ਪੰਜਾਬ ਸਰਕਾਰ ਵੱਲੋ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਜ਼ਿਲ੍ਹਾ ਮਾਨਸਾ ਵਿਚ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਉਪਰੰਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਜ਼ਿਲ੍ਹੇ ਦੇ ਵੱਖ ਮੈਦਾਨਾਂ ਵਿਚ ਖਿਡਾਰੀਆਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ।
ਦੂਜੇ ਦਿਨ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਾਕਸਿੰਗ-ਅੰਡਰ 14 ਲੜਕੀਆਂ ਦੇ ਵੇਟ 28-30 ਕਿਲੋ ਵਿਚ ਸਿਮਰਨ ਕੌਰ, ਬੁਢਲਾਡ ਨੇ ਪਹਿਲਾ ਅਤੇ ਪ੍ਰਭਲੀਨ ਕੌਰ, ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵੇਟ 34-36 ਕਿਲੋ ਵਿਚ ਕਿਰਨ ਕੌੌਰ ਬੁਢਲਾਡਾ ਨੇ ਪਹਿਲਾ, ਵੇਟ 38-40 ਕਿਲੋ ਵਿਚ ਜੋਤੀ ਕੌੌਰ ਬੁਢਲਾਡਾ ਨੇ ਪਹਿਲਾ ਅਤੇ ਦਿਪਾਂਸੂ, ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵੇਟ 60-63 ਕਿਲੋ ਵਿਚ ਨਵਦੀਪ ਕੋਰ, ਮਾਨਸਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵੇਟ ਦੇ 44-46 ਕਿਲੋ ਵਿਚ ਅਰਸ਼ਦੀਪ ਕੌਰ, ਭੀਖੀ ਨੇ ਪਹਿਲਾ ਅਤੇ ਅਮਨਜੋਤ ਕੌਰ ਜੋਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਫੁੱਟਬਾਲ ਅੰਡਰ-14 ਲੜਕੀਆਂ ਵਿਚ ਜੋਗਾ ਲੜਕੀਆਂ (ਬਲਾਕ ਭੀਖੀ) ਨੇ ਪਹਿਲਾ ਅਤੇ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ , ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਿਚ ਡੀ.ਏ.ਵੀ ਪਬਲਿਕ ਸਕੁੂਲ ਬੁਢਲਾਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਕਬੱਡੀ ਨੈਸਨਲ ਸਟਾਇਲ ਅੰਡਰ-14 ਲੜਕੀਆਂ ਵਿਚ ਮਾਡਲ ਸਕੂਲ ਕੁਲਰੀਆਂ ਨੇ ਪਹਿਲਾ ਅਤੇ ਸਮਾਰਟ ਸਕੂਲ ਕੁਲਰੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਸਮਾਰਟ ਸਕੂਲ ਕੁਲਰੀਆਂ ਨੇ ਪਹਿਲਾ ਅਤੇ ਮਾਡਲ ਸਕੂਲ ਦਾਤੇਵਾਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੀਆਂ ਵਿਚ ਸ.ਸ.ਸ. ਕੁਸਲਾ ਨੇ ਪਹਿਲਾ ਅਤੇ ਸ.ਹ.ਸ. ਬੀਰ ਹੋਡਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਸ.ਸ.ਸ. ਦਾਤੇਵਾਸ ਨੇ ਪਹਿਲਾ ਅਤੇ ਸ.ਸ.ਸ. ਕੋਟੜਾ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਖੋਹ-ਖੋਹ ਅੰਡਰ-14 ਲੜਕਿਆਂ ਵਿਚ ਸ.ਮ.ਸ. ਟਾਹਲੀਆਂ ਨੇ ਪਹਿਲਾ ਅਤੇ ਡੀ.ਏ.ਵੀ.ਸਕੂਲ ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਿਚ ਸ.ਹ.ਸ ਚਕੇਰੀਆਂ ਨੇ ਪਹਿਲਾ ਸਥਾਨ ਅਤੇ ਐਸ.ਜੇ.ਐਸ.ਪੀ.ਐਸ. ਕੋਟਧਰਮੂ ਨੇ ਦੁਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਬਾਸਕਿਟਬਾਲ ਅੰਡ-14 ਲੜਕਿਆ ਵਿਚ ਸਰਦੂਲਗੜ੍ਹ ਨੇ ਪਹਿਲਾ ਅਤੇ ਪਿੰਡ ਠੂਠਿਆਂਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕੀਆਂ ਵਿਚ ਠੂਠਿਆਂ ਵਾਲੀ ਨੇ ਪਹਿਲਾ ਅਤੇ ਵਿਦਿਆ ਭਾਰਤੀ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੂਡੋ- ਅੰਡਰ 14 ਲੜਕੀਆਂ 28 ਕਿਲੋ ਵਿਚ ਰਮਨੀਤ ਕੌਰ ਵਿਦਿਆ ਭਾਰਤ ਮਾਨਸਾ ਨੇ ਪਹਿਲਾ ਅਤੇ ਸਿਮਰਨ ਕੌੌਰ ਸ.ਸ.ਸ.ਸਕੂਲ ਭੀਖੀ ਨੇ ਦੂਜੇ ਸਥਾਨ ਪ੍ਰਾਪਤ ਕੀਤਾ। ਅੰਡਰ-17 ਦੇ 40 ਕਿਲੋ ਵਿਚ ਸੋਮਾ ਕੌਰ ਜੀ.ਐਸ.ਐਸ.ਐਸ.ਨੰਗਲ ਕਲਾਂ ਨੇ ਪਹਿਲਾ ਅਤੇ ਜਸਪ੍ਰੀਤ ਕੋਰ ਸ.ਸ.ਸ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।