ਭਾਜਪਾ ਜ਼ਿਲ੍ਹਾ ਮੋਹਾਲੀ ਦੇ ਨਵ ਨਿਯੁਕਤ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਖਰੜ ਤੋਂ ਭਾਜਪਾ ਦੇ ਕਾਰਜਕਰਤਾ ਤੇ ਸਾਬਕਾ ਕੌਂਸਲਰ ਸਮਾਜਸੇਵੀ ਪ੍ਰੀਤ ਕੰਵਲ ਸਿੰਘ ਸੈਣੀ ਨੂੰ ਆਈ ਟੀ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਇਥੇ ਦੱਸਣਯੋਗ ਹੈ ਕਿ ਉਹ ਪਹਿਲਾਂ ਵੀ ਦੋ ਵਾਰ ਭਾਜਪਾ ਮੰਡਲ ਮਹਾਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਦਾ ਕੰਮ ਕਰ ਚੁੱਕੇ ਹਨ।
ਇਸ ਮੋਕੇ ਬੋਲਦਿਆਂ ਪ੍ਰੀਤ ਕੰਵਲ ਸਿੰਘ ਸੈਣੀ ਨੇ ਦੱਸਿਆ ਕਿ ਉਹਨਾਂ ਨੂੰ ਦਿੱਤੀ ਨਵੀਂ ਜ਼ਿੰਮੇਵਾਰੀ ਅੱਜ ਦੇ ਅੱਤ ਆਧੁਨਿਕ ਦੁਨੀਆ ਵਿਚ ਇਕ ਬਹੁਤ ਅਹਿਮ ਜ਼ਿੰਮੇਵਾਰੀ ਹੋ ਜਾਂਦੀ ਹੈ। ਹਰ ਸੰਸਥਾ ਜਾਂ ਪਾਰਟੀ ਲਈ ਸੋਸ਼ਲ ਮੀਡੀਆ ਦਾ ਰੋਲ ਬਹੁਤ ਜਿਆਦਾ ਹੈ ਜਿਸ ਤੋਂ ਬਗੈਰ ਪਾਰਟੀ ਦਾ ਕੰਮ ਸਹੀ ਨਹੀਂ ਚੱਲ ਸਕਦਾ।
ਓਹਨਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਓਹਨਾ ਦੀ ਪਾਰਖੂ ਅੱਖ ਨੇ ਓਹਨਾ ਦੇ ਨਵੇਂ ਜ਼ਮਾਨੇ ਨਾਲ ਚਲਦੇ ਰਹਿਣ ਵਾਲਾ ਕੰਮ ਓਹਨਾ ਨੂੰ ਸੋਂਪਿਆ। ਓਹਨਾ ਆਉਂਦੀਆਂ 2024 ਦੀਆਂ ਚੋਣਾਂ ਵਿਚ ਭਾਜਪਾ ਦੀ ਜਿੱਤ ਲਈ ਪੂਰਾ ਜ਼ੋਰ ਲਗਾਉਣਾ ਦਾ ਪ੍ਰਣ ਲਿਆ ਤੇ ਹੋਰ ਕਾਰਜਕਰਤਾਵਾਂ ਨੂੰ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਨ ਤੇ ਬੂਥ ਲੈਵਲ ਤਕ ਪੁਹੰਚ ਕਰਨ ਲਈ ਪ੍ਰੇਰਿਆ।
ਇਸ ਮੋਕੇ ਹਾਜਰ ਹੋਰ ਕਾਰਜਕਰਤਾਵਾਂ ਤੋਂ ਇਲਾਵਾ ਸੂਬਾ ਉਪ ਪ੍ਰਧਾਨ ਲਖਵਿੰਦਰ ਕੌਰ ਗਰਚਾ, ਸੂਬਾ ਕਾਰਜਕਾਰਨੀ ਦੇ ਮੈਂਬਰ ਨਰਿੰਦਰ ਰਾਣਾ, ਜ਼ਿਲ੍ਹਾ ਮਹਾਮੰਤਰੀ ਜਗਦੀਪ ਸਿੰਘ ਜੱਗੀ, ਖਰੜ ਦੇ ਤੀਨੋਂ ਮੰਡਲਾਂ ਦੇ ਪ੍ਰਧਾਨ ਅਮਰੀਕ ਸਿੰਘ ਹੈਪੀ, ਸੁਭਾਸ਼ ਅੱਗਰਵਾਲ, ਸੁਖਬੀਰ ਰਾਣਾ ਤੇ ਹੋਰ ਜ਼ਿਲ੍ਹੇ ਦੇ ਪਦ ਅਧਿਕਾਰੀ ਹਾਜਰ ਸਨ।