Tuesday, 14 May 2024

 

 

ਖ਼ਾਸ ਖਬਰਾਂ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

 

ਪਾਵਰ-ਲਿਫਟਿੰਗ ਵਿੱਚ ਤਰਨਪ੍ਰੀਤ ਸਿੰਘ ਨੇ ਹਾਸਲ ਕੀਤਾ ਪਹਿਲ ਸਥਾਨ

ਫੁੱਟਬਾਲ ਵਿੱਚ ਪਿੰਡ ਭੜੀ ਦੀ ਟੀਮ ਫਤਿਹਗੜ੍ਹ ਸਾਹਿਬ ਯੁਨਾਇਟਿਡ ਨੂੰ ਹਰਾ ਕੇ ਰਹੀ ਅੱਵਲ

Sports News, Punjab Khed Mela 2022, Khedan Watan Punjab Diyan, Khedan Watan Punjab Diyan 2022, Fatehgarh Sahib

Web Admin

Web Admin

5 Dariya News

ਫਤਹਿਗੜ੍ਹ ਸਾਹਿਬ , 21 Sep 2022

“ਖੇਡਾਂ ਵਤਨ ਪੰਜਾਬ ਦੀਆਂ-2022” ਜਿਲ੍ਹਾ ਪੱਧਰ ਤੇ ਕਰਵਾਈਆਂ ਜਾ ਰਹੀਆਂ ਹਨ ਖੇਡਾਂ ਦੀ ਲੜੀ ਤਹਿਤ ਫੁੱਟਬਾਲ ਦੇ ਮੁਕਾਬਲੇ ਮਾਤਾ ਸੁੰਦਰੀ ਸਕੂਲ ਫ.ਗ.ਸ ਵਿਖੇ, ਗੇਮ ਬਾਸਕਿਟਬਾਲ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ। ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਨੇ ਪਾਵਰ ਲਿਫਟਿੰਗ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ  ਸ਼ਿਰਕਤ ਕਰਕੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।  

ਐਸ ਡੀ ਐਮ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਉਪਰਾਲਾ ਹੈ ਤੇ ਇਸ ਦੇ ਬਹੁਤ ਹੀ ਸਾਰਥਿਕ ਸਿੱਟੇ ਨਿਕਲਣਗੇ, ਜ਼ਿਲ੍ਹਾ ਪੱਧਰ ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀ, ਸਟੇਟ ਪੱਧਰ ਦੀਆਂ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨਗੇ। ਇਸ ਮੌਕੇ  ਪਾਵਰ-ਲਿਫਟਿੰਗ ਲੜਕੇ,ਅੰਡਰ-17, 74 ਕਿੱਲੋਂ ਭਾਰ ਵਰਗ ਵਿੱਚ ਤਰਨਪ੍ਰੀਤ ਸਿੰਘ ਪਹਿਲੇ ਸਥਾਨ ਤੇ ਰਿਹਾ ਜਦਕਿ ਦੂਜਾ ਸਥਾਨ-ਸਾਹਿਬਜੀਤ ਸਿੰਘ, ਤੀਜਾ ਸਥਾਨ- ਰਿਤਿਕ ਚੌਧਰੀ ਨੇ ਹਾਸਲ ਕੀਤਾ।  

ਲੜਕੇ,ਅੰਡਰ-17, 83 ਕਿੱਲੋਂ ਭਾਰ ਵਰਗ ਵਿੱਚ ਪਹਿਲਾ ਸਥਾਨ- ਆਧਵਿਕ ਕੋਰਪਾਲ, ਦੂਜਾ ਸਥਾਨ-ਪ੍ਰਭਜੋਤ ਸਿੰਘ ਨੇ ਪ੍ਰਾਪਤ ਕੀਤਾ। ਪੁਰਸ਼,ਅੰਡਰ-21, 74 ਕਿੱਲੋ ਭਾਰ ਵਰਗ ਵਿੱਚ ਪਹਿਲਾ ਸਥਾਨ - ਦੀਪਕ ਸਿੰਘ, ਦੂਜਾ ਸਥਾਨ-ਜਸ਼ਨਪ੍ਰੀਤ ਸਿੰਘ, ਤੀਜਾ ਸਥਾਨ- ਤੁਸ਼ਾਰ ਸਾਂਖੀਆ ਰਹੇ। ਪੁਰਸ਼,ਅੰਡਰ-21, 83 ਕਿੱਲੋ ਭਾਰ ਵਰਗ, ਪਹਿਲਾ ਸਥਾਨ- ਦੀਪਇੰਦਰ ਸਿੰਘ, ਦੂਜਾ ਸਥਾਨ-ਪ੍ਰਭਜੋਤ ਸਿੰਘ, ਤੀਜਾ ਸਥਾਨ- ਮਨਨ। ਪੁਰਸ਼, ਅੰਡਰ-40, 74 ਕਿੱਲੋਂ ਭਾਰ ਵਰਗ ਪਹਿਲਾ ਸਥਾਨ- ਹਰਸ਼ ਭਾਰਦਵਾਜ, ਦੂਜਾ ਸਥਾਨ-ਬਲਜਿੰਦਰ ਸਿੰਘ, ਤੀਜਾ ਸਥਾਨ-ਦਵਿੰਦਰ ਸਿੰਘ ਨੇ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਫੁੱਟਬਾਲ ਏਜ਼ ਗਰੁੱਪ-21-40,ਪੁਰਸ਼ ਵਿੱਚ ਪਹਿਲਾ ਸਥਾਨ ਪਿੰਡ ਭੜੀ, ਦੂਜਾ ਸਥਾਨ- ਫਤਿਹਗੜ੍ਹ ਸਾਹਿਬ ਯੁਨਾਇਟਿਡ, ਤੀਜਾ ਸਥਾਨ- ਸ਼ਹੀਦਗੜ੍ਹ ਫੁੱਟਬਾਲ ਕਲੱਬ ਨੇ ਹਾਸਲ ਕੀਤਾ। ਲੜਕੀਆਂ,ਅੰਡਰ-17 ਵਿੱਚ ਪਹਿਲਾ ਸਥਾਨ-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਅਮਲੋਹ, ਦੂਜਾ ਸਥਾਨ-ਜੀ.ਪੀ.ਐੱਸ. ਮੰਡੀ ਗੋਬਿੰਦਗੜ੍ਹ, ਤੀਜਾ ਸਥਾਨ-ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ  ਨੇ ਪ੍ਰਾਪਤ ਕੀਤਾ।  

ਪੁਰਸ਼,ਅੰਡਰ-21 ਪਹਿਲਾ ਸਥਾਨ-ਗ੍ਰੀਨ ਫੀਲਡ ਸਕੂਲ, ਦੂਜਾ ਸਥਾਨ-ਸ.ਸੀ.ਸੈ.ਸਮਾਰਟ ਸਕੂਲ ਕੰਨਿਆ ਮੰਡੀ ਗੋਬਿੰਦਗੜ੍ਹ, ਤੀਜਾ ਸਥਾਨ-ਸੰਤ ਫਰੀਦ ਸਕੂਲ ਮੰਡੀ ਗੋਬਿੰਦਗੜ੍ਹ ਨੇ ਹਾਸਲ ਕੀਤਾ।  ਇਸ ਮੌਕੇ  ਰਾਕੇਸ਼ ਸੋਫਤ ਪ੍ਰੈਜ਼ੀਡੈਂਟ ਗੇਮ ਪਾਵਰ ਲਿਫਟਿੰਗ ਅਤੇ ਗੇਮ ਕੁਸ਼ਤੀ ਐਸੋਸੀਏਸ਼ਨ, ਐਮ.ਸੀ. ਮੰਡੀ ਗੋਬਿੰਦਗੜ੍ਹ (ਸਪੋਰਟਸ ਪ੍ਰਮੋਟਰ), ਹਰਵਿਨੈ ਭਾਰਦਵਾਜ ਇੰਟਰਨੈਸ਼ਨਲ ਪਲੇਅਰ ਅਤੇ ਪਾਵਰ ਲਿਫਟਿੰਗ ਕੋਚ, ਸੁਸ਼ੀਲ ਕੁਮਾਰ ਇੰਟਰਨੈਸ਼ਨਲ ਪਾਵਰਲਿਫਟਰ, ਅਵਤਾਰ ਸਿੰਘ ਭਾਂਬਰਾ ਇੰਟਰਨੈਸ਼ਨਲ ਪਾਵਰਲਿਫਟਰ, ਰਵੀ ਕੁਮਾਰ ਇੰਟਰਨੈਸ਼ਨਲ ਪਾਵਰਲਿਫਟਰ, ਮਨਦੀਪ ਕੌਰ ਇੰਟਰਨੈਸ਼ਨਲ ਪਾਵਰਲਿਫਟਰ, ਰਾਜਪ੍ਰੀਤ ਕੌਰ ਇੰਟਰਨੈਸ਼ਨਲ ਪਾਵਰਲਿਫਟਰ,ਬਲਵਿੰਦਰ ਸਿੰਘ , ਰਣਵੀਰ ਸਿੰਘ ਰਾਣਾ ਜੀਸਸ ਸੇਵੀਅਰ ਸਕੂਲ ਫ.ਗ.ਸ., ਹਰਜੀਤ ਕੌਰ ਮਾਤਾ ਗੁਜਰੀ ਕਾਲਜ, ਸ਼ੁਭਕਰਮਨ ਵੇਟ ਲਿਫਟਿੰਗ ਕੋਚ, ਲਖਵੀਰ ਸਿੰਘ (ਅਥਲੈਟਿਕਸ ਕੋਚ), ਰਮਨੀਕ ਅਹੂਜਾ(ਬਾਕਿਟਬਾਲ ਕੋਚ), ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਮਨੀਸ਼ ਕੁਮਾਰ(ਹਾਕੀ ਕੋਚ),  ਸੁਖਦੀਪ ਸਿੰਘ(ਫੁੱਟਬਾਲ ਕੋਚ), ਮਨੋਜ ਕੁਮਾਰ (ਜਿਮਨਾਸਟਿਕ ਕੋਚ), ਮਨਜੀਤ ਸਿੰਘ (ਕੁਸ਼ਤੀ ਕੋਚ), ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ ਭੁਪਿੰਦਰ ਕੌਰ (ਅਥਲੈਟਿਕਸ ਕੋਚ), ਸ਼੍ਰੀਮਤੀ ਵੀਰਾਂ ਦੇਵੀ (ਖੋਹ-ਖੋਹ ਕੋਚ) ,ਸ਼੍ਰੀ ਮਨਦੀਪ ਸਿੰਘ ਆਦਿ ਹਾਜਰ ਸਨ।

 

Tags: Sports News , Punjab Khed Mela 2022 , Khedan Watan Punjab Diyan , Khedan Watan Punjab Diyan 2022 , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD