Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

‘ਸ਼ੇਰ ਬੱਗਾ’ ਪੰਜਾਬੀ ਸਿਨਮੇ ਦੀ ਯਾਦਗਰ ਫ਼ਿਲਮ ਹੋਵੇਗੀ-ਜਗਦੀਪ ਸਿੱਧੂ

Pollywood, Entertainment, Actress, Cinema, Punjabi Films, Movie

5 Dariya News

5 Dariya News

5 Dariya News (ਹਰਜਿੰਦਰ ਸਿੰਘ ਜਵੰਦਾ)

18 Jun 2022

Last updated on: Jun 18, 2022, 00:00 IST

ਜਗਦੀਪ ਸਿੱਧੂ ਨੇ ਹਮੇਸ਼ਾ ਹੀ ਦਰਸ਼ਕਾਂ ਦੀ ਨਬਜ਼ ਤੇ ਹੱਥ ਧਰ ਕੇ ਫ਼ਿਲਮਾਂ ਲਿਖੀਆ ਹਨ। ‘ਕਿਸਮਤ’ ‘ਛੜਾ’ ਤੇ ‘ਸੁਫ਼ਨਾ’ ਵਾਂਗ ਉਸਦੀ ਲਿਖੀ ਤੇ ਡਾਇਰੈਕਟ ਕੀਤੀ ਇਹ ਫ਼ਿਲਮ ‘ਸ਼ੇਰ ਬੱਗਾ’ ਵੀ ਪੰਜਾਬੀ ਸਿਨਮੇ ਵਿੱਚ ਨਵਾਂ ਮੁਕਾਮ ਹਾਸਲ ਕਰੇਗੀ। ਜਿੱਥੇ ਇਸ ਫ਼ਿਲਮ ਦੀ ਕਹਾਣੀ ਵਿੱਚ ਨਵਾਂਪਣ ਹੈ ਉੱਥੇ ਗੀਤ ਸੰਗੀਤ ਵਿੱਚ ਵੀ ਤਾਜ਼ਗੀ ਹੈ। 

ਕਹਾਣੀ ਬਾਰੇ ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਅੱਜ ਦਾ ਸਿਨਮਾ ਪਿੰਡਾਂ ਦੇ ਕਲਚਰ ਤੋਂ ਵਿਦੇਸ਼ੀ ਕਲਚਰ ਵੱਲ ਮੂਵ ਕਰ ਰਿਹਾ ਹੈ। ਜਿੱਥੇ ਇਸ ਫ਼ਿਲਮ ਦੀ ਕਹਾਣੀ ਵਿੱਚ ਨਵਾਂਪਣ ਹੈ ਉੱਥੇ ਗੀਤ ਸੰਗੀਤ ਵਿੱਚ ਵੀ ਤਾਜ਼ਗੀ ਹੈ। ਕਹਾਣੀ ਬਾਰੇ ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਅੱਜ ਦਾ ਸਿਨਮਾ ਪਿੰਡਾਂ ਦੇ ਕਲਚਰ ਤੋਂ ਵਿਦੇਸ਼ੀ ਕਲਚਰ ਵੱਲ ਮੂਵ ਕਰ ਰਿਹਾ ਹੈ। 

ਅਜਿਹਾ ਹੋਣਾ ਵੀ ਲਾਜ਼ਮੀ ਹੈ ਕਿਊਂਕਿ ਪੰਜਾਬ ਦਾ ਯੂਥ ਹੁਣ ਪੰਜਾਬ  ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਰਿਹਾ ਹੈ। ਇਹੋ ਅੱਜ ਦੇ ਪੰਜਾਬ ਦਾ ਸੱਚ ਹੈ। ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਿਨਮੇ ਦਾ ਹਿੱਸਾ ਬਣਾ ਕੇ ਉੱਥੇ ਦੇ ਸੱਚ ਨੂੰ ਵਿਖਾਉਂਣਾ ਵੀ ਜਰੂਰੀ ਹੈ।ਐਮੀ ਵਿਰਕ ਤੇ ਸੋਨਮ ਬਾਜਵਾ ਦੀ  ਜੋੜੀ ਨੂੰ ਪੰਜਾਬੀ ਦਰਸ਼ਕਾਂ ਦਾ ਹਮੇਸ਼ਾ ਹੀ ਬੇਹੱਦ ਪਿਆਰ ਮਿਲਿਆ ਹੈ। 

ਤਕਰੀਬਨ ਇੱਕ ਸਾਲ ਦੇ ਵਕਫ਼ੇ ਮਗਰੋਂ ਇਹ ਜੋੜੀ ਫ਼ਿਲਮ ‘ਸ਼ੇਰ ਬੱਗਾ’ ਨਾਲ ਪੰਜਾਬੀ ਸਿਨਮੇ ਦੇ ਵਿਹੜੇ ਮੁੜ ਦਸਤਕ ਦੇਣ ਆ ਰਹੀ ਹੈ। ਬਹੁਤੀਆਂ ਫ਼ਿਲਮਾਂ ਵਿੱਚ ਐਮੀ ਵਿਰਕ ਨੂੰ ਦਰਸ਼ਕਾਂ ਨੇ ਚੁਲਬੁਲੇ, ਤੇਜ਼ ਤਰਾਰ ਕਿਰਦਾਰਾਂ ਵਿੱਚ ਵੇਖਿਆ ਹੈ ਪਰ ਇਸ ਫ਼ਿਲਮ ਵਿੱਚ ਉਹ ਬਿਲਕੁਲ ਅਲੱਗ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਉਹ ਪਿੰਡ ਦਾ ਇੱਕ ਸਿੱਧਾ ਸਾਦਾ, ਸ਼ਰਮੀਲਾ ਰਿਹਾ ਮੁੰਡਾ ਹੈ ਜਿਸਨੂੰ ਵਿਦੇਸ਼ ਆ ਕੇ ਵੀ ਬਾਹਰਲੀ ਹਵਾ ਨਹੀਂ ਲੱਗਦੀ। 

ਪਿੰਡ ਦੇ ਹਾਣੀ ਮੁੰਡੇ ਵੀ ਕੁੜੀਆਂ ਦੇ ਮਾਮਲੇ ਚ ਉਸਦਾ ਮਜ਼ਾਕ ਹੀ ਉਡਾੳਂਦੇ ਹੁੰਦੇ ਸੀ ਪ੍ਰੰਤੂ ਬਾਹਰ ਆ ਕੇ ਜਦ ਉਸਦੀ ਜ਼ਿੰਦਗੀ ਵਿੱਚ ਸੋਨਮ ਬਾਜਵਾ ਵਰਗੀ ਇੰਦਰ ਦੇ ਖਾੜੇ ਦੀ ਹੂਰ ਪਰੀ ਆਉਂਦੀ ਹੈ ਤਾਂ ਉਸਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਸੋਨਮ ਬਾਜਵਾ ਦੇ ਆਉਣ ਨਾਲ ਫ਼ਿਲਮ ਵਿੱਚ ਕਈ ਦਿਲਚਸਪ ਮੋੜ ਆਉਂਦੇ ਹਨ ਜੋ ਦਰਸ਼ਕਾਂ ਨੂੰ ਇੱਕ ਨਵੇਂ ਮਨੋਰੰਜਨ ਨਾਲ ਨਿਹਾਲ ਕਰਦੇ ਹਨ। 

‘ਹੋਸਲਾ ਰੱਖ’ ਵਾਂਗ ਇਹ ਫ਼ਿਲਮ ਵੀ ਸਰੀਰਕ ਰਿਸ਼ਤੇ ਅਤੇ ਬੱਚਿਆ ਦੇ ਪਾਲਣ ਪੋਸਣ ਵਰਗੇ ਵਿਸ਼ਿਆਂ ਦੀ ਸੋਹਣੀ ਪੇਸ਼ਕਾਰੀ ਦਾ ਹਿੱਸਾ ਹੈ। ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। 24 ਜੂਨ ਨੂੰ ਇਸ ਫ਼ਿਲਮ ਦੀ ਪੇਸ਼ਕਾਰੀ ਦੇਸ਼ ਵਿਦੇਸ਼ ਦੇ ਸਿਨੇਮਿਆਂ ਘਰਾਂ ਵਿੱਚ ਹੋਵੇਗੀ।

 

Tags: Pollywood , Entertainment , Actress , Cinema , Punjabi Films , Movie

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD