ ਕਰਨਾ ਚਾਹੁੰਦੇ ਸੀ, ਜਿਵੇਂ ਪਹਿਲਾਂ ਕਦੇ ਨਹੀਂ ਹੋਇਆ ਅਤੇ ਇਸ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਣਾ। 

ਉਨ੍ਹਾਂ ਕਿਹਾ ਕਿ ਸ੍ਰੀ ਮਾਪੁਸਕਰ ਦੀ ਮੇਜ਼ਬਾਨੀ ਕਰਨਾ ਬਿਨਾਂ ਸ਼ੱਕ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਅਤੇ ਫਰਾਰੀ ਕੀ ਸਵਾਰੀ ਕੀ ਚਾਬੀ ਹਮੇਸ਼ਾ ਹੀ ਸਾਡੇ ਦਿਲ ਦੇ ਨੇਡ਼ੇ ਰਹੀ ਹੈ।” ਉਨ੍ਹਾਂ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਇਸ ਇਵੈਂਟ ਨੇ ਵਿਦਿਆਰਥੀਆਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਉਹ ਇਸ ਸ਼ਾਨਦਾਰ ਕਲਾ ਦੇ ਮਾਧਿਅਮ ਰਾਹੀਂ ਆਪਣੇ ਪੇਸ਼ੇਵਰ ਅਨੁਭਵਾਂ ਨੂੰ ਉੱਚਾ ਚੁੱਕਣ ਦੀ ਵਰਤੋਂ ਕਿਵੇਂ ਕਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਇਸ ਮੌਕੇ ਸ੍ਰੀ ਮਾਪੁਸਕਰ ਦਾ ਸਨਮਾਨ ਵੀ ਕੀਤਾ ਗਿਆ।

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara , Rajesh Mapuskar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD