Thursday, 30 May 2024

 

 

ਖ਼ਾਸ ਖਬਰਾਂ ਸੁਭਾਸ਼ ਮੇਰਾ ਪੁਰਾਣਾ ਸਾਥੀ ਇਸ ਦੀ ਜਿੱਤ ਬਦਲੇਗੀ ਹਲਕੇ ਦੀ ਨੁਹਾਰ : ਨਰਿੰਦਰ ਮੋਦੀ ਭਾਜਪਾ ਹੀ ਕਰੇਗੀ ਪੰਜਾਬ ਵਿੱਚੋਂ ਗੁੰਡਾਗਰਦੀ ਅਤੇ ਮਾਫੀਏ ਦਾ ਖਾਤਮਾ - ਸੀਐਮ ਯੋਗੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਡਾ. ਸ਼ਰਮਾ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ ਕਾਂਗਰਸ ਲੋਕ ਸਭਾ ਚੋਣਾਂ ਦੇ ਉਮੀਦਵਾਰ, ਰਾਜਾ ਵੜਿੰਗ ਨੇ ਸ਼ਾਨਦਾਰ ਸਮਾਪਤੀ ਸਮਾਗਮਾਂ ਨਾਲ ਗਤੀਸ਼ੀਲ ਚੋਣ ਮੁਹਿੰਮ ਦੀ ਸਮਾਪਤੀ ਕੀਤੀ ਨਾ ਐਨ ਡੀ ਏ ਤੇ ਨਾ ਹੀ ਇੰਡੀਆ ਗਠਜੋੜ ਬਲਕਿ ਪੰਜਾਬ ਹੀ ਅਕਾਲੀ ਦਲ ਦੇ ਏਜੰਡੇ ਤੇ ਪਹੁੰਚ ਦਾ ਫੈਸਲਾ ਕਰੇਗਾ : ਸੁਖਬੀਰ ਸਿੰਘ ਬਾਦਲ ਕਿਸਾਨ ਕਰਜ਼ਾ ਮੁਆਫ਼ ਆਯੋਗ ਬਣਾਵਾਂਗੇ: ਰਾਹੁਲ ਗਾਂਧੀ ਸੰਸਦ ਵਿੱਚ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਗੁੰਜਾਂਗਾ - ਡਾ ਸੁਭਾਸ਼ ਸ਼ਰਮਾ ਸੰਜੇ ਸਿੰਘ ਨੇ ਲੁਧਿਆਣਾ 'ਚ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕੱਢ ਕੇ ਰਿਕਾਰਡ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਦੇਸ਼ ਚੋਂ ਕਾਰਪੋਰੇਟ ਘਰਾਣਿਆਂ ਦਾ ਗਲਬਾ ਖਤਮ ਕਰਨ ਲਈ ਮੋਦੀ ਨੂੰ ਹਰਾਉਣਾ ਜਰੂਰੀ - ਗੁਰਜੀਤ ਔਜਲਾ ਔਜਲਾ ਨੂੰ ਪਲਕਾਂ ਦੇ ਬਿਠਾਇਆ ਸ਼ਹਿਰਵਾਸਿਆਂ ਨੇ ਸਮਰਥਕਾਂ ਨੇ ਜਿੱਤ 'ਤੇ ਮੋਹਰ ਲਾਈ ਸਪੈਸ਼ਲ ਜਨਰਲ ਆਬਜ਼ਰਵਰ ਨੇ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਦੇ ਚੋਣ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਪਰਨੀਤ ਸ਼ੇਰਗਿੱਲ ਦੀ ਅਗਵਾਈ ਵਿੱਚ "ਯੂਥ ਚੱਲਿਆ ਬੂਥ" ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੇ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ “ਯੂਥ ਚੱਲਿਆ ਬੂਥ” ਬੈਨਰ ਹੇਠ ਕੱਢਿਆ ਗਿਆ ਜਾਗਰੂਕਤਾ ਮਾਰਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਤੋਂ ਸਰਕਾਰੀ ਆਈ.ਟੀ.ਆਈ. ਲੜਕੀਆਂ ਤੱਕ ਕੱਢਿਆ ਪੈਦਲ ਮਾਰਚ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ "ਯੂਥ ਚੱਲਿਆ ਬੂਥ" ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀ ਦਾ ਆਯੋਜਨ ਯੂਥ ਚਲਿਆ ਬੂਥ ਦੇ ਸੁਨੇਹੇ ਨਾਲ ਜਾਗਰੂਕਤਾ ਦੌੜ ਦਾ ਆਯੋਜਨ ਵਧੀਕ ਮੁੱਖ ਚੋਣ ਅਫ਼ਸਰ ਨੇ ਮੋਗਾ ਵਿਖੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਲਿਆ ਜਾਇਜ਼ਾ, ਤਸੱਲੀ ਪ੍ਰਗਟਾਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਸਪੈਸ਼ਲ ਪੁਲਿਸ ਆਬਜ਼ਰਵਰ ਅਤੇ ਸਪੈਸ਼ਲ ਖਰਚਾ ਆਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਅਤਿ ਦੀ ਗਰਮੀ ਨੂੰ ਵੇਖਦੇ ਹੋਏ ਛੋਟੇ ਬੱਚਿਆਂ ਨੂੰ ਪੋਲਿੰਗ ਸਟੇਸ਼ਨਾਂ ਤੇ ਲੈ ਕੇ ਨਾ ਆਉਣ ਵੋਟਰ : ਪਰਨੀਤ ਸ਼ੇਰਗਿੱਲ ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਖਟਕੜ ਕਲਾਂ ਤੋ ਗਰੀਨ ਚੋਣਾਂ ਕਰਵਾਉਣ ਦੇ ਨਾਲ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਦਿੱਤਾ ਸੰਦੇਸ਼ ਲੋਕ ਸਭਾ ਚੌਣਾਂ ਦੀਆਂ ਤਿਆਰੀਆਂ ਮੁਕੰਮਲ, ਲੋਕ ਹੁੰਮ ਹੁੰਮਾ ਕੇ 1 ਜੂਨ ਨੂੰ ਲੋਕਤੰਤਰ ਦੇ ਤਿਓਹਾਰ ਵਿਚ ਹਿੱਸਾ ਲੈਣ- ਡਾ: ਸੇਨੂ ਦੱਗਲ

 

ਦਰੋਣਾਚਾਰੀਆ ਐਵਾਰਡੀ ਮੁੱਕੇਬਾਜ ਸ਼ਿਵ ਸਿੰਘ ਨੇ ਕਾਲਜ ਦੇ ਖੇਡ ਹੀਰੋਜ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ

ਡੀਏਵੀ ਕਾਲਜ ਨੇ ਆਪਣੇ ਸਪੋਰਟਸ ਹੀਰੋਜ ਲਈ ਕੀਤੀ ਵਿਸ਼ੇਸ ਮਿਲਣੀ ਆਯੋਜਿਤ

DAV College Chandigarh, Dronacharya awardee Boxer Shiv Singh, Sarkar Talwar

Web Admin

Web Admin

5 Dariya News

ਚੰਡੀਗੜ੍ਹ , 04 Jun 2022

ਡੀਏਵੀ ਕਾਲਜ ਚੰਡੀਗੜ ਦਾ ਖੇਡਾਂ ਦੀ ਦੁਨੀਆਂ ‘ਚ ਆਪਣਾ ਵੱਖਰਾ ਮੁਕਾਮ ਹੈ। ਇੱਥੇ ਵਿਦਿਆਰਥੀ ਆਪਣੇ ਵਿਦਿਅਕ ਮਿਆਰਾਂ ਦੇ ਨਾਲ-ਨਾਲ ਸਪੋਰਟਸ ਖੇਤਰ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਆਪਣੇ ਸਪੋਰਟਸ ਅਲਮਾ ਮੈਟਰ ਨੂੰ ਸਨਮਾਨਿਤ ਕਰਨ ਲਈ ਡੀਏਵੀ ਕਾਲਜ ਨੇ ਸਨੀਵਾਰ ਨੂੰ ਆਪਣੇ ਖੇਡ ਹੀਰੋਜ ਦੀ ਇੱਕ ਵਿਸ਼ੇਸ਼ ਮਿਲਣੀ (ਐਲੂਮਨੀ) ਦਾ ਆਯੋਜਨ ਕੀਤਾ, ਜਿਸ ‘ਚ 70 ਤੋਂ ਵੱਧ ਕੌਮਾਂਤਰੀ ਖਿਡਾਰੀਆਂ ਨੇ ਆਪਣੇ ਕਾਲਜ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਇਸ ਮੌਕੇ ਦਰੋਣਾਚਾਰੀਆ ਐਵਾਰਡੀ ਸਾਬਕਾ ਭਾਰਤੀ ਕਿ੍ਰਕਟਰ ਸਰਕਾਰ ਤਲਵਾਰ ਅਤੇ ਮੁੱਕੇਬਾਜ ਅਤੇ ਸਾਬਕਾ ਭਾਰਤੀ ਮਹਿਲਾ ਮੁੱਕੇਬਾਜੀ ਮੁੱਖ ਕੋਚ ਸ਼ਿਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਮੁੱਖ ਮਹਿਮਾਨ ਸ਼ਿਵ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ‘ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਅਤੇ ਸੈਸਨ 2021-22 ਲਈ ਕਾਲਜ ਦੇ ਖੇਡ ਹੀਰੋਜ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ’ਤੇ ਸ਼ਿਵ ਸਿੰਘ ਵੱਲੋਂ ਸੈਸਨ ਦੌਰਾਨ ਵਧੀਆ ਪ੍ਰਦਰਸਨ ਕਰਨ ਵਾਲੇ ਕਾਲਜ ਵਿਦਿਆਰਥੀਆਂ ਨੂੰ 18 ਲੱਖ 90 ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਵੰਡੇ ਗਏ।

ਇਸ ਮੌਕੇ ਡੀਏਵੀ ਕਾਲਜ ਚੰਡੀਗੜ ਦੇ ਪਿ੍ਰੰਸੀਪਲ ਪਵਨ ਸਰਮਾ ਨੇ ਕਿਹਾ, “ਕਾਲਜ ਨੂੰ ਵੱਡੀ ਗਿਣਤੀ ‘ਚ ਮਰਦਾਂ ਅਤੇ ਔਰਤਾਂ ਲਈ ਸਪੋਰਟਸ ਅਲਮਾ ਮੈਟਰ ਹੋਣ ਦਾ ਸਨਮਾਨ ਮਿਲਿਆ ਹੈ, ਜਿਨਾਂ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ‘ਚ ਆਪਣੀ ਪਛਾਣ ਬਣਾਈ ਹੈ। ਕਾਲਜ ਦੇ ਖੇਡ ਹੀਰੋਜ ਨੇ ਵੱਖ-ਵੱਖ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ ‘ਚ ਹਿੱਸਾ ਲਿਆ ਹੈ ਅਤੇ ਕਾਲਜ ਦਾ ਨਾਮ ਰੌਸਨ ਕੀਤਾ ਹੈ, ਜਿਸ ਨਾਲ ਹਰੇਕ ਅਧਿਆਪਕ ਅਤੇ ਵਿਦਿਆਰਥੀ ਦਾ ਮਾਣ ਵਧਿਆ ਹੈ। ਹਾਲ ਹੀ ‘ਚ ਆਯੋਜਿਤ ‘ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਚੈਂਪੀਅਨਸ਼ਿਪ 2021-22 ’ਚ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਮੁਕਾਬਲਿਆਂ ‘ਚ ਜਿੱਤ ਪ੍ਰਾਪਤ ਕੀਤੀ।

ਮਰਦਾਂ ਦੇ ਵਰਗ ‘ਚ ਕਾਲਜ ਨੇ ਵੱਖ-ਵੱਖ ਵਿਅਕਤੀਗਤ ਅਤੇ ਟੀਮ ਖੇਡਾਂ ‘ਚ 11 ਚੈਂਪੀਅਨਸ਼ਿਪਾਂ, 5 ਰਨਰ-ਅੱਪ ਪੁਜੀਸਨਾਂ ਅਤੇ 3 ਤੀਜੇ ਸਥਾਨ, ਜਦਕਿ ਔਰਤਾਂ ਦੇ ਮੁਕਾਬਲਿਆਂ ‘ਚ, ਕਾਲਜ ਨੇ 7 ਚੈਂਪੀਅਨਸ਼ਿਪ, 4 ਉਪ ਜੇਤੂ ਅਤੇ 2 ਤੀਜੇ ਸਥਾਨ ਹਾਸਲ ਕੀਤੇ ਹਨ। ਪਿ੍ਰੰਸੀਪਲ ਪਵਨ ਸਰਮਾ ਨੇ ਕਿਹਾ, “50 ਤੋਂ ਵੱਧ ਕਾਲਜ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਨੈਸਨਲ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤੇ ਹਨ।ਕੁੱਝ ਵਿਦਿਆਰਥੀਆਂ ਦਾ ਨਾਂ ਲੈਂਦੇ ਹੋਏ ਕਾਲਜ ਦੀ ਸਾਬਕਾ ਵਿਦਿਆਰਥੀ ਯਸਵਿਨੀ ਸਿੰਘ ਦੇਸਵਾਲ ਨੇ ਟੋਕੀਓ ਵਿੱਚ “ਟੋਕੀਓ ਓਲੰਪਿਕ ਖੇਡਾਂ-2020’ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਸੂਟਿੰਗ ‘ਚ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਹਿੱਸਾ ਲਿਆ।ਵਿਜੇਵੀਰ ਸਿੱਧੂ ਨੂੰ ਚੀਨ ਦੇ ਹੋਂਗਜੂ ‘ਚ ਹੋਣ ਵਾਲੀਆਂ 2022 ਏਸੀਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ।

ਵਿਜੇਵੀਰ ਸਿੱਧੂ, ਉਦੈਵੀਰ ਸਿੱਧੂ, ਆਦਰਸ ਸਿੰਘ, ਪੰਕਜ ਮੁਖੇਜਾ, ਸਰਬਜੋਤ ਸਿੰਘ, ਸੂਰਿਆ ਪ੍ਰਤਾਪ ਸਿੰਘ ਬੰਸਾਟੂ ਅਤੇ ਜੀਨਾ ਖਿੱਟਾ ਨੇ ਆਈਐਸਐਸਐਫ ਜੂਨੀਅਰ ਵਿਸਵ ਕੱਪ, ਸੁਹਲ ਨੇ ਜਰਮਨੀ 2022 ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਕਈ ਤਗਮੇ ਜਿੱਤੇ। ਕੇ.ਐਮ. ਦਿਵਯੰਕਾ ਚੌਧਰੀ ਨੇ 2022 ਵਿੱਚ ਢਾਕਾ ਬੰਗਲਾਦੇਸ ਵਿੱਚ ਆਯੋਜਿਤ  ਮੈਰਾਥਨ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।ਹਰਦੀਪ ਸਿੰਘ ਅਤੇ ਅਮਨਦੀਪ ਧਾਲੀਵਾਲ ਨੇ ਅਗਸਤ 2021 ਵਿੱਚ ਨੈਰੋਬੀ, ਕੀਨੀਆ ਵਿੱਚ ਆਯੋਜਿਤ ਵਿਸਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿੱਧਤਾ ਕੀਤੀ।ਇਸ ਮੌਕੇ ਦਰੋਣਾਚਾਰੀਆ ਅਵਾਰਡੀ ਸ਼ਿਵ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਕਾਸ ਲਈ ਖੇਡਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਨੌਜਵਾਨਾਂ ਕੋਲ ਹੁਣ ਭਾਰਤ ‘ਚ ਸਭ ਤੋਂ ਵਧੀਆ ਖੇਡ ਪਲੇਟਫਾਰਮ, ਖੇਲੋ ਇੰਡੀਆ ਯੂਥ ਗੇਮਜ ਹੈ, ਜਿੱਥੇ ਉਹ ਆਪਣੀ ਖੇਡ ਯਾਤਰਾ ਸੁਰੂ ਕਰ ਸਕਦੇ ਹਨ ਅਤੇ ਪ੍ਰਾਪਤ ਕਰ ਸਕਦੇ ਹਨ। ਕਾਲਜ ਵਿਦਿਆਰਥੀਆਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਆਪਣੀ ਪ੍ਰਤਿਭਾ ਦਿਖਾਉਣੀ ਚਾਹੀਦੀ ਹੈ ਅਤੇ ਕਾਲਜ ਲਈ ਸਨਮਾਨ ਜਿੱਤਣਾ ਚਾਹੀਦਾ ਹੈ।    

   

 

Tags: DAV College Chandigarh , Dronacharya awardee Boxer Shiv Singh , Sarkar Talwar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD