Thursday, 30 May 2024

 

 

ਖ਼ਾਸ ਖਬਰਾਂ ਸੁਭਾਸ਼ ਮੇਰਾ ਪੁਰਾਣਾ ਸਾਥੀ ਇਸ ਦੀ ਜਿੱਤ ਬਦਲੇਗੀ ਹਲਕੇ ਦੀ ਨੁਹਾਰ : ਨਰਿੰਦਰ ਮੋਦੀ ਭਾਜਪਾ ਹੀ ਕਰੇਗੀ ਪੰਜਾਬ ਵਿੱਚੋਂ ਗੁੰਡਾਗਰਦੀ ਅਤੇ ਮਾਫੀਏ ਦਾ ਖਾਤਮਾ - ਸੀਐਮ ਯੋਗੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਡਾ. ਸ਼ਰਮਾ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ ਕਾਂਗਰਸ ਲੋਕ ਸਭਾ ਚੋਣਾਂ ਦੇ ਉਮੀਦਵਾਰ, ਰਾਜਾ ਵੜਿੰਗ ਨੇ ਸ਼ਾਨਦਾਰ ਸਮਾਪਤੀ ਸਮਾਗਮਾਂ ਨਾਲ ਗਤੀਸ਼ੀਲ ਚੋਣ ਮੁਹਿੰਮ ਦੀ ਸਮਾਪਤੀ ਕੀਤੀ ਨਾ ਐਨ ਡੀ ਏ ਤੇ ਨਾ ਹੀ ਇੰਡੀਆ ਗਠਜੋੜ ਬਲਕਿ ਪੰਜਾਬ ਹੀ ਅਕਾਲੀ ਦਲ ਦੇ ਏਜੰਡੇ ਤੇ ਪਹੁੰਚ ਦਾ ਫੈਸਲਾ ਕਰੇਗਾ : ਸੁਖਬੀਰ ਸਿੰਘ ਬਾਦਲ ਕਿਸਾਨ ਕਰਜ਼ਾ ਮੁਆਫ਼ ਆਯੋਗ ਬਣਾਵਾਂਗੇ: ਰਾਹੁਲ ਗਾਂਧੀ ਸੰਸਦ ਵਿੱਚ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਗੁੰਜਾਂਗਾ - ਡਾ ਸੁਭਾਸ਼ ਸ਼ਰਮਾ ਸੰਜੇ ਸਿੰਘ ਨੇ ਲੁਧਿਆਣਾ 'ਚ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕੱਢ ਕੇ ਰਿਕਾਰਡ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਦੇਸ਼ ਚੋਂ ਕਾਰਪੋਰੇਟ ਘਰਾਣਿਆਂ ਦਾ ਗਲਬਾ ਖਤਮ ਕਰਨ ਲਈ ਮੋਦੀ ਨੂੰ ਹਰਾਉਣਾ ਜਰੂਰੀ - ਗੁਰਜੀਤ ਔਜਲਾ ਔਜਲਾ ਨੂੰ ਪਲਕਾਂ ਦੇ ਬਿਠਾਇਆ ਸ਼ਹਿਰਵਾਸਿਆਂ ਨੇ ਸਮਰਥਕਾਂ ਨੇ ਜਿੱਤ 'ਤੇ ਮੋਹਰ ਲਾਈ ਸਪੈਸ਼ਲ ਜਨਰਲ ਆਬਜ਼ਰਵਰ ਨੇ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਦੇ ਚੋਣ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਪਰਨੀਤ ਸ਼ੇਰਗਿੱਲ ਦੀ ਅਗਵਾਈ ਵਿੱਚ "ਯੂਥ ਚੱਲਿਆ ਬੂਥ" ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੇ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ “ਯੂਥ ਚੱਲਿਆ ਬੂਥ” ਬੈਨਰ ਹੇਠ ਕੱਢਿਆ ਗਿਆ ਜਾਗਰੂਕਤਾ ਮਾਰਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਤੋਂ ਸਰਕਾਰੀ ਆਈ.ਟੀ.ਆਈ. ਲੜਕੀਆਂ ਤੱਕ ਕੱਢਿਆ ਪੈਦਲ ਮਾਰਚ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ "ਯੂਥ ਚੱਲਿਆ ਬੂਥ" ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀ ਦਾ ਆਯੋਜਨ ਯੂਥ ਚਲਿਆ ਬੂਥ ਦੇ ਸੁਨੇਹੇ ਨਾਲ ਜਾਗਰੂਕਤਾ ਦੌੜ ਦਾ ਆਯੋਜਨ ਵਧੀਕ ਮੁੱਖ ਚੋਣ ਅਫ਼ਸਰ ਨੇ ਮੋਗਾ ਵਿਖੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਲਿਆ ਜਾਇਜ਼ਾ, ਤਸੱਲੀ ਪ੍ਰਗਟਾਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਸਪੈਸ਼ਲ ਪੁਲਿਸ ਆਬਜ਼ਰਵਰ ਅਤੇ ਸਪੈਸ਼ਲ ਖਰਚਾ ਆਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਅਤਿ ਦੀ ਗਰਮੀ ਨੂੰ ਵੇਖਦੇ ਹੋਏ ਛੋਟੇ ਬੱਚਿਆਂ ਨੂੰ ਪੋਲਿੰਗ ਸਟੇਸ਼ਨਾਂ ਤੇ ਲੈ ਕੇ ਨਾ ਆਉਣ ਵੋਟਰ : ਪਰਨੀਤ ਸ਼ੇਰਗਿੱਲ ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਖਟਕੜ ਕਲਾਂ ਤੋ ਗਰੀਨ ਚੋਣਾਂ ਕਰਵਾਉਣ ਦੇ ਨਾਲ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਦਿੱਤਾ ਸੰਦੇਸ਼ ਲੋਕ ਸਭਾ ਚੌਣਾਂ ਦੀਆਂ ਤਿਆਰੀਆਂ ਮੁਕੰਮਲ, ਲੋਕ ਹੁੰਮ ਹੁੰਮਾ ਕੇ 1 ਜੂਨ ਨੂੰ ਲੋਕਤੰਤਰ ਦੇ ਤਿਓਹਾਰ ਵਿਚ ਹਿੱਸਾ ਲੈਣ- ਡਾ: ਸੇਨੂ ਦੱਗਲ

 

ਨਵਜੋਤ ਸਿੱਧੂ ਦੇ 'ਪੰਜਾਬ ਮਾਡਲ' ਵਿੱਚ ਕੇਵਲ ਮੈਂ- ਮੈਂ- ਮੈਂ ਅਤੇ ਮੈਂ ਮੁੱਖ ਮੰਤਰੀ ਹੋਵਾਂ ਹੀ ਹੈ: ਮਨੀਸ ਸਿਸੋਦੀਆ

ਬਿਕਰਮ ਮਜੀਠੀਆ ਸੁਪਰੀਮ ਕੋਰਟ ਦੀ ਜ਼ਮਾਨਤ 'ਤੇ, ਕਦੇ ਵੀ ਜਾ ਸਕਦਾ ਹੈ ਜੇਲ: ਮਨੀਸ ਸਿਸੋਦੀਆ

Web Admin

Web Admin

5 Dariya News

ਅੰਮ੍ਰਿਤਸਰ , 16 Feb 2022

ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 'ਆਪ' ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਲਈ ਵਿਸ਼ੇਸ਼ ਚੋਣ ਮਨੋਰਥ ਪੱਤਰ 'ਸੰਕਲਪ ਪੱਤਰ' ਦੇ ਰੂਪ 'ਚ ਜਾਰੀ ਕੀਤਾ। ਮਨੀਸ਼ ਸਿਸੋਦੀਆ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੇ 'ਪੰਜਾਬ ਮਾਡਲ' ਵਿੱਚ ਕੇਵਲ ਮੈਂ, ਮੈਂ, ਮੈਂ ਹੈ। ਮੈਂ ਮੁੱਖ ਮੰਤਰੀ ਹੋਵਾਂ ਹੀ ਹੈ। ਪੰਜਾਬ ਦੇ ਆਮ ਲੋਕਾਂ, ਔਰਤਾਂ, ਨੌਜਵਾਨਾਂ ਅਤੇ ਖਾਸ ਕਰਕੇ ਅੰਮ੍ਰਿਤਸਰ ਪੂਰਬੀ ਹਲਕੇ ਲਈ ਕੁੱਝ ਵੀ ਨਹੀਂ ਹੈ।ਬੁੱਧਵਾਰ ਨੂੰ ਇੱਥੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਲਈ ਸੰਕਲਪ ਪੱਤਰ ਜਾਰੀ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ,''ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਕੱਟੜ ਦੇਸ਼ ਭਗਤ ਹਨ। ਕੇਜਰੀਵਾਲ ਆਪਣੇ ਦਿਲ 'ਚ ਦੇਸ਼ ਲਈ ਇੱਕ ਵਿਜ਼ਨ ਰੱਖਦੇ ਹਨ। ਇਸੇ ਲਈ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਦੇ ਆਗੂ ਕੇਜਰੀਵਾਲ ਦਾ ਵਿਰੋਧ ਕਰਦੇ ਹਨ।''ਸਿਸੋਦੀਆ ਨੇ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਰੀਬ 16 ਸਾਲਾਂ ਤੋਂ ਸਿੱਧੂ ਪਰਿਵਾਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤ ਦਾ ਰਿਹਾ ਹੈ, ਪਰ ਇਸ ਹਲਕੇ ਦੇ ਵਿਕਾਸ ਲਈ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਿਧੂ ਪਰਿਵਾਰ ਨੇ ਕੁੱਝ ਨਹੀਂ ਕੀਤਾ। ਹਲਕੇ ਦੀਆਂ 90 ਫ਼ੀਸਦੀ ਗਲੀਆਂ, ਨਾਲੀਆਂ ਅਤੇ ਸੜਕਾਂ ਨਹੀਂ ਬਣੀਆ। ਸੜਕਾਂ 'ਤੇ ਪਾਣੀ ਖੜਾ ਰਹਿੰਦਾ ਹੈ ਕਿਉਂਕਿ ਇੱਥੇ ਸੀਵਰੇਜ਼ ਦੀ ਕੋਈ ਵਿਵਸਥਾ ਨਹੀਂ ਹੈ। ਲੋਕਾਂ ਵਿੱਚ ਰੋਸ ਹੈ ਕਿ  ਜਦੋਂ ਉਹ ਆਪਣੇ ਕੰਮ ਕਰਾਉਣ ਲਈ ਨਵਜੋਤ ਸਿੱਧੂ ਕੋਲ ਜਾਂਦੇ ਹਨ ਤਾਂ  ਸਿੱਧੂ ਨਾ ਉਹ ਦਫ਼ਤਰ ਵਿੱਚ ਮਿਲਦੇ ਹਨ ਅਤੇ ਨਾ ਹੀ ਘਰ ਵਿੱਚ ਮਿਲਦੇ ਹਨ। 

ਉਨਾਂ ਦੋਸ਼ ਲਾਇਆ ਕਿ ਨਵਜੋਤ ਸਿੱਧੂ ਲੋਕ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਰਹਿਣ ਦੇ ਬਾਵਜੂਦ ਆਪਣੇ ਹਲਕੇ ਵਿੱਚ ਇੱਕ ਵੀ ਸਰਕਾਰੀ ਕਾਲਜ, ਹਸਪਤਾਲ ਨਹੀਂ ਬਣਾ ਸਕੇ। ਇੱਥੇ ਸਕੂਲਾਂ ਦੀ ਮਾੜੀ ਹਾਲਤ ਹੈ। ਫ਼ੋਕਲ ਪੁਆਇੰਟ ਦਾ ਕੋਈ ਵਿਕਾਸ ਨਹੀਂ ਹੋਇਆ ਤਾਂ ਫਿਰ ਹਲਕੇ ਦੇ ਲੋਕ ਨਵਜੋਤ ਸਿੱਧੂ ਨੂੰ ਕਿਉਂ ਵੋਟ ਦੇਣ?ਮਨੀਸ਼ ਸਿਸੋਦੀਆ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਲੋਚਨਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਤਾਂ ਸੁਪਰੀਮ ਕੋਰਟ ਕੋਲੋਂ ਵੀ ਕੇਵਲ ਕੁੱਝ ਦਿਨਾਂ ਦੀ ਜ਼ਮਾਨਤ ਮਿਲੀ ਹੋਈ ਹੈ। ਉਹ ਕਦੇ ਵੀ ਜੇਲ ਵਿੱਚ ਜਾ ਸਕਦੇ ਹਨ। ਇਸ ਲਈ ਹਲਕਾ ਪੂਰਬੀ ਦੇ ਲੋਕ ਬਿਕਰਮ ਮਜੀਠੀਆ ਵੋਟ ਹੀ ਕਿਉਂ ਪਾਉਣ?ਸਿਸੋਦੀਆ ਨੇ ਕਿਹਾ ਕਿ 'ਆਪ' ਦੀ ਉਮੀਦਵਾਰ ਡਾ. ਜੀਵਨਜੋਤ ਕੌਰ ਹੀ ਇਸ ਹਲਕੇ ਦੇ ਲੋਕਾਂ ਦੀਆਂ ਵੋਟਾਂ ਦੇ ਹੱਕਦਾਰ  ਹਨ, ਕਿਉਂਕਿ ਉਨਾਂ ਇਸ ਹਲਕੇ ਦੇ ਲੋਕਾਂ ਦੀ ਸਿੱਖਿਆ ਅਤੇ ਇਲਾਜ ਲਈ ਅਨੇਕਾਂ ਕੰਮ ਕੀਤੇ  ਹਨ। ਉਹ ਇਸ ਹਲਕੇ ਨੂੰ ਕੇਵਲ ਅੰਮ੍ਰਿਤਸਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਉਤਮ ਹਲਕਾ ਬਣਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਡਾ. ਜੀਵਨਜੋਤ ਕੌਰ ਨੇ ਹਲਕਾ ਪੂਰਬੀ ਦੇ ਲੋਕਾਂ ਨਾਲ ਵਿਚਾਰ ਵਿਟਾਂਦਰਾ ਕਰਕੇ ਆਪਣਾ ਵਿਕਾਸਮਈ ਸੰਕਲਪ ਪੱਤਰ ਤਿਆਰ ਕੀਤਾ ਹੈ ਅਤੇ ਉਮੀਦ ਹੈ ਕਿ ਇੱਥੋਂ ਦੇ ਲੋਕ ਡਾ. ਜੀਵਨਜੋਤ ਕੌਰ ਨੂੰ ਜਿੱਤਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਗੇ।ਇਸ ਮੌਕੇ ਡਾ. ਜੀਵਨਜੋਤ ਕੌਰ ਨੇ ਸੰਕਲਪ ਪੱਤਰ ਵਿਚਲੇ ਕੰਮਾਂ ਬਾਰੇ ਦੱਸਿਆ ਕਿ ਅੰਮਿਤਸਰ ਪੂਰਬੀ 'ਚ ਕੂੜਾ ਡੰਪ, ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ, ਪੀਣ ਦਾ ਸਾਫ਼ ਪਾਣੀ, ਸੜਕਾਂ ਦੀ ਉਸਾਰੀ, ਸੀਵਰੇਜ ਦੀ ਵਿਵਸਥਾ, ਸਬਜੀ ਮੰਡੀ ਦਾ ਵਿਕਾਸ ਅਤੇ ਫੋਕਲ ਪੁਆਇੰਟ ਦਾ ਵਿਕਾਸ ਅਜਿਹੇ ਮੁੱਖ ਕੰਮ ਹਨ, ਜਿਹੜੇ ਲੰਮੇ ਸਮੇਂ ਤੋਂ ਨਹੀਂ ਕੀਤੇ ਗਏ। ਉਨਾਂ ਕਿਹਾ ਕਿ ਸੰਕਲਪ ਪੱਤਰ ਵਿਚਲੇ ਕੰਮ ਕਰਨ ਦੇ ਨਾਲ ਨਾਲ ਚੰਗੀ ਸਿੱਖਿਆ, ਇਲਾਜ ਅਤੇ ਚੰਗੀਆਂ ਸਹੂਲਤਾਂ ਦੇਣਾ ਵੀ ਉਨਾਂ ਦੇ ਏਜੰਡੇ ਵਿੱਚ ਸ਼ਾਮਲ ਹਨ।

 

Tags: Manish Sisodia , AAP , Aam Aadmi Party , AAP Punjab , Aam Aadmi Party Punjab , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD