ਵਿਸ਼ਵ ਵਾਤਾਵਰਣ ਦਿਵਸ ਮੌਕੇ ਸਹਿਕਾਰੀ ਸ਼ੂਗਰ ਮਿੱਲ ਬੋਦੀਵਾਲਾ ਪੀਥਾ ਵਿਖੇ ਜੀ ਐਮ ਸੁਖਵੰਤ ਸਿੰਘ ਦੀ ਅਗਵਾਈ ਵਿੱਚ ਮਿੱਲ ਦੇ ਸਕਿਓਰਿਟੀ ਸਟਾਫ ਵੱਲੋਂ ਪੌਦੇ ਲਗਾਏ ਗਏ. ਇਸ ਮੌਕੇ ਜੀਐਮ ਸੁਖਵੰਤ ਸਿੰਘ ਨੇ ਦੱਸਿਆ ਕਿ ਮਿੱਲ ਵੱਲੋਂ ਜਿੱਥੇ ਗੰਨਾ ਕਾਸ਼ਤਕਾਰਾਂ ਨੂੰ ਤਕਨੀਕੀ ਸਲਾਹ ਦੇ ਕੇ ਉਨ੍ਹਾਂ ਦੀ ਆਰਥਿਕ ਤਰੱਕੀ ਲਈ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਵਾਤਾਵਰਣ ਸੰਭਾਲ ਲਈ ਵੀ ਉਚੇਚੇ ਯਤਨਾਂ ਤਹਿਤ ਮਿੱਲ ਦੇ ਕੈਂਪਸ ਵਿੱਚ ਪੌਦੇ ਵੀ ਲਗਾਏ ਗਏ।