Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਰਾਊਂਡਗਲਾਸ ਫ਼ਾਊਂਡੇਸ਼ਨ ਨੇ ਪਿੰਡ ਮੰਡੀ ਖੁਰਦ, ਬਠਿੰਡਾ ਵਿੱਚ ਲਗਾਇਆ ਮਿੰਨੀ ਜੰਗਲ

ਵਿਸ਼ਵ ਵਾਤਾਵਰਨ ਦਿਵਸ 2022 ਤੋਂ ਪਹਿਲਾਂ ਰਾਊਂਡਗਲਾਸ ਫ਼ਾਊਂਡੇਸ਼ਨ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ 51,000 ਤੋਂ ਵੱਧ ਬੂਟਿਆਂ ਨਾਲ਼ 15 ਮਿੰਨੀ ਜੰਗਲ ਲਗਾਵੇਗੀ

Web Admin

Web Admin

5 Dariya News

ਬਠਿੰਡਾ , 03 Jun 2022

Last updated on: Jun 03, 2022, 00:00 IST

5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਤੋਂ ਪਹਿਲਾਂ, 30 ਮਈ ਤੋਂ 5 ਜੂਨ ਤੱਕ ਪੰਜਾਬ ਵਿੱਚ 50,000 ਬੂਟਿਆਂ ਨਾਲ਼ 15 ਮਿੰਨੀ ਜੰਗਲ ਲਗਾਉਣ ਦੇ ਆਪਣੇ ਮਿਸ਼ਨ ਤਹਿਤ ਅੱਜ ਰਾਊਂਡਗਲਾਸ ਫ਼ਾਊਂਡੇਸ਼ਨ ਨੇ ਪਿੰਡ ਮੰਡੀ ਖੁਰਦ ਜ਼ਿਲ੍ਹਾ ਬਠਿੰਡਾ ਵਿਖੇ ਗੁਰਤੇਜ ਸਿੰਘ ਰਾਹੀ ਦੀ ਨਿੱਜੀ ਡੇਢ ਕਨਾਲ ਵਿੱਚ 1000 ਬੂਟਿਆਂ ਨਾਲ਼ ਮਿੰਨੀ ਜੰਗਲ ਲਗਾਇਆ ਹੈ। ਗ਼ੌਰਤਲਬ ਗੱਲ ਇਹ ਹੈ ਕਿ ਫ਼ਾਊਂਡੇਸ਼ਨ ਵੱਲੋਂ ਤਰ੍ਹਾਂ ਦੇ ਮਿੰਨੀ-ਜੰਗਲ ਰੂਪਨਗਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਠਿੰਡਾ, ਮੋਗਾ, ਫਾਜ਼ਿਲਕਾ, ਫਰੀਦਕੋਟ, ਫ਼ਿਰੋਜ਼ਪੁਰ, ਮਲੇਰਕੋਟਲਾ, ਬਰਨਾਲਾ, ਸੰਗਰੂਰ, ਮਾਨਸਾ ਅਤੇ ਮੁਕਤਸਰ ਦੇ ਪਿੰਡਾਂ ਵਿੱਚ ਲਗਾਏ ਜਾਣਗੇ। ਇਨ੍ਹਾਂ 15 ਵਿੱਚੋਂ 9 ਮਿੰਨੀ-ਜੰਗਲ ਪੰਚਾਇਤੀ ਜ਼ਮੀਨ ਉੱਤੇ ਲਗਾਏ ਜਾਣਗੇ ਜਦਕਿ 6 ਮਿੰਨੀ ਜੰਗਲਾਂ ਲਈ ਮਲੇਰਕੋਟਲਾ, ਬਰਨਾਲਾ, ਫ਼ਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮੋਗਾ ਦੇ ਵਾਸੀ ਆਪਣੀ ਨਿੱਜੀ ਜ਼ਮੀਨ ਦੇਣ ਲਈ ਤਿਆਰ ਹੋਏ ਹਨ। 

ਅੱਜ ਵਿਸ਼ਵ ਵਾਤਾਵਰਣ ਹਫ਼ਤਾ ਮਨਾਉਂਦਿਆਂ ਹੋਇਆਂ ਰਾਊਂਡਗਲਾਸ ਫਾਊਂਡੇਸ਼ਨ ਨੇ ਇਹ ਜੰਗਲ ਪਿੰਡ ਵਾਸੀ ਗੁਰਤੇਜ ਸਿੰਘ ਦੀ ਜ਼ਮੀਨ 'ਤੇ ਲਗਾਇਆ। ਗੁਰਤੇਜ ਸਿੰਘ ਦਾ ਕਿਸਾਨੀ ਸੰਘਰਸ਼ 'ਚ ਇੱਕ ਅਹਿਮ ਰੋਲ ਰਿਹਾ ਹੈ। ਗੁਰਤੇਜ ਸਿੰਘੂ ਨੇ ਬਾਰਡਰ ਵਿਖੇ ਲਗਾਈ ਆਪਣੀ ਛੰਨ ਉੱਥੇ ਨਹੀਂ ਛੱਡੀ ਬਲਕਿ ਆਪਣੇ ਨਾਲ਼ ਪਿੰਡ ਲੈ ਕੇ ਆਏ ਹਨ। ਉਨ੍ਹਾਂ ਨੇ ਆਪਣੇ ਕੁੱਲ 4 ਕਿੱਲਿਆਂ ਵਿੱਚੋਂ 2 ਕਿੱਲੇ ਮਿੰਨੀ ਸਿੰਘੂ ਬਾਰਡਰ ਬਣਾਉਣ ਲਈ ਰਾਖਵੇਂ ਰੱਖੇ ਹੋਏ ਹਨ। ਅੱਜ ਵਿਸ਼ਵ ਵਾਤਾਵਰਣ ਹਫ਼ਤਾ ਮਨਾਉਂਦਿਆਂ ਹੋਇਆਂ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਇਨ੍ਹਾਂ 2 ਕਿੱਲਿਆਂ ਵਿੱਚੋਂ ਡੇਢ ਕਨਾਲ ਵਿੱਚ ਵਣ, ਰਹੂੜਾ, ਢੱਕ, ਪੀਲੂ ਆਦਿ ਵਰਗੇ 1000 ਬੂਟਿਆਂ ਨਾਲ ਮਿੰਨੀ-ਜੰਗਲ ਲਗਾਇਆ ਗਿਆ ਹੈ। ਇਹ ਮਿੰਨੀ-ਜੰਗਲ ਬਹੁਤ ਸਾਰੇ ਜਾਨਵਰਾਂ ਅਤੇ ਪੰਛੀਆਂ ਦਾ ਰਹਿਣ ਬਸੇਰਾ ਤਾਂ ਬਣੇਗਾ ਹੀ ਨਾਲ਼ ਹੀ ਪਿੰਡ ਨੂੰ ਸ਼ੁੱਧ ਅਤੇ ਸ਼ੀਤ ਹਵਾ ਨਾਲ਼ ਲਬਰੇਜ਼ ਵੀ ਰੱਖਿਆ ਕਰੇਗਾ। ਮਿੰਨੀ ਸਿੰਘੂ ਬਾਰਡਰ ਦੇ ਇਨ੍ਹਾਂ ਦੋ ਕਿੱਲਿਆਂ ਵਿੱਚ ਉਨ੍ਹਾਂ ਨੇ ਇੱਕ ਪਾਰਕ ਅਤੇ ਲਾਇਬ੍ਰੇਰੀ ਪਹਿਲਾਂ ਹੀ ਬਣਾਈ ਹੋਈ ਹੈ। 

ਮੁੜ-ਜੰਗਲਾਤ ਮੁਹਿੰਮ ਬਾਰੇ ਰਾਊਂਡਗਲਾਸ ਫਾਊਂਡੇਸ਼ਨ ਦੇ ਲੀਡਰ ਵਿਸ਼ਾਲ ਚਾਵਲਾ ਨੇ ਕਿਹਾ ਕਿ, “ਅਸੀਂ ਪੰਜਾਬ ਵਿੱਚ ਇੱਕ ਅਰਬ ਰੁੱਖ ਲਗਾਉਣ ਦੇ ਮਿਸ਼ਨ ’ਤੇ ਹਾਂ। ਅੱਜ ਤੱਕ ਅਸੀਂ 700 ਤੋਂ ਵੱਧ ਪਿੰਡਾਂ ਵਿੱਚ 6 ਲੱਖ ਤੋਂ ਵੱਧ ਬੂਟਿਆਂ ਨਾਲ਼ 500 ਤੋਂ ਵੱਧ ਮਿੰਨੀ-ਜੰਗਲ ਲਗਾ ਚੁੱਕੇ ਹਾਂ। ਬੂਟੇ ਲਗਾਉਣ ਦੀ ਇਸ ਮੁਹਿੰਮ ਦੇ ਜ਼ਰੀਏ, ਸਾਡਾ ਉਦੇਸ਼ ਪੰਜਾਬ ਦੇ ਰਿਵਾਇਤੀ ਰੁੱਖਾਂ ਨੂੰ ਮੁੜ-ਸੁਰਜੀਤ ਕਰਨਾ, ਪੰਛੀਆਂ ਅਤੇ ਜਾਨਵਰਾਂ ਨੂੰ ਰਹਿਣ ਬਸੇਰੇ ਦੇਣਾ, ਮਿੱਟੀ ਦੀ ਗੁਣਵੱਤਾ ਅਤੇ ਜਲਵਾਯੂ ਵਿੱਚ ਸੁਧਾਰ ਕਰਨਾ ਹੈ। ਇਹ ਪ੍ਰੋਗਰਾਮ ਨੌਜਵਾਨਾਂ ਅਤੇ ਹੋਰ ਭਾਈਚਾਰਿਆਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਪੰਜਾਬ ਵਿੱਚ ਜੰਗਲਾਤ ਖੇਤਰ ਨੂੰ ਵਧਾ ਇੱਥੋਂ ਦੇ ਵਾਤਾਵਰਣ ਦਾ ਸੰਤੁਲਨ ਕਾਇਮ ਰੱਖਿਆ ਜਾਵੇ। ਅਸੀਂ ਗ੍ਰਾਮ ਪੰਚਾਇਤਾਂ ਅਤੇ ਈਕੋ-ਕਲੱਬਾਂ ਨਾਲ਼ ਮਿਲ ਕੇ ਇਸ ਕਾਰਜ ਲਈ ਭਾਈਚਾਰਕ ਸਹਾਇਤਾ ਜੁਟਾ ਰਹੇ ਹਾਂ। ਅਸੀਂ ਮਨਰੇਗਾ ਸਕੀਮ ਨਾਲ਼ ਵੀ ਕੰਮ ਕਰ ਰਹੇ ਹਾਂ, ਜਿਸ ਵਿੱਚ ਇੱਕ ਕਰਮਚਾਰੀ ਵਣ ਮਿੱਤਰ ਸਕੀਮ ਦੇ ਤਹਿਤ 200 ਬੂਟਿਆਂ ਦੀ ਸੰਭਾਲ ਕਰਦਾ ਹੈ। ਰਾਊਂਡਗਲਾਸ ਫਾਊਂਡੇਸ਼ਨ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਪੰਜਾਬ ਬਣਾਉਣ ਦੇ ਸਫ਼ਰ ਉੱਤੇ ਹੈ।” 

ਮੁੜ-ਜੰਗਲਾਤ ਮੁਹਿੰਮ ਰਾਊਂਡਗਲਾਸ ਫਾਊਂਡੇਸ਼ਨ ਦੇ ਇੱਕ ਵੱਡੇ ਟੀਚੇ ਦਾ ਇੱਕ ਹਿੱਸਾ ਹੈ ਕਿਉਂਕਿ ਪੰਜਾਬ ਭਾਰਤ ਦੇ ਸਭ ਤੋਂ ਘੱਟ ਜੰਗਲੀ ਖੇਤਰਾਂ ਵਾਲੇ ਰਾਜਾਂ ਵਿੱਚੋਂ ਇੱਕ ਹੈ। ਪੰਜਾਬ ਦਾ ਜੰਗਲੀ ਖੇਤਰ 4 ਪ੍ਰਤੀਸ਼ਤ ਤੋਂ ਵੀ ਘੱਟ ਹੈ ਅਤੇ ਮੁੜ-ਜੰਗਲਾਤ ਗਤੀਵਿਧੀਆਂ ਨੂੰ ਲਾਗੂ ਕਰਕੇ ਫਾਊਂਡੇਸ਼ਨ ਇੱਕ ਹਰੇ-ਭਰੇ ਅਤੇ ਵਧੇਰੇ ਜੀਵੰਤ ਪੰਜਾਬ ਦੀ ਉਸਾਰੀ ਕਰਨ ਲਈ ਕੰਮ ਕਰ ਰਹੀ ਹੈ।ਇਸ ਮੁਹਿੰਮ ਲਈ ਵੱਧ ਤੋਂ ਵੱਧ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ, ਰਾਊਂਡਗਲਾਸ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਉੱਤੇ #EveryDayIsEnvironmentDay ਨਾਮ ਨਾਲ਼ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਵਾਲੀ ਉਹਨਾਂ ਦੀ ਇੱਕ ਆਦਤ ਸਾਂਝੀ ਕਰਨ ਲਈ ਆਖਿਆ ਗਿਆ ਹੈ ਜਿਵੇਂ ਕਿ ਕਮਰੇ ਤੋਂ ਬਾਹਰ ਜਾਣ ਤੋਂ ਪਹਿਲਾਂ ਲਾਈਟਾਂ ਬੰਦ ਕਰਨੀਆਂ, ਪਾਣੀ ਦੀ ਬੱਚਤ ਕਰਨੀ ਜਾਂ ਪਾਲੀਥੀਨ ਦੀ ਵਰਤੋਂ ਨੂੰ ਘਟਾਉਣਾ ਆਦਿ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਹਰ ਵਿਚਾਰ ਲਈ ਫਾਊਂਡੇਸ਼ਨ ਉਸ ਵਿਅਕਤੀ ਦੇ ਨਾਂ ’ਤੇ ਇਕ ਰੁੱਖ ਲਗਾਏਗੀ।

ਰਾਊਂਡਗਲਾਸ ਫ਼ਾਊਂਡੇਸ਼ਨ ਬਾਰੇ

2018 ਵਿੱਚ ਰਾਊਂਡਗਲਾਸ ਫ਼ਾਊਂਡੇਸ਼ਨ ਨੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਨਿਵੇਸ਼ ਕਰਕੇ ਪੰਜਾਬ ਨੂੰ ਹੋਰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਦਾ ਸਫ਼ਰ ਸ਼ੁਰੂ ਕੀਤਾ ਸੀ। ਫਾਊਂਡੇਸ਼ਨ ਬੱਚਿਆਂ, ਜਵਾਨਾਂ, ਔਰਤਾਂ, ਅਤੇ ਵਾਤਾਵਰਣ ਦੇ ਵਿਕਾਸ ਲਈ ਅਤੇ ਇੱਕ ਸੁਹਣੇ ਪੰਜਾਬ ਦੀ ਉਸਾਰੀ ਲਈ ਵਚਨਬੱਧ ਹੈ।ਪਿਛਲੇ ਚਾਰ ਸਾਲਾਂ ਦੌਰਾਨ, ਰਾਊਂਡਗਲਾਸ ਫ਼ਾਊਂਡੇਸ਼ਨ ਨੇ ਆਪਣੇ ਪ੍ਰੋਗਰਾਮਾਂ (1) ਲਰਨ ਪੰਜਾਬ: ਜੋ ਬੱਚਿਆਂ ਅਤੇ ਜਵਾਨਾਂ ਦੀ ਪੜ੍ਹਾਈ ਅਤੇ ਖੇਡਾਂ ਸਬੰਧੀ ਕੰਮ ਕਰਦਾ ਹੈ, (2) ਹਰ ਪੰਜਾਬ: ਜੋ ਔਰਤਾਂ ਦੇ ਵਿਕਾਸ ਲਈ ਕੰਮ ਕਰਦਾ ਹੈ, (3) ਸਸਟੇਨ ਪੰਜਾਬ: ਜੋ ਬੂਟੇ ਲਗਾਉਣ, ਰਹਿੰਦ-ਖੂੰਹਦ ਪ੍ਰਬੰਧਨ, ਅਤੇ ਮੁੜ ਪੈਦਾਵਾਰ ਵਾਲੀ ਖੇਤੀ ਸਬੰਧੀ ਕੰਮ ਕਰਦਾ ਹੈ, ਰਾਹੀਂ 1100 ਪਿੰਡਾਂ ਵਿੱਚ 10 ਲੱਖ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਹੈ।

 

Tags: Roundglass foundation , Roundglassfoundation , Bathinda , Gurpreet Singh , Sunny , Vishal Chawla , World Environment Day 2022 , World Environment Day , Environment Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD