Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਡੀ.ਐਸ.ਪੀ. ਗ੍ਰਿਫਤਾਰ

61 ਲੱਖ ਰੁਪੈ ਬਰਾਮਦ- ਨੌਕਰੀ ਤੋਂ ਬਰਖਾਸਤ,ਇੱਕ ਗੈਰ-ਲਾਇਸੰਸੀ 32 ਬੋਰ ਵੈਬਲੇ ਸਕਾਟ ਰਿਵਾਲਵਰ ਬਰਾਮਦ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ , 27 Mar 2014

Last updated on: Mar 27, 2014, 00:00 IST

ਪੰਜਾਬ ਪੁਲਿਸ ਦੇ ਮੋਹਾਲੀ ਵਿਖੇ  ਡੀ.ਐਸ.ਪੀ.-1 ਵਜੋਂ ਤਾਇਨਾਤ ਗੁਰਬੰਸ ਸਿੰਘ ਬੈਂਸ ਨੂੰ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦਿਆਂ ਰਿਸ਼ਵਤ ਲੈਣ ਤੇ  ਆਮਦਨ ਦੇ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤਹਿਤ  ਗ੍ਰਿਫਤਾਰ ਕਰਨ ਉਪਰੰਤ ਆਈ.ਜੀ.ਜੋਨ, ਪਟਿਆਲਾ ਸ਼ੀ੍ਰ ਨਿਰਮਲ ਸਿੰਘ ਢਿੱਲੋਂ ਨੇ ਸੰਵਿਧਾਨ ਦੀ ਧਾਰਾ 311 ਦੀ ਉਪ ਧਾਰਾ (ਬੀ) ਅਤੇ ਉਪ ਧਾਰਾ 2 ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਬਰਤਰਫ ਡੀ.ਐਸ.ਪੀ ਦੇ ਪਟਿਆਲਾ ਸਥਿਤ ਘਰ ਦੀ ਤਲਾਸ਼ੀ ਦੌਰਾਨ ਇੱਕ ਗੈਰ-ਲਾਇਸੰਸੀ 32 ਬੋਰ ਵੈਬਲੇ ਸਕਾਟ ਰਿਵਾਲਵਰ ਬਰਾਮਦ ਕੀਤਾ ਗਿਆ ਹੈ ਜਿਸ ਸਬੰਧੀ ਪਟਿਆਲਾ ਦੇ ਸਿਵਲ ਲਾਇਨਜ਼ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ। 

ਇਹ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਐਸ.ਐਸ.ਪੀ ਸ਼੍ਰੀ ਜੀ.ਐਸ. ਸੰਧੂ ਨੇ ਦੱਸਿਆ ਕਿ ਉਕਤ ਡੀ.ਐਸ.ਪੀ ਦਾ ਇੱਕ ਐਨ.ਕੇ. ਗੋਇਲ ਨਾਮੀ ਵਿਅਕਤੀ ਕਰੀਬੀ ਸਾਥੀ ਸੀ ਜੋ ਕਿ ਚੰਡੀਗੜ ਦੇ 20/ਡੀ ਸਥਿਤ ਮਕਾਨ ਨੰ:3015 ਦਾ ਰਹਿਣ ਵਾਲਾ ਹੈ ਜੋ ਉਸ ਦੀਆਂ ਸਾਰੀਆਂ ਭ੍ਰਿਸ਼ਟ ਅਤੇ ਗੈਰ-ਕਾਨੂੰਨੀ ਕਾਰਵਾਈਆਂ ਵਿਚ ਭਾਈਵਾਲ ਸੀ। ਡੀ.ਐਸ.ਪੀ ਬੈਂਸ ਵਲੋਂ ਆਪਣੀ ਪਤਨੀ ਨੂੰ ਪਟਿਆਲੇ ਤੋਂ ਲੁਧਿਆਣੇ ਜਾ ਕੇ 40 ਲੱਖ ਰੁਪਏ ਪ੍ਰਾਪਤ ਕਰਨ ਲਈ ਕਿਹਾ ਗਿਆ ਸੀ ਜੋ ਕਿ ਉਸ ਨੇ ਹਾਸਲ ਕੀਤੇ ਅਤੇ ਮਾਲ ਰੋਡ ਲੁਧਿਆਣਾ ਵਿਖੇ ਐਚ.ਡੀ.ਐਫ.ਸੀ ਬੈਂਕ ਦੇ ਆਪਣੇ ਲਾਕਰ ਵਿਚ ਜੋ ਕਿ ਗੁਰਬੰਸ ਸਿੰਘ ਬੈਂਸ ਅਤੇ ਉਹਨਾਂ ਦੀ ਪਤਨੀ ਅਮਰਦੀਪ ਸ਼ੇਰਗਿੱਲ ਦੇ ਨਾਂ ਹੈ ਵਿਚ ਰੱਖੇ ਗਏ ਸਨ। ਡੀ.ਐਸ.ਪੀ ਦੇ ਇੱਕ ਗਨਮੈਨ ਵਲੋਂ ਉਨਾਂ ਦੀ ਪਤਨੀ ਦਾ ਸਹਿਯੋਗ ਕੀਤਾ ਗਿਆ ਜਦਕਿ ਦੂਜੇ ਨੂੰ ਐਨ.ਕੇ. ਗੋਇਲ ਨਾਲ ਬਾਕੀ ਰਕਮ ਲੁਧਿਆਣੇ ਤੋਂ ਚੰਡੀਗੜ ਲਿਜਾਣ ਲਈ ਭੇਜਿਆ ਗਿਆ। ਲੁਧਿਆਣੇ ਤੋਂ ਵਾਪਸ ਆਉਣ ਤੋਂ ਪਹਿਲਾਂ ਗੋਇਲ ਨੇ 14 ਲੱਖ ਰੁਪਏ ਕਿਸੇ ਹੋਰ ਵਿਅਕਤੀ ਨੂੰ ਵੀ ਦਿੱਤੇ।

ਇਸ ਸਬੰਧ ਵਿਚ ਮੋਹਾਲੀ ਦੇ ਥਾਣਾ ਮਟੌਰ ਵਿਖੇ ਇੱਕ ਕੇਸ ਨੰਬਰ 45 ਮਿਤੀ 27 ਮਾਰਚ, 2014 ਭ੍ਰਿਸ਼ਟਾਚਾਰ ਰੋਕੂ ਕਾਨੂੰਨ 88 ਦੀਆਂ ਧਾਰਾਵਾਂ 7, 8, 13 (1) (ਏ)(ਡੀ) (ਈ) ਅਤੇ ਆਈ.ਪੀ.ਸੀ ਦੀ ਧਾਰਾ 120 ਤਹਿਤ ਦਰਜ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਮੋਹਾਲੀ ਦੇ ਐਸ.ਪੀ.ਡੀ ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਸੌਂਪੀ ਗਈ ਹੈ।ਉਨਾਂ ਦੱਸਿਆ ਕਿ ਜਾਂਚ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਗੁਰਬੰਸ ਬੈਂਸ ਦੇ ਐਚ.ਡੀ.ਐਫ.ਸੀ ਬੈਂਕ (ਮਾਲ ਰੋਡ) ਵਿਚਲੇ ਲਾਕਰ ਦੀ ਤਲਾਸ਼ੀ ਲਈ ਬੇਨਤੀ ਕੀਤੀ ਗਈ ਜਿਨਾਂ ਡੀ.ਸੀ.ਪੀ ਸ਼੍ਰੀ ਹਰਸ਼ ਬੰਸਲ ਨੂੰ ਇਹ ਜਿੰਮੇਵਾਰੀ ਸੌਂਪੀ। ਇਸ ਲਾਕਰ ਵਿਚੋਂ ਕਲ ਰੱਖੇ ਗਏ 40 ਲੱਖ ਰੁਪਏ ਤੋਂ ਇਲਾਵਾ 1 ਲੱਖ ਰੁਪਏ ਦੀ ਭਾਰਤੀ ਕਰੰਸੀ, 1464 ਅਮਰੀਕੀ ਡਾਲਰ ਅਤੇ 58 ਸਿੰਗਾਪੁਰ ਦੇ ਡਾਲਰ ਵੀ ਬਰਾਮਦ ਹੋਏ ਹਨ। ਬੈਂਕ ਦੇ ਰਿਕਾਰਡ ਮੁਤਾਬਕ ਕਲ ਊਨਾਂ ਦੀ ਧਰਮਪਤਨੀ ਵਲੋਂ ਲਾਕਰ ਦੀ ਵਰਤੋਂ ਵੀ ਕੀਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਹੋਰ ਪੁੱਛ ਗਿੱਛ ਦੌਰਾਨ ਉਸਦੇ ਵੈਸਟ ਐਂਡ ਮਾਲ ਫਿਰੋਜ਼ਪੁਰ ਰੋਡ ਸਥਿਤ ਓ.ਬੀ.ਸੀ ਬੈਂਕ ਲਾਕਰ ਦਾ ਪਤਾ ਲੱਗਿਆ ਜਿਸ ਦੀ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਏ.ਡੀ.ਸੀ.ਪੀ ਸਵਪਨ ਸ਼ਰਮਾ ਦੀ ਦੇਖ ਰੇਖ ਹੇਠ ਤਲਾਸ਼ੀ ਕਰਵਾਈ ਜਿਥੋਂ 20 ਲੱਖ ਰੁਪਏ ਦੀ ਰਾਸ਼ੀ ਬਰਾਮਦ ਹੋਈ ਹੈ। ਇਸ ਸਬੰਧੀ ਗੁਰਬੰਸ ਬੈਂਸ ਤੋਂ ਪੁੱਛ ਗਿੱਛ ਜਾਰੀ ਹੈ। ਦੋਵਾਂ ਲਾਕਰਾਂ ਦੀ ਵਿਡਿਓਗ੍ਰਾਫੀ ਕਰਵਾਈ ਗਈ। ਡੀ.ਐਸ.ਪੀ ਗੁਰਬੰਸ ਬੈਂਸ ਨੂੰ ਗ੍ਰਿਫਤਾਰ ਕਰਨ Àਪਰੰਤ ਉਨਾਂ ਤੋਂ ਐਸ.ਐਸ.ਪੀ ਮੋਹਾਲੀ ਦੀ ਅਗਵਾਈ ਹੇਠਲੀ ਪੁਲਿਸ ਟੀਮ ਅਤੇ ਐਸ.ਐਸ.ਪੀ ਸੰਗਰੂਰ ਸ਼੍ਰੀ ਮਨਦੀਪ ਸਿੰਘ ਸਿੱਧੂ ਜਿਨਾਂ ਨੂੰ ਵਿਸ਼ੇਸ਼ ਤੌਰ 'ਤੇ ਆਈ.ਜੀ ਪਟਿਆਲਾ ਜੋਨ ਵਲੋਂ ਭੇਜਿਆ ਗਿਆ ਹੈ ਵਲੋਂ ਉਕਤ ਰਾਸ਼ੀ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਐਨ.ਕੇ ਗੋਇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

 

Tags: crime news india

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD