ਸਵਰਾਜ ਇਨਕਲੇਵ ਵੂਮਨ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸੁਨੀਤਾ ਸ਼ਰਮਾਂ ਦੀ ਅਗਵਾਈ ਹੇਠ ਸਵਰਾਜ ਇਨਕਲੇਵ ਨਿੱਝਰ ਛੱਜੂਮਾਜਰਾ ਰੋਡ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਪੂਰੇ ਰੀਤੀ-ਰਿਵਾਜ਼ ਨਾਲ ਮਨਾਇਆ ਗਿਆ।ਇਸ ਮੌਕੇ ਸੁਸਾਇਟੀ ਦੇ ਬਾਕੀ ਅਹੁਦੇਦਾਰ, ਮੈਂਬਰ ਅਤੇ ਉਨਾਂ ਦੇ ਪਰਿਵਾਰਾਂ ਵੱਲੋਂ ਸਾਝੇਂ ਤੌਰ ਤੇ ਧੂਣੀ ਬਾਲਦੇ ਹੋਏ ਤਿੱਲ ਸੁੱਟ ਕੇ ਈਸਰ ਆ ਦਲਿੱਦਰ ਜਾ ਦੀ ਤੁਕ ਬੋਲਦੇ ਹੋਏ ਲੋਹੜੀ ਮਨਾਈ ਅਤੇ ਸਾਰਿਆਂ ਨੇ ਇੱਕ ਦੂਜੇ ਨੂੰ ਤਿਉਹਾਰ ਦੀ ਵਧਾਈ ਦਿੱਤੀ ।
ਇਸ ਮੌਕੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਨੀਤਾ ਸ਼ਰਮਾਂ, ਨੇ ਆਖਿਆ ਕਿ ਵਸਨੀਕ ਮਹਿਲਾਵਾਂ ਵੱਲੋਂ ਕਈ ਸਾਲਾਂ ਤੋਂ ਸਾਰੇ ਤਿਊਹਾਰ ਰਲ ਮਿੱਲ ਕੇ ਮਨਾਏ ਜਾਂਦੇ ਹਨ। ਹਰ ਸਾਲ ਲੋਹੜੀ ਵੀ ਚੌਂਕ ਚ ਇਕੱਠੇ ਮਨਾਈ ਜਾਂਦੀ ਹੈ। ਉਨਾਂ ਆਖਿਆ ਕਿ ਅੱਜ ਧੀਆਂ ਨੂੰ ਮੂੰਡਿਆਂ ਦੇ ਬਰਾਬਰ ਮੰਨ ਕੇ ਧੀਆਂ ਦੀ ਲੋਹੜੀ ਮਨਾਊਣੀ ਚਾਹੀਦੀ ਹੈ।
ਧੀਆਂ ਦੀ ਲੋਹੜੀ ਮਨਾਊਣ ਦਾ ਚਲਣ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਧੀਆਂ ਨੂੰ ਵੀ ਮਾਣ ਮਹਿਸੂਸ ਹੂੰਦਾ ਹੈ।ਬੱਚਿਆਂ ਨੂੰ ਸਾਰੇ ਤਿੱਥ-ਤਿਉਹਾਰਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਦੀ ਸਾਂਝ ਪਾ ਕੇ ਸਕਣ।ਸਾਰਿਆਂ ਨੇ ਇਕੱਠੇ ਹੋ ਕੇ ਮੂੰਗਫਲੀ, ਰਿਉੜੀਆਂ, ਗੱਚਕ, ਸਮੋਸੇ, ਚਾਹ ਦਾ ਆਨੰਦ ਮਾਣਿਆ ।
ਇਸ ਮੌਕੇ ਜਰਨਲ ਸਕੱਤਰ ਰਿੰਕੂ, ਕੈਸ਼ੀਅਰ ਬਲਜੀਤ ਕੌਰ, ਮੀਤ ਪ੍ਰਧਾਨ ਕੁਸਮ ਰਾਣਾ, ਜੋਆਇਟ ਸਕੱਤਰ ਮਮਤਾ ਪਠਾਣੀਆ , ਪ੍ਰੈਸ ਕਸੱਤਰ ਪ੍ਰਮਜੀਤ ਕੌਰ, ਮੁੱਖ ਸਲਾਹਕਾਰ ਅੰਜੂ ਬਜਾਜ, ਸਲਾਹਕਾਰ ਕਵਿਤਾ,ਪਰਮਿੰਦਰ ਕੌਰ, ਬਲਜਿੰਦਰ ਕੌਰ, ਮੈਡਮ ਅੰਜੂ ਯਾਗਿਕ, ਸ਼ਾਲੂ ਸਾਗਰ, ਸੀਮਾ ਰਾਣੀ,ਨੀਰੂ, ਪ੍ਰੀਅੰਕਾ, ਕੰਚਨ , ਉਸ਼ਾ ਬਾਲੀ, ਸੀਮਾ ਨੰਦਾ, ਜੇਅੰਤੀ ਅੰਨੂ ਸੈਣੀ, ਅੰਨੂ ਵਰਮਾ, ਗੁਰਪ੍ਰੀਤ ਕੌਰ, ਅਰਚਨਾ, ਸਾਵਿਤਾ ਸ਼ਰਮਾਂ, ਸਾਰਿਤਾ, ਮਮਤਾ ਗੜਵਾਲੀ, ਸੋਫੀਆ, ਮਨਜੀਤ ਕੌਰ, ਰੀਟਾ ਰਾਣੀ, ਜੱਸੀ, ਸੀਮਾ, ਸੋਨੂੰ, ਸੋਨੀਆ ਆਦਿ ਸਮੇਤ ਹੋਰ ਮੈਂਬਰ ਹਾਜਰ ਸਨ।