ਚਿਤਕਾਰਾ ਯੂਨੀਵਰਸਿਟੀ ਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਕੈਂਪਸਾਂ ਵਿੱਚ ਚੱਲ ਰਿਹਾ 12ਵਾਂ ਸਾਲਾਨਾ ਗਲੋਬਲ ਵੀਕ ਸਮਾਪਤ ਹੋ ਗਿਆ। ਦੋਵੇਂ ਥਾਵਾਂ ਉੱਤੇ ਚੱਲੇ ਵੀਕ ਭਰ ਸਮਾਰੋਹਾਂ ਵਿੱਚ 20 ਤੋਂ ਵੱਧ ਦੇਸ਼ਾਂ ਦੀਆਂ 40 ਵਕਾਰੀ ਭਾਈਵਾਲ ਯੂਨੀਵਰਸਿਟੀ ਦੇ 75 ਪ੍ਰੋਫ਼ੈਸਰਾਂ ਸਮੇਤ 200 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨਾਲ ਕੌਮਾਂਤਰੀ ਪੱਧਰੀ ਤਜਰਬਿਆਂ ਸਾਂਝੇ ਕੀਤੇ।
ਅਧਿਆਪਨ ਅਤੇ ਸਿੱਖਣ ਦੀ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਲਈ ਕਰਾਏ ਜਾਂਦੇ ਇਸ ਗਲੋਬਲ ਹਫ਼ਤੇ ਦੌਰਾਨ ਵਿਜ਼ਟਿੰਗ ਪ੍ਰੋਫ਼ੈਸਰਾਂ ਨੇ ਵਿਦਿਆਰਥੀਆਂ ਨੂੰ ਕ੍ਰੈਡਿਟ ਆਧਾਰਿਤ ਮਾਡਿਊਲ ਪ੍ਰਦਾਨ ਕੀਤੇ ਅਤੇ ਵਿਸ਼ਵਵਿਆਪੀ ਦਿ੍ਰਸ਼ਟੀਕੋਣ ਨਾਲ ਸਮਾਜਿਕ-ਸੱਭਿਆਚਾਰਕ ਪ੍ਰੋਗਰਾਮਾਂ ਦੀ ਸਹੂਲਤ ਮੁਹੱਈਆ ਕਰਾਈ।ਸਮਾਪਤੀ ਸਮਾਰੋਹ ਵਿਚ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ, ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਡਾਇਰੈਕਟਰ ਡਾ ਨਿਯਾਤੀ ਚਿਤਕਾਰਾ, ਦੋਹਾਂ ਕੈਂਪਸਾਂ ਦੇ ਅਧਿਕਾਰੀਆਂ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਭਾਰਤ ਵਿੱਚ ਡਿਜੀਟਲ ਆਧਾਰ ਉੱਤੇ ਆ ਰਹੀ ਨੈਤਿਕਤਾ ਸਬੰਧੀ ਕ੍ਰਾਂਤੀ ਬਾਰੇ ਗੱਲ ਕਰਦਿਆਂ ਮੈਕਵੇਰੀ ਯੂਨੀਵਰਸਿਟੀ ਆਸਟਰੇਲੀਆ ਦੇ ਡਾ ਰੋਜਰ ਮੋਸਰ ਨੇ ਆਖਿਆ ਕਿ, ‘‘ਮੈਂ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਕੰਮ ਕਰ ਰਿਹਾ ਹਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰ, ਇੱਥੇ ਆਸਟਰੇਲੀਆ ਤੋਂ ਵੱਖਰੇ ਸੰਦਰਭ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਵੇਖਣਾ ਮਹੱਤਵਪੂਰਨ ਹੈ ਕਿ ਅਸੀਂ ਕਿਸ ਤੋਂ ਅਤੇ ਕਿੱਥੇ ਅਸੀਂ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ।
ਜੌਹਨ ਹੌਪਕਿੰਸ ਯੂਨੀਵਰਸਿਟੀ ਅਮਰੀਕਾ ਦੇ ਡਾ. ਤਾਮਰ ਰੋਡਨੀ ਨੇ ਕਿਹਾ, ਕਿ ‘‘ਅਸੀਂ ਸੋਚਣ ਦੇ ਵੱਖੋ-ਵੱਖਰੇ ਤਰੀਕਿਆਂ ਨੂੰ ਪ੍ਰਗਟ ਕਰਨ ਦੇ ਯੋਗ ਹਾਂ। ਗਲੋਬਲ ਵੀਕ ਵਿੱਚ ਇਸ ਪ੍ਰਕਿਰਿਆ ਦੁਆਰਾ ਵੱਖ-ਵੱਖ ਅਭਿਆਸਾਂ ਨੂੰ ਸਿੱਖਣਾ ਅਤੇ ਸਾਂਝਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇੱਥੋੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਅਤੇ ਇਸ ਦਾ ਵਿਦਿਆਰਥੀਆਂ ਨਾਲ ਅਦਾਨ ਪ੍ਰਦਾਨ ਕਰਨਾ ਜ਼ਰੂਰੀ ਹੈ।
ਯੂਨੀਵਰਸਿਟੀ ਆਫ਼ ਲਤਾਵੀਆ ਦੀ ਫੈਕਲਟੀ ਆਫ਼ ਐਜੂਕੇਸ਼ਨ, ਮਨੋਵਿਗਆਨ ਅਤੇ ਕਲਾ ਪ੍ਰੋ. ਇੰਦਰਾ ਓਡੀਨਾ ਨੇ ਕਿਹਾ ਕਿ ਘਰ ਵਿੱਚ ਅੰਤਰਰਾਸ਼ਟਰੀਕਰਨ ਦੀ ਧਾਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਸਥਿਰਤਾ ਦੇ ਮੁੱਦਿਆਂ ਲਈ ਵੀ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿਹਾ ਕਿ ਵਿਦਿਆਰਥੀਆਂ ਲਈ ਵਿਦੇਸ਼ਾਂ ਤੋਂ 75 ਤੋਂ ਵੱਧ ਸਟਾਫ਼ ਮੈਂਬਰਾਂ ਨੂੰ ਲਿਆਉਣਾ ਇੱਕ ਵਧੀਆ ਉਪਰਾਲਾ ਅਤੇ ਵਿਸਤਿ੍ਰਤ ਅਨੁਭਵ ਹੈ।
ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ ਅਸ਼ੋਕ ਚਿਤਕਾਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਲਾਨਾ ਗਲੋਬਲ ਸਪਤਾਹ ਅੰਤਰ-ਰਾਸ਼ਟਰੀਕਰਨ ਲਈ ਇੱਕ ਸ਼ਾਨਦਾਰ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਅਤੇ ਵਿਦਿਆਰਥੀਆਂ ਲਈ ਵਿਸ਼ਵਵਿਆਪੀ ਸਿੱਖਣ ਦਾ ਤਜਰਬਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅੰਤਰ-ਰਾਸ਼ਟਰੀ ਫੈਕਲਟੀ ਦੁਆਰਾ ਸਿਖਾਏ ਗਏ ਅਭਿਆਸ ਬਹੁਤ ਹੀ ਮੁੱਲਵਾਨ ਹਨ ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਸੰਭਾਵੀ ਪਲੇਸਮੈਂਟ ਲਈ ਸਹਾਇਕ ਸਾਬਿਤ ਹੋਣਗੇ।
ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਮਧੂ ਚਿਤਕਾਰਾ ਨੇ ਇਸ ਸਮਾਗਮ ਨੂੰ ਵੱਡੀ ਸਫਲਤਾ ਦੱਸਦਿਆਂ ਆਖਿਆ ਕਿ ਗਲੋਬਲ ਹਫਤਾ ਸੱਚਮੁੱਚ ਪਰਉਪਕਾਰੀ ਪਹਿਲਕਦਮੀ ਹੈ ਜੋ ਯੂਨੀਵਰਸਿਟੀ ਦੇ ਤਰਜੀਹੀ ਆਦੇਸ਼ ਨੂੰ ਵਿਆਪਕ ਤੌਰ ਤੇ ਉਤਸਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਦੇ ਪਾਰ ਸਹਿਯੋਗੀ ਸਿੱਖਿਆ ਅਤੇ ਮਿਸ਼ਰਤ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਤਾਲਮੇਲ ਪੈਦਾ ਕਰਦੇ ਹਨ ਜਿਸ ਨਾਲ ਇੰਟਰਨਸ਼ਿਪ, ਹੈਂਡ-ਆਨ ਪ੍ਰੋਜੈਕਟ, ਵਿਸ਼ੇਸ਼ ਵਜੀਫੇ, ਸਾਂਝੀ ਨਿਗਰਾਨੀ, ਗਤੀਸ਼ੀਲਤਾ, ਸਾਂਝੇ ਪਾਠਕ੍ਰਮ, ਸਾਂਝੀ ਨਿਗਰਾਨੀ ਅਤੇ ਖੋਜ ਪਹਿਲ ਕਦਮੀਆਂ ਵਿੱਚ ਸਹਾਇਤਾ ਮਿਲੇਗੀ।
ਇਸ ਮੌਕੇ ਗਲੋਬਲ ਵੀਕ ਵਿੱਚ ਸ਼ਾਮਿਲ ਹੋਏ ਡੈਲੀਗੇਟਾਂ ਨੂੰ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ ਅਤੇ ਫੈਕਲਟੀ ਦਾ ਸਨਮਾਨ ਕੀਤਾ ਗਿਆ। ਗਲੋਬਲ ਹਫ਼ਤੇ ਵਿੱਚ ਬਿਜ਼ਨਿਸ ਸਟੱਡੀਜ਼, ਇੰਜੀਨੀਅਰਿੰਗ, ਆਰਕੀਟੈਕਚਰ, ਹੈਲਥਕੇਅਰ ਸਾਇੰਸਜ਼, ਪੱਤਰਕਾਰੀ ਅਤੇ ਜਨ ਸੰਚਾਰ, ਫਾਰਮੇਸੀ, ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ, ਅਤੇ ਸਿੱਖਿਆ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ।