ਖਰੜ ਵਿਖੇ ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਵੱਲੋਂ ਦੂਜਾ ਖੇਡ ਮੇਲਾ ਕਰਵਾਇਆ ਗਿਆ।ਜਿਸ ਵਿਚ 6 ਸਾਲ ਤੋਂ ਲੈਕੇ 15 ਸਾਲ ਤੱਕ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ।ਮੋਬਾਈਲ ਦੀ ਸਹੀ ਵਰਤੋਂ ਬਾਰੇ ਭਾਸ਼ਣ ਦਿੱਤਾ ਗਿਆ । ਬੱਚਿਆਂ ਨੂੰ ਇਸਦੇ ਫ਼ਾਇਦੇ ਅਤੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ।
ਇਸ ਵਿਚ ਖੋ ਖੋ, ਨਿੰਬੂ ਦੌੜ ,ਗੁਬਾਰਾ ਦੌੜ, ਅੜਿੱਕਾ ਦੌੜ ,ਰਿਲੇਅ ਦੌੜ , ਰੁਕਾਵਟ ਦੌੜ ਅਤੇ ਚੱਕਰ ਨਾਲ ਨਿਸ਼ਾਨੇ ਬਾਜੀ ਦੇ ਮੁਕਾਬਲੇ ਕਰਵਾਏ ਗਏ। ਜਿਸ ਦਾ ਬੱਚਿਆਂ ਨੇ ਭਰਪੂਰ ਅਨੰਦ ਲਿਆ।ਇਸ ਮੌਕੇ ਤੇ ਖਰੜ ਹਲਕੇ ਤੋਂ MLA ਬੀਬੀ ਅਨਮੋਲ ਗਗਨ ਮਾਨ ਦੀ ਟੀਮ ਅਤੇ ਉਹਨਾਂ ਦੇ ਪਿਤਾ ਜੀ ਵੀ ਹਾਜਿਰ ਰਹੇ ।ਸਮਾਜ ਸੇਵੀ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਵੀ ਆਪਣੀ ਹਾਜ਼ਰੀ ਲਵਾਈ।
ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਭਜਨ ਸਿੰਘ , ਸਕੱਤਰ ਹਰਵਿੰਦਰ ਸਿੰਘ,ਚੇਅਰਮੈਨ ਗਗਨਦੀਪ ਸਿੰਘ ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਢਿਲੋਂ,ਮੀਤ ਸਕੱਤਰ ਗੁਰਦਰਸ਼ਨ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ,ਸੀਨੀਅਰ ਮੀਤ ਸਕੱਤਰ ਰਮਨਦੀਪ ਸਿੰਘ, ਜੁਆਇੰਟ ਮੀਤ ਸਕੱਤਰ ਗੁਰਪ੍ਰੀਤ ਸਿੰਘ ਸੈਣੀ, ਖਜਾਨਚੀ ਭਰਪੂਰ ਸਿੰਘ , ਸਲਾਹਕਾਰ ਮੈਂਬਰ ਗੁਰਪ੍ਰੀਤ ਸਿੰਘ ਸ਼ਿਮਲਾ ਹੋਮ , ਸ.ਬਹਾਦੁਰ ਸਿੰਘ , ਸ.ਗੁਰਮੱਖ ਸਿੰਘ ,ਸ. ਸ਼ਰਨਜੀਤ ਸਿੰਘ ਪਾਰਵਤੀ ,ਸਤਪਾਲ ਸਿੰਘ,ਸ਼ਰਨਜੀਤ ਸਿੰਘ ,ਰਾਜ ਬਹਾਦੁਰ ਸਿੰਘ ,ਇਲਾਕੇ ਦੇ ਏਮ ਸੀ ਰਾਜਬੀਰ ਸਿੰਘ ਰਾਜੀ ਅਤੇ ਹੋਰ ਵੀ ਪਤਵੰਤੇ ਸੱਜਣ ਸ਼ਾਮਿਲ ਸੀ।ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਪਹਿਲਾ ਵੀ ਸਮਾਜ ਸੁਧਾਰ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਅੱਗੇ ਵੀ ਸੋਸਾਇਟੀ ਇਸ ਤਰ੍ਹਾਂ ਦੇ ਸਮਾਜ ਨੂੰ ਸੇਧ ਦੇਣ ਵਾਲੇ ਕੰਮ ਕਰਨ ਲਈ ਵਚਨਬੱਧ ਹਨ ।