ਮੋਹਾਲੀ ਦੇ ਭਾਜਪਾ ਦੇ ਉਮੀਦਵਾਰ ਸੰਜੀਵ ਵਿਸ਼ਿਸ਼ਟ ਵੱਲੋਂ ਲਗਾਤਾਰ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਫ਼ੇਜ਼ ਪੰਜ ਦੇ ਐੱਚ ਈ ਦੇ ਮਕਾਨਾਂ ਵਿਚ ਰੱਖੀ ਇਕ ਮੀਟਿੰਗ ਵਿਚ ਸੰਜੀਵ ਵਿਸ਼ਿਸ਼ਟ ਨੇ ਸ਼ਿਰਕਤ ਕਰਦੇ ਹੋਏ ਵੋਟਰਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।ਸੰਜੀਵ ਵਿਸ਼ਿਸ਼ਟ ਨੇ ਕਿਹਾ ਕਿ ਮੋਹਾਲੀ ਦੇ ਵਸਨੀਕ ਆਪਣੀਆਂ ਰਿਹਾਇਸ਼ਾਂ ਲਈ ਨੀਡ-ਬੇਸਡ ਪਾਲਿਸੀ ਲਾਗੂ ਹੋਣ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ।ਇਸ ਸਮੇਂ ਮੋਹਾਲੀ ਦੇ ਸੈਕਟਰ 55, 56, 59, 61 , 63, 65,66 ਅਤੇ ਸੈਕਟਰ 70 ਵਿਚ 5,048 ਐੱਚ ਈ, ਐੱਲ ਆਈ ਜੀ ਅਤੇ ਈ. ਡਬਲਿਊ ਐੱਸ ਫਲੈਟ ਹਨ, ਜਿਨ੍ਹਾਂ ਨੂੰ ਮੋਹਾਲੀ ਦੀ ਨੀਡ ਬੇਸਡ ਪਾਲਿਸੀ ਦੀ ਲੋੜ ਹੈ। ਇਸ ਪਾਲਿਸੀ ਦਾ ਫ਼ਾਇਦਾ ਪੰਜਾਹ ਹਜ਼ਾਰ ਦੇ ਕਰੀਬ ਵਸਨੀਕਾਂ ਨੂੰ ਹੋਵੇਗਾ। ਪਰ ਪਿਛਲੇ ਸਮੇਂ ਵਿਚ ਕਾਂਗਰਸੀ ਮੇਅਰ ਸਿੱਧੂ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਚੋਣ ਫ਼ਾਇਦਾ ਲੈਣ ਲਈ ਇਸ ਮੁੱਦੇ ਨੂੰ ਜ਼ਮੀਨੀ ਪੱਧਰ ਤੇ ਹੱਲ ਕਰਨ ਦੀ ਬਜਾਏ ਇਸ ਅਹਿਮ ਜ਼ਰੂਰਤ ਨੂੰ ਕਾਗ਼ਜ਼ੀ ਕਾਰਵਾਈਆਂ ਵਿਚ ਉਲਝਾ ਕਰ ਰੱਖ ਰਹੇ ਹਨ। ਜਿਸ ਦੇ ਨਤੀਜੇ ਵਜੋਂ ਅੱਜ ਵੀ ਮੋਹਾਲੀ ਦੇ ਪੰਜਾਬ ਹਜਾਰ ਦੇ ਵਸਨੀਕ ਇਸ ਪਾਲਿਸੀ ਤੋਂ ਵਾਂਝੇ ਹਨ। ਪਰ ਭਾਜਪਾ ਸਰਕਾਰ ਆਉਣ ਤੇ ਨਾ ਸਿਰਫ਼ ਇਹ ਪਾਲਿਸੀ ਲੋਕ ਰਾਇ ਅਨੁਸਾਰ ਪਹਿਲ ਦੇ ਆਧਾਰ ਤੇ ਲਾਗੂ ਹੋਵੇਗੀ ਬਲਕਿ ਪਹਿਲਾਂ ਸੋਧੇ ਫਲੈਟਾਂ ਜਾਂ ਮਕਾਨਾਂ ਦੀ ਉਲੰਘਣਾ ਦੇ ਨੋਟਿਸ ਵੀ ਰੱਦ ਕਰਕੇ ਉਨ੍ਹਾਂ ਵਿਚ ਕਰਵਾਈਆ ਗਈਆਂ ਢਾਂਚਾਗਤ ਤਬਦੀਲੀਆਂ ਨੂੰ ਪ੍ਰਮਾਣਿਤ ਕੀਤਾ ਜਾਵੇਗਾ।
ਵਿਸ਼ਸ਼ਟ ਨੇ ਕਿਹਾ ਕਿ ਭਾਜਪਾ ਲਾਰੇ ਨਹੀਂ ਲਾਉਂਦੀ ਬਲਕਿ ਕੰਮ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ। ਜਦ ਕਿ ਨੀਡ ਬੇਸਡ ਪਾਲਿਸੀ ਉਨਾਂ ਦੇ ਏਜੰਡੇ ਵਿਚ ਪਹਿਲ ਦੇ ਆਧਾਰ ਤੇ ਲਾਗੂ ਕੀਤੀ ਜਾਵੇਗੀ।ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਦੱਸਿਆਂ ਕਿ ਕੁਲਵੰਤ ਸਿੰਘ ਨੇ 2015 ਵਿਚ ਜਦ ਮੋਹਾਲੀ ਦੇ ਮੇਅਰ ਬਣੇ ਤਾਂ ਉਨ੍ਹਾਂ ਇਸ ਨੀਤੀ ਨੂੰ ਲਾਗੂ ਕਰਨ ਦਾ ਵਾਅਦਾ ਕਰਦੇ ਹੋਏ ਲੋਕਾਂ ਤੋਂ ਵੋਟਾਂ ਲਈਆਂ, ਪਰ ਅੱਗੇ ਕੁੱਝ ਨਹੀਂ ਕੀਤਾ।ਅਸ਼ੋਕ ਝਾਅ ਨੇ ਦੱਸਿਆਂ ਕਿ 2016 ਵਿਚ ਉਨ੍ਹਾਂ ਇਹ ਮੁੱਦਾ ਹਾਊਸ ਵਿਚ ਵੀ ਚੁੱਕਿਆਂ ਵੀ ਸੀ ਪਰ ਮੌਜੂਦਾ ਵਿਧਾਇਕ ਨੇ 2017 ਦੀਆਂ ਚੋਣਾਂ ਦਾ ਫ਼ਾਇਦਾ ਲੈਣ ਲਈ ਇਹ ਮੁੱਦਾ ਹੱਲ ਨਹੀਂ ਹੋਣ ਦਿਤਾ। ਫਿਰ ਲੋਕਾਂ ਨੂੰ ਨੀਡ ਬੇਸਡ ਪਾਲਿਸੀ ਲਿਆਉਣ ਦਾ ਵਾਅਦਾ ਕਰਕੇ ਚੋਣ ਜਿੱਤੀ। ਹੁਣ ਜਦ ਉਨ੍ਹਾਂ ਦੀ ਆਪਣੀ ਸਰਕਾਰ ਸੀ ਤਾਂ ਇਕ ਪਾਲਿਸੀ ਦਾ ਹੱਲ ਕਰਨ ਦੀ ਬਜਾਏ ਚੋਣ ਦਾ ਫ਼ਾਇਦਾ ਲੈਣ ਲਈ ਇਹ ਪਾਲਿਸੀ ਕਾਗ਼ਜ਼ਾਂ ਵਿਚ ਉਲਝਾ ਦਿਤੀ । ਪਰ ਹੁਣ ਲੋਕ ਕਾਂਗਰਸੀ ਉਮੀਦਵਾਰ ਦੀ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇਸ ਪਾਲਿਸੀ ਨੂੰ ਲਾਗੂ ਹੋਇਆਂ ਵੇਖਣਾ ਚਾਹੁਦੇਂ ਹਨ। ਜੋ ਕਿ ਭਾਜਪਾ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਲਿਆਂਦੀ ਜਾਵੇਗੀ।ਜ਼ਿਕਰਯੋਗ ਹੈ ਕਿ ਪ੍ਰਸਤਾਵਿਤ ਨੀਡ ਬੇਸਡ ਪਾਲਿਸੀ ਦੇ ਤਹਿਤ ਐਲ ਆਈ ਜੀ, ਐੱਚ ਆਈ ਜੀ , ਐਮ ਆਈ ਜੀ ਅਤੇ ਸੁਪਰ ਐਮ ਆਈ ਜੀ ਘਰਾਂ ਦੇ ਨਿਵਾਸੀਆਂ ਨੂੰ ਆਪਣੇ ਵਿਹੜੇ ਵਿਚ ਇਕ ਕਮਰਾ ਅਤੇ ਪਹਿਲੀ ਮੰਜ਼ਿਲ ਤੇ ਇਕ ਹੋਰ ਕਮਰਾ ਬਣਾਉਣ ਦੀ ਇਜਾਜ਼ਤ ਹੋਵੇਗੀ। ਸੁਤੰਤਰ ਸ਼੍ਰੇਣੀ ਦੇ ਘਰਾਂ ਅਤੇ ਫਲੈਟਾਂ ਲਈ ਤੀਜੀ ਮੰਜ਼ਿਲ ਤੇ ਉਸਾਰੀ ਦੀ ਇਜਾਜ਼ ਦਿਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬਿਨਾਂ ਮਨਜ਼ੂਰ ਦੇ ਸੋਧੇ ਗਏ ਮਕਾਨਾਂ ਰਾਹਤ ਦੇਣ ਦੀ ਤਜਵੀਜ਼ ਹੈ। ਇਸ ਪਾਲਿਸੀ ਦੇ ਲਾਗੂ ਹੋਣ ਨਾਲ ਮੋਹਾਲੀ ਦੇ ਜ਼ਿਆਦਾਤਰ ਨਿਵਾਸੀਆਂ ਨੂੰ ਲਾਭ ਹੋਵੇਗਾ।ਇਸ ਮੌਕੇ ਤੇ ਮੀਟਿੰਗ ਵਿਚ ਸਾਬਕਾ ਕੌਂਸਲਰ ਬੌਬੀ ਕੰਬੋਜ, ਅਨੀਤ ਜੋਸ਼ੀ, ਨੀਤੂ ਸ਼ਰਮਾ, ਈਸ਼ਾ ਮਹਾਜਨ , ਪੂਨਮ ਹਾਂਡਾ, ਕੀਰਤੀ ਨੀਰਜ ਠਾਕੁਰ, ਕੀਰਤੀ ਜੋਸ਼ੀ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ।