Saturday, 13 June 2026

 

 

ਖ਼ਾਸ ਖਬਰਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ

 

ਖਰੜ ਸ਼ਹਿਰ ਵਾਸੀਆਂ ਨੇ ਸਰਬ ਸਾਂਜੇ ਤੌਰ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕਿ ਕੱਢਿਆ ਕੈਂਡਲ ਮਾਰਚ, Sidhu Moosewala ਨੂੰ ਦਿੱਤੀ ਸ਼ਰਧਾਂਜਲੀ : ਐਮ ਪੀ ਜੱਸੜ

Sidhu Moosewala , Sidhu Moosewala Death , Sidhu Moosewala Killed , Sidhu Moosewala Killer , Shubhdeep Singh Sidhu , Goldy Brar , Gangster Goldy Brar , Lawrence Bishnoi , Lawrence Bishnoi Group , Deepika Deshwal

Web Admin

Web Admin

5 Dariya News

ਖਰੜ , 01 Jun 2022

Last updated on: Jun 01, 2022, 00:00 IST

ਖਰੜ ਸ਼ਹਿਰ ਵਿੱਚ ਸਮਾਜ ਸੇਵੀ ਅਮਨਦੀਪ ਅੰਮੂ ਅਤੇ ਸਮਾਜ ਸੇਵੀ ਐਮ ਪੀ ਜੱਸੜ ਜੋ ਕੀ ਯੂਨਾਇਟੇਡ ਬਿਊਰੋ ਆਫ਼ ਹਿਊਮਨ ਰਾਈਟਸ ਐਂਡ ਕ੍ਰਾਈਮ ਕੰਟਰੋਲ ਦੇ ਪੰਜਾਬ ਦੇ ਮੀਤ ਪ੍ਰਧਾਨ ਵੀ ਨੇ ਉਹਨਾਂ ਦੀ ਰਹਿਨੁਮਾਈ ਹੇਠ, ਅੱਜ ਖਰੜ ਹੱਲਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਕੈਂਡਲ ਮਾਰਚ ਕੱਢਿਆ ਗਿਆ । ਇਹ ਕੈਂਡਲ ਮਾਰਚ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਦੀ ਮੌਤ ਦੇ ਰੋਸ ਅਤੇ ਇਨਸਾਫ ਦੀ ਉਮੀਦ ਵਿੱਚ ਕੱਢਿਆ ਗਿਆ। ਇਸ ਮੌਕੇ ਐਮ ਪੀ ਜੱਸੜ ਨੇ ਦੱਸਿਆ ਕੀ ਪੰਜਾਬ ਦਾ ਨੌਜਵਾਨ ਅੱਜ ਸੇਫ ਨਹੀਂ। ਪੰਜਾਬ ਵਿੱਚਅਗਰ ਕੋਈ ਵੇਹਲਾ ਘੁੰਮਦਾ ਤਾਂ ਉਸਨੂੰ ਸਮਾਜ ਦੇ ਲੋਕ ਤਾਹਨੇ ਦੇ ਦੇ ਕਿ ਮਾਰ ਦਿੰਦੇ ਨੇ, ਤੇ ਅਗਰ ਕੋਈ ਮਸ਼ਹੂਰ ਹੋ ਜਾਂਦਾ ਤਾਂ ਉਸਨੂੰ ਪਿਸਤੌਲ । ਪੰਜਾਬ ਵਿੱਚ ਅੱਜ ਮਸ਼ਹੂਰ ਹੋਣਾ ਵੀ ਮੌਤ ਨੂੰ ਮਾਸੀ ਆਖਣ ਵਾਲੀ ਗੱਲ ਹੋ ਗਈ ਹੈ । ਪੰਜਾਬ ਦਾ ਨੌਜਵਾਨ ਅੱਜ ਕਿੱਤੇ ਵੀ ਸੇਫ ਨਹੀਂ । ਇਹੀ ਕਾਰਨ ਹੈ ਕੀ ਨੌਜਵਾਨ ਵਿਦੇਸ਼ਾਂ ਵੱਲ ਤੁਰੇ ਹੋਏ ਨੇ । 

ਜੱਸੜ ਨੇ ਇਹ ਵੀ ਕਿਹਾ ਕੀ ਅਗਰ ਪੰਜਾਬ ਵਿੱਚ ਇਹੋ ਜਿਹੇ ਹੀ ਹਲਾਤ ਚੱਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕੀ ਪੰਜਾਬ ਦੇ ਸਾਰੇ ਹੀ ਨੌਜਵਾਨ ਵੀਦੇਸ਼ਾਂ ਵਿੱਚ ਮਿਲਣਗੇ ।ਅਮਨਦੀਪ ਅੰਮੂ ਨੇ ਕਿਹਾ ਕੀ ਪੰਜਾਬ ਸਰਕਾਰ ਨੇ ਸਕਿਉਰਿਟੀ ਵਾਪਿਸ ਲੈਣ ਤੇ ਜੋ ਰਿਪੋਰਟ ਜਨਤਕ ਕਿਤੀ ਉਹ ਇੱਕ ਯੂਥ ਆਈਕਨ ਦੀ ਮੌਤ ਦਾ ਕਾਰਨ ਬਣ ਗਈ । ਪੰਜਾਬ ਵਿੱਚ ਅੱਜ ਛੋਟੇ ਤੋਂ ਛੋਟਾ ਨੌਜਵਾਨ ਅਤੇ ਵੱਡੇ ਤੋਂ ਵੱਡਾ ਇਨਸਾਨ ਸੋਗ ਦੀ ਲਹਿਰ ਵਿੱਚ ਹੈ।ਐਮ ਸੀ ਪੰਕਜ ਚੱਡਾ ਜੀ ਨੇ ਵੀ ਨੌਜਵਾਨ ਯੂਥ ਆਈਕਨ ਦੀ ਦਰਦ ਭਰੀ ਖੌਫਨਾਕ ਮੌਤ ਦੇ ਇਸ ਭਿਆਨਕ ਮੰਜ਼ਰ ਨੂੰ ਬੋਹਤ ਨਿੰਦਨ ਯੋਗ ਦੱਸਿਆ ਤੇ ਸਰਕਾਰਾਂ ਤੋਂ ਇਨਸਾਫ਼ ਦੀ ਮੰਗ ਰੱਖੀ ।ਇਸ ਮੌਕੇ ਮਨਪ੍ਰੀਤ ਮੰਨਾ ਐਮ ਸੀ ਨੇ ਕਿਹਾ ਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦੇਵੇ।

ਨਾਲ ਹੀ ਐਮ ਸੀ ਕਮਲ ਕੀਸ਼ੋਰ ਤੇ ਰਾਜੀ ਐਮ ਸੀ ਨੇ ਕਿਹਾ ਕੀ ਸਕਿਉਰਟੀ ਸਿਕ੍ਰੇਟ ਨੂੰ ਸਰਕਾਰ ਵਲੋਂ ਜਨਤਕ ਕਰਨਾ ਬੋਹਤ ਹੀ ਮੰਦ ਭਾਗਾ ਹੈ, ਜਿਸ ਕਾਰਨ ਬੋਹਤ ਹੀ ਉੱਚ ਸ਼ਖਸ਼ੀਅਤਾਂ ਦੀ ਜਾਨ ਖ਼ਤਰੇ ਵਿੱਚ ਹੈ ।ਇਸ ਮੌਕੇ ਖਰੜ ਹੱਲਕੇ ਚੋਂ ਸਾਰੇ ਹੀ ਮਾਣਯੋਗ ਸ਼ਖਸ਼ੀਅਤਾਂ ਨੇ ਹਾਜ਼ਰੀ ਲਗਵਾਈ । ਐਮ ਸੀ ਕਮਲ ਕਿਸ਼ੋਰ ਕਾਲਾ, ਹੈਪੀ ਅਮਰੀਕ, ਐਮ ਸੀ ਗੁਰਬਿੰਦਰ ਚੀਮਾ, ਐਮ ਸੀ ਮਨਪ੍ਰੀਤ ਮਨਾ, ਐਮ ਸੀ ਪੰਕਚ ਚੱਡਾ,  ਭੋਲਾ ਐਮ ਸੀ, ਐਮ ਸੀ ਰਾਜਬੀਰ ਰਾਜੀ, ਐਮ ਸੀ ਰਾਜਿੰਦਰ ਨੰਬਰਦਾਰ, ਟਿਵਾਣਾ ਜੀ, ਗੋਲਡੀ ਪੰਡਿਆਲਾ, ਲੋਟੇ ਬ੍ਰਦਰਸ, ਬੱਤਰਾ ਬ੍ਰਦਰਸ ਤੇ ਹੋਰ ਵੀ ਬੋਹਤ ਕਈ ਮਾਣਯੋਗ ਸਮਾਜ ਸੇਵੀ ਅਤੇ ਮਾਣਯੋਗ ਸ਼ਖਸ਼ੀਅਤਾਂ ਨੇ ਸੋਗ ਪ੍ਰਗਤ ਕੀਤਾ । ਅੱਜ ਹਰ ਵਰਗ ਦੇ ਨੌਜਵਾਨਾਂ ਦੇ ਦਿੱਲਾਂ ਵਿੱਚ ਰੋਸ ਸੀ ਤੇ ਮੁੱਖ ਤੇ ਉਦਾਸੀ ।ਇਹ ਕੈਂਡਲ ਮਾਰਚ - ਰੋਸ਼ ਪ੍ਰਦਰਸ਼ਨ ਖਰੜ ਦੁਸ਼ਹਿਰਾ ਗ੍ਰਾਉੰਡ ਤੋਂ ਲੈਕੇ ਖਰੜ ਮੇਨ ਬਜ਼ਾਰ ਵਿੱਚ ਦੀ ਹੋਕੇ ਖਰੜ ਭੂਰੁ ਚੋਂਕ, ਲਾਂਡਰਾ ਰੋਡ ਤੱਕ ਸਮਾਪਤ ਹੋਇਆ । ਤੇ ਭੂਰੁ ਚੌਂਕ ਤੇ ਸੱਬ ਨੇ ਕੈਂਡਲਾ ਜਗਾ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿਤੀ ।

 

Tags: Sidhu Moosewala , Sidhu Moosewala Death , Sidhu Moosewala Killed , Sidhu Moosewala Killer , Shubhdeep Singh Sidhu , Goldy Brar , Gangster Goldy Brar , Lawrence Bishnoi , Lawrence Bishnoi Group , Deepika Deshwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD