Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਬੈਂਕ ਆਫ਼ ਇੰਡੀਆ ਵੱਲੋਂ ਗਾਹਕ ਆਊਟਰੀਚ ਪ੍ਰੋਗਰਾਮ ਦੀ ਸ਼ੁਰੂਆਤ, 116 ਕਰੋੜ ਰੁਪਏ ਵੱਖ ਵੱਖ ਸਕੀਮਾਂ ਲਈ ਕੀਤੇ ਜਾਰੀ

ਪੰਜਾਬ, ਹਰਿਆਣਾ, ਲਦਾਖ਼, ਦਿੱਲੀ ਅਤੇ ਰਾਜਸਥਾਨ ਵਿਚ 1500 ਆਊਟਲੈੱਟ ਖੋਲ੍ਹਣ ਦਾ ਮਿਥਿਆ ਟੀਚਾ

Commercial, Bank of India, Customer Outreach Programme, BOI, Atanu Kumar Das, Bank of India Mohali

Web Admin

Web Admin

5 Dariya News

ਮੋਹਾਲੀ , 13 Nov 2021

Last updated on: Nov 13, 2021, 00:00 IST

ਦੇਸ਼ ਦੇ ਬਿਹਤਰੀਨ ਪਬਲਿਕ ਸੈਕਟਰ ਬੈਂਕਾਂ ਵਿਚੋਂ ਇਕ ਜਾਣੇ ਜਾਂਦੇ ਬੈਂਕ ਆਫ਼ ਇੰਡੀਆ ਵੱਲੋਂ ਆਪਣੀਆਂ ਬਰਾਂਚਾਂ ਰਾਹੀਂ ਦੇਸ਼ ਭਰ ਵਿਚ ਗਾਹਕ ਆਊਟ ਰੀਚ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨਾ ਹੈ। ਕੇਂਦਰੀ ਸਰਕਾਰ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਦੇਸ਼ ਭਰ ਦੇ ਨਾਗਰਿਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ ਜਾ ਰਿਹਾ ਹੈ। ਇਸ ਲੜੀ ਹੇਠ ਬੈਂਕ ਆਫ਼ ਇੰਡੀਆ ਵੱਲੋਂ ਇਕ ਪ੍ਰੋਗਰਾਮ ਦਾ ਆਯੋਜਨ ਕਰਦੇ ਹੋਏ ਪੰਜਾਬ,ਦਿੱਲੀ,ਰਾਜਸਥਾਨ ਅਤੇ ਲਦਾਖ਼ ਵਿਚ 116 ਆਊਟਲੈੱਟ ਖੋਲ੍ਹਣ ਦੀ ਜਾਣਕਾਰੀ ਦਿਤੀ। ਬੈਂਕ ਦੇ ਐਮ ਡੀ ਅਤੇ ਸੀ ਈ ੳ ਅਤਨੂੰ ਕੁਮਾਰ ਦਾਸ ਨੇ ਸਮਾਰੋਹ ਵਿਚ ਹਿੱਸਾ ਲੈਂਦੇ ਹੋਏ  ਦੱਸਿਆਂ ਕਿ ਬੈਂਕ ਆਫ਼ ਇੰਡੀਆ ਦਾ ਇਨਾ ਰਾਜਾਂ ਵਿਚ 1500 ਆਊਟਲੈੱਟ ਖੋਲ੍ਹਣ ਦਾ ਟੀਚਾ ਹੈ। ਇਸ ਸਮਾਰੋਹ ਵਿਚ ਖੇਤਰੀ ਪ੍ਰਬੰਧਕ ਅਰੁਣ ਕੁਮਾਰ ਜੈਨ, ਨਵੀਂ ਦਿੱਲੀ ਜੋਨ ਤੋਂ ਅਜੇ ਕੁਮਾਰ ਸਮੇਤ ਬੈਂਕ ਦੇ ਵੱਡੇ ਅਧਿਕਾਰੀ ਅਤੇ ਪ੍ਰਮੁੱਖ ਗਾਹਕ ਸ਼ਾਮਿਲ ਹੋਏ।

ਬੈਂਕ ਦੇ ਐਮ ਡੀ ਅਤੇ ਸੀ ਈ ੳ ਅਤਨੂੰ ਕੁਮਾਰ ਦਾਸ ਨੇ ਦੱਸਿਆਂ ਕਿ ਆਪਣੇ ਗਾਹਕਾਂ ਦੇ ਵਪਾਰਿਕ ਵਰਗ ਅਨੁਸਾਰ ਹਾਲ ਹੀ ਵਿਚ ਖੁੱਦਰਾ, ਖੇਤੀਬਾੜੀ ਅਤੇ ਐਮ ਐੱਸ ਐਮ ਈ ਜਿਹੀਆਂ ਕਈ ਸਕੀਮਾਂ ਲਿਆਂਦੀਆਂ ਗਈਆਂ ਹਨ। ਇਸ ਦੇ ਨਾਲ ਹੀ ਬੈਂਕ ਵੱਲੋਂ ਹਾਲ ਹੀ ਵਿਚ ਹੋਮ ਲੋਨ ਅਤੇ ਆਟੋ ਲੋਨ ਵਿਚ ਵੀ ਆਰ ੳ ਆਈ ਵਿਚ ਵੀ ਕਮੀ ਕੀਤੀ ਗਈ ਹੈ। ਜਦ ਕਿ ਬੈਂਕ ਨੇ ਸਤੰਬਰ-2021 ਦੀ ਤਿਮਾਹੀ ਵਿਚ 99.89 ਪ੍ਰਤਿਸ਼ਤ ਦੇ ਫ਼ਾਇਦੇ ਨਾਲ 1,050.98 ਕਰੋੜ ਦਾ ਸ਼ੁੱਧ ਲਾਭ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਂਕ ਆਫ਼ ਇੰਡੀਆ ਆਪਣੇ ਗਾਹਕਾਂ ਦੀ ਬਿਹਤਰੀਨ ਸੇਵਾ ਲਈ ਸਦਾ ਲਾਮਬੰਦ ਹੈ। ਇਸ ਦੇ ਨਾਲ  ਹੀ ਉਨ੍ਹਾਂ ਦੱਸਿਆਂ ਕਿ ਬੈਂਕ ਵੱਲੋਂ 2021-22 ਦੀ ਦੂਜੀ ਤਿਮਾਹੀ ਲਈ  30 ਪ੍ਰਤਿਸ਼ਤ  ਡੀ.ਐੱਫ.ਐਸ ਦੇ ਟੀਚੇ ਦੇ ਮੁਕਾਬਲੇ ਪੀ.ਐਮ.ਜੇ.ਡੀ.ਵਾਈ ਵਿਚ 33 ਪ੍ਰਤਿਸ਼ਤ ਦਾ ਟੀਚਾ ਹਾਸਿਲ ਕੀਤਾ ਹੈ।  ਇਸ ਮੌਕੇ ਤੇ ਬੈਂਕ ਦੀਆਂ ਵੱਖ ਵੱਖ ਸਕੀਮਾਂ ਹੋਮ ਲੋਨ, ਆਟੋ ਲੋਨ, ਸਟਾਰਟ ਅੱਪ ਆਦਿ ਤਹਿਤ ਗਾਹਕਾਂ ਨੂੰ  ਤਿੰਨ ਸੌ ਕਰੋੜ ਦੇ ਸੈਕਸ਼ਨ ਲੈਟਰ ਵੀ ਵੰਡੇ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੈਂਕ ਆਫ਼ ਇੰਡੀਆ ਨੇ ਇਕੱਲੇ ਰੈਮ ਸੈਗਮੈਂਟ ਵਿਚ ਪੰਜ ਸੌ ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਚਾਰ ਸੌ ਕਰੋ ਤੋਂ ਵੱਧ ਰੁਪਏ ਵੰਡੇ ਜਾ ਚੁੱਕੇ ਹਨ। ਜਦ ਕਿ ਇਕੱਲੇ ਕਾਰਪੋਰੇਟ ਖੇਤਰਾਂ ਵਿਚ ਹੀ 8500 ਕਰੋੜ ਰੁਪਏ ਦਿਤੇ ਗਏ ਹਨ।

 

Tags: Commercial , Bank of India , Customer Outreach Programme , BOI , Atanu Kumar Das , Bank of India Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD