Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ 'ਬਹੁ ਅਤੇ ਪਾਰ ਸਭਿਆਚਾਰਵਾਦ: ਪੰਜਾਬੀ ਸਾਹਿਤ' ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ‌

Guru Nanak Dev University Amritsar, Guru Nanak Dev University, Prof. Jaspal Singh Sandhu, GNDU, Amritsar

Web Admin

Web Admin

5 Dariya News

ਅੰਮ੍ਰਿਤਸਰ , 05 Dec 2022

Last updated on: Dec 05, 2022, 00:00 IST

ਸਾਹਿਤ ਅਕਾਦਮੀ ਦਿੱਲੀ ਤੇ ਗੁਰੂ  ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਸਦਕਾ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ‌ 'ਬਹੁ ਅਤੇ ਪਾਰ ਸਭਿਆਚਾਰਵਾਦ: ਪੰਜਾਬੀ ਸਾਹਿਤ' ਵਿਸ਼ੇ 'ਤੇ ਕਰਵਾਇਆ ਗਿਆ। ਇਸ ਸੈਮੀਨਾਰ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਦਾ   ਆਰੰਭ ਸਾਹਿਤ ਅਕਾਦਮੀ ਦੇ ਹਿੰਦੀ ਸਾਹਿਤ ਦੇ ਸੰਪਾਦਕ  ਅਨੁਪਮ ਤਿਵਾੜੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। 

ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਸੈਮੀਨਾਰ ਵਿੱਚ ਸ਼ਾਮਲ ਸਮੂਹ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਭਾਸ਼ਾ ਤੇ ਸਾਹਿਤ ਨਿਰਪੇਖ ਵਰਤਾਰੇ ਨਹੀਂ ਹਨ। ਇਹਨਾਂ ਦਾ ਵਾਸਤਵਿਕ ਅਧਿਐਨ ਸਭਿਆਚਾਰ ਤੇ ਲੋਕਧਾਰਾ ਦੇ ਅਨੁਸ਼ਾਸਨ ਨਾਲ ਜੋੜ ਕੇ ਹੀ ਸੰਭਵ ਹੈ। ਇਸ  ਤਰ੍ਹਾਂ ਪੰਜਾਬੀ ਸਭਿਆਚਾਰ ਦੀ ਸਹੀ ਸ਼ਨਾਖ਼ਤ ਬਹੁ ਸਭਿਆਚਾਰ ਅਤੇ ਪਾਰ ਸਭਿਆਚਾਰ ਦੇ ਪ੍ਰਸੰਗ ਵਿੱਚ ਹੀ ਹੋ ਸਕਦੀ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿਚ ਵਿਭਿੰਨ ਸਭਿਆਚਾਰਾਂ ਦੇ ਅੰਸ਼ ਹਾਜ਼ਰ ਸਨ। 

ਡਾ. ਮਨਮੋਹਨ ( ਆਈ. ਪੀ. ਐੱਸ.)ਨੇ ਉਦਘਾਟਨੀ ਸ਼ਬਦ ਬੋਲਦਿਆਂ ਬਹੁ ਅਤੇ ਪਾਰ ਸਭਿਆਚਾਰ ਦੀ ਸਿਧਾਂਤਕ ਰੂਪ-ਰੇਖਾ ਨੂੰ ਪੇਸ਼ ਕੀਤਾ ਤੇ ਕਿਹਾ ਕਿ ਬਹੁ ਅਤੇ ਪਾਰ ਸਭਿਆਚਾਰ ਸਹਿ- ਸਬੰਧਤ ਵਰਤਾਰੇ ਹਨ। ਸਭਿਆਚਾਰ ਦੇ ਤੱਤਾਂ ਬਾਰੇ ਗੱਲ ਕਰਦਿਆਂ ਉਹਨਾਂ ਹਾਈਬਿ੍ਡ ਅਤੇ ਗਲੋਬਲੀਕਰਨ ਅਦਿ ਨਵੇਂ ਸੰਕਲਪਾਂ ਤੋਂ ਜਾਣੂ ਕਰਵਾਇਆ। 

ਨਾਮਵਰ ਚਿੰਤਕ ਸ੍ਰੀ. ਅਮਰਜੀਤ ਗਰੇਵਾਲ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਬਹੁ ਅਤੇ ਪਾਰ-ਰਾਸ਼ਟਰੀ ਸਭਿਆਚਾਰ ਵਿਸ਼ੇ 'ਤੇ ਵਿਚਾਰ ਪੇਸ਼ ਕਰਦਿਆਂ ਸਭਿਆਚਾਰ ਨੂੰ ਪੁਨਰ- ਪਰਿਭਾਸ਼ਤ ਕੀਤਾ । ਉਨ੍ਹਾਂ ਮੁਤਾਬਿਕ ਸਭਿਆਚਾਰ ਨੂੰ ਪ੍ਰਕਿਰਤੀ ਅਤੇ ਸਭਿਆਚਾਰ ਦੇ ਦਵੰਦ ਦੀ ਬਜਾਇ ਇਸ ਦੀ ਅੰਤਰ -ਸਬੰਧਤਾ ਵਿੱਚੋਂ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਬਹੁ -ਸਭਿਆਚਾਰ ਅਤੇ ਪਾਰ- ਸਭਿਆਚਾਰ ਦੇ ਪ੍ਰਸੰਗ ਵਿਚ ਪੰਜਾਬੀ ਸਭਿਆਚਾਰ  ਨੂੰ ਬਹੁ-ਸਥਾਨੀ ਸਭਿਆਚਾਰ ਮੰਨਿਆ। 

ਉਨ੍ਹਾਂ ਨੇ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸਭਿਆਚਾਰ ਨੂੰ ਆਪਣੀ ਸਥਾਪਤੀ ਲਈ ਨੈਟਵਰਕ ਚੇਤਨਾ ਤੇ ਬ੍ਰਹਿਮੰਡੀ ਸਥਾਨਕਤਾ ਦੀ ਭਾਵਨਾ ਜਗਾਉਣੀ ਹੋਵੇਗੀ। ਡਾ. ਹਰਜੀਤ ਸਿੰਘ ਗਿੱਲ  (ਪੋ੍ਫ਼ੈਸਰ ਐਮਰੀਟਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ )ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਦੁਨੀਆਂ ਭਰ ਦਾ ਸਾਹਿਤ ਹੀ ਵਿਸ਼ਵ-ਵਿਆਪੀ ਲੱਛਣਾਂ ਦਾ ਧਾਰਨੀ ਹੈ। 

ਹਰੇਕ ਖਿੱਤੇ ਦਾ ਸਾਹਿਤ ਬੇਸ਼ੱਕ ਆਪਣੀਆਂ ਸਮਾਜਿਕ -ਸਭਿਆਚਾਰਕ ਪਰਸਥਿਤੀਆਂ ਨਾਲ ਬੱਝਾ ਹੁੰਦਾ ਹੈ ਪਰੰਤੂ ਉਨ੍ਹਾਂ ਵਿਚਲਾ ਪ੍ਰਵਚਨ ਬ੍ਰਹਿਮੰਡੀ ਹੁੰਦਾ ਹੈ। ਇਸ ਹਵਾਲੇ ਨਾਲ ਉਨ੍ਹਾਂ ਨੇ ਸਭਿਆਚਾਰ, ਬਹੁ -ਸਭਿਆਚਾਰ ਅਤੇ ਪਾਰ ਸਭਿਆਚਾਰ ਨੂੰ ਪਰਿਭਾਸ਼ਤ ਕੀਤਾ ਤੇ ਕਿਹਾ ਕਿ ਸਾਰੇ ਸਭਿਆਚਾਰ ਬ੍ਰਹਿਮੰਡੀ ਇੱਕਜੁਟਤਾ ਦੇ ਧਾਰਨੀ ਹਨ। 

ਸਮਾਗਮ ਦੇ ਮੁੱਖ ਮਹਿਮਾਨ ਡਾ. ਸਰਬਜੋਤ ਸਿੰਘ ਬਹਿਲ(ਡੀਨ, ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮਿ੍ਤਸਰ)ਨੇ ਕਿਹਾ ਕਿ ਸਭਿਆਚਾਰਕ ਵੱਖਰਤਾਵਾਂ ਤੋਂ ਉੱਪਰ ਉੱਠ ਕੇ ਸੋਚਣਾ ਹੀ ਪਾਰ- ਸਭਿਆਚਾਰ ਹੈ। ਭਾਸ਼ਾ ਅਤੇ ਸਾਹਿਤ ਦੇ ਰਾਹੀਂ ਵਿਭਿੰਨ ਸਭਿਆਚਾਰਾਂ ਦੇ ਮੇਲ ਨਾਲ ਵਿਸ਼ਵ- ਵਿਆਪੀ ਸਭਿਆਚਾਰ ਦਾ ਨਿਰਮਾਣ ਹੁੰਦਾ ਹੈ ਅਤੇ ਸਾਹਿਤ ਦੀ ਇਹੋ ਪ੍ਰਾਪਤੀ ਹੈ ਕਿ ਇਹ ਬਾਕੀ ਅਨੁਸ਼ਾਸਨਾਂ ਦੀ ਬਜਾਏ ਇਸ ਨੂੰ ਵਧੇਰੇ ਸਾਰਥਕਤਾ ਨਾਲ  ਸਥਾਪਿਤ ਕਰਦਾ ਹੈ। ਸੈਸ਼ਨ ਦੇ ਅੰਤ 'ਤੇ ਸਾਹਿਤ ਅਕਾਦਮੀ ਦੇ ਕਨਵੀਨਰ ਮੈਡਮ ਵਨੀਤਾ ਜੀ ਨੇ ਸਮੂਹ ਵਿਦਵਾਨਾਂ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਉਦਘਾਟਨੀ ਸੈਸ਼ਨ ਦੇ ਉਪਰੰਤ ਸੈਮੀਨਾਰ ਦੇ ਪਹਿਲੇ ਸੈਸ਼ਨ  ਦੀ ਪ੍ਰਧਾਨਗੀ ਡਾ. ਮਨਮੋਹਨ ਦੁਆਰਾ ਕੀਤੀ ਗਈ। ਇਸ ਸੈਸ਼ਨ ਵਿਚ ਅਮਨਦੀਪ ਕੌਰ ਨੇ 'ਬਹੁ ਅਤੇ ਪਾਰ ਸਭਿਆਚਾਰਵਾਦ ਸਿਧਾਂਤਕ ਪਰਿਪੇਖ', ਸੁਖਪ੍ਰੀਤ ਕੌਰ ਨੇ 'ਬਹੁ ਅਤੇ ਪਾਰ ਸਭਿਆਚਾਰਵਾਦ: ਰੂਪ ਤੇ ਪ੍ਰਕਾਰਜ', ਬਲਜਿੰਦਰ ਨਸਰਾਲੀ ਨੇ 'ਬਹੁ ਅਤੇ ਪਾਰ ਸਭਿਆਚਾਰਵਾਦ: ਪੰਜਾਬੀ ਗਲਪ', ਪ੍ਰਵੀਨ ਕੁਮਾਰ ਨੇ 'ਬਹੁ ਸਭਿਆਚਾਰਵਾਦ ਅਤੇ ਸਭਿਆਚਾਰਕ ਅਧਿਐਨ' ਅਤੇ ਡਾ. ਰਾਜੇਸ਼ ਕੁਮਾਰ ਜਾਏਸਵਾਲ ਨੇ 'ਇਨਵਿਲਿੰਗ ਮਾਡਰੈਨਿਟੀ ਐਂਡ ਮੈਡਨੈੱਸ ਇਨ ਟੋਬਾ ਟੇਕ ਸਿੰਘ : ਟਰਾਂਸ ਕਲਚਰਲ ਰੀਡਿੰਗ'  ਵਿਸ਼ੇ 'ਤੇ ਖੋਜ -ਪੱਤਰ ਪ੍ਰਸਤੁਤ ਕੀਤੇ। ਡਾ. ਕੁਲਦੀਪ ਸਿੰਘ (ਮੁਖੀ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ) ਨੇ ਖੋਜ- ਪੱਤਰਾਂ 'ਤੇ ਮੁੱਲਵਾਨ ਟਿੱਪਣੀਆਂ ਪੇਸ਼ ਕੀਤੀਆਂ।ਇਸ  ਸੈਸ਼ਨ ਦੇ ਮੰਚ ਸੰਚਾਲਕ ਦੀ ਭੂਮਿਕਾ ਡਾ. ਪਵਨ ਕੁਮਾਰ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਧਰਮ ਸਿੰਘ,ਡਾ. ਰਮਿੰਦਰ ਕੌਰ,ਡਾ. ਮੇਘਾ ਸਲਵਾਨ,ਡਾ. ਹਰਿੰਦਰ ਕੌਰ, ਡਾ. ਕੰਵਲਦੀਪ ਕੌਰ,ਡਾ. ਇੰਦਰਪੀ੍ਤ ਕੌਰ,ਡਾ. ਕੰਵਲਜੀਤ ਕੌਰ,ਡਾ. ਜਸਪਾਲ ਸਿੰਘ,ਡਾ. ਹਰਿੰਦਰ ਸਿੰਘ,ਡਾ. ਗੁਰਪ੍ਰੀਤ ਸਿੰਘ, ਖੋਜ- ਵਿਦਿਆਰਥੀ ਤੇ ਵਿਦਿਆਰਥੀ ਹਾਜ਼ਰ ਸਨ।

 

Tags: Guru Nanak Dev University Amritsar , Guru Nanak Dev University , Prof. Jaspal Singh Sandhu , GNDU , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD