ਭਾਵਾਧਸ ਨੇ ਦਿੱਤਾ ਭਾਜਪਾ ਨੂੰ ਖੁੱਲਾ ਸਮਰਥਨ
Web Admin
5 ਦਰਿਆ ਨਿਊਜ਼ (ਰੋਹਿਤ ਕੁਮਾਰ)
ਅੰਮ੍ਰਿਤਸਰ , 15 Apr 2014
Last updated on: Apr 15, 2014, 00:00 IST
ਭਾਰਤੀ ਵਾਲਮੀਕੀ ਧਰਮ ਸਮਾਜ ਦੇ ਪਦਾਧੀਕਾਰੀਆਂ ਨੇ ਆਉਣ ਵਾਲੀਆਂ ਲੋਕਸਭਾ ਚੋਣਾਂ ਚ ਰਾਸ਼ਟਰ ਧਰਮ ਨਿਭਾਉੰਦੇ ਹੋਏ ਭਾਰਤ ਚ ਭਾਜਪਾ ਨੂੰ ਸਮਰਥਨ ਦੇਣ ਦੀ ਘੋਸ਼ਣਾ ਕੀਤੀ। ਰਾਸ਼ਟਰੀ ਸੰਚਾਲਕ ਅੋਮ ਪਰਕਾਸ਼ ਭੱਟੀ, ਭਾਰਤ ਮੋਤੀ ਲਾਲ ਗਿਲ ਨੇ ਭਾਰਤ ਦੇ ਨਿਰਦੇਸ਼ਾਂ ਦੇ ਤਹਿਤ ਭਾਰਤ ਨੇ ਭਿੰਨ-ਭਿੰਨ ਸੂਬਿਆਂ ਚ ਭਾਜਪਾ ਦੇ ਉਮੀਦਵਾਰਾਂ ਦੇ ਹਿਤ ਚ ਪਰਚਾਰ ਅਤੇ ਮਤਦਾਨ ਕਰਣ ਦਾ ਫੈਸਲਾ ਕੀਤਾ। ਇਸ ਸਮਾਰੋਹ ਦੀ ਪ੍ਰਧਾਨਗੀ ਰਾਮ ਪ੍ਰਕਾਸ਼ ਬੱਬਾ ਨੇ ਕੀਤੀ। ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਚੱਡਾ ਹਾਉਸ ਚ ਪੁੱਜੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਅੋਮ ਪਰਕਾਸ਼ ਭੱਟੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਸ਼੍ਰੀ ਅਰੂਣ ਜੇਤਲੀ ਵਰਗਾ ਰਾਸ਼ਟਰੀ ਨੇਤਾ ਮਿਲ ਰਿਹਾ ਹੈ ਜੋ ਕਿ ਅੰਮ੍ਰਿਤਸਰ ਦੀ ਨੁਹਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਦਲ ਦੇਵੇਗਾ ਅਤੇ ਸਮਝਦਾਰੀ ਦੇ ਚਲਦੇ ਹਰ ਸਮੁਦਾਏ ਉਹਨਾਂ ਨੂੰ ਸਹਿਯੋਗ ਦੇ ਰਿਹਾ ਹੈ ਅਤੇ ਉਹਨਾਂ ਨੂੰ ਉੱਮੀਦ ਹੈ ਕਿ ਜੇਤਲੀ ਜੀ ਘੱਟ ਗਿਣਤੀ ਵਾਲਿਆਂ ਨੂੰ ਅਤੇ ਹਰ ਇੰਸਾਨ ਨੂੰ ਬਿਹਤਰ ਸੁਵਿਧਾਨਾਂ ਨਾਲ ਨਵਾਜਣਗੇ। ਇਸ ਮੌਕੇ ਤੇ ਰਾਜ ਕੁਮਾਰ, ਰਾਕੇਸ਼ ਭੀਲ, ਮੋਤੀ ਲਾਲ, ਗੁਰਦੀਪ ਸਿੰਘ, ਅਨਿਲ ਗਿਲ, ਸੁਭਾਸ਼ ਹੰਸ, ਮਨੋਜ ਚੰਦੇਲ ਆਦਿ ਮੌਜੂਦ ਸੀ।