ਲੁਧਿਆਣਾ ਲੋਕ ਸਭਾ ਸੀਟ ਤੋ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਉਦੋਂ ਹੋਰ ਬਲ ਮਿਲ ਗਿਆ ਜਦੋਂ ਸ਼ਹਿਰੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਵਪਾਰੀਆਂ ਦੇ ਚਹੇਤੇ ਜਗਮੋਹਨ ਸ਼ਰਮਾ ਜੋ ਕਿ ਪੰਜਾਬ ਇੰਡਸਟਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਨ, ਨੇ ਆਪਣੇ ਹਜ਼ਾਰਾਂ ਸਾਥੀਆਂ ਅਤੇ 2 ਦਰਜਨ ਤੋਂ ਵੱਧ ਵਪਾਰਕ ਸੰਸਥਾਵਾਂ ਨਾਲ ਜੁੜੇ ਆਗੂਆਂ ਦੀ ਅਗਵਾਈ 'ਚ ਸ਼ਾਮਿਲ ਹੋ ਗਏ, ਜਿਸ ਨਾਲ ਅਕਾਲੀ-ਭਾਜਪਾ ਉਮੀਦਵਾਰ ਦੀ ਜਿੱਤ ਲਈ ਰਾਹ ਪੱਧਰਾ ਹੋ ਗਿਆ ਹੈ, ਉੱਥੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਸ਼੍ਰੀ ਸ਼ਰਮਾ ਜੋ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਖਾਸਮਖਾਸ ਸਮਝਦੇ ਜਾਂਦੇ ਸਨ, ਨੇ ਪਹਿਲੇ ਦਿਨ ਹੀ ਕਰਾਰਾ ਝਟਕਾ ਦੇ ਦਿੱਤਾ ਹੈ। ਅੱਜ ਕਰਵਾਏ ਸਮਾਗਮ ਵਿੱਚ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਗਮੋਹਨ ਸ਼ਰਮਾ ਤੇ ਉਹਨਾਂ ਦੀ ਟੀਮ ਨੇ ਸ. ਇਆਲੀ ਜਿੱਤ ਲਈ ਆਪਣੀ ਮੋਹਰ ਲਗਾ ਦਿੱਤੀ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਡੁੱਬਦੀ ਹੋਈ ਬੇੜੀ ਹੈ, ਜਿਸ ਕਰਕੇ ਸਿਆਣੇ ਕਾਂਗਰਸੀ ਆਗੂ ਇਸ 'ਚੋਂ ਉੱਤਰ ਰਹੇ ਹਨ।
ਉਹਨਾਂ ਕਿਹਾ ਕਿ ਲੁਧਿਆਣਾ 'ਚ ਪਹਿਲਾਂ ਹੀ ਦੋ ਸਾਬਕਾ ਕਾਂਗਰਸੀ ਮੰਤਰੀ ਬੀਰਮੀ ਅਤੇ ਮੇਹਰਬਾਨ ਨੇ ਸ. ਇਆਲੀ ਦੀ ਜਿੱਤ ਲਈ ਸਾਨੂੰ ਵੱਡੀ ਤਾਕਤ ਦਿੱਤੀ ਸੀ। ਹੁਣ ਸ਼੍ਰੀ ਸ਼ਰਮਾ ਦੇ ਆਉਣ ਨਾਲ ਵਪਾਰੀ ਵਰਗ ਅਕਾਲੀ ਦਲ ਨਾਲ ਜੁੜ ਗਿਆ ਹੈ। ਉਹਨਾਂ ਲੁਧਿਆਣਾ ਦੀ ਅਕਾਲੀ-ਭਾਜਪਾ ਨੇਤਾਵਾਂ ਤੇ ਵਰਕਰਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਲੁਧਿਆਣਾ ਤੋਂ ਸ. ਇਆਲੀ ਦੀ ਜਿੱਤ ਲਈ ਜੋ ਉਹਨਾਂ ਕੋਲ ਰਿਪੋਰਟਾਂ ਆ ਰਹੀਆਂ ਹਨ, ਉਸ ਨਾਲ ਕਾਂਗਰਸੀ ਅਤੇ ਹੋਰ ਉਮੀਦਵਾਰ ਆਟੇ 'ਚ ਲੂਣ ਹੋਣਗੇ। ਉਹਨਾਂ ਇੰਡਸਟਰੀ ਤੇ ਵਪਾਰੀ ਵਰਗ ਨਾਲ ਜੁੜੇ ਆਗੂਆਂ ਨੂੰ ਯਕੀਨ ਦੁਆਇਆ ਕਿ ਲੁਧਿਆਣਾ 'ਚ ਸ. ਇਆਲੀ ਦੇ ਐਮ.ਪੀ. ਬਣਨ ਨਾਲ ਸਭ ਤੋਂ ਪਹਿਲਾਂ ਦੇਸ਼ 'ਚ ਬਣਨ ਵਾਲੀ ਮੋਦੀ ਸਰਕਾਰ ਤੇ ਲੁਧਿਆਣਾ 'ਚ ਬੰਦ ਇੰਡਸਟਰੀ ਖੋਲਣ ਦਾ ਐਲਾਨ ਹੋਵੇਗਾ ਅਤੇ ਪਹਾੜੀ ਰਾਜਾਂ ਵਾਂਗ ਪੰਜਾਬੀ ਲਈ ਇੰਡਸਟਰੀ ਪੈਕੇਜ਼ ਲੈ ਕੇ ਆਉਣਗੇ। ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਦੇ ਹਨ ਤਾਂ ਖਜ਼ਾਨੇ ਦਾ ਮੂੰਹ ਪੰਜਾਬ ਵੱਲ ਹੋਵੇਗਾ ਅਤੇ ਪੰਜਾਬ ਦੇਸ਼ ਦਾ ਦੂਸਰਾ ਗੁਜਰਾਤ ਬਣ ਕੇ ਉਭੱਰੇਗਾ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜਿੰਨੀਆਂ ਵੀ ਕਾਂਗਰਸ ਪਾਰਟੀਆਂ ਦੀਆਂ ਤੋਪਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਉਹਨਾਂ ਵਿੱਚ ਨਾ ਬਾਰੂਦ ਹੈ ਅਤੇ ਨਾ ਇਹ ਚੱਲਣ ਦੇ ਲਾਇਕ ਹਨ। ਉਹਨਾਂ ਕਿਹਾ ਕਿ ਚੋਣ ਨਤੀਜੇ ਇਹਨਾਂ ਤੋਪਾਂ ਦਾ ਅੰਤ ਕਰ ਦੇਣਗੇ।
ਇਸ ਮੌਕੇ ਚੋਣ ਲੜ ਰਹੇ ਉਮੀਦਵਾਰ ਸ. ਮਨਪ੍ਰੀਤ ਸਿੰਘ ਇਆਲੀ ਨੇ ਸ਼ਰਮਾ ਅਤੇ ਉਹਨਾਂ ਦੇ ਸਾਥੀਆਂ ਦਾ ਜਿੱਥੇ ਸੁਆਗਤ ਕੀਤਾ, ਉੱਥੇ ਆਸ ਜਤਾਈ ਕਿ ਸ਼ਰਮਾ ਦੇ ਅਕਾਲੀ ਦਲ ਵਿੱਚ ਆਉਣ ਨਾਲ ਉਹਨਾਂ ਨੂੰ ਜਿੱਤ ਲਈ ਵੱਡੀ ਤਾਕਤ ਮਿਲੀ ਹੈ। ਸ. ਇਆਲੀ ਨੇ ਕਿਹਾ ਕਿ ਲੁਧਿਆਣਾ ਦੇ ਵੋਟਰ ਸਪੋਰਟਰ ਆਪਣੇ ਮਨ ਵਿੱਚ ਪੱਕੀ ਧਾਰ ਚੁੱਕੇ ਹਨ ਕਿ ਦੇਸ਼ 'ਚ ਮੋਦੀ ਸਰਕਾਰ 'ਚ ਦਾਸ ਨੂੰ ਐਮ.ਪੀ. ਬਣਾ ਕੇ ਲੁਧਿਆਣਾ ਨੂੰ ਦੇਸ਼ ਦੇ ਨਕਸ਼ੇ ਤੇ ਲਿਆਉਣਾ ਹੈ। ਇਸ ਮੌਕੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਐਸ.ਜੀ.ਪੀ.ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਮਲਕੀਤ ਸਿੰਘ ਬੀਰਮੀ, ਈਸ਼ਰ ਸਿੰਘ ਮੇਹਰਬਾਨ, ਸਿਆਸੀ ਸਲਾਹਕਾਰ ਮਹੇਸ਼ਇੰਦਰ ਗਰੇਵਾਲ, ਸੱਤਪਾਲ ਗੋਸਾਈ, ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ, ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ, ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ, ਪ੍ਰੋ: ਰਜਿੰਦਰ ਭੰਡਾਰੀ, ਜੱਥੇਦਾਰ ਅਮਰਜੀਤ ਸਿੰਘ ਭਾਟੀਆ, ਗੁਰਚਰਨ ਸਿੰਘ ਗਾਲਿਬ, ਮਦਨ ਲਾਲ ਬੱਗਾ, ਡਿਪਟੀ ਮੇਅਰ ਸੁਨੀਤਾ ਅਗਰਵਾਲ, ਪਾਲ ਸਿੰਘ ਗਰੇਵਾਲ, ਭੁਪਿੰਦਰ ਸਿੰਘ ਭਿੰਦਾ, ਮਨਵਿੰਦਰਪਾਲ ਸਿੰਘ ਮੱਕੜ, ਤਨਵੀਰ ਸਿੰਘ ਧਾਲੀਵਾਲ, ਹਰਭਜਨ ਸਿੰਘ ਡੰਗ, ਤਰਸੇਮ ਸਿੰਘ ਭਿੰਡਰ (ਸਾਰੇ ਕੌਂਸਲਰ), ਇੰਦਰਮੋਹਨ ਸਿੰਘ ਕਾਦੀਆ, ਸੁਰਿੰਦਰ ਸਿੰਘ ਗਰੇਵਾਲ, ਬੀਬੀ ਨਰਿੰਦਰ ਕੌਰ ਲਾਂਬਾ ਮੈਂਬਰ ਵਰਕਿੰਗ ਕਮੇਟੀ, ਅਜੀਤਪਾਲ ਸਿੰਘ ਸੰਧੂ, ਡਾ. ਤਜਿੰਦਰ ਸਿੰਘ, ਜਤਿੰਦਰਪਾਲ ਸਿੰਘ ਸਲੂਜਾ, ਡਿੰਪਲ ਰਾਣਾ, ਮਨਜੀਤ ਸਿੰਘ ਢਿੱਲੋਂ, ਜ਼ਸਪਾਲ ਸਿੰਘ ਗਿਆਸਪੁਰਾ, ਗੁਰਦੀਪ ਸਿੰਘ ਗੋਸ਼ਾ, ਗੁਰਪ੍ਰੀਤ ਸਿੰਘ ਬੱਬਲ, ਕਿਰਪਾਲ ਸਿੰਘ ਸੰਧੂ, ਪ੍ਰਿਤਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੰਵਲਇੰਦਰ ਸਿੰਘ ਠੇਕੇਦਾਰ, ਸੁਰਜੀਤ ਸਿੰਘ ਦੁੱਗਰੀ, ਕਪਿਲ ਲੇਖੀ ਆਦਿ ਅਕਾਲੀ-ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।