ਮੋਟਾਪਾ ਇਕ ਜਟਲ ਬਿਮਾਰੀ ਹੈ ਅਤੇ ਇਹ ਮਨੁੱਖੀ ਸਰੀਰ ਦੀ ਪ੍ਰਤੀਯੋਗੀ ਪ੍ਰਣਾਲੀ ਨੂੰ ਵੀ ਕਮਜੋਰ ਕਰਦਾ ਹੈ। ਖੋਜਕਰਤਾਵਾਂ ਨੇ ਕੋਵਿਡ -19 ਦੇ ਗੰਭੀਰ ਰੂਪ ਵਿੱਚ ਮੋਟਾਪੇ ਅਤੇ ਸੂਗਰ ਨੂੰ ਵੀ ਸਾਮਲ ਕੀਤਾ ਹੈ । ਕੋਵਿਡ -19 ਮਹਾਂਮਾਰੀ ਦੇ ਸਮੇਂ ਤੇ ਵਾਇਰਸ, ਮੋਟਾਪਾ ਅਤੇ ਸੂਗਰ ਸਭ ਤੋਂ ਵੱਧ ਵਿਚਾਰ ਵਟਾਂਦਰੇ ਅਤੇ ਚਿੰਤਾਵਾਂ ਦੇ ਵਿਸਅਿਂ ਵਿਚੋਂ ਇਕ ਰਹੇ ਹਨ । ਅੱਜ ਭਾਰਤ ਵਿੱਚ ਵੱਧ ਤੋਂ ਵੱਧ ਲੋਕ ਮੋਟਾਪੇ ਤੇ ਵਿਚਾਰ ਕਰਨ ਲੱਗ ਪਏ ਹਨ। ਪਿਛਲੇ ਕੁਝ ਸਮੇਂ ਵਿੱਚ ਨੌਜਵਾਨ ਵਰਗ ਨੇ ਵੀ ਸਰਚ ਪੋਰਟਲੋਸ ਤੇ ਮੋਟਾਪਾ, ਖੁਰਾਕ, ਬੇਰੀਆਟਿ੍ਰਕ ਸਰਜਰੀ ਅਤੇ ਬਾਡੀ ਮਾਸ ਇੰਡੈਕਸ (ਬੀਐਮਆਈ) ਦੇ ਪੱਧਰ ਆਦਿ ਸਬੰਧਤ ਪ੍ਰਸ਼ਨਾਂ ਵਿੱਚ ਵਾਧਾ ਦੇਖਣ ਨੂੰ ਮਿਲਯਾ ਹੈ।ਬੈਰੀਏਟਿ੍ਰਕ ਅਤੇ ਮੈਟਾਬੋਲਿਕ ਸਰਜਰੀ ਦੇ ਮਾਹਰ ਡਾ ਗੁਰਵਿੰਦਰ ਸਿੰਘ ਜੰਮੂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿੱਚ ਮੋਟਾਪੇ ਨੇ ਵੱਡੀ ਪੱਧਰ ਤੇ ਪੈਰ ਪਸਾਰ ਲਏ ਹਨ। ਉਨਾਂ ਕਿਹਾ ਕਿ ਪੰਜਾਬ ਵਿਖੇ ਹਰ ਤੀਜਾ ਮਰਦ ਮੋਟਾਪੇ ਤੋਂ ਪੀੜਤ ਹੈ। ਉਨਾਂ ਦੱਸਿਆ ਕਿ ਮਹਿਲਾਵਾਂ ਵਿੱਚ ਇਹ ਦਰ ੩੭ ਫ਼ੀਸਦੀ ਤੱਕ ਹੈ। ਉਨਾਂ ਲੋਕਾਂ ਨੂੰ ਮੋਟਾਪੇ ਨੂੰ ਹਲਕੇ ਵਿੱਚ ਨਾ ਲੈਣ ਦੀ ਸਲਾਹ ਦਿੰਦਿਆਂ ਇਸਦਾ ਢੁਕਵਾਂ ਇਲਾਜ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ।ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੰਮੂ ਹਸਪਤਾਲ ਜਲੰਧਰ ਦੇ ਡਾਇਰੈਕਟਰ ਅਤੇ ਸਰਜਰੀ ਵਿਭਾਗ ਦੇ ਮੁਖੀ ਡਾ ਗੁਰਵਿੰਦਰ ਸਿੰਘ ਜੰਮੂ ਨੇ ਆਖਿਆ ਕਿ ਮੋਟਾਪਾ ਇੱਕ ਗੁੰਝਲਦਾਰ ਬਿਮਾਰੀ ਹੈ।
ਮੋਟਾਪੇ ਨਾਲ ਵਿਅਕਤੀ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਤੌਰ ਤੇ ਪ੍ਰਭਾਵ ਪੈਂਦਾ ਹੈ। ਉਨਾਂ ਕਿਹਾ ਕਿ ਮੋਟਾਪਾ ਹੁਣ ਤਲਾਕ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ। ਟਾਈਪ 2 ਸ਼ੂਗਰ ਦੇ ਮਰੀਜ਼ਾਂ ਬਾਰੇ ਗੱਲ ਕਰਦਿਆਂ ਡਾ ਗੁਰਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਅੰਤਰਰਾਸ਼ਟਰੀ ਹਦਾਇਤਾਂ ਅਨੁਸਾਰ ਮੇਟਾਬੋਲਿਕ ਸਰਜਰੀ ਨੂੰ ਟਾਈਪ 2 ਸ਼ੂਗਰ ਦੇ ਮਰੀਜ਼ਾਂ ਦਾ ਪਹਿਲਾ ਇਲਾਜ਼ ਦੱਸਿਆ ਗਿਆ ਹੈ। ਸ਼ੂਗਰ ਅਤੇ ਮੋਟਾਪਾ ਇਕ ਅਜੇਹੀ ਬਿਮਾਰੀ ਹੈ ਜਿਸ ਨੂੰ ਮੇਟਾਬੋਲਿਕ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ । ਬਾਅਦ ਵਿਚ ਸਾਮ ਨੂੰ ਡਾ ਜੰਮੂ ਦੁਆਰਾ ਮੋਟਾਪੇ ਤੇ ਇਕ ਜਾਗਰੂਕਤਾ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ ਜਿਥੇ ਉਨਾਨੇ ਮੋਟਾਪਾ ਅਤੇ ਇਸ ਦੇ ਇਲਾਜ ਬਾਰੇ ਭਾਗੀਦਾਰਾਂ ਨੂੰ ਭਾਸਣ ਦਿੱਤਾ। ਡਾ ਜੰਮੂ ਨੇ ਕਿਹਾ ਕਿ ਪੰਜਾਬ ਵਿਖੇ ਮੋਟਾਪੇ ਦਾ ਵੱਡਾ ਕਾਰਨ ਸ਼ਹਿਰ ਵਾਸੀਆਂ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਢੰਗ ਹਨ। ਉਨਾਂ ਕਿਹਾ ਕਿ ਅਰਾਮਦਾਇਕ ਜ਼ਿੰਦਗੀ ਦਾ ਇਸਤੇ ਅਸਰ ਪੈਂਦਾ ਹੈ। ਜੰਕ ਫੂਡ, ਬਫ਼ੇ ਸਿਸਟਮ, ਸ਼ਰਾਬ ਨੋਸ਼ੀ ਨੇ ਮੋਟਾਪੇ ਨੂੰ ਪ੍ਰਫ਼ੁੱਲਿਤ ਕਰਨ ਵਿੱਚ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਬੱਚਿਆਂ ਵਿੱਚ ਮੋਬਾਈਲ, ਲੈਪਟਾਪ ਉੱਤੇ ਲੰਮਾਂ ਸਮਾਂ ਜੁੜੇ ਰਹਿਣ ਕਾਰਨ ਮੋਟਾਪਾ ਅਤੇ ਵਿਟਾਮਿਨ ਡੀ ਦੀ ਘਾਟ ਆਮ ਵੇਖੀ ਜਾ ਸਕਦੀ ਹੈ। ਉਨਾਂ ਕਿਹਾ ਕਿ ਮੋਟਾਪਾ ਪੀਹੜੀ ਦਰ ਪੀਹੜੀ ਵੀ ਚੱਲਦਾ ਰਹਿੰਦਾ ਹੈ, ਜਿਸ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ।
ਡਾ ਗੁਰਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਜਿੱਥੇ ਮੋਟਾਪਾ ਪੀੜਤ ਵਿਅਕਤੀ ਨੂੰ ਜੀਵਨ ਸ਼ੈਲੀ ਅਤੇ ਖਾਣ-ਪੀਣ ਦਾ ਢੰਗ ਬਦਲਕੇ ਰੋਜ਼ਮਰਾ ਦੀਆਂ ਕਸਰਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਉੱਥੇ ਮੋਟਾਪੇ ਲਈ ਮੌਜੂਦ ਇਲਾਜ ਵੱਲ ਵੀ ਤਵੱਜੋ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਬੀਮਾ ਕੰਪਨੀਆਂ ਨੇ ਹੁਣ ਮੋਟਾਪੇ ਨੂੰ ਬਿਮਾਰੀ ਵਜੋਂ ਤਸਲੀਮ ਕਰਦਿਆਂ ਇਸਦੇ ਇਲਾਜ ਨੂੰ ਕਵਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਆਰਥਿਕ ਤੌਰ ਉੱਤੇ ਪੈਸੇ ਖਰਚ ਹੋਣ ਦੇ ਡਰ ਤੋਂ ਇਲਾਜ ਤੋਂ ਟਲਣ ਵਾਲਿਆਂ ਨੂੰ ਇਲਾਜ ਕਰਾਉਣਾ ਆਸਾਨ ਹੋ ਗਿਆ ਹੈ।ਡਾ ਜੰਮੂ ਨੇ ਦੱਸਿਆ ਕਿ ਹੁਣ ਕੇਂਦਰ ਅਤੇ ਰਾਜ ਸਰਕਾਰਾਂ ਵੀ ਮੋਟਾਪੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਫ਼ਿੱਟ ਇੰਡੀਆ ਮੂਵਮੈਂਟ, ਨੈਸ਼ਨਲ ਮਾਨੀਟਰਿੰਗ ਫ਼ਰੇਮ ਵਰਕ, ਆਯੂਸਮਾਨ ਭਾਰਤ ਆਦਿ ਸਕੀਮਾਂ ਤਹਿਤ ਮੋਟਾਪੇ ਦੇ ਇਲਾਜ ਲਈ ਸੁਵਿਧਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਉਨਾਂ ਮੋਟਾਪਾ ਪੀੜਤਾਂ ਨੂੰ ਮੋਟਾਪੇ ਕਾਰਨ ਹੋਣ ਵਾਲੇ ਹੋਰ ਸਰੀਰਕ ਰੋਗਾਂ ਤੋਂ ਬਚਣ ਅਤੇ ਮੋਟਾਪਾ ਖਤਮ ਕਰਨ ਲਈ ਲੋੜੀਂਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਤੇ ਮੈਡੀਕਲ ਸਾਇੰਸ ਵੱਲੋਂ ਕੀਤੀਆਂ ਤਾਜ਼ਾ ਖੋਜ਼ਾਂ ਅਧੀਨ ਇਲਾਜ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ।ਡਾ ਗੁਰਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਮੋਟਾਪੇ ਦੇ ਮਰੀਜ਼ਾਂ ਵਿੱਚ ਮੇਟਾਬੋਲਿਕ ਸਰਜਰੀ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਗਠੀਆ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੀ ਹੈ। ਮੇਟਾਬੋਲਿਕ ਸਰਜਰੀ ਗੈਰ-ਮੋਟਾਪੇ ਮਰੀਜ਼ਾਂ ਵਿਚ ਸ਼ੂਗਰ ਦੇ ਇਲਾਜ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਡਾ ਗੁਰਵਿੰਦਰ ਸਿੰਘ ਜੰਮੂ ਨੇ ਇਹ ਵੀ ਕਿਹਾ ਕਿ ਸਰਜਰੀ ਲੈਪਰੋਸਕੋਪਿਕ ਤੌਰ ਤੇ ਕੀਤੀ ਜਾਂਦੀ ਹੈ, ਨਤੀਜੇ ਵਜੋਂ ਇਸ ਕਿਸਮ ਦੀ ਸਰਜਰੀ ਵਿਚ ਘੱਟ ਪੇਚੀਦਗੀਆਂ ਆਉਂਦੀਆਂ ਹਨ ਅਤੇ ਮਰੀਜ਼ ਠੀਕ ਹੋਣ ਵਿਚ ਬਹੁਤ ਘੱਟ ਸਮਾਂ ਲੈਂਦੇ ਹਨ ਅਤੇ ਮਰੀਜ਼ ਆਪਣੀ ਸਰਜਰੀ ਤੋਂ ਬਾਅਦ ਆਪਣੀ ਰੁਟੀਨ ਵਿਚ ਬਿਹਤਰ ਮਹਿਸੂਸ ਕਰਦੇ ਹਨ ਅਤੇ ਇੱਕ ਬਿਹਤਰ ਪਾਰਿਵਾਰਿਕ, ਸਮਾਜਿਕ ਅਤੇ ਕਾਰਜਸ਼ੀਲ ਜੀਵਨ ਜੀਂਦੇ ਹਨ ।ਇਸ ਮੌਕੇ ਡਾ ਗੁਰਵਿੰਦਰ ਸਿੰਘ ਜੰਮੂ ਨੇ ਆਪਣੇ ਕੁਝ ਮਰੀਜ਼ਾਂ ਦੇ ਤਜ਼ਰਬੇ ਵੀ ਸਾਂਝੇ ਕੀਤੇ, ਜਿਨਾਂ ਨੇ ਸ਼ੂਗਰ ਦੇ ਇਲਾਜ ਲਈ ਮੇਟਾਬੋਲਿਕ ਸਰਜਰੀ ਕਰਵਾਈ ਹੈ।