Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੂੰ ਈ ਟੀ ਇੰਸਪਾਇੰਰਿੰਗ ਲੀਡਰ ਨਾਰਥ ਚੰਡੀਗੜ੍ਹ -2021 ਐਵਾਰਡ ਨਾਲ ਨਿਵਾਜਿਆ ਗਿਆ

ਸਿੱਖਿਆਂ ਦੇ ਖੇਤਰ ਵਿਚ ਬਿਹਤਰੀਨ ਯੋਗਦਾਨ ਅਤੇ ਭਵਿੱਖ ਦੀ ਸਟੀਕ ਸੋਚ ਰੱਖਣ ਵਾਲੇ ਪੇਸ਼ੇਵਾਰ ਵਜੋਂ ਯੋਗਦਾਨ ਦੇਣ ਲਈ ਮਾਣਮੱਤੇ ਵਕਾਰੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, ET Inspiring Leaders North Chandigarh 2021 award,Optimal Media Solutions, Times of India

Web Admin

Web Admin

5 Dariya News

ਮੋਹਾਲੀ , 23 Dec 2021

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੂੰ ਈ ਟੀ ਇੰਸਪਾਇੰਰਿੰਗ ਲੀਡਰ ਨਾਰਥ ਚੰਡੀਗੜ੍ਹ -2021 ਐਵਾਰਡ ਨਾਲ ਨਿਵਾਜਿਆ ਗਿਆ ਹੈ।ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੂੰ ਇਹ ਐਵਾਰਡ ਸਿੱਖਿਆਂ ਦੇ ਖੇਤਰ ਵਿਚ ਬਿਹਤਰੀਨ  ਯੋਗਦਾਨ, ਭਵਿੱਖ ਦੀ  ਨਵੀਨਤਮ ਅਤੇ ਸਟੀਕ ਸੋਚ ਰੱਖਣ ਵਾਲੇ ਪੇਸ਼ੇਵਾਰ ਹੋਣ ਦੇ ਨਾਲ ਨਾਲ  ਸਮਾਜਿਕ ਪ੍ਰਾਪਤੀ , ਉਦਯੋਗ ਵਿਕਾਸ  ਦੇ ਖੇਤਰ ਵਿਚ ਅਸਧਾਰਨ ਉੱਤਮਤਾ ਅਤੇ ਸਫਲਤਾ ਦੇ ਪ੍ਰਦਰਸ਼ਨ ਕਰਨ ਲਈ ਦਿਤਾ ਗਿਆ ਹੈ। ਪ੍ਰੈਜ਼ੀਡੈਂਟ ਧਾਲੀਵਾਲ ਨੂੰ ਇਹ ਐਵਾਰਡ  ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮਸ਼ਹੂਰ ਹਾਲੀਵੁੱਡ ਅਤੇ ਬਾਲੀਵੁੱਡ ਐਕਟਰ ਕਬੀਰ ਬੇਦੀ ਵੱਲੋਂ ਦਿਤਾ ਗਿਆ।ੳਪਸ਼ਨਲ ਮੀਡੀਆ ਸਿਲਊਸ਼ਨਜ਼ ਆਫ਼ ਐਡਵਾਂਸ ਇਨਸਾਈਟਸ ਨਾਮਕ ਇਕ ਸੁਤੰਤਰ ਖੋਜ ਏਜੰਸੀ ਵੱਲੋਂ ਅੰਗਰੇਜ਼ੀ ਦੇ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਦੀ ਭਾਈਵਾਲੀ ਨਾਲ ਕਰਵਾਏ ਗਏ ਇਕ ਸਰਵੇਖਣ ਵਿਚ ਭਾਰਤ ਦੇ ਵੱਖ ਵੱਖ ਰਾਜਾਂ ਦੀਆਂ ਪ੍ਰਮੁੱਖ ਪ੍ਰੇਰਣਾਦਾਇਕ ਹਸਤੀਆਂ ਦੀ ਖੋਜ ਕੀਤੀ ਗਈ। ਇਸ ਖੋਜ ਲਈ ਸੰਬੰਧਿਤ ਰਾਜ ਵਿਚ ਵੱਖ ਵੱਖ ਕੈਟਾਗਰੀਆਂ ਰਾਹੀਂ ਇਨ੍ਹਾਂ ਹਸਤੀਆਂ ਦੀਆਂ ਪ੍ਰਾਪਤੀਆਂ, ਲੋਕਾਂ ਵਿਚ ਹਰਮਨ-ਪਿਆਰੇ ਹੋਣਾ, ਸੰਬੰਧਿਤ ਰਾਜ ਅਤੇ ਉੱਥੋਂ ਦੇ ਨਾਗਰਿਕਾਂ ਨੂੰ ਉਸ ਹਸਤੀ ਦੀ ਦੇਣ, ਰਾਜ ਲਈ ਭਵਿੱਖ ਦੀ ਸਟੀਕ ਸੋਚ ਸਮੇਤ ਕਈ ਅਜਿਹੇ ਪੈਰਾਮੀਟਰ ਰੱਖੇ ਗਏ। ਇਨ੍ਹਾਂ ਸਭ ਪੈਰਾਮੀਟਰ ਵਿਚ ਸਰਵੇ ਕਰਨ ਤੋਂ ਬਾਅਦ ਪ੍ਰੈਜ਼ੀਡੈਂਟ ਧਾਲੀਵਾਲ ਨੂੰ ਇਸ ਮਾਣਮੱਤੇ ਐਵਾਰਡ ਨਾਲ ਨਿਵਾਜਿਆ ਗਿਆ। ਇੱਥੇ ਇਹ ਵੀ ਜ਼ਿਕਰੇਖਾਸ ਹੈ ਕਿ ਰਸ਼ਪਾਲ ਸਿੰਘ ਧਾਲੀਵਾਲ ਨੂੰ ਦੇਸ਼ ਦੇ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਬਿਹਤਰੀਨ ਵਿੱਦਿਅਕ ਬੁਨਿਆਦੀ ਢਾਂਚਾ ਅਤੇ ਪਲੇਸਮੈਂਟ ਸੇਵਾ ਪ੍ਰਦਾਨ ਕਰਨ ਲਈ ਸਦਾ ਮੋਹਰੀ ਰਹਿਣ ਦਾ ਸਿਹਰਾ ਪ੍ਰਾਪਤ ਹੈ। 

ਪ੍ਰੈਜ਼ੀਡੈਂਟ ਧਾਲੀਵਾਲ ਦੀ ਅਗਵਾਈ ਵਿਚ ਸੀ ਜੀ ਸੀ ਲਾਂਡਰਾਂ ਅਤੇ ਸੀ ਜੀ ਸੀ ਝੰਜੇੜੀ ਕੈਂਪਸ ਉੱਤਰੀ ਭਾਰਤ ਦੇ ਮੋਹਰੀ ਵਿੱਦਿਅਕ ਅਦਾਰੇ ਮੰਨੇ ਜਾਂਦੇ ਹਨ। ਜਦ ਕਿ ਸੀ ਜੀ ਸੀ ਝੰਜੇੜੀ ਕੈਂਪਸ ਨੂੰ ਤਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਪਲੇਸਮੈਂਟ ਕਰਾਉਣ ਦਾ ਮਾਣ ਪ੍ਰਾਪਤ ਹੈ। ਇਸ ਤਰਾਂ ਪ੍ਰੈਜ਼ੀਡੈਂਟ ਧਾਲੀਵਾਲ ਦੀ ਅਗਵਾਈ ਵਿਚ ਦੇਸ਼ ਦੇ ਭਵਿੱਖ ਨੌਜਵਾਨ ਇਕ ਬਿਹਤਰੀਨ ਨਾਗਰਿਕ ਅਤੇ ਇਕ ਨਿਪੁੰਨ ਪੇਸ਼ੇਵਾਰ ਬਣਦੇ ਹਨ।ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਇਹ ਐਵਾਰਡ ਹਾਸਿਲ ਕਰਨ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਗਰੁੱਪ ਨੂੰ ਸ਼ੁਰੂ ਕਰਦੇ ਹੋਏ ਉਨ੍ਹਾਂ ਦਾ ਅਤੇ ਸੀ ਜੀ ਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਦਾ ਇਸ ਕੈਂਪਸ ਨੂੰ ਇਸ ਖ਼ਿੱਤੇ ਦੇ ਸਭ ਤੋਂ ਬਿਹਤਰੀਨ ਕੈਂਪਸ ਵਜੋਂ ਸਥਾਪਿਤ ਕਰਨਾ ਸੀ। ਜਿਸ ਵਿਚ ਸਿੱਖਿਆਂ ਹਾਸਿਲ ਕਰਨ ਵਾਲਾ ਹਰ ਵਿਦਿਆਰਥੀ ਇਕ ਬਿਹਤਰੀਨ ਪੇਸ਼ੇਵਾਰ ਵਜੋਂ ਸੁਸਾਇਟੀ ਵਿਚ ਸਥਾਪਿਤ ਹੋਵੇ। ਇਸ ਉਪਲਬਧੀ ਲਈ ਲਗਾਤਾਰ ਮਿਹਨਤ ਕੀਤੀ ਜਾਂਦੀ ਹੈ। ਜਿਸ ਦੇ ਨਤੀਜੇ ਵਜੋਂ ਸੀ ਜੀ ਸੀ ਦੀਆਂ ਦੋਨੋਂ ਸ਼ਾਖਾਵਾਂ ਸੀ ਜੀ ਸੀ ਲਾਂਡਰਾਂ ਅਤੇ ਝੰਜੇੜੀ ਤੋਂ ਹੁਣ ਤੱਕ ਵੀਹ ਹਜ਼ਾਰ ਤੋਂ ਵੀ ਵੱਧ ਵਿਦਿਆਰਥੀ ਪਾਸ ਆਊਟ ਹੋ ਕੇ ਦੇਸ਼-ਵਿਦੇਸ਼ ਵਿਚ ਨਾਮੀ ਉਦਯੋਗਿਕ ਸੰਸਥਾਵਾਂ ਵਿਚ ਸਨਮਾਨਯੋਗ ਅਹੁਦਿਆਂ ਤੇ ਕੰਮ ਕਰ ਰਹੇ ਹਨ। ਪ੍ਰੈਜ਼ੀਡੈਂਟ ਧਾਲੀਵਾਲ ਅਨੁਸਾਰ ਸੀ ਜੀ ਸੀ ਲਾਂਡਰਾਂ ਵਿਚ 40 ਤੋਂ ਵੱਧ ਅਤੇ ਸੀ ਜੀ ਸੀ ਝੰਜੇੜੀ ਵਿਚ 23 ਵੱਧ ਪ੍ਰੋਗਰਾਮ ਚਲਾਏ ਜਾ ਰਹੇ ਹਨ। ਹਰ ਕੋਰਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੰਡਸਟਰੀ ਦੇ ਬਿਹਤਰੀਨ ਸਿੱਖਿਆਂ ਸ਼ਾਸਤਰੀ ਚੁਣੇ ਜਾਂਦੇ ਹਨ। ਜਦ ਕਿ ਇਸ ਦੇ ਨਾਲ ਹੀ ਡਿਗਰੀ ਪੂਰੀ ਕਰਨ ਵਾਲੇ ਹਰ ਵਿਦਿਆਰਥੀ ਦੀ ਪਲੇਸਮੈਂਟ ਦੀ ਪੂਰੀ ਤਿਆਰੀ ਪਹਿਲੇ ਦਿਨ ਤੋ ਹੀ ਸ਼ੁਰੂ ਕਰ ਦਿਤੀ ਜਾਂਦੀ ਹੈ। ਸੂਬੇ ਵਿਚ ਲਗਭਗ ਹਰ ਨਵਾਂ ਕੋਰਸ ਸ਼ੁਰੂ ਕਰਨਾ ਦਾ ਸਿਹਰਾ ਵੀ ਸੀ ਜੀ ਸੀ ਗਰੁੱਪ ਦੇ ਸਿਰ ਹੀ ਜਾਂਦਾ ਹੈ। ਪ੍ਰੈਜ਼ੀਡੈਂਟ ਧਾਲੀਵਾਲ ਨੇ ਕਿਹਾ ਕਿ ਇਸ ਤਰਾਂ ਦੇ ਐਵਾਰਡ ਉਨ੍ਹਾਂ ਦੇ ਹੌਸਲੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਮਾਜ ਲਈ ਹੋਰ ਬਿਹਤਰ ਕਰਨ ਲਈ ਪ੍ਰੇਰਣਾਦਾਇਕ ਹੋ ਨਿੱਬੜਦੇ ਹਨ। ਅਸੀ ਭਵਿੱਖ ਵਿਚ ਵੀ ਬਿਹਤਰੀਨ ਨਾਗਰਿਕ ਅਤੇ ਪੇਸ਼ੇਵਾਰ ਤਿਆਰ ਕਰਨ ਲਈ ਪੂਰੀ ਤਰਾਂ ਲਾਮਬੰਦ ਹਾਂ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , ET Inspiring Leaders North Chandigarh 2021 award , Optimal Media Solutions , Times of India

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD