Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਚੰਡੀਗੜ੍ਹ ਦੇ ਵਿਕਾਸ ਵਿਚ ਪੂਰਬਾਚਲ ਸਮਾਜ ਦੀ ਭੂਮਿਕਾ ਅਹਿਮ : ਮਨੋਜ ਤਿਵਾੜੀ

ਭੋਜਪੁਰੀ ਸਟਾਰ ਨੇ ਸ਼ਹਿਰ ਵਿਚ ਅੱਧਾ ਦਰਜਨ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ

Manoj Tiwari, BJP Chandigarh, BJP, Bharatiya Janata Party

5 Dariya News

5 Dariya News

5 Dariya News

ਚੰਡੀਗੜ੍ਹ , 16 Dec 2021

Last updated on: Dec 16, 2021, 00:00 IST

ਦਿੱਲੀ ਤੋਂ ਭਾਜਪਾ ਸੰਸਦ ਅਤੇ ਭੋਜਪੁਰੀ ਸੁਪਰ ਸਟਾਰ ਮਨੋਜ ਤਿਵਾੜੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿਕਾਸ ਵਿਚ ਪੂਰਬਾਚਲ ਸਮਾਜ ਦੀ ਭੂਮਿਕਾ ਸਭ ਤੋਂ ਅਹਿਮ ਹੈ। ਪੂਬਾਚਲ ਦੇ ਲੋਕਾਂ ਨੇ ਆਪਣੀ ਮਿਹਨਤ ਦੇ ਦਮ ’ਤੇ ਇਥੇ ਵੱਖਰੀ ਪਛਾਣ ਬਣਾਈ ਹੈ। ਮਨੋਜ ਤਿਵਾੜੀ ਅੱਜ ਨਿਗਮ ਚੋਣਾਂ ਵਿਚ ਉਤਾਰੇ ਗਏ ਉਮੀਦਵਾਰਾਂ ਦੇ ਸਮਰਥਨ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਤਿਵਾੜੀ ਨੇ ਅੱਜ ਵਾਰਡ ਨੰ. 7 ਤੋਂ ਉਮੀਦਵਾਰ ਮਨੋਜ ਸੋਨਕਰ ਦੇ ਸਮਰਥਨ ਵਿਚ ਵਿਕਾਸ ਨਗਰ ਸਬਜ਼ੀ ਮੰਡੀ, ਵਾਰਡ ਨੰ. 4 ਤੋਂ ਉਮੀਦਵਾਰ ਸਵੀਤਾ ਗੁਪਤਾ ਦੇ ਸਮਰਥਨ ਵਿਚ ਇੰਦਰਾ ਕਲੋਨੀ, ਵਾਰਡ ਨੰ. 20 ਤੋਂ ਉਮੀਦਵਾਰ ਦੇਵੀ ਸਿੰਘ ਦੇ ਸਮਰਥਨ ਵਿਚ ਹੱਲੋਮਾਜਰਾ, ਵਾਰਡ ਨੰ. 31 ਤੋਂ ਭਾਰਤ ਕੁਮਾਰ ਦੇ ਸਮਰਥਨ ਵਿਚ ਆਦਰਸ਼ ਕਲੋਨੀ, ਵਾਰਡ ਨੰ. 28 ਤੋਂ ਜਸਵਿੰਦਰ ਕੌਰ ਦੇ ਸਮਰਥਨ ਵਿਚ ਮਲੋਆ ਅਤੇ ਵਾਰਡ ਨੰ. 15 ਤੋਂ ਗੋਪਾਲ ਸ਼ੁਕਲਾ ਉਰਫ ਪੱਪੂ ਸ਼ੁਕਲਾ ਦੇ ਸਮਰਥਨ ਵਿਚ ਈ. ਡਬਲਿਊ. ਐਸ. ਕਲੋਨੀ ਧਨਾਸ ਸਬਜ਼ੀ ਮੰਡੀ ਗਰਾਊਡ ਦੇ ਨਜ਼ਦੀਕ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਮਨੋਜ ਤਿਵਾੜੀ ਨੇ ਕਿਹਾ ਕਿ ਪੂਰਬਾਚਲ ਦੇ ਲੋਕ ਜਿਥੇ ਵੀ ਜਾਂਦੇ ਹਨ ਉਥੇ ਆਪਣੀ ਮਿਹਨਤ ਦੇ ਬਲ ’ਤੇ ਮੁਕਾਮ ਹਾਸਲ ਕਰਦੇ ਹਨ। 

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਪੂਰਬਾਚਲ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਤਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਪੂਰਬਾਚਲੀਆਂ ਦੇ ਬਲਬੂਤੇ ’ਤੇ ਹੀ ਬਣਿਆ ਹੈ। ਸ਼ਹਿਰ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਦੇ ਬਨਣ ਵਿਚ ਪੂਰਬਾਚਲੀਆਂ ਦਾ ਪਸੀਨਾ ਵਹਿਆ ਹੈ। ਸਹੀ ਮਾਇਨੇ ਵਿਚ ਚੰਡੀਗੜ੍ਹ ਦੀ ਨੀਂਵ ਪੂਰਬਾਚਲੀਆਂ ਨੇ ਹੀ ਰੱਖੀ ਹੈ।

ਦਿੱਲੀ ਦੇ ਸੰਸਦ ਨੇ ਜ਼ਿਆਦਾਤਰ ਚੋਣ ਮੀਟਿੰਗਾਂ ਦੌਰਾਨ ਭੋਜਪੁਰੀ ਵਿਚ ਗੱਲਬਾਤ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਪਾਰਟੀ ਦੇ ਸਮਰਥਨ ਵਿਚ ਇਕਜੁੱਟ ਹੋ ਕੇ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਅੱਜ ਵਿਰੋਧੀਆਂ ਕੋਲ ਚੰਡੀਗੜ੍ਹ ਵਿਚ ਗਿਣਵਾਉਣ ਲਈ ਕੋਈ ਵਿਕਾਸ ਯੋਜਨਾ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਵਿਚ ਕੇਵਲ ਘੋਟਾਲੇ ਹੋਏ ਹਨ। ਭਾਂਜਪਾ ਦੇ ਉਮੀਦਵਾਰ ਪਿਛਲੇ ਪੰਜ ਸਾਲ ਵਿਚ ਹੋਏ ਵਿਕਾਸ ਕਾਰਜਾਂ ਦੇ ਨਾਮ ’ਤੇ ਜਨਤਾ ਵਿਚ ਜਾ ਰਹੇ ਹਨ ਅਤੇ ਵਿਰੋਧੀ ਅੱਜ ਵੋਟ ਮੰਗਣ ਦੇ ਲਾਇਕ ਵੀ ਨਹੀਂ ਰਹੇ। ਇਸ ਮੌਕੇ ਪਾਰਟੀ ਆਗੂ ਹਰੀਸ਼ੰਕਰ ਮਿਸ਼ਰਾ, ਵਾਰਡ ਪ੍ਰਧਾਨ ਅਰਵਿੰਦ ਸਿੰਘ, ਅਮਿਤ ਬਿਰਲਾ, ਵਿਨੋਦ ਕੁਮਾਰ ਚੌਹਾਨ, ਲਲਿਤ ਚੌਹਾਨ, ਰਾਹੁਲ ਦਿਰਵੇਦੀ ਸਮੇਤ ਕਈ ਹੋਰ ਆਗੂ ਹਾਜ਼ਰ ਸਨ।

 

Tags: Manoj Tiwari , BJP Chandigarh , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD