Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਪੰਜਾਬ ਵਿੱਚ ਸ਼ੂਗਰ ਅਤੇ ਮੋਟਾਪੇ ਨੇ ਵੱਡੀ ਪੱਧਰ ਤੇ ਪੈਰ ਪਸਾਰੇ

ਮੇਟਾਬੋਲਿਕ ਸਰਜਰੀ: ਸ਼ੂਗਰ ਦੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ

Health, Diabesity, Diabetes, Obesity, Dr Gurvinder Singh Jammu

Web Admin

Web Admin

5 Dariya News

ਚੰਡੀਗੜ੍ਹ , 21 Nov 2021

Last updated on: Nov 21, 2021, 00:00 IST

ਮੋਟਾਪਾ ਇਕ ਜਟਲ ਬਿਮਾਰੀ ਹੈ ਅਤੇ ਇਹ ਮਨੁੱਖੀ ਸਰੀਰ ਦੀ ਪ੍ਰਤੀਯੋਗੀ ਪ੍ਰਣਾਲੀ ਨੂੰ ਵੀ ਕਮਜੋਰ ਕਰਦਾ ਹੈ। ਖੋਜਕਰਤਾਵਾਂ ਨੇ ਕੋਵਿਡ -19 ਦੇ ਗੰਭੀਰ ਰੂਪ ਵਿੱਚ ਮੋਟਾਪੇ ਅਤੇ ਸੂਗਰ ਨੂੰ ਵੀ ਸਾਮਲ ਕੀਤਾ ਹੈ । ਕੋਵਿਡ -19 ਮਹਾਂਮਾਰੀ ਦੇ ਸਮੇਂ ਤੇ ਵਾਇਰਸ, ਮੋਟਾਪਾ ਅਤੇ ਸੂਗਰ ਸਭ ਤੋਂ ਵੱਧ ਵਿਚਾਰ ਵਟਾਂਦਰੇ ਅਤੇ ਚਿੰਤਾਵਾਂ ਦੇ ਵਿਸਅਿਂ ਵਿਚੋਂ ਇਕ ਰਹੇ ਹਨ । ਅੱਜ ਭਾਰਤ ਵਿੱਚ ਵੱਧ ਤੋਂ ਵੱਧ ਲੋਕ ਮੋਟਾਪੇ ਤੇ ਵਿਚਾਰ ਕਰਨ ਲੱਗ ਪਏ ਹਨ। ਪਿਛਲੇ ਕੁਝ ਸਮੇਂ ਵਿੱਚ ਨੌਜਵਾਨ ਵਰਗ ਨੇ ਵੀ ਸਰਚ ਪੋਰਟਲੋਸ ਤੇ ਮੋਟਾਪਾ, ਖੁਰਾਕ, ਬੇਰੀਆਟਿ੍ਰਕ ਸਰਜਰੀ ਅਤੇ ਬਾਡੀ ਮਾਸ ਇੰਡੈਕਸ (ਬੀਐਮਆਈ) ਦੇ ਪੱਧਰ ਆਦਿ ਸਬੰਧਤ ਪ੍ਰਸ਼ਨਾਂ ਵਿੱਚ ਵਾਧਾ ਦੇਖਣ ਨੂੰ ਮਿਲਯਾ ਹੈ।ਬੈਰੀਏਟਿ੍ਰਕ ਅਤੇ ਮੈਟਾਬੋਲਿਕ ਸਰਜਰੀ ਦੇ ਮਾਹਰ ਡਾ ਗੁਰਵਿੰਦਰ ਸਿੰਘ ਜੰਮੂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿੱਚ ਮੋਟਾਪੇ ਨੇ ਵੱਡੀ ਪੱਧਰ ਤੇ ਪੈਰ ਪਸਾਰ ਲਏ ਹਨ। ਉਨਾਂ ਕਿਹਾ ਕਿ ਪੰਜਾਬ ਵਿਖੇ ਹਰ ਤੀਜਾ ਮਰਦ ਮੋਟਾਪੇ ਤੋਂ ਪੀੜਤ ਹੈ। ਉਨਾਂ ਦੱਸਿਆ ਕਿ ਮਹਿਲਾਵਾਂ ਵਿੱਚ ਇਹ ਦਰ ੩੭ ਫ਼ੀਸਦੀ ਤੱਕ ਹੈ। ਉਨਾਂ ਲੋਕਾਂ ਨੂੰ ਮੋਟਾਪੇ ਨੂੰ ਹਲਕੇ ਵਿੱਚ ਨਾ ਲੈਣ ਦੀ ਸਲਾਹ ਦਿੰਦਿਆਂ ਇਸਦਾ ਢੁਕਵਾਂ ਇਲਾਜ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ।ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੰਮੂ ਹਸਪਤਾਲ ਜਲੰਧਰ ਦੇ ਡਾਇਰੈਕਟਰ ਅਤੇ ਸਰਜਰੀ ਵਿਭਾਗ ਦੇ ਮੁਖੀ ਡਾ ਗੁਰਵਿੰਦਰ ਸਿੰਘ ਜੰਮੂ ਨੇ ਆਖਿਆ ਕਿ ਮੋਟਾਪਾ ਇੱਕ ਗੁੰਝਲਦਾਰ ਬਿਮਾਰੀ ਹੈ। 

ਮੋਟਾਪੇ ਨਾਲ ਵਿਅਕਤੀ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਤੌਰ ਤੇ ਪ੍ਰਭਾਵ ਪੈਂਦਾ ਹੈ। ਉਨਾਂ ਕਿਹਾ ਕਿ ਮੋਟਾਪਾ ਹੁਣ ਤਲਾਕ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ। ਟਾਈਪ 2 ਸ਼ੂਗਰ ਦੇ ਮਰੀਜ਼ਾਂ ਬਾਰੇ ਗੱਲ ਕਰਦਿਆਂ ਡਾ ਗੁਰਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਅੰਤਰਰਾਸ਼ਟਰੀ ਹਦਾਇਤਾਂ ਅਨੁਸਾਰ ਮੇਟਾਬੋਲਿਕ ਸਰਜਰੀ ਨੂੰ ਟਾਈਪ 2 ਸ਼ੂਗਰ ਦੇ ਮਰੀਜ਼ਾਂ ਦਾ ਪਹਿਲਾ ਇਲਾਜ਼ ਦੱਸਿਆ ਗਿਆ ਹੈ। ਸ਼ੂਗਰ ਅਤੇ ਮੋਟਾਪਾ ਇਕ ਅਜੇਹੀ ਬਿਮਾਰੀ ਹੈ ਜਿਸ ਨੂੰ ਮੇਟਾਬੋਲਿਕ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ । ਬਾਅਦ ਵਿਚ ਸਾਮ ਨੂੰ ਡਾ ਜੰਮੂ ਦੁਆਰਾ ਮੋਟਾਪੇ ਤੇ ਇਕ ਜਾਗਰੂਕਤਾ ਸੈਮੀਨਾਰ ਦਾ ਵੀ ਆਯੋਜਨ  ਕੀਤਾ ਗਿਆ ਜਿਥੇ ਉਨਾਨੇ  ਮੋਟਾਪਾ ਅਤੇ ਇਸ ਦੇ ਇਲਾਜ ਬਾਰੇ ਭਾਗੀਦਾਰਾਂ ਨੂੰ ਭਾਸਣ ਦਿੱਤਾ। ਡਾ ਜੰਮੂ ਨੇ ਕਿਹਾ ਕਿ ਪੰਜਾਬ ਵਿਖੇ ਮੋਟਾਪੇ ਦਾ ਵੱਡਾ ਕਾਰਨ ਸ਼ਹਿਰ ਵਾਸੀਆਂ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਢੰਗ ਹਨ। ਉਨਾਂ ਕਿਹਾ ਕਿ ਅਰਾਮਦਾਇਕ ਜ਼ਿੰਦਗੀ ਦਾ ਇਸਤੇ ਅਸਰ ਪੈਂਦਾ ਹੈ। ਜੰਕ ਫੂਡ, ਬਫ਼ੇ ਸਿਸਟਮ, ਸ਼ਰਾਬ ਨੋਸ਼ੀ ਨੇ ਮੋਟਾਪੇ ਨੂੰ ਪ੍ਰਫ਼ੁੱਲਿਤ ਕਰਨ ਵਿੱਚ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਬੱਚਿਆਂ ਵਿੱਚ ਮੋਬਾਈਲ, ਲੈਪਟਾਪ ਉੱਤੇ ਲੰਮਾਂ ਸਮਾਂ ਜੁੜੇ ਰਹਿਣ ਕਾਰਨ ਮੋਟਾਪਾ ਅਤੇ ਵਿਟਾਮਿਨ ਡੀ ਦੀ ਘਾਟ ਆਮ ਵੇਖੀ ਜਾ ਸਕਦੀ ਹੈ। ਉਨਾਂ ਕਿਹਾ ਕਿ ਮੋਟਾਪਾ ਪੀਹੜੀ ਦਰ ਪੀਹੜੀ ਵੀ ਚੱਲਦਾ ਰਹਿੰਦਾ ਹੈ, ਜਿਸ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ।

ਡਾ ਗੁਰਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਜਿੱਥੇ ਮੋਟਾਪਾ ਪੀੜਤ ਵਿਅਕਤੀ ਨੂੰ ਜੀਵਨ ਸ਼ੈਲੀ ਅਤੇ ਖਾਣ-ਪੀਣ ਦਾ ਢੰਗ ਬਦਲਕੇ ਰੋਜ਼ਮਰਾ ਦੀਆਂ ਕਸਰਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਉੱਥੇ ਮੋਟਾਪੇ ਲਈ ਮੌਜੂਦ ਇਲਾਜ ਵੱਲ ਵੀ ਤਵੱਜੋ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਬੀਮਾ ਕੰਪਨੀਆਂ ਨੇ ਹੁਣ ਮੋਟਾਪੇ ਨੂੰ ਬਿਮਾਰੀ ਵਜੋਂ ਤਸਲੀਮ ਕਰਦਿਆਂ ਇਸਦੇ ਇਲਾਜ ਨੂੰ ਕਵਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਆਰਥਿਕ ਤੌਰ ਉੱਤੇ ਪੈਸੇ ਖਰਚ ਹੋਣ ਦੇ ਡਰ ਤੋਂ ਇਲਾਜ ਤੋਂ ਟਲਣ ਵਾਲਿਆਂ ਨੂੰ ਇਲਾਜ ਕਰਾਉਣਾ ਆਸਾਨ ਹੋ ਗਿਆ ਹੈ।ਡਾ ਜੰਮੂ ਨੇ ਦੱਸਿਆ ਕਿ ਹੁਣ ਕੇਂਦਰ ਅਤੇ ਰਾਜ ਸਰਕਾਰਾਂ ਵੀ ਮੋਟਾਪੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਫ਼ਿੱਟ ਇੰਡੀਆ ਮੂਵਮੈਂਟ, ਨੈਸ਼ਨਲ ਮਾਨੀਟਰਿੰਗ ਫ਼ਰੇਮ ਵਰਕ, ਆਯੂਸਮਾਨ ਭਾਰਤ ਆਦਿ ਸਕੀਮਾਂ ਤਹਿਤ ਮੋਟਾਪੇ ਦੇ ਇਲਾਜ ਲਈ ਸੁਵਿਧਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਉਨਾਂ ਮੋਟਾਪਾ ਪੀੜਤਾਂ ਨੂੰ ਮੋਟਾਪੇ ਕਾਰਨ ਹੋਣ ਵਾਲੇ ਹੋਰ ਸਰੀਰਕ ਰੋਗਾਂ ਤੋਂ ਬਚਣ ਅਤੇ ਮੋਟਾਪਾ ਖਤਮ ਕਰਨ ਲਈ ਲੋੜੀਂਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਤੇ ਮੈਡੀਕਲ ਸਾਇੰਸ ਵੱਲੋਂ ਕੀਤੀਆਂ ਤਾਜ਼ਾ ਖੋਜ਼ਾਂ ਅਧੀਨ ਇਲਾਜ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ।ਡਾ ਗੁਰਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਮੋਟਾਪੇ ਦੇ ਮਰੀਜ਼ਾਂ ਵਿੱਚ ਮੇਟਾਬੋਲਿਕ ਸਰਜਰੀ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਗਠੀਆ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੀ ਹੈ। ਮੇਟਾਬੋਲਿਕ ਸਰਜਰੀ ਗੈਰ-ਮੋਟਾਪੇ ਮਰੀਜ਼ਾਂ ਵਿਚ ਸ਼ੂਗਰ ਦੇ ਇਲਾਜ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਡਾ ਗੁਰਵਿੰਦਰ ਸਿੰਘ ਜੰਮੂ ਨੇ ਇਹ ਵੀ ਕਿਹਾ ਕਿ ਸਰਜਰੀ ਲੈਪਰੋਸਕੋਪਿਕ ਤੌਰ ਤੇ ਕੀਤੀ ਜਾਂਦੀ ਹੈ, ਨਤੀਜੇ ਵਜੋਂ ਇਸ ਕਿਸਮ ਦੀ ਸਰਜਰੀ ਵਿਚ ਘੱਟ ਪੇਚੀਦਗੀਆਂ ਆਉਂਦੀਆਂ ਹਨ ਅਤੇ ਮਰੀਜ਼ ਠੀਕ ਹੋਣ ਵਿਚ ਬਹੁਤ ਘੱਟ ਸਮਾਂ ਲੈਂਦੇ ਹਨ ਅਤੇ ਮਰੀਜ਼ ਆਪਣੀ ਸਰਜਰੀ ਤੋਂ ਬਾਅਦ ਆਪਣੀ ਰੁਟੀਨ ਵਿਚ ਬਿਹਤਰ ਮਹਿਸੂਸ ਕਰਦੇ ਹਨ ਅਤੇ ਇੱਕ ਬਿਹਤਰ ਪਾਰਿਵਾਰਿਕ, ਸਮਾਜਿਕ ਅਤੇ ਕਾਰਜਸ਼ੀਲ ਜੀਵਨ ਜੀਂਦੇ ਹਨ ।ਇਸ ਮੌਕੇ ਡਾ ਗੁਰਵਿੰਦਰ ਸਿੰਘ ਜੰਮੂ ਨੇ ਆਪਣੇ ਕੁਝ ਮਰੀਜ਼ਾਂ ਦੇ ਤਜ਼ਰਬੇ ਵੀ ਸਾਂਝੇ ਕੀਤੇ, ਜਿਨਾਂ ਨੇ ਸ਼ੂਗਰ ਦੇ ਇਲਾਜ ਲਈ ਮੇਟਾਬੋਲਿਕ ਸਰਜਰੀ ਕਰਵਾਈ ਹੈ।

 

Tags: Health , Diabesity , Diabetes , Obesity , Dr Gurvinder Singh Jammu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD