ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਵਜੋ ਚੋਣ ਲੜ ਰਹੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੁਧਿਆਣਾ ਸ਼ਹਿਰ ਦੇ ਹਲਕਾ ਉੱਤਰੀ ਦੇ ਨਿਊ ਟੈਗੋਰ ਨਗਰ ਅਤੇ ਹੈਬੋਵਾਲ ਕਲਾਂ ਵਿਖੇ ਇਲਾਕਾ ਨਿਵਾਸੀਆਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਕਾਲੀ ਉਮੀਦਵਾਰ ਅਤੇ ਉਸਦੇ ਸਮਰਥਕ ਵੱਡੇ ਪੱਧਰ ਤੇ ਧੱਕੇਸ਼ਾਹੀ ਅਤੇ ਡਰਾ ਧਮਕਾ ਕੇ ਆਪਣੇ ਪੱਖ 'ਚ ਵੋਟਾਂ ਪਾਉਣ ਲਈ ਧੱਕਾ ਕੀਤਾ ਜਾ ਰਿਹਾ ਹੈ। ਸ. ਬੈਂਸ ਨੇ ਦੱਸਿਆ ਕਿ ਬੈਂਸ ਧੜਾ ਪਿਛਲੇ 20 ਸਾਲਾਂ ਤੋ ਲਗਾਤਾਰ ਲੁਧਿਆਣਾ ਵਾਸੀਆਂ ਦੀ ਸੇਵਾ ਕਰ ਰਿਹਾ ਹੈ ਜਿਸਨੂੰ ਇਲਾਕਾ ਨਿਵਾਸੀ ਬੜੀ ਚੰਗੀ ਤਰਾਂ੍ਹ ਜਾਣਦੇ ਹਨ ਜਦਕਿ ਦੂਸਰੇ ਪਾਸੇ ਧੱਕੇਸ਼ਾਹੀ ਨਾਲ ਲੋਕ ਸਭਾ ਜਿੱਤਣ ਦਾ ਖੁਆਬ ਵੇਖਣ ਵਾਲੇ ਅਕਾਲੀ ਉਮੀਦਵਾਰ ਨੇ ਹਮੇਸ਼ਾ ਹੀ ਨਸ਼ਾ ਸਮੱਗਲਰਾਂ ਦਾ ਸਾਥ ਦੇ ਕੇ ਸਮਾਜ ਵਿਰੋਧੀ ਅੰਨਸ਼ਰਾਂ ਨੂੰ ਪਨਾਹ ਦਿੱਤੀ ਹੈ ਜਿਸ ਕਰਕੇ ਇਲਾਕਾ ਨਿਵਾਸੀ ਉਹਨਾਂ ਨੂੰ ਸਿਰੇ ਤੋ ਨਕਾਰ ਕੇ ਹੱਕ-ਸੱਚ ਲਈ ਵੋਟ ਕਰਣਗੇ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਸ਼੍ਰੀ ਨਰੇਸ਼ ਸਿੱਧਵਾਨੀ, ਜਤਿੰਦਰਪਾਲ ਸਿੰਘ ਪ੍ਰਿੰਸ, ਅਮਰਿੰਦਰ ਸਿੰਘ ਪ੍ਰਿੰਸ, ਰੋਸ਼ਨ ਲਾਲ, ਸੁਰਿੰਦਰ ਕੁਮਾਰ, ਵਿਸ਼ਾਲ, ਵਿਪਨ ਸੰਦਲ, ਸੰਜੀਵ, ਅਕਸ਼ੈ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।