Saturday, 18 May 2024

 

 

ਖ਼ਾਸ ਖਬਰਾਂ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ

 

ਜਲਾਲਦੀਵਾਲ ਬੋਲਦਾ ਹੈ।

Sports News, Punjab Khed Mela 2022, Khedan Watan Punjab Diyan, Khedan Watan Punjab Diyan 2022

Web Admin

Web Admin

5 Dariya News

ਰਾਏਕੋਟ , 17 Sep 2022

ਪਿੰਡ ਮਰੇ ਨਹੀਂ, ਮਾਰ ਰਹੇ ਹਾਂ। ਬਦਨਾਮੀਆਂ ਕਰ ਕਰ ਕੇ। ਧੜੇਬੰਦੀਆਂ ਰਾਹੀਂ ਲੁੱਟ ਚੋਂਘ ਕਾਇਮ ਰੱਖਣ ਦੀ ਬਦਨੀਤੀ ਕਰਕੇ।ਪਰ ਪੂਰਾ ਜੰਗਲ ਨਹੀਂ ਸੜਿਆ ਅਜੇ। ਰਾਏਕੋਟ ਤੋਂ ਬਰਨਾਲਾ ਜਾਂਦਿਆਂ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਹੈ ਜਲਾਲਦੀਵਾਲ। ਪਹਿਲਾਂ ਬਰਨਾਲਾ ਤਹਿਸੀਲ ਵਿੱਚ ਸੀ ਤੇ ਹੁਣ ਰਾਏਕੋਟ ਵਿੱਚ। ਕੰਨੀ ਦਾ ਕਿਆਰਾ। ਪਰ ਹਿੰਮਤ ਤੇ ਉਤਸ਼ਾਹ ਦਾ ਸਰਸਬਜ਼ ਚਸ਼ਮਾ।

ਜਲਾਲਦੀਵਾਲ ਪਿੰਡ ਦਾ ਨਾਮ ਮੈਂ ਪਹਿਲੀ ਵਾਰ 1977-78 ਚ ਸੁਣਿਆ ਸੀ। ਪਸ਼ੌਰਾ ਸਿੰਘ ਕਰਕੇ। ਉਹ ਗੁਰੂਸਰ ਸਧਾਰ ਪੜ੍ਹਿਆ ਸੀ ਕਦੇ ਡਾਃ ਹ ਸ ਦਿਉਲ ਜੀ ਕੋਲ। ਉਨ੍ਹਾਂ ਦੇ ਮੋਹ ਜਾਲ ਕਾਫ਼ਲੇ ਵਿੱਚ ਉਮਰ ਭਰ ਰਿਹਾ। ਮੇਰੇ ਭਾ ਜੀ ਬਲਕਾਰ ਸਿੰਘ ਬਾਜਵਾ ਇਸੇ ਪਿੰਡ ਬੀ ਐੱਡ ਕਾਲਿਜ ਦੇ ਪ੍ਰਿੰਸੀਪਲ ਸਨ। ਉਨ੍ਹਾਂ ਦੀ ਅਸੂਲਪ੍ਰਸਤੀ ਤੇ  ਸਾਫ਼ਗੋਈ ਕਾਰਨ ਪ੍ਰਬੰਧਕਾਂ ਨਾਲ ਕੋਈ ਨਾ ਕੋਈ ਰੇੜਕਾ ਪਿਆ ਹੀ ਰਹਿੰਦਾ। 

ਲੋਕ ਸ਼ਕਤੀ ਦਾ ਪੰਤੀਕ ਬਣ ਪਸ਼ੌਰਾ ਸਿੰਘ ਬਹੁੜਦਾ ਤੇ ਸੰਕਟ ਫੁਰਰਰ ਹੋ ਜਾਂਦਾ। ਸਃ ਹਰਨੇਕ ਸਿੰਘ ਸਰਾਭਾ ਦੀ ਅਗਵਾਈ ਚ ਸਾਰੇ ਵੀਰ ਇੱਕ ਟੱਬਰ ਹੀ ਤਾਂ ਸੀ।ਪਸ਼ੌਰਾ ਸਿੰਘ ਜਲਾਲਦੀਵਾਲ ਦਾ ਸਰਪੰਚ ਰਿਹਾ ਲੰਮਾ ਸਮਾਂ। ਬਾਬੇ ਦੁੱਲਾ ਸਿੰਘ ਦਾ ਗਿਰਾਈਂ ਪੋਤਾ। ਵਿਚਾਰਾਂ ਦਾ ਸੰਦੇਸ਼ ਵਾਹਕ।ਹੁਣ ਇਹ ਪਿੰਡ ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ ਦੀ ਲਹਿਰ ਦੇ ਆਗੂ ਵਜੋਂ ਜਾਣਿਆ ਜਾਂਦਾ ਹੈ। ਝੋਨੇ ਦੀ ਕੱਦੂ ਕੀਤੇ ਬਿਨ ਸਿੱਧੀ ਬੀਜਾਈ ਦਾ ਆਗਾਜ਼ ਵੀ ਇਸੇ ਪਿੰਡ ਨੇ ਕਈ ਸਾਲ ਪਹਿਲਾਂ ਕੀਤਾ ਜਿਸ ਨੂੰ ਵੇਖਣ ਲਈ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਖ਼ੁਦ ਪਹੁੰਚੀ।

ਇਸ ਲਹਿਰ ਦੀ ਅਗਵਾਈ ਡਾਃ ਹਰਮਿੰਦਰ ਸਿੰਘ ਸਿੱਧੂ ਕਰ ਰਿਹਾ ਹੈ। ਉਹ ਹੋਮਿਉਪੈਥੀ ਡਾਕਟਰ ਹੈ। ਚੋਖਾ ਸਿਆਣਾ। ਰਾਏਕੋਟ ਚ ਕਲਿਨਿਕ ਹੈ ਪਰ ਜੀਵਨ ਸਾਥਣ ਬਹੁਤੇ ਮਰੀਜ਼ ਵੇਖਦੀ ਹੈ। ਉਹ ਵੀ ਯੋਗ ਹੋਮਿਉਪੈਥ ਹੈ। ਹਰਮਿੰਦਰ ਸਮਾਜ ਵਿਕਾਸ ਨੂੰ ਵਿਆਹਿਆ ਹੋਇਆ ਹੈ।ਉਸ ਦੀ ਮਹਿਮਾ ਤਾਂ ਬਹੁਤ ਸੁਣੀ ਸੀ,ਪਰ ਟੈਲੀਫੋਨੀ ਮੁਲਾਕਾਤ ਹੀ ਹੋਈ ਦੇ ਕੁ ਵਾਰ।

ਕੁਝ ਦਿਨ ਪਹਿਲਾਂ ਉਹ ਗੁਰਪ੍ਰੀਤ ਸਿੰਘ ਤੂਰ ਨਾਲ ਮਿਲਣ ਆਇਆ। ਉਤਸ਼ਾਹ ਦਾ ਭਰਿਆ ਭਕੁੰਨਾ। ਦੱਸਣ ਵਾਲੀਆਂ ਗੱਲਾਂ ਬਹੁਤੀਆਂ, ਸਮਾਂ ਥੋੜਾ ਸੀ। ਗੁਰਪ੍ਰੀਤ ਮਿਲਾ ਕੇ ਚਲਾ ਗਿਆ ਤੇ ਅਸੀਂ ਦੋਵੇਂ ਚੋਖਾ ਚਿਰ ਬੈਠੇ ਰਹੇ। ਗੱਲਾਂ ਕਰਦਿਆਂ ਉਸ ਦੱਸਿਆ ਕਿ 70 ਪਿੰਡਾਂ ਚ ਉਨ੍ਹਾਂ ਦੀ ਐੱਨ ਜੀ ਓ ਬਾਬਾ ਦੁੱਲਾ ਸਿੰਘ ਦਾ ਨਾਮ ਧਿਆ ਕੇ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਫੂਕਣੋਂ ਪਿੰਡਾਂ ਵਾਲਿਆਂ ਨੂੰ ਪ੍ਰੇਰਨਾ ਨਾਲ ਵਰਜਦੀ ਹੈ। 

ਮਸ਼ੀਨਾਂ ਦੀ ਮਦਦ ਨਾਲ ਅਗਲੀ ਫ਼ਸਲ ਬੀਜ ਕੇ ਵਿਖਾਉਂਦੀ ਹੈ। ਚੰਗਾ ਨਤੀਜਾ ਹੀ ਪਿੰਡਾਂ ਲਈ ਪ੍ਰੇਰਕ ਬਣ ਰਿਹੈ।ਜਲਾਲਦੀਵਾਲ ਪਿੰਡ ਦੀਆਂ ਧੀਆਂ ਹਾਕੀ ਖੇਤਰ ਵਿੱਚ ਵੀ ਸਰਵੋਤਮ ਹਨ। ਮੈਂ ਪੁੱਛਿਆ ਕਿ ਗਰਾਉਂਡ ਪਿੰਡ ਦੇ ਨੇੜੇ ਹੈ ਜਾਂ ਦੂਰ।

ਉਹ ਮੁਸਕਰਾਇਆ ਤੇ ਬੋਲਿਆ

ਜਿਸ ਕਮਰੇ ਚ ਆਪਾਂ ਬੈਠੇ ਹਾਂ, ਇਸ ਨਾਲ ਇੱਕ ਹੋਰ ਜੋੜ ਲਉ, ਬੱਸ ਏਨੀ ਕੁ ਹੀ ਗਰਾਉਂਡ ਹੈ।ਪਰ ਐਤਕੀਂ ਵੀ ਸਾਡੀਆਂ ਧੀਆਂ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਹੁਣੇ ਹੀ ਜ਼ਿਲ੍ਹਾ ਚੈਂਪੀਅਨ ਬਣੀਆਂ ਹਨ। ਜ਼ਿਲੇ ਦੀ ਟੀਮ ਵਿੱਚ ਵੀ ਅੱਠ ਬੇਟੀਆਂ ਖੇਡਣਗੀਆਂ,ਪੰਜਾਬ ਚੈਂਪੀਅਨਸ਼ਿਪ ਵਿੱਚ।

ਮੇਰੇ ਵਰਗੇ ਸਿਰਫ਼ ਗੱਲਾਂ ਕਰਦੇ ਨੇ ਪਰ ਜਲਾਲਦੀਵਾਲ ਵਾਲੇ ਕੰਮ ਕਰਦੇ ਨੇ। 

ਹਰ ਮੈਦਾਨ ਫ਼ਤਹਿ ਐਵੇਂ ਨਸੀਬ ਨਹੀਂ ਹੁੰਦੀ। ਪਿੰਡ ਦੀ ਦੁੱਧ ਉਤਪਾਦਕ ਸੋਸਾਇਟੀ ਨੇ ਇਸ ਸਾਲ ਸੋਲਾਂ ਸਤਾਰਾ ਲੱਖ ਮੁਨਾਫ਼ਾ ਕੱਢਿਆ ਹੈ। ਲਵੇਰੇ ਪਾਲ ਕੇ ਦੁੱਧ ਵੇਚਣ ਵਾਲੇ ਆਪਸ ਚ ਵੰਡਣਗੇ ਅਗਲੇ ਦਿਨੀਂ।

ਕੌਣ ਕਹਿੰਦੈ? ਪਿੰਡ ਮਰ ਰਹੇ ਨੇ!

ਕੱਲ੍ਹ ਪੰਜਾਬ ਦਾ ਉਤਸ਼ਾਹੀ ਪੰਚਾਇਤ , ਪੇਂਡੂ ਵਿਕਾਸ ਤੇ ਖੇਤੀ ਮੰਤਰੀ ਸਾਡੇ ਕੋਲ ਸੀ ਰਾਮਗੜੀਆ ਗਰਲਜ਼ ਕਾਲਿਜ ਵਿੱਚ ਲੁਧਿਆਣੇ।ਮੈਂ ਉਸ ਨੂੰ ਬੇਨਤੀ ਕੀਤੀ ਕਿ ਜਲਾਲਦੀਵਾਲ ਫੇਰਾ ਮਾਰੋ ਕੇ ਵੇਖੋ ਕਿ ਸਾਰਾ ਜੰਗਲ ਹਾਲੇ ਨਹੀਂ ਸੜਿਆ, ਹਰੀਆਂ ਪੱਤੀਆਂ ਵਕਤ ਨਾਲ ਇਕਰਾਰਨਾਮਾ ਲਿਖ ਰਹੀਆਂ ਨੇ ਤੇਰੇ ਵਾਂਗ।

ਉਸ ਕਿਹਾ, ਅਵੱਸ਼ ਜਾਵਾਂਗਾ। ਟੀਮ ਵੀ ਭੇਜਾਂਗਾ ਪਹਿਲਾਂ। ਬੱਚੀਆਂ ਲਈ ਖੇਡ ਮੈਦਾਨ ਵੀ ਤਿਆਰ ਕਰਾਂਗੇ ਪੰਚਾਇਤ ਦੀ ਮਦਦ ਨਾਲ। ਉਸ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨਾਲ ਪਿੰਡਾਂ ਨੇ ਅਗੜਾਈ ਲਈ ਹੈ, ਜਾਗਣਗੇ ਤੇ ਗੁਆਚੀ ਪੱਗ ਸੰਭਾਲਣਗੇ, ਭਾਊ ਜੀ, ਵੇਖੀ ਜਾਇਉ। ਸਾਡਾ ਸਾਂਝਾ ਸੁਪਨਾ ਚਿਹਰੇ ਤੇ ਲਾਲੀ ਵਾਲਾ ਪੰਜਾਬ ਹੈ, ਜੋ ਰੱਤ ਚੂਸਣ ਵਾਲਿਆਂ ਨੁੰ ਨਹੀਂ ਪੁੱਗਦਾ।

ਪਰ ਅਸੀਂ ਜਿਉਂਦੇ, ਅਸੀਂ ਜਾਗਦੇ। ਪਹਿਰੇਦਾਰੀ ਕਰਾਂਗੇ, ਜਾਗਾਂਗੇ, ਜਗਾਵਾਂਗੇ, ਪਿੱਛੇ ਪੈਰ ਨਾ ਪਾਵਾਂਗੇ, ਵੇਖਿਉ ਸਹੀ, ਮੋਤੀਆਂ ਵਾਲਿਉ।

ਮੈਂ ਘਰ ਆ ਕੇ ਜੇਬੀ ਫੋਨ ਚੋਂ ਸੁਨੇਹੇ ਪੜ੍ਹਨੇ ਸ਼ੁਰੂ ਕੀਤੇ।

ਇੱਕ ਸੁਨੇਹਾ ਹੋਰ ਪਿਆ ਸੀ ਹਰਮਿੰਦਰ ਵੱਲੋਂ।

ਭਾ ਜੀ ਸਾਡੀਆਂ ਬੱਚੀਆਂ ਨੇ ਅੰਡਰ 14 ਹਾਕੀ (ਲੜਕੀਆਂ) ਜਿਲਾ ਚੈਂਪੀਅਨ ਤੋਂ ਮਗਰੋਂ ਅੱਜ ਅੰਡਰ 17 ਹਾਕੀ (ਲੜਕੀਆਂ)  ਚੈਂਪੀਅਨ ਸ਼ਿਪ ਵੀ ਜਿੱਤ ਲਈ ਹੈ।ਉਸ ਲਿਖਿਆ ਕਿ ਮਿਹਨਤ ,ਲਗਨ , ਸਿਰੜ ਦੇ ਸਿਰ ਤੇ ਸਮੇਂ ਨੂੰ ਅੱਗੇ ਲਾ ਲੈਂਦਾ ਹੈ ਬੰਦਾ ,ਅੱਜ ਪੀ ਏ ਯੂ ਲੁਧਿਆਣਾ ਦੇ ਗਰਾਉਂਡ ਵਿੱਚ ਵੱਖਰਾ ਨਜ਼ਾਰਾ  ਸੀ (ਖੇਡਾਂ ਵਤਨ ਪੰਜਾਬ ਦੀਆਂ  ਦੇ ਚਲ ਰਹੇ ਮੁਕਾਬਲਿਆਂ ਵਿੱਚ )ਜਦੋਂ ਕੁਝ ਦਿਨ ਪਹਿਲਾਂ ਜਲਾਲਦੀਵਾਲ ਦੀਆਂ ਧੀਆਂ ਅੰਡਰ 14 ਵਿੱਚ ਜਿਲਾ ਚੈਂਪੀਅਨ ਬਣੀਆ ਸਨ  ਤਾਂ ਉਸੇ ਜੋਸ਼  ਨੂੰ ਕਾਇਮ ਰੱਖਦਿਆ ਅੰਡਰ 17 ਵਿੱਚ ਕੁੜੀਆਂ ਦੀ ਟੀਮ ਵੀ ਜੇਤੂ ਹੋ ਕੇ ਜਿਲਾ ਚੈਂਪੀਅਨ ਬਣੀ ,  ਚੰਗੇ ਮਾੜੇ ਹਾਲਾਤ ਤੇ ਕਮੀਆਂ ਝੁਕ ਜਾਂਦੀਆਂ ਨੇ ਮਿਹਨਤ ਅੱਗੇ।

ਸਾਡੇ ਲਈ ਖੁਸ਼ੀ ਦੀ ਗੱਲ ਹੈ ਜਦੋਂ ਲੁਧਿਆਣਾ ਜਿਲਾ ਪੰਜਾਬ ਲਈ ਖੇਡੇਗਾ ਤਾਂ ਦੋਨਾਂ ਟੀਮਾਂ ਵਿੱਚ ਸਾਡੀਆਂ ਖਿਡਾਰਨਾਂ ਜਿਲੇ ਨੂੰ ਲੀਡ ਕਰਨਗੀਆਂ।

ਕੁਦਰਤ ਨੇ ਸਾਡੀਆਂ ਕੋਸ਼ਿਸ਼ਾਂ ਤੇ ਮੋਹਰ ਲਾਈ ਹੈ ,

ਕੋਚ ਵੀਰਾਂ ਦੀ ਮਿਹਨਤ ਨੂੰ ਸਿਜਦਾ।

ਉਸਤਾਦ ਦਾਮਨ ਯਾਦ ਆਇਆ, ਜਿਸ ਲਿਖਿਆ ਸੀ ਕਦੇ

ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ

ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ।

ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ,

ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।

ਬਾਬਾ ਦੁੱਲਾ ਸਿੰਘ ਦੇ ਵਾਰਸਾਂ ਨੂੰ ਸਲਾਮ!

 

Tags: Sports News , Punjab Khed Mela 2022 , Khedan Watan Punjab Diyan , Khedan Watan Punjab Diyan 2022

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD