Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਸਰਕਾਰ ਦਾ ਸਾਲ ਪੂਰਾ ਹੋਣ 'ਤੇ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਨਸ਼ਿਆਂ ਵਿਰੁੱਧ 'ਜਾਗ੍ਰਿਤੀ ਮਾਰਚ'

ਪ੍ਰੋਫੈਸਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਨੌਜੁਆਨਾਂ ਨੇ ਦਿੱਤਾ ਨਸ਼ਿਆਂ ਦੇ ਮਾਰੂ ਹੱਲੇ ਵਿਰੁੱਧ ਹੋਕਾ

Saravjit Kaur Manuke, AAP, Aam Aadmi Party, Aam Aadmi Party Punjab, AAP Punjab, Sukhwinder Singh

Web Admin

Web Admin

5 Dariya News

ਜਗਰਾਉਂ , 16 Mar 2023

Last updated on: Mar 16, 2023, 00:00 IST

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਫ਼ਲਤਾ ਪੂਰਵਕ ਇੱਕ ਸਾਲ ਪੂਰਾ ਹੋਣ 'ਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਅੰਦਰ ਨਸ਼ਿਆਂ ਵਿਰੁੱਧ ਦੂਜਾ 'ਜਾਗ੍ਰਿਤੀ ਮਾਰਚ' ਕੱਢਿਆ ਗਿਆ। ਇਸ 'ਜਾਗ੍ਰਿਤੀ ਮਾਰਚ' ਦੀ ਅਗਵਾਈ ਕਰਦਿਆਂ 'ਆਪ' ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹਲਕੇ ਦੇ ਪਿੰਡਾਂ ਅਮਰਗੜ੍ਹ ਕਲੇਰ, ਗਾਲਿਬ ਕਲਾਂ, ਗਾਲਿਬ ਖੁਰਦ, ਗਾਲਿਬ ਰਣ ਸਿੰਘ, ਫਤਹਿਗੜ੍ਹ ਸਿਵੀਆਂ, ਸ਼ੇਖ ਦੌਲਤ, ਛੋਟਾ ਸ਼ੇਰਪੁਰਾ, ਸ਼ੇਰਪੁਰ ਕਲਾਂ, ਸਵੱਦੀ ਖੁਰਦ ਆਦਿ ਪਿੰਡਾਂ ਵਿੱਚ ਨਸ਼ਿਆਂ ਦੇ ਮਾਰੂ ਹੱਲੇ ਵਿਰੁੱਧ ਹੋਕਾ ਦਿੱਤਾ। 

ਮਾਰਚ ਦੀ ਸਮਾਪਤੀ ਸਰਕਲ ਪ੍ਰਧਾਨ ਕਰਤਾਰ ਸਿੰਘ ਸਵੱਦੀ ਦੇ ਗ੍ਰਹਿ ਵਿਖੇ ਕੀਤੀ ਗਈ ਅਤੇ ਪ੍ਰਧਾਨ ਸਵੱਦੀ ਵੱਲੋਂ ਨੌਜੁਆਨਾਂ ਵਾਸਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਪਿੰਡ ਸਵੱਦੀ ਖੁਰਦ ਵਿਖੇ 'ਜਾਗ੍ਰਿਤੀ ਮਾਰਚ' ਵਿੱਚ ਸ਼ਾਮਲ ਨੌਜੁਆਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਅੱਜ 16 ਮਾਰਚ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦਾ ਇੱਕ ਸਾਲ ਆਮ ਲੋਕਾਂ ਨੂੰ ਸਮਰਪਿਤ ਰਿਹਾ ਹੈ। 

ਪਿਛਲੇ ਇੱਕ ਸਾਲ ਦੌਰਾਨ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇਂ ਵਿਰੁੱਧ ਲਹਿਰ ਵਿੱਢੀ ਹੋਈ ਹੈ ਅਤੇ ਪੰਜਾਬ ਦੀ ਨੌਜੁਆਨੀਂ ਨੂੰ ਬਚਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਆਪਣੇ ਜਗਰਾਉਂ ਹਲਕੇ ਦੇ ਨੌਜੁਆਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਕੱਢਕੇ ਖੇਡਾਂ ਦੇ ਖੇਤਰ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ ਅਤੇ ਨੌਜੁਆਨਾਂ ਨੂੰ ਪਿੰਡਾਂ ਅੰਦਰ ਖੇਡ ਕਿੱਟਾਂ ਵੰਡੀਆਂ ਗਈਆਂ ਹਨ, ਪਿੰਡਾਂ ਅੰਦਰ ਨੌਜੁਆਨਾਂ ਨੂੰ ਨਰੋਈ ਸਿਹਤ ਬਨਾਉਣ ਲਈ ਜ਼ਿੰਮ ਵੀ ਸਥਾਪਿਤ ਕਰਵਾਏ ਗਏ ਹਨ। 

ਇਸ ਤੋਂ ਇਲਾਵਾ ਹਲਕੇ ਦੇ ਚਾਰ ਵੱਡੇ ਪਿੰਡਾਂ ਲੰਮੇ, ਡਾਂਗੀਆਂ, ਸ਼ੇਖਦੌਲਤ, ਕਾਕੜ ਤਿਹਾੜਾ ਵਿਖੇ ਵੱਡੇ ਖੇਡ ਗਰਾਉਂਡ ਬਣਾਏ ਜਾਣਗੇ ਅਤੇ ਹਲਕੇ ਦੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਵੱਡਾ ਖੇਡ ਸਟੇਡੀਅਮ ਬਨਾਉਣ ਲਈ ਗਰਾਮ ਪੰਚਾਇਤ ਪਾਸੋਂ 10 ਜ਼ਮੀਨ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਾਰਵਾਈ ਆਰੰਭੀ ਗਈ ਹੈ ਅਤੇ ਹਲਕੇ ਦੇ ਬਹੁਤ ਸਾਰੇ ਹੋਰ ਪਿੰਡਾਂ ਅੰਦਰ ਵੀ ਖੇਡ ਗਰਾਉਂਡਾਂ ਤੇ ਪਾਰਕਾਂ ਬਨਾਉਣ ਲਈ ਕਰੋੜਾਂ ਰੁਪਏ ਮੰਨਜੂਰ ਹੋ ਚੁੱਕੇ ਹਨ ਤਾਂ ਹਲਕੇ ਦੀ ਜੁਆਨੀ ਨੂੰ ਨਸ਼ਿਆਂ ਦੇ ਮਾਰੂ ਹੱਲੇ ਤੋਂ ਬਚਾਇਆ ਜਾ ਸਕੇ। 

'ਜਗ੍ਰਿਤੀ ਮਾਰਚ' ਦੀ ਅਗਵਾਈ ਪ੍ਰੋਫੈਸਰ ਸੁਖਵਿੰਦਰ ਸਿੰਘ ਕਰ ਰਹੇ ਸਨ ਅਤੇ ਨੌਜੁਆਨਾਂ ਵੱਲੋਂ ਆਪਣੇ ਮੋਟਰ ਸਾਈਕਲਾਂ ਉਪਰ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਦੇ ਵੱਖ ਵੱਖ ਸਲੋਗਨ ਨਾਲ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਨੌਜੁਆਨਾਂ ਵੱਲੋਂ ਨਾਹਰੇਬਾਜ਼ੀ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਗਿਆ। 

ਇਸ ਮਾਰਚ ਵਿੱਚ ਕੋਆਰਡੀਨੇਟਰ ਕਮਲਜੀਤ ਸਿੰਘ ਹੰਸਰਾ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਨੋਨੀ, ਨਿਰਭੈ ਸਿੰਘ ਕਮਾਲਪੁਰਾ (ਚਾਰੇ ਬਲਾਕ ਪ੍ਰਧਾਨ) ਸਰਪੰਚ ਬਲਦੇਵ ਸਿੰਘ ਅਮਰਗੜ੍ਹ ਕਲੇਰ, ਡਾ.ਮਨਦੀਪ ਸਿੰਘ ਸਰਾਂ, ਕਰਤਾਰ ਸਿੰਘ ਸਵੱਦੀ, ਕਾਕਾ ਕੋਠੇ 8 ਚੱਕ, ਲਖਵੀਰ ਸਿੰਘ ਗਿੱਲ, ਪਾਲੀ ਡੱਲਾ, ਕਰਮਜੀਤ ਸਿੰਘ ਡੱਲਾ, ਨਿੱਕਾ ਗਾਲਿਬ, ਕੁਲਵਿੰਦਰ ਸਿੰਘ, ਜਗਦੀਪ ਧਨੋਅ, ਸੁਰਿੰਦਰ ਸਿੰਘ ਕਾਕਾ ਅਖਾੜਾ, ਗੁਰਪ੍ਰੀਤ ਸਿੰਘ ਡਾਂਗੀਆਂ, ਜਗਪਾਲ ਡਾਂਗੀਆਂ, ਜੁਗਰਾਜ ਸਿੰਘ ਸ਼ੇਰਪੁਰਾ, ਨਿਰੰਜਣ ਸਿੰਘ ਕੋਠੇ ਹਰੀ ਸਿੰਘ, ਜਸਵਿੰਦਰ ਸਿੰਘ ਜੱਸੀ, ਹਰਬੰਸ ਸਿੰਘ, ਗੁਰਜਿੰਦਰ ਸਿੰਘ, ਲਖਵੀਰ ਸਿੰਘ, ਬਲਦੇਵ ਸਿੰਘ, ਰੱਜਤ ਸ਼ਰਮਾਂ, ਬਲਜੀਤ ਸਿੰਘ, ਬਿੱਟੂ ਅੱਬੂਪੁਰਾ, ਕੁਲਦੀਪ ਸਿੰਘ, ਜਗਦੀਪ ਸ਼ੇਰੇਵਾਲ, ਮੱਖਣ ਸ਼ੇਰੇਵਾਲ, ਡਾ.ਜਸਵਿੰਦਰ ਲੋਪੋਂ, ਐਡਵੋ.ਹਰਵਿੰਦਰ ਸਿੰਘ, ਸੁਰਜੀਤ ਸਿੰਘ ਸ਼ੇਰਪੁਰ ਕਲਾਂ, ਲਾਡੀ ਤੂਰ, ਗੁਰਵਿੰਦਰ ਗਿੰਦਾ, ਤੇਜਿੰਦਰ ਸਿੰਘ ਪੋਨਾਂ, ਜੱਥੇ:ਹਰੀ ਸਿੰਘ, ਪ੍ਰਦੀਪ ਸਿੰਘ, ਸੁਖਦੇਵ ਸਿੰਘ ਕਾਉਂਕੇ, ਰਾਜਾ ਚਕਰ, ਪੰਮਾਂ ਬਹਾਦਰਕੇ, ਸੋਨੀ ਕਾਉਂਕੇ, ਭਗਵਾਨ ਸਿਵੀਆ, ਕਾ:ਮੇਹਰ ਸਿੰਘ, ਸੁਭਾਸ਼ ਜਗਰਾਉਂ, ਬਿੰਦਰ ਸਿੰਘ, ਰਣਜੋਧ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ 'ਆਪ' ਵਲੰਟੀਅਰ ਵੀ ਹਾਜ਼ਰ ਸਨ।

 

Tags: Saravjit Kaur Manuke , AAP , Aam Aadmi Party , Aam Aadmi Party Punjab , AAP Punjab , Sukhwinder Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD