Monday, 13 May 2024

 

 

ਖ਼ਾਸ ਖਬਰਾਂ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਟਾਰੀ ਹਲਕੇ ਵਿੱਚ ਹੋਇਆ ਵਿਸ਼ਾਲ ਇਕੱਠ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ

 

ਹੁਣ ਹਰੇਕ ਨਵੇਂ ਵੋਟਰ ਦਾ ਵੋਟਰ ਕਾਰਡ ਸਪੀਡ ਪੋਸਟ ਰਾਹੀਂ ਪਹੁੰਚੇਗਾ ਉਨ੍ਹਾਂ ਦੇ ਪਤੇ ਤੇ -ਜ਼ਿਲ੍ਹਾ ਚੋਣ ਅਫ਼ਸਰ

ਹਰੇਕ ਵੋਟਰ ਨੂੰ ਅਧਾਰ ਕਾਰਡ ਨਾਲ ਕੀਤਾ ਜਾਵੇਗਾ ਲਿੰਕ, ਵੋਟਰ ਆਧਾਰ ਨੰਬਰ ਦੀ ਸੂਚਨਾ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਫਾਰਮ ਨੰ. 6-ਬੀ ਵਿੱਚ ਦੇਣਗੇ

DC Pathankot, Deputy Commissioner Pathankot, Harbir Singh, Pathankot

Web Admin

Web Admin

5 Dariya News

ਪਠਾਨਕੋਟ , 03 Aug 2022

ਮਾਨਯੋਗ ਹਰਬੀਰ ਸਿੰਘ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਵੱਲੋਂ ਯੋਗਤਾ ਮਿਤੀ 01-01-2023 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਆਗਾਮੀ ਵਿਸ਼ੇਸ਼ ਸੱਮਰੀ ਰਿਵੀਜ਼ਨ, ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਅਤੇ ਵੋਟਰ ਕਾਰਡ ਦਾ ਆਧਾਰ ਕਾਰ ਨਾਲ ਲਿੰਕ ਸਬੰਧੀ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਬਾਰੇ ਜ਼ਿਲ੍ਹੇ ਦੀਆਂ ਸਮੁੱਚੀਆਂ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਤੇ ਪ੍ਰਧਾਨਾਂ/ਸਕੱਤਰਾਂ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸਨਰ ਦਫਤਰ ਵਿਖੇ ਆਯੋਜਿਤ ਕੀਤੀ ਗਈ।

ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਜਰਨਲ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜਰ ਸਨ।ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ ਵਲੋਂ ਲੋਕ ਪ੍ਰਤੀਨਿਧਤਾ ਐਕਟ 1950 ਦੋ ਸੈਕਸ਼ਨ 23 ਵਿੱਚ ਸੋਧ ਕੀਤੀ ਗਈ ਹੈ।

 ਜਿਸ ਅਨੁਸਾਰ ਸੈਕਸ਼ਨ 23 ਦੇ ਸਬ-ਸੈਕਸ਼ਨ 05 ਅਨੁਸਾਰ ਹਰੇਕ ਅਜਿਹਾ ਵਿਅਕਤੀ ਜਿਸ ਦਾ ਨਾਮ ਵੋਟਰ ਸੁਚੀ ਵਿੱਚ ਦਰਜ ਹੈ, ਉਹ ਆਪਣਾ ਆਧਾਰ ਨੰਬਰ ਦੀ ਸੂਚਨਾ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਫਾਰਮ ਨੰ. 6-ਬੀ ਵਿੱਚ ਦੇਣਗੇ। ਵੋਟਰ ਵਲੋਂ ਫਾਰਮ 6-ਬੀ ਵਿੱਚ ਆਧਾਰ ਨੰਬਰ ਦੀ ਸੂਚਨਾ ਦੇਣ ਦਾ ਕੰਮ ਮਿਤੀ 01 ਅਗਸਤ 2022 ਤੋਂ ਸ਼ੁਰੂ ਹੋ ਰਿਹਾ। ਜਿਲਾ ਚੋਣ ਅਫ਼ਸਰਾਂ/ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਜਾਂ ਬੀ.ਐਲ.ਓਜ ਪਾਸ ਵੀ ਇਹ ਫਾਰਮ ਨੰ. 6-ਬੀ ਮੋਜੂਦ ਹੋਵੇਗਾ।

ਇਸ ਉਦੇਸ਼ ਹਿੱਤ ਕਮਿਸ਼ਨ ਵਲੋਂ ਜੋ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ ਉਸ ਅਨੁਸਾਰ ਬੀ.ਐਲ.ਓਜ ਨੂੰ ਸਮੁੱਚੇ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਇੱਕਤਰ ਕਰਨ ਹਿੱਤ ਘਰ-ਘਰ ਵੀ ਭੇਜਿਆ ਜਾਵੇਗਾ। ਇਸ ਉਦੇਸ਼ ਹਿੱਤ ਕਲੱਸਟਰ ਪੱਧਰ ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ ਅਤੇ ਇਹਨਾਂ ਕੈਪਾਂ ਵਿੱਚ ਵਿਸ਼ੇਸ਼ ਮੁਹਿੰਮ ਰਾਹੀ ਮਿਤੀਆਂ ਨੂੰ ਵੋਟਰਾਂ ਪਾਸੋਂ ਉਹਨਾਂ ਦੇ ਆਧਾਰ ਨੰਬਰ ਦੇ ਵੇਰਵੇ ਫਾਰਮ ਨੰ. 6-ਬੀ ਵਿੱਚ ਪ੍ਰਾਪਤ ਕੀਤੇ ਜਾਣਗੇ। 

ਜਿਲ੍ਹਾ ਚੋਣ ਅਫ਼ਸਰਾਂ ਵਲੋਂ ਅਧਿਕਾਰਤ ਕੀਤੇ ਗਏ ਵੋਟਰ ਫੈਸਿਲਟੇਸ਼ਨ ਸੈਂਟਰਾਂ , ਈ-ਸੇਵਾ ਕੇਂਦਰਾਂ ਅਤੇ ਸਿਟੀਜਨ ਸਰਵਿਸ ਸੈਂਟਰਾਂ  ਤੇ ਵੀ ਫਾਰਮ ਨੰ. 6-ਬੀ ਪ੍ਰਾਪਤ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰਥ ਨਹੀਂ ਹੈ ਤਾਂ ਉਹ ਇਸ ਦੇ ਵਿਕਲਪ ਵਿੱਚ ਫਾਰਮ ਨੰ. 6-ਬੀ ਵਿੱਚ ਦਰਜ 11 ਦਸਤਾਵੇਜਾਂ ਵਿੱਚ ਕਿਸੇ ਇੱਕ ਦਸਤਾਵੇਜ ਦੀ ਕਾਪੀ ਜਮਾਂ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01 ਜਨਵਰੀ 2023 ਨੂੰ ਮੁੱਖ ਰੱਖਦਿਆਂ ਹੋਇਆਂ ਨਵੀਆਂ ਵੋਟਾਂ ਬਨਾਉਣ/ਕੱਟਣ/ਸੋਧ ਕਰਨ ਦਾ ਕੰਮ ਮਿਤੀ 09 ਨਵੰਬਰ 2022 ਤੋਂ ਜਿਲ੍ਹਾ ਪਠਾਨਕੋਟ ਵਿਚਲੇ ਸਮੂਹ 3 ਵਿਧਾਨ ਸਭਾ ਹਲਕੇ (ਸੁਜਾਨਪੁਰ-001, ਭੋਆ-002(ਅ.ਜ.) ਅਤੇ ਪਠਾਨਕੋਟ-003) ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ ਮਿਤੀ 08 ਦਸਬੰਰ 2022 ਤੱਕ ਚੱਲੇਗਾ। 

ਇਸ ਸਮੇਂ ਦੋਰਾਨ ਯੋਗਤਾ ਮਿਤੀ 01-01-2023 ਅਨੁਸਾਰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਬਿਨੈਕਾਰ ਜਿਸ ਦੀ ਜਨਮ ਮਿਤੀ 01 ਜਨਵਰੀ 2005 ਹੋਵੇਗੀ ਦੀ ਜਿਥੇ ਵੋਟ ਬਣਾਈ ਜਾਵੇਗੀ ਉਥੇ ਨਾਲ ਹੀ ਮਿਤੀ 02 ਜਨਵਰੀ 2023 ਤੋਂ 31 ਦਸੰਬਰ 2023 ਤੱਕ ਦੀ 17 ਸਾਲ ਦੀ ਉਮਰ ਵਾਲੇ ਬਿਨੈਕਾਰ ਵੀ ਅਡਵਾਂਸ ਵਿਚ ਹੀ ਆਪਣੀ ਨਵੀਂ ਵੋਟ ਦੀ ਰਜਿਸ਼ਟ੍ਰੇਸ਼ਨ ਲਈ ਆਪਣੇ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੀ.ਐਲ.ਓਜ ਪਾਸ ਜਾਂ ਆਨ ਲਾਈਨ ਵਿਧੀ ਰਾਹੀ NVSP,VHA etc.  ਉੱਪਰ ਅਪਲਾਈ ਕਰ ਸਕਣਗੇ। 

17 ਸਾਲ ਦੇ ਅਜਿਹੇ ਅਡਵਾਂਸ ਬਿਨੈਕਾਰਾਂ ਦੀ ਉਮਰ ਜਿਵੇਂ ਜਿਵੇਂ 18 ਸਾਲ ਪੂਰੀ ਹੋ ਜਾਵੇਗੀ ਤਾਂ ਉਹਨਾਂ ਦੇ ਫਾਰਮਾਂ ਉੱਪਰ 04 ਯੋਗਤਾ ਮਿਤੀਆਂ ਵਿਚਲੇ ਮਹੀਨਿਆਂ ਦੇ ਸਲਾੱਟ ਅਨੁਸਾਰ ਕਾਰਵਾਈ  ਸਾਰਾ ਸਾਲ ਹੀ ਹੁੰਦੀ ਰਹੇਗੀ ਅਤੇ ਸਬੰਧਤਾ ਦੀਆਂ ਨਵੀਆਂ ਵੋਟਾਂ ਬਣਦੀਆਂ ਰਹਿਣਗੀਆਂ ਅਤੇ ਕਮਿਸ਼ਨ ਦੀ ਨਵੀਂ ਪਾਲਿਸੀ ਅਨੁਸਾਰ ਵੋਟਰ ਕਾਰਡ ਉਹਨਾਂ ਦੇ ਘਰ ਦੇ ਪਤੇ ਉੱਪਰ ਸਪੀਡ ਪੋਸਟ ਰਾਂਹੀ ਭੇਜ ਦਿੱਤੇ ਜਾਣਗੇ। 17 ਸਾਲ ਦੇ ਵੋਟਰਾਂ ਕੋਲੋਂ ਦੋਵੇਂ ਆਪਸ਼ਨ ਰਹਿਣਗੀਆਂ, ਉਹ ਅਡਵਾਂਸ ਵਿੱਚ ਵੀ ਅਪਲਾਈ ਕਰ ਸਕਣਗੇ, ਅਤੇ ਆਪਣੀ ਉਮਰ 18 ਸਾਲ ਦੀ ਪੂਰੀ ਹੋਣ ਉਪਰੰਤ ਵੀ ਅਪਲਾਈ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਮਾਨਯੋਗ ਕਮਿਸ਼ਨ ਵਲੋਂ ਹੁਣ ਇਸ ਰੂਲ ਵਿੱਚ ਸੋਧ ਕਰਦੇ ਹੋਏ ਸਾਲ ਦੀਆਂ ਚਾਰ ਤਿਮਾਹੀਆਂ ਦੇ ਹਿਸਾਬ ਨਾਲ 04 ਯੋਗਤਾ ਮਿਤੀਆਂ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਕਰ ਦਿਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਹਰੇਕ ਸਾਲ ਦੀ 01 ਜਨਵਰੀ ਨੂੰ Annual Summary Revision  ਦਾ ਨਾਮ ਦਿੱਤਾ ਗਿਆ ਹੈ, ਜਿਸਦੇ ਆਧਾਰ ਤੇ ਆਮ ਜਨਤਾ ਪਾਸੋਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਨ/ਕਟੋਤੀ/ਸੋਧ ਕਰਨ ਲਈ ਯੋਗ ਵਿਅਕਤੀਆਂ ਪਾਸੋਂ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ। 

ਇਸ ਤੋਂ ਬਾਅਦ ਦੀਆਂ ਯੋਗਤਾ ਮਿਤੀਆਂ 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ (ਇਨ੍ਹਾਂ ਤਿੰਨ ਤਿਮਾਹੀਆਂ) ਦੇ  ਬਣਾ ਕੇ 18 ਸਾਲ ਉਮਰ ਪੂਰੀ ਕਰਨ ਵਾਲੇ ਨੋਜਵਾਨਾਂ ਅਤੇ ਹੋਰ ਯੋਗ ਵਿਅਕਤੀਆਂ ਦੇ ਪਾਸੋਂ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੋਰਾਨ ਅਡਵਾਂਸ ਵਿੱਚ ਦਾਅਵੇ/ਇਤਰਾਜ/ਸੋਧ ਸਬੰਧੀ ਫਾਰਮ ਪ੍ਰਾਪਤ ਕੀਤੇ ਜਾ ਸਕਣਗੇ। 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਦੀਆਂ ਯੋਗਤਾ ਮਿਤੀਆਂ ਦਾ ਫਾਇਦਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ (ਭਾਵ ਅਗਲੀਆਂ ਤਿੰਨ ਤਿਮਾਹੀਆਂ) ਤੋਂ ਪਹਿਲਾਂ ਯੋਗਤਾ ਮਿਤੀ 01 ਜਨਵਰੀ ਦੇ ਆਧਾਰ ਤੇ ਚੱਲਣ ਵਾਲੀ Annual Summary Revision   ਵਿੱਚ ਵੀ ਅਡਵਾਂਸ ਵਿੱਚ ਆਪਣਾ ਦਾਅਵਾ/ਇਤਰਾਜ/ਸੋਧ ਲਈ ਫਾਰਮ ਭਰ ਸਕਦਾ ਹੈ। 

ਪਰ ਉਸ ਉਪਰ ਕਾਰਵਾਈ ਸਬੰਧਤ ਤਿਮਾਹੀ ਦੇ /ਸਮੇਂ ਅਨੁਸਾਰ ਹੀ ਹੋ ਸਕੇਗੀ। ਹਰੇਕ ਤਿਮਾਹੀ ਦੋਰਾਨ ਦਾਅਵੇ/ਇਤਰਾਜ/ਸੋਧਾਂ ਸਬੰਧੀ ਸਪਲੀਮੈਂਟ ਬਣੇਗਾ। ਵੋਟਰ ਸ਼ਨਾਖਤੀ ਕਾਰਡ ਹਰੇਕ ਤਿਮਾਹੀ ਦੀ ਸਮਾਪਤੀ ਉਪਰੰਤ ਬਣੇਗਾ। ਉਨ੍ਹਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ  ਵਲੋਂ 4 ਯੋਗਤਾ ਮਿਤੀਆਂ ਅਨੁਸਾਰ ਜਾਂ ਅਡਵਾਂਸ ਵਿੱਚ ਵੋਟਰ ਸੂਚੀ ਦੀ ਸੁਧਾਈ ਸਬੰਧੀ ਪ੍ਰਾਪਤ ਹੋਏ ਦਾਅਵੇ/ਇਤਰਾਜ/ਸੋਧਾਂ ਦੇ ਫਾਰਮਾਂ ਨੂੰ ਤਿਮਾਹੀ ਵਾਈਜ ਰੱਖਿਆ ਜਾਵੇਗਾ। ਜਿਵੈਂ ਪਹਿਲਾ ਸਲਾੱਟ 01 ਅਕਤੂਬਰ ਤੋਂ 31 ਦਸੰਬਰ ਤੱਕ, ਦੂਜਾ ਸਲਾੱਟ 01 ਜਨਵਰੀ ਤੋਂ 31 ਮਾਰਚ ਤੱਕ, ਤੀਸਰਾ ਸਲਾੱਟ 01 ਅਪ੍ਰੈਲ ਤੋਂ 30 ਜੂਨ ਤੱਕ ਅਤੇ ਚੋਥਾਂ ਸਲਾੱਟ 01 ਜੁਲਾਈ ਤੋਂ 30 ਸਤੰਬਰ ਤੱਕ ਨਿਰਧਾਰਤ ਕੀਤਾ ਗਿਆ ਹੈ।

 

Tags: DC Pathankot , Deputy Commissioner Pathankot , Harbir Singh , Pathankot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD