ਸਾਬਕਾ ਠੇਕੇਦਾਰਾਂ ਨੂੰ ਚੁੱਕੇ ਗਏ ਸਰਾਬ ਦੇ ਠੇਕਿਆਂ ਦਾ ਮਲਬਾ ਅਤੇ ਉਨ੍ਹਾਂ ਦੇ ਢਾਂਚਿਆਂ ਨੂੰ ਬਿਨ੍ਹਾਂ ਦੇਰੀ ਤੋਂ ਹਟਾਉਣ ਦੀਆਂ ਹਦਾਇਤਾਂ : ਸਿੱਧੂ
ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਨੂੰ ਤੁਰੰਤ ਕਾਰਵਾਈ ਦੇ ਦਿੱਤੇ ਆਦੇਸ,ਸ਼ਹਿਰ ਦੀ ਸੁੰਦਰਤਾ ਤੇ ਪਾ ਰਹੇ ਨੇ ਮਾੜਾ ਪ੍ਰਭਾਵ
ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਐਸ.ਏ.ਐਸ.ਨਗਰ 'ਚ ਚੁੱਕੇ ਗਏ ਸਰਾਬ ਦੇ ਠੇਕਿਆਂ ਦਾ ਮਲਬਾ ਅਤੇ ਉਨ੍ਹਾਂ ਦੇ ਢਾਂਚਿਆਂ ਨੂੰ ਬਿਨ੍ਹਾਂ ਦੇਰੀ ਤੋਂ ਹਟਾਉਣ ਦੀਆਂ ਜਾਰੀ ਕੀਤੀਆਂ ਹਦਾਇਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ।
Web Admin
5 ਦਰਿਆ ਨਿਊਜ਼
ਐਸ.ਏ.ਐਸ.ਨਗਰ , 12 Apr 2014
Last updated on: Apr 12, 2014, 00:00 IST
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਸਾਬਕਾ ਠੇਕੇਦਾਰਾਂ ਨੂੰ ਚੁੱਕੇ ਗਏ ਸਰਾਬ ਦੇ ਠੇਕਿਆਂ ਦਾ ਮਲਬਾ ਅਤੇ ਉਨ੍ਹਾਂ ਦੇ ਢਾਂਚਿਆਂ ਨੂੰ ਬਿਨ੍ਹਾਂ ਦੇਰੀ ਤੋਂ ਹਟਾਉਣ ਦੀਆਂ ਹਦਾਇਤਾਂ ਕਰਨ ਅਤੇ ਇਸ ਤੇ ਤੁਰੰਤ ਕਾਰਵਾਈ ਕਰਕੇ ਰਿਪੋਰਟ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2014-15 ਲਈ ਸਰਾਬ ਦੇ ਠੇਕਿਆਂ ਦੀ ਬੋਲੀ ਹੋਣ ਉਪਰੰਤ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਠੇਕਿਆਂ ਲਈ ਨਵੀਆਂ ਜਗ੍ਹਾਂ ਅਲਾਟ ਕੀਤੀਆਂ ਗਈਆਂ ਹਨ ਅਤੇ ਸਾਬਕਾ ਠੇਕਦਾਰਾਂ ਵੱਲੋ ਖੜ੍ਹੇ ਕੀਤੇ ਗਏ ਢਾਂਚੇ ਅਤੇ ਮਲਵਾ ਜੋ ਉਥੇ ਪਿਆ ਹੈ ਨਹੀਂ ਹਟਾਇਆ ਗਿਆ। ਜਿਸ ਕਾਰਨ ਸਹਿਰ ਦੀ ਸੁੰਦਰਤਾ ਤੇ ਮਾੜਾ ਪ੍ਰਭਾਵ ਪੈਦਾ ਹੈ। ਉਨ੍ਹਾਂ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਨੂੰ ਆਖਿਆ ਕਿ ਸਾਬਕਾ ਸਮੂਹ ਠੇਕੇਦਾਰਾ ਨੂੰ ਤੁਰੰਤ ਹਦਾਇਤ ਕੀਤੀ ਜਾਵੇ ਕਿ ਉਨ੍ਹਾਂ ਦੇ ਜੋ ਠੇਕੇ ਚੁੱਕੇ ਗਏ ਹਨ , ਉਨ੍ਹਾਂ ਦਾ ਢਾਂਚਾ ਅਤੇ ਮਲਵਾ ਬਿਨ੍ਹਾਂ ਦੇਰੀ ਤੋਂ ਹਟਾਇਆ ਜਾਵੇ।