ਛੱਠ ਪੂਜਾ ਰੋਕਣ ਵਾਲੇ ਬੈਂਸ ਨੂੰ ਚੋਣਾਂ 'ਚ ਸਬਕ ਸਿਖਾਵੇਗਾ ਪੂਰਵਾਂਚਲੀ ਸਮਾਜ-ਮਿਸ਼ਰਾ, ਠਾਕੁਰ
ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੀ.ਆਰ. ਮਿਸ਼ਰਾ, ਸਿਤੰਬਰ ਠਾਕੁਰ, ਰਾਜੇਸ਼ ਮਿਸ਼ਰਾ, ਕਮਾਲ ਅਹਿਮਦ ਆਦਿ।
Web Admin
5 ਦਰਿਆ ਨਿਊਜ਼
ਲੁਧਿਆਣਾ , 13 Apr 2014
Last updated on: Apr 13, 2014, 00:00 IST
ਸ਼ੇਰਪੁਰ ਦੀ ਰੇਲਵੇ ਕਲੋਨੀ ਦੇ ਪਾਰਕ ਵਿੱਚ ਸਾਲ 2012 ਵਿੱਚ ਪੂਰਵਾਂਚਲੀ ਸਮਾਜ ਦੀ ਪਵਿੱਤਰ ਛੱਠ ਪੂਜਾ ਨੂੰ ਵਿਧਾਇਕ ਬੈਂਸ ਵੱਲੋਂ ਰੋਕੇ ਜਾਣ ਵਿਰੁੱਧ ਗੁੱਸੇ ਵਿੱਚ ਆਏ ਪੂਰਵਾਂਚਲੀ ਸਮਾਜ ਦੇ ਲੋਕਾਂ ਨੇ ਅੱਜ ਪ੍ਰੈÎੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਹ ਬੈਂਸ ਭਰਾਵਾਂ ਨੂੰ ਇਸ ਕੁਤਾਹੀ ਦੀ ਸਜ਼ਾ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦੇ ਕੇ ਦੇਵਾਂਗੇ। ਸੰਬੋਧਨ ਕਰਦਿਆਂ ਪੂਰਵਾਂਚਲ ਸਮਾਜ ਦੇ ਸਰਪ੍ਰਸਤ ਸਨਅਤਕਾਰ ਟੀ.ਆਰ. ਮਿਸ਼ਰਾ, ਮਜ਼ਦੂਰ ਆਗੂ ਸਿਤੰਬਰ ਠਾਕੁਰ, ਰਾਜੇਸ਼ ਮਿਸ਼ਰਾ, ਕਮਾਲ ਅਹਿਮਦ ਨੇ ਕਿਹਾ ਕਿ ਜਦੋਂ ਵਿਧਾਇਕ ਬੈਂਸ ਨੇ ਪੂਰਵਾਂਚਲ ਸਮਾਜ ਦੇ ਲੋਕਾਂ ਨੂੰ ਛੱਠ ਪੂਜਾ ਕਰਨ ਤੋਂ ਜਬਰੀ ਰੋਕਿਆ ਸੀ ਤਾਂ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਸੀ ਅਤੇ ਇਸ ਮਸਲੇ ਸੰਬੰਧੀ ਸਾਨੂੰ ਪ੍ਰਸ਼ਾਸ਼ਨ ਤੱਕ ਪਹੁੰਚ ਕਰਨ ਪਈ ਤਾਂ ਜੋ ਛੱਠ ਪੂਜਾ ਕਰਨ ਦਾ ਪ੍ਰਬੰਧ ਹੋ ਸਕੇ। ਮਿਸ਼ਰਾ ਨੇ ਕਿਹਾ ਕਿ ਕਾਂਗਰਸੀ ਸਰਕਾਰ ਵੱਲੋਂ ਗੁਆਂਢੀ ਰਾਜਾਂ ਨੂੰ ਉਦਯੋਗਿਕ ਪੈਕੇਜ਼ ਦੇਣ ਕਾਰਨ ਪੂਰਵਾਂਚਲ ਸਮਾਜ ਦੇ ਮਜ਼ਦੂਰਾਂ ਲਈ ਪੰਜਾਬ ਅੰਦਰ ਰੁਜ਼ਗਾਰ ਦੇ ਮੌਕੇ ਘੱਟ ਗਏ ਹਨ ਅਤੇ ਉਹਨਾਂ ਨੂੰ ਰੋਜ਼ੀ-ਰੋਟੀ ਚਲਾਉਣ ਵਿੱਚ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਉਹਨਾਂ ਕਿਹਾ ਕਿ ਵਿਕਾਸ ਪੁਰਸ਼ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਉਪਰੰਤ ਹੀ ਇਹਨਾਂ ਸਮੱਸਿਆਵਾਂ ਦਾ ਅੰਤ ਹੋ ਸਕੇਗਾ। ਇਸ ਮੌਕੇ ਪੂਰਵਾਂਚਲੀ ਆਗੂ ਏ.ਬੀ. ਗੁਪਤਾ, ਮਹੰਤ ਯਾਦਵ, ਮੋਤੀ ਲਾਲ, ਲੱਲਨ ਚੌਧਰੀ, ਜਿਸ਼ਨ, ਸਿਕੰਦਰ, ਰਿਆਜ਼ ਅਹਿਮਦ, ਅਕੀਲ ਅਹਿਮਦ ਆਦਿ ਵੀ ਹਾਜ਼ਰ ਸਨ।