ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਪੁਲਿਸ ਵੱਲੋਂ ਕਾਬੂ
ਕੁੱਝ ਦਿਨ ਪਹਿਲਾਂ ਭਦੌੜ ਦੇ ਨਜ਼ਦੀਕ ਖੋਹੀ ਸੀ ਕਾਰ
Web Admin
5 ਦਰਿਆ ਨਿਊਜ਼ (ਸਾਹਿਬ ਸੰਧੂ)
ਭਦੌੜ/ਸ਼ਹਿਣਾ , 02 Apr 2014
ਭਦੌੜ ਪੁਲਿਸ ਵੱਲੋਂ ਦੋ ਅਜਿਹੇ ਵਿਅਕਤੀਆਂ ਨੂੰ ਥਾਣਾ ਬਾਘਾਪੁਰਾਣਾ ਪੁਲਿਸ ਕੋਲੋਂ ਪ੍ਰੋਡਕਸ਼ਨ ਵਾਰੰਟ ਤੇ ਥਾਣਾ ਭਦੌੜ ਲਿਆਂਦਾ ਗਿਆ। ਜਿੰਨਾਂ ਵਿਅਕਤੀਆਂ ਨੇ ਪਿਛਲੇ ਮਹੀਨੇ ਭਦੌੜ ਦੇ ਨਜ਼ਦੀਕ ਇੱਕ ਕਾਰ ਦੀ ਖੋਹ ਕੀਤੀ ਸੀ। ਥਾਣਾ ਭਦੌੜ ਦੇ ਮੁੱਖੀ ਪਰਮਿੰਦਰ ਸਿੰਘ ਅਤੇ ਥਾਣੇਦਾਰ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ ਮਹੀਨੇ ਦੀ 15 ਤਰੀਕ ਨੂੰ ਉਕਤ ਵਿਅਕਤੀਆਂ ਨੇ ਤਪਾ ਵੱਲ ਤੋਂ ਆ ਰਹੀ ਇੱਕ ਕਾਰ ਨੂੰ ਰੋਕ ਕੇ ਭਦੌੜ ਜਾਣ ਲਈ ਕਾਰ ਵਿੱਚ ਸਵਾਰ ਹੋਕੇ ਭਦੌੜ ਪਾਸ ਪਹੁੰਚਣ ਤੇ ਉਕਤ ਵਿਅਕਤੀਆਂ ਨੇ ਕਾਰ ਦੇ ਡਰਾਇਵਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕਾਰ ਖੋਹ ਲਈ ਅਤੇ ਭੱਜ਼ ਗਏ ਸਨ। ਜਿੰਨਾਂ ਦੀ ਭਦੌੜ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ ਤੇ ਕੁੱਝ ਦਿਨ ਪਹਿਲਾਂ ਹੀ ਬਾਘਾਪੁਰਾਣਾ ਪੁਲਿਸ ਵੱਲੋਂ ਇਹਨਾਂ ਦੋਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਤੇ ਕਾਰ ਬਰਾਮਦ ਕਰ ਲਈ। ਇਹਨਾਂ ਦੋਨਾਂ ਵਿਅਕਤੀਆਂ ਦੀ ਪਹਿਚਾਣ ਹਰਭਜ਼ਨ ਉਰਫ਼ ਭਜ਼ਨ ਉਰਫ ਲੂੰਡਾ ਪੁੱਤਰ ਗੁਰਚਰਨ ਸਿੰਘ ਵਾਸੀ ਅਕਲੀਆ (ਬਠਿੰਡਾਂ) ਅਤੇ ਇਕਬਾਲ ਸਿੰਘ ਉਰਫ ਪਾਲਾ ਪੁੱਤਰ ਅਜ਼ਮੇਰ ਸਿੰਘ ਵੱਜੋਂ ਹੋਈ ਹੈ। ਉਕਤ ਫੜ੍ਹੇ ਵਿਅਕਤੀਆਂ ਨੇ ਮੰਨਿਆਂ ਕਿ ਇਸ ਖੋਹ ਦੀ ਵਾਰਦਾਤ ਵਿੱਚ ਦੋ ਹੋਰ ਵਿਅਕਤੀ ਸ਼ਾਮਲ ਸਨ। ਇਹਨਾਂ ਖਿਲਾਫ਼ ਥਾਣਾ ਭਦੌੜ ਵਿਖੇ ਪਹਿਲਾਂ ਹੀ 382 ਧਾਰਾ 34 ਆਈ. ਪੀ. ਸੀ ਤਹਿਤ ਮਾਮਲਾ ਦਰਜ਼ ਹੈ ਤੇ ਬਾਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਬਾਕੀ ਹੋਰ ਵਾਰਦਾਤਾਂ ਵਿੱਚ ਸਮੂਲੀਅਤ ਲਈ ਪੁੱਛ ਪੜਤਾਲ ਕੀਤੀ ਜਾ ਰਹੀ ਹੈ।