ਅੱਜ ਪੰਜਾਬ ਸਰਕਾਰ ਵਲੋਂ ਬਣਾਏ ਗਏ ਆਮ ਆਦਮੀ ਕਲੀਨਿਕ ਜੋ ਕਿ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਦੀ ਗਿਣਤੀ ਜਿਲਾ ਫਾਜ਼ਿਲਕਾ ਵਿਚ ਹੁਣ 21 ਹੋ ਗਈ ਹੈ।ਦੱਫਤਰ ਸਿਵਲ ਸਰਜਨ ਫਾਜਿਲਕਾ ਵਿਖੇ ਡਾ ਸਤੀਸ਼ ਕੁਮਾਰ ਨੇ 17 ਆਮ ਆਦਮੀ ਕਲੀਨਿਕ ਅਸੀਸਟੈਂਟਸ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਸਿਹਤ ਸੇਵਾਵਾਂ ਦਾ ਵਿਸਤਾਰ ਪਿੰਡ/ ਮੁਹੱਲਾ ਪੱਧਰ ਤੇ ਕਰ ਰਹੀ ਹੈ।
ਇਹਨਾਂ ਆਮ ਆਦਮੀ ਕਲੀਨਿਕਾਂ ਵਿਚ ਕਾਬਿਲ ਡਾਕਟਰਾਂ ਦੁਆਰਾ ਮੁਫਤ ਲੈਬ ਟੈਸਟ, ਓ ਪੀ ਡੀ ਸੇਵਾਵਾਂ, ਜੱਚਾ ਬੱਚਾ ਸੇਵਾਵਾਂ, ਟੀਕਾਕਰਨ ਸੇਵਾਵਾਂ ਅਤੇ ਦੁਆਈਆਂ ਆਦਿ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਉਪਲਬਧ ਮਿਲਣ ਗੀਆਂ।ਇਸ ਮੌਕੇ ਤੇ ਸਿਵਲ ਸਰਜਨ ਡਾ ਸਤੀਸ਼ ਕੁਮਾਰ ਨੇ ਨਵ ਨਿਯੁਕਤ ਕਰਮਚਾਰੀਆਂ ਨੂੰ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਕਿਹਾ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਬਬੀਤਾ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾ ਕਵਿਤਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ, ਰਾਜੇਸ਼ ਕੁਮਾਰ ਡੀ ਪੀ ਏਮ, ਸੁਖਦੇਵ ਸਿੰਘ ਬੀ ਸੀ ਸੀ ਅਤੇ ਹੋਰ ਸਟਾਫ ਹਾਜਿਰ ਸਨ।