ਹਾਲ ਹੀ ਵਿੱਚ ਅਸੀਂ ਦੇਖਿਆ ਕਿ ਗੀਤ ਅਤੇ ਮਲਹਾਰ ਸਬੂਤ ਲੱਭਣ ਦੀ ਕੋਸ਼ਿਸ਼ ਕਰਦੇ ਹਨ ਪਰ ਸਿਮੌਨ ਅਤੇ ਭੈਰਵੀ ਉਹਨਾਂ ਨੂੰ ਰੋਕਣ ਲਈ ਗੁੰਡੇ ਭੇਜਦੀਆਂ ਹਨ।"ਗੀਤ ਢੋਲੀ" ਦੀ ਕਹਾਣੀ ਵਿੱਚ ਇੱਕ ਪਾਸੇ ਗੀਤ ਨੂੰ ਸਬੂਤ ਵਜੋਂ ਲਾਲ ਸੂਟਕੇਸ ਪ੍ਰਾਪਤ ਹੁੰਦਾ ਹੈ ਜਿਸ ਵਿੱਚ ਉਸਨੂੰ ਕਿਡਨੈਪ ਕਰਕੇ ਲਿਆਇਆ ਗਿਆ ਸੀ।
ਰਿਧਮ ਉਰਫ਼ ਗੀਤ ਨੂੰ ਸਿਰਫ਼ ਸਿਮੌਨ ਅਤੇ ਭੈਰਵੀ ਤੋਂ ਹੀ ਖਤਰਾ ਨਹੀਂ ਹੈ ਸਗੋਂ ਕੰਮੋਂ ਬੂਆ ਤੋਂ ਵੀ ਖਤਰਾ ਹੈ ਜਿਸ ਬਾਰੇ ਉਹ ਅਣਜਾਣ ਹੈ। ਕੰਮੋਂ ਬੂਆ ਭੂਸ਼ਣ ਦੇ ਨਾਲ ਮਿਲ ਕੇ ਰਿਧਮ ਅਸਲ ਚਿਹਰਾ ਸਭ ਦੇ ਸਾਹਮਣੇ ਲਿਆਉਣ ਲਈ ਗੀਤ ਦੀ ਭੈਣ ਪਿੰਕੀ ਨੂੰ ਕਿਡਨੈਪ ਕਰਵਾਉਣ ਦਾ ਪਲੈਨ ਬਣਾਉਂਦੀ ਹੈ।
ਜੇਕਰ ਰਿਧਮ, ਪਿੰਕੀ ਨੂੰ ਬਚਾਉਣ ਲਈ ਜਾਵੇਗੀ ਤਾਂ ਕੰਮੋਂ ਬੂਆ ਦਾ ਸ਼ੱਕ ਯਕੀਨ ਵਿੱਚ ਬਦਲ ਜਾਵੇਗਾ ਕਿ ਗੀਤ ਹੀ ਰਿਧਮ ਦੇ ਰੂਪ ਵਿੱਚ ਵਾਪਿਸ ਆਈ ਹੈ। ਗੀਤ ਢੋਲੀ ਦੀ ਨਾਟਕੀ ਕਹਾਣੀ ਇੱਕ ਨਵੇਂ ਮੋੜ ਤੇ ਹੈ, ਇਹ ਦੇਖਣ ਲਈ ਕਿ ਅੱਗੇ ਕੀ ਹੋਵੇਗਾ ਦੇਖੋ ਗੀਤ ਢੋਲੀ ਰਾਤ 8 ਵਜੇ ਸਿਰਫ ਜ਼ੀ ਪੰਜਾਬੀ ਤੇ।