Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਖੇਡਾਂ ਵਤਨ ਪੰਜਾਬ ਦੀਆਂ-2022 : ਜਿਲ੍ਹਾ ਪੱਧਰੀ ਖੇਡਾਂ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਸਾਨੋ-ਸ਼ੌਕਤ ਨਾਲ ਸਮਾਪਤ

ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਖੇਡਾਂ 19 ਤੋਂ 20 ਸਤੰਬਰ ਤੱਕ ਕਰਵਾਈਆਂ ਜਾਣਗੀਆਂ

Sports News, Punjab Khed Mela 2022, Khedan Watan Punjab Diyan, Khedan Watan Punjab Diyan 2022, Fazilka

Web Admin

Web Admin

5 Dariya News

ਫਾਜ਼ਿਲਕਾ , 18 Sep 2022

Last updated on: Sep 18, 2022, 00:00 IST

ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਜਿਲ੍ਹਾ ਪੱਧਰ ਟੂਰਨਾਮੈਂਟਾਂ ਦੇ ਤੀਜੇ ਦਿਨ ਲੜਕੇ/ਲੜਕੀਆਂ  ਦੇ ਅੰਡਰ 21 ਦੇ ਖੇਡ ਮੁਕਾਬਲੇ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਕਰਵਾਏ ਗਏ। ਇਹ ਖੇਡ ਮੁਕਾਬਲੇ ਵੱਖ-ਵੱਖ  ਖੇਡਾਂ ਵਿੱਚ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲਾਲੋਵਾਲੀ ਅਤੇ ਨਹਿਰੂ ਸਟੇਡੀਅਮ ਬੈਡਮਿੰਟਨ ਹਾਲ ਅਬੋਹਰ ਵਿਖੇ ਕਰਵਾਏ ਜਾ ਰਹੇ ਹਨ । 

ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੀਆਂ ਜਿਲ੍ਹਾ ਪੱਧਰੀ ਖੇਡਾਂ ਚੌਥੇ ਦਿਨ ਵਿੱਚ ਦਾਖਲ ਹੋ ਕੇ ਵੱਖ-ਵੱਖ ਖੇਡਾਂ ਵਿੱਚ ਸਮਾਪਤ ਹੋ ਗਈਆਂ। ਉਨ੍ਹਾ ਦੱਸਿਆ ਕਿ ਹੈਂਡਬਾਲ, ਅਤੇ ਨੈੱਟਬਾਲ ਦੇ ਖੇਡ ਮੁਕਾਬਲੇ ਮਿਤੀ 19 ਤੋਂ 20 ਸਤੰਬਰ ਤੱਕ ਸਸਸਸ ਅਬੋਹਰ ਵਿਖੇ ਅਤੇ ਕਿੱਕਬਾਸਿੰਗ ਦੇ ਖੇਡ ਮੁਕਾਬਲੇ ਰੈਡ ਰੋਜ਼ ਪਬਲਿਕ ਸਕੂਲ ਜੰਡਵਾਲਾ ਵਿਖੇ ਹੋਣੇ ਬਾਕੀ ਹਨ।  

ਅੱਜ ਦੇ ਖੇਡ ਮੁਕਾਬਲਿਆਂ ਵਿੱਚ ਗੱਤਕਾ ਗੇਮ ਵਿੱਚ ਕਿਰਨਦੀਪ ਕੌਰ, ਦੀਪਕ ਮਾਲਾ ਅਤੇ ਨਵਜੋਤ ਕੌਰ ਨੇ ਸਿੰਗਲ ਸੋਟੀ ਈਵੈਂਟ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਫਰੀ ਸੋਟੀ ਵਿੱਚ ਪ੍ਰਵੀਨ ਕੌਰ, ਨਵਜੋਤ ਕੌਰ ਅਤੇ ਅਨਮੋਲ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ।

ਗੱਤਕਾ ਲੜਕਿਆਂ ਦੇ ਮੁਕਾਬਲਿਆਂ ਵਿੱਚ ਵਿਅਕਤੀਗਤ ਸਿੰਗ ਸੋਟੀ ਵਿੱਚ ਪਰਮਪਾਲ ਸਿੰਘ ਜੇਤੂ ਰਹੇ ਅਤੇ ਵਿਅਕਤੀਗਤ ਫਰੀ ਸੋਟੀ ਵਿੱਚ ਅਰੁਣ ਅਤੇ ਦਿਲਮੋਹਿਤ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਗੱਤਕਾ ਲੜਕੀਆਂ ਸੋਟੀ ਫਰੀ ਵਿੱਚ ਐਮ.ਆਰ ਕਾਲਜ ਫਾਜ਼ਿਲਕਾ ਦੀ ਟੀਮ ਜੇਤੂ ਰਹੀ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਚੜ੍ਹਦੀਕਲਾ ਗੱਤਕਾ ਅਖਾੜਾ ਫਾਜ਼ਿਲਕਾ ਦੀ ਟੀਮ ਨੇ ਬਾਜੀ ਮਾਰੀ।

ਐਥਲੈਟਿਕਸ ਦੇ ਮੁਕਾਬਲਿਆਂ ਵਿੱਚ 21-40 ਉਮਰ ਵਰਗ 100 ਮੀਟਰ ਲੜਕਿਆਂ ਵਿੱਚ ਰਕੇਸ਼ ਕੁਮਾਰ ਨੇ ਪਹਿਲਾ, ਗੌਰਵ ਨੇ ਦੂਜਾ ਅਤੇ ਅਜੈ ਨੇ ਤੀਜਾ ਸਥਾਨ ਹਾਸਲ ਕੀਤਾ। 200  ਮੀਟਰ 21 ਤੋਂ 40 ਵਿੱਚ ਦਵਿੰਦਰ ਕੁਮਾਰ ਨੇ ਪਹਿਲਾ, ਵਿਨੋਦ ਕੁਮਾਰ ਨੇ ਦੂਜਾ ਅਤੇ ਅਜੈ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕੀਆਂ 21 ਤੋਂ 40 ਵਿੱਚ ਸੁਖਵਿੰਦਰ ਕੌਰ ਨੇ ਪਹਿਲਾ, ਸੋਨੂੰ ਬਾਲਾ ਨੇ ਦੂਜਾ ਅਤੇ ਪਵਨ ਦੀਪ ਨੇ ਤੀਜਾ ਸਥਾਨ ਹਾਸਲ ਕੀਤਾ।  

5000 ਮੀਟਰ 21 ਤੋਂ 40 ਵਿੱਚ ਮਨਮੋਹਨ ਸਿੰਘ ਨੇ ਪਹਿਲਾ, ਰਿੰਕੂ ਨੇ ਦੂਜਾ ਅਤੇ ਸੁਂਰਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 5000 ਮੀਟਰ ਲੜਕੀਆਂ ਵਿੱਚ ਮਨਦੀਪ ਕੌਰ ਨੇ ਪਹਿਲਾ ਅਤੇ ਪ੍ਰਵੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 110 ਮੀਟਰ ਹਰਡਲਜ ਲੜਕਿਆਂ ਦੇ ਮੁਕਾਬਲਿਆਂ ਵਿੱਚ ਸ਼ਵਨਪ੍ਰੀਤ ਸਿੰਘ ਨੇ ਪਹਿਲਾ, ਗੁਰਜੀਤ ਸਿੰਘ ਨੇ ਦੂਜਾ ਅਤੇ ਕਰਮਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  

200 ਮੀਟਰ ਮੈਨ ਵਿੱਚ ਰਾਜ ਕੁਮਾਰ ਨੇ ਪਹਿਲਾ, ਸੁਭਾਸ਼ ਚੰਦਰ ਨੇ ਦੂਜਾ ਅਤੇ ਕਸ਼ਮੀਰ ਚੰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  100 ਮੀਟਰ 21 ਤੋਂ 40 ਪਿੰਕੀ ਨੇ ਪਹਿਲਾ, ਮੋਨੂੰ ਬਾਲਾ ਨੇ ਦੂਜਾ ਅਤੇ ਰੇਖਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਇਸੇ ਤਰ੍ਹਾ 41 ਤੋਂ 50 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਹਰਮੀਤ ਸਿੰਘ ਨੇ ਪਹਿਲਾ, ਸੁਖਵਿੰਦਰ ਪਾਲ ਨੇ ਦੂਜਾ ਅਤੇ ਸੁਨੀਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  

200 ਮੀਟਰ 41 ਤੋਂ 50 ਲੜਕੀਆਂ ਵਿੱਚ ਅਨੀਤਾ ਰਾਣੀ ਨੇ ਪਹਿਲਾ, ਕੁਸ਼ਲਿਆ ਦੇਵੀ ਨੇ ਦੂਜਾ ਅਤੇ ਜੋਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  800 ਮੀਟਰ 41 ਤੋਂ 50 ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੱਖਣ ਸਿੰਘ ਨੇ ਪਹਿਲਾ, ਰਮੇਸ਼ ਕੁਮਾਰ ਨੇ ਦੂਜਾ, ਅਤੇ ਲਾਭ ਚੰਦ ਹਾਂਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਵੂਮੈਨ ਵਿੱਚ ਅਨੀਤਾ ਰਾਣੀ ਜੇਤੂ ਰਹੀ। 

100 ਮੀਟਰ 41 ਤੋਂ 50 ਵੂਮੈਨ ਵਿੱਚ ਪ੍ਰਿਤਪਾਲ, ਸੁਨੀਤਾ ਰਾਣੀ ਅਤੇ ਨੀਤੂ ਰਾਣੀ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਸਸਸਸ ਲਾਲੋਵਾਲੀ ਵਿਖੇ ਚੱਲ ਰਹੇ ਵੇਟਲਿਫਟਿੰਗ ਦੇ ਖੇਡ ਮੁਕਾਬਲਿਆਂ ਵਿੱਚ ਰਮਨਦੀਪ ਕੁਮਾਰ ਨੇ ਪਹਿਲਾ, ਸਾਜਨ ਕੁਮਾਰ ਨੇ ਦੂਜਾ ਅਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 67 ਕਿਲੋ ਵਿੱਚ ਹਰਮੀਤ ਸਿੰਘ ਨੇ ਪਹਿਲਾ ਅਤੇ ਰੋਹਿਤ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  

ਬਾਸਕਿਟਬਾਲ 21 ਤੋਂ 40 ਦੀਆ ਖੇਡਾਂ ਵਿੱਚ ਫਾਜ਼ਿਲਕਾ ਰੋਇਲ ਕਲੱਬ ਨੇ ਪਹਿਲਾ, ਅਬੋਹਰ ਦੀ ਟੀਮ ਨੇ ਦੂਜਾ ਅਤੇ ਵਾਰਿਅਰ ਜਲਾਲਾਬਾਦ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾ ਖੇਡਾਂ ਦੇ ਨਾਲ ਅੱਜ ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਨੂੰ ਛੱਡ ਕੇ ਬਾਕੀ ਸਾਰੀਆਂ ਖੇਡਾਂ ਦੀ ਸਮਾਪਤੀ ਹੋ ਗਈ। 

ਇਸ ਮੌਕੇ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਖਜਾਨ ਸਿੰਘ,  ਸ੍ਰੀ ਸੁਰਿੰਦਰ ਕੰਬੋਜ ਐਜੂਕੇਸ਼ਨ ਇੰਚਾਰਜ ਹਲਕਾ ਫਾਜ਼ਿਲਕਾ, ਅਕਾਸ਼ ਖੇੜਾ, ਰਜਿੰਦਰ ਜਲੰਧਰਾ, ਰਿਸ਼ੂ ਚੌਧਰੀ, ਸਾਜਨ ਖਰਬਟ, ਵਿਪਨ ਚਾਵਲਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ , ਭੁਪਿੰਦਰ ਸਿੰਘ ਕੁਸ਼ਤੀ ਕੋਚ, ਸੁਨੀਲ ਕੁਸ਼ਤੀ ਕੋਚ, ਭੁਪਿੰਦਰ ਕੁਮਾਰ ਸੀਨੀਅਰ ਸਹਾਇਕ, ਕੁਨਾਲ ਕਲਰਕ ਅਤੇ ਦਫਤਰ ਜਿਲ੍ਹਾ ਖੇਡ ਅਫਸਰ ਫਾਜਿਲਕਾ ਦਾ ਸਮੂਹ ਸਟਾਫ ਹਾਜ਼ਰ ਸੀ।

 

Tags: Sports News , Punjab Khed Mela 2022 , Khedan Watan Punjab Diyan , Khedan Watan Punjab Diyan 2022 , Fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD