Saturday, 18 May 2024

 

 

ਖ਼ਾਸ ਖਬਰਾਂ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ

 

ਸੁੱਕਣੇ ਪਏ ਦਾਣਿਆਂ ਤੇ ਠੁਮਕ ਠੁਮਕ ਤੁਰਦੀ ਘੁੱਗੀ ਵਰਗੀ ਕਵਿਤਾ ਨਾਲ ਤੁਰਦਿਆਂ

Web Admin

Web Admin

5 Dariya News

ਨਾਭਾ , 20 Dec 2022

ਪਰਸੋਂ ਮੈ ਪਟਿਆਲੇ ਗਿਆ ਸਾਂ। ਸਮਰੱਥ ਪੰਜਾਬੀ ਸ਼ਾਇਰ ਬਲਵਿੰਦਰ ਸੰਧੂ ਦੀ ਸੱਜਰੀ ਕਾਵਿ ਕਿਤਾਬ ਤੀਲਾ ਤੀਲਾ ਧਾਗਾ ਧਾਗਾ ਦਾ ਲੋਕ ਸਮਰਪਣ ਸਮਾਗਮ ਸੀ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਨਾਭਾ ਵੱਲੋਂ। ਸੁਰਜੀਤ ਪਾਤਰ, ਡਾਃ ਜਸਵਿੰਦਰ ਸਿੰਘ, ਡਾਃ ਦੀਪਕ ਮਨਮੋਹਨ, ਡਾਃ ਸੁਰਜੀਤ ਸਿੰਘ ਭੱਟੀ, ਜਸਬੀਰ ਰਾਣਾ, ਡਾਃ ਜੋਗਾ ਸਿੰਘ ਭਾਸ਼ਾ ਵਿਗਿਆਨੀ, ਡਾਃ ਮਦਨ ਲਾਲ ਹਸੀਜਾ, ਡਾਃ ਗੁਰਇਕਬਾਲ ਸਿੰਘ, ਦਰਸ਼ਨ ਬੁੱਟਰ , ਤ੍ਰੈਲੋਚਨ ਲੋਚੀ, ਜੈਨਿੰਦਰ ਚੌਹਾਨ, ਮਨਜਿੰਦਰ ਧਨੋਆ, ਧਰਮ ਕੰਮੇਆਣਾ ਤੇ ਹੋਰ ਲੇਖਕਾਂ ਦੀ ਹਾਜ਼ਰੀ  ਵਿੱਚ ਆਜ਼ਾਦ ਨਜ਼ਮ ਤੇ ਰੂਪ ਬੱਧ ਕਵਿਤਾ ਦੀ ਗੱਲ ਚੱਲੀ। 

ਕੁਝ ਨੇ ਆਜ਼ਾਦ ਨਜ਼ਮ ਨੁੰ ਲਲਿਤ ਨਿਬੰਧ ਵਰਗੀ  ਕਿਹਾ ਕੁਝ ਨੇ ਰੂਪ ਬੱਧ ਕਵਿਤਾ ਦੀ ਲੋੜ ਦੱਸੀ। ਬਲਵਿੰਦਰ ਦੀ ਕਵਿਤਾ ਤੋਂ ਬਾਹਰੇ ਪ੍ਰਸੰਗ ਵੀ ਛਿੜੇ ਮੁਹੱਬਤੀ ਅੰਦਾਜ਼ ਵਿੱਚ।ਮੈਂ ਸਿਰਫ਼ ਇਹੀ ਕਿਹਾ ਕਿ ਕੋਠੇ ਤੇ ਸੁੱਕਣੇ ਪਾਏ ਦਾਣਿਆਂ ਤੇ ਠੁਮਕ ਠੁਮਕ ਠੁਮਕ ਠੁਮਕ ਤੁਰਦੀ ਘੁੱਗੀ ਦੇ ਪੋਲੇ ਪੈਰੀਂ ਤੁਰਨ ਜਹੀ ਹੈ ਬਲਵਿੰਦਰ ਦੀ ਕਵਿਤਾ। ਇਸ ਅੰਦਰਲਾ ਅੰਤਰ ਅਨੁਸ਼ਾਸਨ ਰੂਪ ਦਾ ਗੁਲਾਮ ਨਹੀਂ। ਵਿੱਸਰੀ ਸ਼ਬਦ ਪੂੰਜੀ ਤੇ ਵਰਤਾਰੇ ਸੰਭਾਲਦੀ ਇਹ ਕਰਤਾਰੀ ਕਵਿਤਾ ਜਾਨਣ ਤੇ ਮਾਨਣ ਯੋਗ ਹੈ।

ਕਵਿਤਾ ਦਾ ਮੁੜੰਘਾ ਲੇਖਕ ਤੇ ਜਾਣਾ ਚਾਹੀਦਾ ਹੈ, ਸਮਕਾਲੀਆਂ ਤੇ ਨਹੀਂ।

ਬਲਵਿੰਦਰ ਦੀ ਕਵਿਤਾ ਦਾ ਮੁਹਾਂਦਰਾ ਬਲਵਿੰਦਰ ਵਰਗਾ ਹੈ, ਪਹਿਲੀ ਕਿਤਾਬ ਕੋਮਲ ਸਿੰਘ ਆਖਦਾ ਹੈ ਤੋਂ ਲੈ ਕੇ।

ਪਰਤਦਿਆਂ ਮੇਰੇ ਸੰਗੀ ਰਾਹ ਵਿੱਚ ਕਹਿਣ ਲੱਗੇ, ਭਾ ਜੀ, ਇਹ ਦੱਸੋ ਕਿ ਤੁਸੀਂ ਕਵਿਤਾ ਨੂੰ ਕੀ ਸਮਝਦੇ ਹੋ?

ਮੈ ਕਿਹਾ ਕਿ ਮੇਰੀ ਕਵਿਤਾ ਹੀ ਉੱਤਰ ਮੋੜ ਸਕਦੀ ਹੈ, ਮੈਂ ਕੁਝ ਨਹੀਂ ਮੂੰਹੋਂ ਬੋਲਣਾ। ਮੂੰਹ ਨੂੰ ਉਦੋਂ ਬੋਲਣਾ ਚਾਹੀਦਾ ਹੈ ਜਦ ਕਵਿਤਾ ਬੋਲਣ ਜੋਗੀ ਨਾ ਹੋਵੇ।

ਮੈਂ 2005 ਚ ਛਪੀ ਆਪਣੀ ਕਾਵਿ ਕਿਤਾਬ ਧਰਤੀ ਨਾਦ ਚੋਂ ਇਹ ਕਵਿਤਾ ਉਸੇ ਪੁੱਛਣਾ ਦਾ ਜਵਾਬ ਹੈ। ਤੁਸੀਂ ਵੀ ਪੜ੍ਹੋ।

ਕਵਿਤਾ ਵਹਿਣ ਨਿਰੰਤਰ

ਗੁਰਭਜਨ ਗਿੱਲ

 ਕਵਿਤਾ ਮੇਰੇ ਅੰਤਰ ਮਨ ਦੀ ਮੂਕ ਵੇਦਨਾ

ਨੇਰ੍ਹੇ ਤੋਂ ਚਾਨਣ ਵੱਲ ਜਾਂਦੀ ਇਕ ਪਗਡੰਡੀ।

ਹਰੇ ਕਚੂਰ ਦਰਖ਼ਤਾਂ ਵਿਚ ਦੀ ਦਿਸਦਾ ਚਾਨਣ।

ਧਰਤ, ਸਮੁੰਦਰ, ਦਰਿਆ, ਅੰਬਰ, ਚੰਨ ਤੇ ਤਾਰੇ,

ਇਸ ਦੀ ਬੁੱਕਲ ਬਹਿੰਦੇ ਸਾਰੇ।

ਇਕਲਾਪੇ ਵਿਚ ਆਤਮ-ਬਚਨੀ।

ਗੀਤ ਕਿਸੇ ਕੋਇਲ ਦਾ ਸੱਚਾ।

ਅੰਬਾਂ ਦੀ ਝੰਗੀ ਵਿਚ ਬਹਿ ਕੇ,

ਜੋ ਉਹ ਖ਼ੁਦ ਨੂੰ ਆਪ ਸੁਣਾਵੇ।

ਜਿਉਂ ਅੰਬਰਾਂ 'ਚੋਂ,

ਸੜਦੀ ਤਪਦੀ ਧਰਤੀ ਉੱਪਰ ਮੀਂਹ ਵਰ੍ਹ ਜਾਵੇ।

ਪਹਿਲੀਆਂ ਕਣੀਆਂ ਪੈਣ ਸਾਰ ਜੋ,

ਮਿੱਟੀ 'ਚੋਂ ਇਕ ਸੋਂਧੀ ਸੋਂਧੀ ਖੁਸ਼ਬੂ ਆਵੇ।

ਓਹੀ ਤਾਂ ਕਵਿਤਾ ਅਖਵਾਏ।

ਕਵਿਤਾ ਤਾਂ ਜ਼ਿੰਦਗੀ ਦਾ ਗਹਿਣਾ,

ਇਸ ਬਿਨ ਰੂਹ ਵਿਧਵਾ ਹੋ ਜਾਵੇ।

ਰੋਗਣ ਸੋਗਣ ਮਨ ਦੀ ਬਸਤੀ,

ਤਰਲ ਜਿਹਾ ਮਨ,

ਇਕ ਦਮ ਜਿਉਂ ਪੱਥਰ ਬਣ ਜਾਵੇ।

ਸ਼ਬਦ 'ਅਹੱਲਿਆ' ਬਣ ਜਾਵੇ ਤਾਂ

ਕਵਿਤਾ ਵਿਚਲਾ 'ਰਾਮ' ਜਗਾਵੇ।

ਕਵਿਤਾ ਤਾਂ ਸਾਹਾਂ ਦੀ ਸਰਗਮ,

ਜੀਵੇ ਤਾਂ ਧੜਕਣ ਬਣ ਜਾਵੇ।

ਨਿਰਜਿੰਦ ਹਸਤੀ ਚੁੱਕ ਨਾ ਹੋਵੇ,

ਜਦ ਤੁਰ ਜਾਵੇ।

ਜ਼ਿੰਦਗੀ ਦੀ ਰਣ ਭੂਮੀ ਅੰਦਰ,

ਕਦੇ ਇਹੀ ਅਰਜੁਨ ਬਣ ਜਾਵੇ।

ਮੱਛੀ ਦੀ ਅੱਖ ਵਿੰਨ੍ਹਣ ਖ਼ਾਤਰ,

ਇਕ ਸੁਰ ਹੋਵੇ,

ਸਿਰਫ਼ ਨਿਸ਼ਾਨਾ ਫੁੰਡਣਾ ਚਾਹੇ।

ਪਰ ਸ਼ਬਦਾਂ ਦੀ ਅਦਭੁਤ ਲੀਲ੍ਹਾ,

ਚਿੱਲੇ ਉੱਪਰ ਤੀਰ ਚਾੜ੍ਹ ਕੇ,

ਸੋਚੀ ਜਾਵੇ।

ਆਪਣੀ ਜਿੱਤ ਦੀ ਖ਼ਾਤਰ,

ਮੱਛੀ ਨੂੰ ਵਿੰਨ੍ਹ ਦੇਵਾਂ?

ਇਹ ਨਾ ਭਾਵੇ।

ਕਵਿਤਾ ਤਾਂ ਸਾਜ਼ਾਂ ਦਾ ਮੇਲਾ,

ਸ਼ਬਦਾਂ ਦੀ ਟੁਣਕਾਰ ਜਗਾਵੇ।

ਤਬਲੇ ਦੇ ਦੋ ਪੁੜਿਆਂ ਵਾਂਗੂੰ

ਭਾਵੇਂ ਅੱਡਰੀ-ਅੱਡਰੀ ਹਸਤੀ,

ਮਿੱਲਤ ਹੋਵੇ ਇਕ ਸਾਹ ਆਵੇ।

ਕਾਇਨਾਤ ਨੂੰ ਝੂੰਮਣ ਲਾਵੇ।

ਬਿਰਖ਼ ਬਰੂਟਿਆਂ ਸੁੱਕਿਆਂ 'ਤੇ ਹਰਿਆਵਲ ਆਵੇ।

ਤੂੰਬੀ ਦੀ ਟੁਣਕਾਰ ਹੈ ਕਵਿਤਾ।

ਖੀਵਾ ਹੋ ਕੇ ਜਦ ਕੋਈ ਯਮਲਾ ਪੋਟੇ ਲਾਵੇ।

ਕਣ ਕਣ ਫੇਰ ਵਜਦ ਵਿਚ ਆਵੇ।

ਸਾਹ ਨੂੰ ਰੋਕਾਂ, ਧੜਕਣ ਦੀ ਰਫ਼ਤਾਰ ਨਾ ਕਿਧਰੇ,

ਮੇਰੇ ਤੋਂ ਪਲ ਖੋਹ ਲੈ ਜਾਵੇ।

ਇਹ ਕਰਤਾਰੀ ਪਲ ਹੀ ਤਾਂ ਕਵਿਤਾ ਅਖਵਾਵੇ।

ਕਵਿਤਾ ਤਾਂ ਕੇਸੂ ਦਾ ਫੁੱਲ ਹੈ,

ਖਿੜਦਾ ਹੈ ਜਦ ਜੰਗਲ ਬੇਲੇ।

ਅੰਬਰ ਦੇ ਵਿਚ,

ਰੰਗਾਂ ਦੇ ਫਿਰ ਲੱਗਦੇ ਮੇਲੇ।

ਤਪਦੇ ਜੂਨ ਮਹੀਨੇ ਵਿਚ ਵੀ,

ਬਿਰਖ਼ ਨਿਪੱਤਰੇ ਦੀ ਟਾਹਣੀ 'ਤੇ,

'ਕੱਲ੍ਹਾ ਖਿੜਦਾ, 'ਕੱਲਾ ਬਲ਼ਦਾ।

ਇਹ ਨਾ ਟਲ਼ਦਾ।

ਕਹਿਰਵਾਨ ਸੂਰਜ ਵੀ ਘੂਰੇ,

ਵਗਣ ਵਰ੍ਹੋਲੇ, ਅੰਨ੍ਹੇ ਬੋਲੇ,

ਆਪਣੀ ਧੁਨ ਦਾ ਪੱਕਾ,

ਇਹ ਨਾ ਪੈਰੋਂ ਡੋਲੇ।

ਜ਼ਿੰਦਗੀ ਦੇ ਉਪਰਾਮ ਪਲਾਂ ਵਿਚ,

ਕਵਿਤਾ ਮੇਰੀ ਧਿਰ ਬਣ ਜਾਵੇ।

ਮਸਲੇ ਦਾ ਹੱਲ ਨਹੀਂ ਦੱਸਦੀ,

ਤਾਂ ਫਿਰ ਕੀ ਹੋਇਆ?

ਦਏ ਹੁੰਗਾਰਾ ਫਿਰ ਅੰਬਰੋਂ 'ਨੇਰ੍ਹਾ ਛਟ ਜਾਵੇ।

ਰਹਿਮਤ ਬਣ ਜਾਂਦੀ ਹੈ ਕਵਿਤਾ,

ਜਦ ਬੰਦਾ ਕਿਧਰੇ ਘਿਰ ਜਾਵੇ।

ਜਦ ਫਿਰ ਜਾਪੇ ਸਾਹ ਰੁਕਦਾ ਹੈ,

ਅਗਲਾ ਸਾਹ ਹੁਣ ਖ਼ਬਰੇ,

ਆਵੇ ਜਾਂ ਨਾ ਆਵੇ।

ਪੋਲੇ ਪੈਰੀਂ ਤੁਰਦੀ-ਤੁਰਦੀ ਨੇੜੇ ਆਵੇ।

ਜੀਕਣ ਮੇਰੀ ਜੀਵਨ ਸਾਥਣ,

ਅਣਲਿਖਿਆ ਕੋਈ ਗੀਤ ਸੁਣਾਵੇ।

ਮਨ ਦਾ ਚੰਬਾ ਖਿੜ-ਖਿੜ ਜਾਵੇ।

ਮਖ਼ਮੂਰੀ ਵਿਚ ਮੈਨੂੰ,

ਕੁਝ ਵੀ ਸਮਝ ਨਾ ਆਵੇ।

ਕਵਿਤਾ ਵਹਿਣ ਨਿਰੰਤਰ ਜੀਕੂੰ,

ਚਸ਼ਮਿਉਂ ਫੁੱਟੇ, ਧਰਤੀ ਸਿੰਜੇ,

ਤੇ ਆਖ਼ਰ ਨੂੰ ਅੰਬਰ ਥਾਣੀਂ,

ਤਲਖ਼ ਸਮੁੰਦਰ ਵਿਚ ਰਲ ਜਾਵੇ।

ਆਪਣੀ ਹਸਤੀ ਆਪ ਮਿਟਾਵੇ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD