Saturday, 13 June 2026

 

 

ਖ਼ਾਸ ਖਬਰਾਂ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ : ਡਾ. ਬਲਬੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.13 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ : ਕੇਵਲ ਸਿੰਘ ਢਿੱਲੋਂ ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ' ਚ ਪੂਰੀ ਟੀਮ ਅਤੇ ਅਜੀਤਪਾਲ ਸਿੰਘ ਕੋਹਲੀ ਨਾਲ ਪਹੁੰਚੇ ਡਾ. ਬਲਬੀਰ ਸਿੰਘ

 

ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ 21 ਨੁਕਤਿਆਂ ਦਾ ਮੋਹਾਲੀ ਦਾ ਮੈਨੀਫੈਸਟੋ ਕੀਤਾ ਜਾਰੀ

ਮੋਹਾਲੀ ਨੂੰ ਦੇਸ਼ ਦਾ ਨੰਬਰ ਇਕ ਸਮਾਰਟ ਸਿਟੀ ਬਣਾਉਣਾ ਮੇਰਾ ਸੰਕਲਪ - ਸੰਜੀਵ ਵਸ਼ਿਸ਼ਟ

Web Admin

Web Admin

5 Dariya News

ਮੋਹਾਲੀ , 16 Feb 2022

Last updated on: Feb 16, 2022, 00:00 IST

ਮੋਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਮੋਹਾਲੀ ਹਲਕੇ ਦਾ ਲੋਕਲ ਮੈਨੀਫੈਸਟੋ ਜਾਰੀ ਕਰ ਦਿਤਾ ਗਿਆ। ਮੋਹਾਲੀ ਹਲਕੇ ਦਾ ਮੈਨੀਫੈਸਟੋ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੀਵ ਵਸ਼ਿਸ਼ਟ ਨੇ ਇਸ ਮਨੋਰਥ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਭਵਿਖ ਦੇ ਉਲੀਕੇ ਸੰਕਲਪਾਂ ਦੀ ਜਾਣਕਾਰੀ ਸਾਂਝਾ ਕੀਤੀ।ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋ ਵੱਡਾ  ਸੰਕਲਪ ਮੋਹਾਲੀ ਦੀ ਮੌਜੂਦਾ ਬੁਰੀ ਹਾਲਤ ਨੂੰ ਬਦਲਦੇ ਹੋਏ ਇਸ ਸਾਫ਼ ਸੁਥਰਾ, ਸੋਹਣਾ , ਹਰਿਆ ਭਰਿਆ ਬਣਾ ਕੇ ਦੇਸ਼ ਦੀ ਸਮਾਰਟ ਸਿਟੀ ਰੈਕਿੰਗ ਵਿਚ ਪਹਿਲੇ ਨੰਬਰ ਤੇ ਲਿਆਉਣਾ ਹੈ। ਵਸ਼ਿਸ਼ਟ ਨੇ ਕਿਹਾ ਮੋਹਾਲੀ ਦਾ ਅਸਲ ਵਿਕਾਸ ਇਸ ਨੂੰ ਸਮਾਰਟ ਸਿਟੀ ਦਾ ਰੁਤਬਾ ਦਿਵਾ ਕੇ ਹੀ ਕਰਵਾਇਆਂ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਸਰਕਾਰ ਬਣਦੇ ਹੀ ਛੋਟੇ ਮਕਾਨਾਂ ਅਤੇ ਫਲੈਟਾਂ ਨੂੰ ਨੀਡ ਬੇਸਡ ਪਾਲਿਸੀ ਅਧੀਨ ਇਜਾਜ਼ਤ ਦਿਵਾਉਣ ਦਾ ਵਾਅਦਾ ਕੀਤਾ। ਵਸ਼ਿਸ਼ਟ ਨੇ ਮੋਹਾਲੀ ਦੇ ਸਾਰੇ ਸੈਕਟਰਾਂ ਅਤੇ ਪਿੰਡਾਂ ਤੱਕ ਲੋਕਲ ਬੱਸ ਸੇਵਾ ਸ਼ੁਰੂ ਕਰਨ ਦਾ ਵੀ  ਸੰਕਲਪ ਲਿਆ ।ਇਸ ਦੇ ਨਾਲ ਹੀ ਵਸ਼ਿਸ਼ਟ ਵੱਲੋਂ ਇਸ ਮੈਨੀਫੈਸਟੋ ਵਿਚ ਸਾਰੀ ਕੱਚੀਆਂ- ਪੱਕੀਆਂ ਕਾਲੋਨੀਆਂ ਵਿਚ ਬਿਜਲੀ, ਪਾਣੀ, ਸੀਵਰੇਜ ਅਤੇ ਸੜਕਾਂ ਜਿਹੀਆਂ ਬੁਨਿਆਦੀ ਸੁਵਿਧਾਵਾਂ ਪਹੁੰਚਾਉਣ ਦਾ ਪ੍ਰਣ  ਲਿਆ। ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿੰਗਲ ਵਿੰਡੋ ਸਿਸਟਮ, ਗ਼ਰੀਬਾਂ ਲਈ ਈ ਡਬਲਿਊ ਐੱਸ ਮਕਾਨ ਬਣਾਉਣਾ ਅਤੇ ਮੋਹਾਲੀ ਦੇ ਹਰ ਘਰ ਵਿਚ ਐਲ ਪੀ ਜੀ ਰਸੋਈ ਗੈੱਸ ਦੀ ਸਪਲਾਈ ਲਈ ਪਾਈਪ ਲਾਈਨ ਪਹੁੰਚਾਉਣ ਵੀ ਇਸ ਲੋਕ ਭਲਾਈ ਮੋਹਾਲੀ ਮੈਨੀਫੈਸਟੋ ਦਾ ਹਿੱਸਾ ਬਣਿਆਂ। ਛੋਟੇ ਬੂਥਾਂ ਨੂੰ ਹਰਿਆਣਾ ਰਾਜ ਦੀ ਤਰਜ਼ ਤੇ ਇਕ ਹੋਰ ਮੰਜ਼ਿਲ ਪਾਉਣ ਜਾਂ ਲੋੜੀਦੇ ਬਦਲਾਵਾਂ ਦੀ ਪਾਲਿਸੀ ਲਿਆਉਣ ਦੀ ਗੱਲ ਵੀ ਇਸ ਮੈਨੀਫੈਸਟੋ ਵਿਚ ਲਿਖੀ ਗਈ।

ਸੰਜੀਵ ਵਸ਼ਿਸ਼ਟ ਨੇ ਮੈਨੀਫੈਸਟੋ ਪੜਦੇ ਹੋਏ ਦੱਸਿਆਂ ਕਿ ਪੂਰਵਾਂਚਲ ਰਾਜਾ ਦੇ ਵਸਨੀਕਾਂ ਦੀ ਭਲਾਈ ਲਈ ਛਠ-ਪੂਜਾ ਘਾਟਾਂ ਦਾ ਨਿਰਮਾਣ ਕੀਤਾ ਜਾਵੇਗਾ, ਜਿਨ੍ਹਾਂ ਨੂੰ ਕਾਂਗਰਸੀਆਂ ਨੇ ਸਦਾ ਵੋਟ ਬੈਂਕ ਵਜੋਂ ਹੀ ਵਰਤਿਆ। ਇਸ ਦੇ ਨਾਲ ਹੀ ਕੰਮਕਾਜੀ ਔਰਤਾਂ ਲਈ ਵਰਕਿੰਗ ਵੂਮੈਂਨ ਹੋਸਟਲ ਵੀ ਬਣਾਏ ਜਾਣਗੇ। ਸਿਹਤ ਸਬੰਧੀ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਹੁੰਦਿਆਂ ਮੁਹਾਲੀ ਦੇ ਸਭ ਹਸਪਤਾਲਾਂ ਦੀ ਹਾਲਤ ਬਹੁਤ ਖ਼ਰਾਬ ਰਹੀ। ਲੋਕ ਆਪਣੇ ਇਲਾਜ ਲਈ ਅੱਜ ਵੀ ਚੰਡੀਗੜ੍ਹ ਜਾਂ ਪ੍ਰਾਈਵੇਟ ਹਸਪਤਾਲ ਜਾ ਰਹੇ ਹਨ।  ਭਾਜਪਾ ਸਰਕਾਰ ਵਿਚ ਚਾਰ ਸੋ ਬਿਸਤਰਿਆਂ ਦਾ ਇਕ ਅਤਿ ਆਧੁਨਿਕ ਸਭ ਬਿਮਾਰੀਆਂ ਦੇ ਇਲਾਜ ਵਾਲਾ ਹਸਪਤਾਲ ਖੋਲਿਆਂ ਜਾਵੇਗਾ। ਜਿੱਥੇ ਦਵਾਈਆਂ ਅਤੇ ਹਰ ਤਰਾਂ ਦੇ ਟੈੱਸਟ ਮੁਫ਼ਤ ਹੋਣਗੇ। ਇਸ ਦੇ ਨਾਲ ਹੀ ਪਿੰਡਾਂ ਵਿਚ ਵੀ ਡਿਸਪੈਂਸਰੀਆਂ ਖੋਲ੍ਹਦੇ ਹੋਏ ਉੱਥੇ ਇਲਾਜ ਦੀ ਸਹੂਲਤ ਮੁਹਾਇਆ ਕਰਵਾਈ ਜਾਵੇਗੀ। ਸਿੱਖਿਆਂ ਦੇ ਖੇਤਰ ਲਈ ਭਾਜਪਾ ਦੇ ਮੈਨੀਫੈਸਟੋ ਵਿਚ ਬੱਚਿਆਂ ਲਈ ਵੱਖ ਵੱਖ ਸੈਕਟਰਾਂ ਵਿਚ ਸਮਾਰਟ ਸਕੂਲ, ਸਿਰਫ਼ ਨੀਂਹ ਪੱਥਰ ਰੱਖੇ ਕੇ ਛੱਡੇ ਗਏ ਮੈਡੀਕਲ ਕਾਲਜ ਦੀ ਸਥਾਪਨਾ ਅਤੇ ਇਕ ਨਰਸਿੰਗ ਕਾਲਜ ਖੋਲ੍ਹਣ ਦਾ ਗੱਲ ਕਹੀ ਗਈ। ਇਸ ਦੇ ਨਾਲ ਹੀ ਮੋਹਾਲੀ ਦੇ ਨੌਜਵਾਨਾਂ ਨੂੰ ਪ੍ਰੋਫੈਸ਼ਨਲ ਨੌਕਰੀਆਂ ਲਈ ਤਿਆਰ ਕਰਦੇ ਹੋਏ ਨੌਜਵਾਨਾਂ ਲਈ ਮਲਟੀ ਸੱਿਕਲ ਸੈਂਟਰ ਖੋਲ੍ਹਣਾ ਵੀ ਇਸ ਮੈਨੀਫੈਸਟੋ ਦਾ ਹਿੱਸਾ ਰਿਹਾ। ਇਸ ਦੇ ਨਾਲ ਹੀ ਲਾਵਾਰਸ ਪਸ਼ੂਆਂ , ਆਵਾਰਾ ਕੁੱਤਿਆਂ ਦੀ ਸਮੱਸਿਆ, ਸਮਾਜਿਕ ਧਾਰਮਿਕ ਸੰਸਥਾਵਾਂ ਲਈ ਥਾਂ ਅਲਾਟ ਕਰਾਉਣਾ , ਪਾਰਕਾਂ ਵਿਚ ਜਿੰਮ ਅਤੇ ਪੰਘੂੜੇ ਲਗਵਾਉਣਾ ਵੀ ਇਸ ਸੰਕਲਪ ਵਿਚ ਰੱਖੇ ਗਏ ਹਨ। ਸ਼ਹਿਰ ਦੀ ਸੁੱਰਖਿਆ ਲਈ ਐਂਟਰੀ ਪੁਆਇੰਟ, ਮਾਰਕੀਟਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਤੇ ਹਾਈ ਡੈਫੀਨੇਸ਼ਨ ਸੀ ਸੀ ਟੀ ਕੈਮਰੇ ਲਗਾਉਣ ਦੀ ਗੱਲ ਵੀ ਭਾਜਪਾ ਉਮੀਦਵਾਰ ਵੱਲੋਂ ਕਹੀ ਗਈ। ਇਸ ਮੌਕੇ ਤੇ ਅਮਨਜੋਤ ਰਾਮੂਵਾਲੀਆ, ਲਖਵਿੰਦਰ ਕੌਰ ਗਰਚਾ ਸਮੇਤ ਭਾਜਪਾ ਦੇ ਕਈ ਲੀਡਰ ਵੀ ਮੌਜੂਦ ਸਨ।

 

Tags: Gian Chand Gupta , Sandeep Singh , Sanjeev Vashisht , Bharatiya Janata Party , BJP , BJP Punjab , S.A.S.Nagar , Mohali , S.A.S. Nagar Mohali , Sahibzada Ajit Singh Nagar , Mohali Assembly Constituency

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD