ਸੁਖਜਿੰਦਰ ਸਿੰਘ ਕਾਉਣੀ ਨੇ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ,ਸ੍ਰੀ ਬਲਤੇਜ ਪੰਨੂ, ਮੀਡੀਆ ਸਲਾਹਕਾਰ ਸੀ.ਐਮ. ਪੰਜਾਬ, ਸ੍ਰੀ ਜਗਦੀਪ ਸਿੰਘ ਕਾਕਾ ਬਰਾੜ, ਐਮ.ਐਲ.ਏ ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੁਰਮੀਤ ਸਿੰਘ ਖੁੱਡੀਆਂ ਐਮ.ਐਲ.ਏ. ਲੰਬੀ, ਪ੍ਰੋਫੈਸਰ ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ,ਸ੍ਰੀ ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ. ਫਰੀਦਕੋਟ, ਸ੍ਰੀ ਮਨਜੀਤ ਸਿੰਘ ਬਲਾਸਪੁਰ, ਐਮ.ਐਲ.ਏ. ਨਿਹਾਲ ਸਿੰਘ ਵਾਲਾ, ਸ੍ਰੀ ਗੋਲਡੀ ਮੁਸਾਫਰ ਐਮ.ਐਲ.ਏ. ਬਲੂਆਣਾ, ਸ੍ੀ ਅਮਲੋਕ ਸਿੰਘ, ਐਮ.ਐਲ.ਏ. ਜੈਤੋ, ਸ੍ਰੀ ਲਾਭ ਸਿੰਘ ਉਗੋਕੇ ਐਮ.ਐਲ.ਏ. ਭਦੌੜ,. ਸ੍ਰੀ ਦਲਬੀਰ ਸਿੰਘ ਢਿੱਲੋਂ, ਚੇਅਰਮੈਨ ਲਘੂ ਉਦਯੋਗ ਪੰਜਾਬ, ਸ੍ਰੀ ਨਵਦੀਪ ਜੀਦਾ ਚੇਅਰਮੈਨ, ਸੂਗਰ ਫੈਡ ਪੰਜਾਬ, ਸ੍ਰੀ ਰਾਕੇਸ਼ ਪੂਰੀ ਚੇਅਰਮੈਨ ਜੰਗਲਾਤ ਵਿਭਾਗ ਅਤੇ ਦਿੱਗਜ ਹਸਤੀਆ ਅਤੇ ਮੋਹਤਵਰਾਂ ਦੀ ਹਾਜ਼ਰੀ ਵਿੱਚ ਜਿ਼ਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਵਜੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣਾ ਆਹੁਦਾ ਸੰਭਾਲਿਆ।
ਇਸ ਮੌਕੇ ਉਹਨਾਂ ਕਿਹਾ ਕਿ ਉਹ ਜਿ਼ਲ੍ਹੇ ਦੇ ਸਮੁੱਚੇ ਵਿਕਾਸ ਲਈ ਯਤਨ ਕਰਨਗੇ ਅਤੇ ਵਿਕਾਸ ਕਾਰਜਾਂ ਤੋਂ ਇਲਾਵਾ ਵੀ ਜਿ਼ਲ੍ਹਾ ਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਂ ਦੇ ਹੱਲ ਕਰਨ ਲਈ ਯਤਨਸੀਲ ਰਹਿਣਗੇ।ਉਹਨਾਂ ਇਹ ਵੀ ਕਿਹਾ ਕਿ ਜਿ਼ਲ੍ਹੇ ਦੇ ਵਿਕਾਸ ਕਾਰਜਾਂ ਲਈ ਉਹ ਵੱਧ ਤੋਂ ਵੱਧ ਫੰਡ ਮੁਹੱਈਆਂ ਕਰਵਾਉਣ ਲਈ ਵੀ ਉਪਰਾਲੇ ਕਰਨਗੇ ਅਤੇ ਸ਼ਹਿਰ ਦੇ ਪੀਣ ਵਾਲੇ ਪਾਣੀ, ਸੀਵਰੇਜ਼ ਦੀ ਸਮੱਸਿਆਂ ਨੂੰ ਵੀ ਹੱਲ ਕਰਵਾਉਣਗੇ।ਇਸ ਮੌਕੇ ਉਹਨਾਂ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਕਿ ਜਿਹਨਾਂ ਦੇ ਯਤਨਾ ਸਦਕਾ ਉਹਨਾਂ ਨੂੰ ਇਸ ਜਿਲ੍ਹੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ।
ਉਹਨਾਂ ਆਏ ਹੋਏ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਹੋਰਨਾ ਤੋਂ ਇਲਾਵਾ ਪੰਜਾਬ,ਸ੍ੀ ਬਲਜਿੰਦਰ ਕੌਰ ਮਹਿਲਾ ਵਿੰਗ ਪ੍ਰਧਾਨ ਪੰਜਾਬ, ਸ੍ਰੀ ਦੀਪਕ ਸਮਾਲਸਰ, ਚੇਅਰਮੈਨ ਇੰਪਮੈਂਟ ਟਰੱਸਟ ਮੋਗਾ, ਸ੍ਰੀ ਸੰਤ ਸਿੰਘ ਬਰਾੜ, ਆਪ ਆਗੂ, ਸ੍ਰੀ ਅਰਸ ਸਾਇਕਲ ਵਾਲਾ, ਸ੍ਰੀ ਜਗਮੋਹਨ ਸਿੰਘ ਸੁਖਣਾ ਜਿ਼ਲ੍ਹ ਮੀਡੀਆਂ ਇੰਚਾਰਜ, ਸ਼੍ਰੀ ਜਸਨ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਸ੍ਰੀ ਸੁਖਜੀਤ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ, ਸ੍ਰੀ ਸੁਖਵੰਤ ਸਿੰਘ ਪੱਕਾ, ਜਿ਼ਲ੍ਹਾ ਯੂਥ ਪ੍ਰਧਾਨ ਫਰੀਦਕੋਟ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਵੀ ਮੌਜੂਦ ਸਨ।