Friday, 17 May 2024

 

 

ਖ਼ਾਸ ਖਬਰਾਂ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ‘ਚ ਕੂੜੇ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲੀ ਕਾਰਬਨ ਦਾ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ: ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਜ਼ਿਲਾ ਹਸਪਤਾਲ ਵਿੱਚ ਮਨਾਇਆ "ਵਿਸ਼ਵ ਹਾਈਪਰਟੈਂਸ਼ਨ ਡੇਅ"

 

'ਆਪ' ਦੀ ਸਰਕਾਰ ਬਣਨ 'ਤੇ ਹਰ ਵਪਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ : ਅਰਵਿੰਦ ਕੇਜਰੀਵਾਲ ਅਸੀਂ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਦੇਵਾਂਗੇ-ਕੇਜਰੀਵਾਲ

Arvind Kejriwal, AAP, Aam Aadmi Party, Aam Aadmi Party Punjab, AAP Punjab, Bhagwant Mann, Kultar Singh Sandhwan, Saravjit Kaur Manuke, Prof Baljinder Kaur, Meet Hayer, Kulwant Singh Pandori, Principal Budh Ram, Manjit Singh Bilaspur, Amarjit Singh Sandoa, Jai Singh Rodi

Web Admin

Web Admin

5 Dariya News

ਬਠਿੰਡਾ , 29 Oct 2021

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਫੈਲੇ ਭ੍ਰਿਸ਼ਟਾਚਾਰ, ਅਪਰਾਧ ਅਤੇ ਇੰਸਪੈਰਟਰੀ ਅਤੇ ਮਾਫ਼ੀਆ ਰਾਜ 'ਤੇ ਚੋਟ ਕਰਦਿਆਂ ਐਲਾਨ ਕੀਤਾ ਕਿ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਅਪਰਾਧੀਆਂ, ਗੁੰਡਿਆਂ, ਭ੍ਰਿਸ਼ਟਾਚਾਰੀਆਂ ਅਤੇ ਇੰਸਪੈਰਟਰੀ ਰਾਜ ਤੋਂ ਮੁਕਤ ਕਰ ਦਿੱਤਾ ਜਾਵੇਗਾ। ਪਹਿਲੀ ਅਪ੍ਰੈਲ ਤੋਂ ਬਾਅਦ ਹਰ ਵਪਾਰੀ-ਕਾਰੋਬਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ 'ਆਪ' ਸਰਕਾਰ ਦੀ ਹੋਵੇਗੀ।ਸ਼ੁੱਕਰਵਾਰ ਨੂੰ ਬਠਿੰਡਾ 'ਚ ''ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੇਜਰੀਵਾਲ ਦੀ ਗੱਲਬਾਤ'' ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਜਿੱਥੇ ਵਪਾਰੀਆਂ-ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਿਆਂ, ਉੱਥੇ ਹੀ ਉਨਾਂ ਨੇ ਕਾਰੋਬਾਰੀਆਂ ਲਈ ਦੋ ਵੱਡੇ ਐਲਾਨ ਕੀਤੇ। ਕੇਜਰੀਵਾਲ ਨੇ ਪਹਿਲਾ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ 1 ਅਪ੍ਰੈਲ 2022 ਤੋਂ ਬਾਅਦ ਹਰ ਵਪਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ('ਆਪ' ਸਰਕਾਰ) ਹੋਵੇਗੀ। ਡਰਨਾ ਛੱਡ ਦੇਵੋ ਅਤੇ ਵਪਾਰ ਅਤੇ ਉਦਯੋਗ ਦੇ ਵਿਕਾਸ ਲਈ ਹੁਣ ਤੋਂ ਯੋਜਨਾਬੰਦੀ ਸ਼ੁਰੂ ਕਰ ਦੇਵੋ।ਦੂਸਰਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਇੱਕ ਇਮਾਨਦਾਰ ਸਰਕਾਰ ਦੇਵਾਂਗੇ।ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ, ''ਪੰਜਾਬ ਨੇ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਸਰਕਾਰ ਬਣਾਉਣ ਦੇ ਬਹੁਤ ਮੌਕੇ ਦਿੱਤੇ ਹਨ, ਪਰ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ। ਇੱਕ ਵਾਰ ਮੌਕਾ ਦੇਵੋ ਫਿਰ ਦਿੱਲੀ ਵਾਂਗ 'ਆਪ' ਦੀ ਸਰਕਾਰ ਨੂੰ ਕੋਈ ਵੀ ਹਿਲਾ ਨਹੀਂ ਸਕੇਗਾ।ਇਸ ਮੌਕੇ ਮੰਚ 'ਤੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ,ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਮੌਜੂਦ ਸਨ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਨਿਭਾਈ।ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਸਮੁੱਚਾ ਕਾਰੋਬਾਰੀ ਜਗਤ ਪੰਜਾਬ 'ਚ ਬਣਨ ਵਾਲੀ 'ਆਪ' ਦੀ ਇਮਾਨਦਾਰ ਸਰਕਾਰ 'ਚ ਪਾਰਟਨਰ (ਭਾਗੀਦਾਰ) ਬਣੇ। 

ਉਨਾਂ ਕਿਹਾ ਕਿ ਅਸੀਂ ਹੋਰਨਾਂ ਪਾਰਟੀਆਂ ਵਾਂਗ ਵਪਾਰੀਆਂ ਕੋਲੋਂ ਪੈਸੇ ਲੈਣ ਨਹੀਂ, ਸਗੋਂ ਸਹਿਯੋਗ ਮੰਗਣ ਅਤੇ ਸਰਕਾਰ 'ਚ ਹਿੱਸੇਦਾਰ ਬਣਾਉਣ ਆਏ ਹਾਂ, ਕਿਉਂ ਜੋ ਕਿ ਪੰਜਾਬ ਨੂੰ ਵੱਖਰੇ ਤੌਰ 'ਤੇ ਸਥਾਪਤ ਕਰਨਾ ਹੈ ਅਤੇ ਵਿਕਾਸ 'ਤੇ ਸਿਖ਼ਰ 'ਤੇ ਲੈ ਕੇ ਜਾਣਾ ਹੈ।ਕੇਜਰੀਵਾਲ ਨੇ ਪੰਜਾਬ 'ਚ ਫੈਲੇ ਅਪਰਾਧ, ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ ਨੂੰ ਪੂਰੀ ਤਰਾਂ ਖ਼ਤਮ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਵਪਾਰੀ ਅਤੇ ਕਾਰੋਬਾਰੀ ਡਰ ਵਿੱਚ ਜੀਅ ਰਹੇ ਹਨ। ਅਜਿਹੇ ਮਾਹੌਲ ਵਿੱਚ ਵਪਾਰ ਕਿਵੇਂ ਤਰੱਕੀ ਕਰੇਗਾ? ਉਲਟਾ ਵਪਾਰੀ ਆਪਣੇ ਵਪਾਰ ਨੂੰ ਸੀਮਤ ਹੀ ਰੱਖਣਾ ਚਾਹੇਗਾ। ਜਦੋਂ ਕਿ ਪੰਜਾਬ 'ਚ ਲੋੜ ਹੈ ਕਿ ਵਪਾਰ ਤਰੱਕੀ ਕਰੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਇਸ ਲਈ ਪੰਜਾਬ 'ਚ ਅਪਰਾਧ ਅਤੇ ਭ੍ਰਿਸ਼ਟਾਚਾਰ ਮੁਕਤ ਸੁਰੱਖਿਅਤ ਮਾਹੌਲ ਸਿਰਜਿਆ ਜਾਵੇਗਾ। ਉਨਾਂ ਵਪਾਰੀਆਂ ਨੂੰ ਹੈਰਾਨੀ ਨਾਲ ਪੁੱਛਿਆ ਕਿ ਜੋ-ਜੋ ਟੈਕਸ ਕੀ ਹੈ? ਪੁਲੀਸ ਗੁੰਡਾ ਅਨਸਰਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ?ਚੰਨੀ ਸਰਕਾਰ 'ਤੇ ਤੰਜ ਕਸਦਿਆਂ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਦੀ ਨਕਲ ਕਰਨਾ ਆਸਾਨ ਹੈ, ਪਰ ਅਮਲ ਕਰਨਾ ਮੁਸ਼ਕਿਲ ਹੈ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ 'ਆਪ ਸਰਕਾਰ' ਦੇ ਕੰਮਾਂ ਨੂੰ ਦੇਖ ਇੰਸਪੈਕਟਰੀ ਰਾਜ ਖ਼ਤਮ ਕਰਨ, ਵਪਾਰੀਆਂ ਨੂੰ ਭਾਗੀਦਾਰ ਬਣਾਉਣ ਅਤੇ ਉਦਯੋਗਾਂ ਨੂੰ ਸਹੂਲਤਾਂ ਦੇਣ ਦਾ ਐਲਾਨ ਤਾਂ ਜ਼ਰੂਰ ਕਰਦੇ ਹਨ, ਪਰ ਅਮਲ ਨਹੀਂ ਕਰਦੇ। ਉਨਾਂ ਦੋਸ਼ ਲਾਇਆ ਕਿ ਚੰਨੀ ਸਰਕਾਰ ਕੋਲ ਨਾ ਚੰਗੀ ਨੀਅਤ ਅਤੇ ਨਾ ਹੀ ਚੰਗੀ ਨੀਤੀ ਹੈ। ਇਸ ਕਾਰਨ ਪੰਜਾਬ ਵਿੱਚ ਕਰੀਬ 2700 ਹੋਟਲ ਬੰਦ ਹੋ ਗਏ ਅਤੇ ਹਜ਼ਾਰਾਂ ਉਦਯੋਗ ਪੰਜਾਬ ਤੋਂ ਬਾਹਰ ਚਲੇ ਗਏ।ਇਸ ਮੌਕੇ 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ, ''ਦੇਸ਼ 'ਚ ਸਥਾਪਤ ਸਰਕਾਰਾਂ ਵਪਾਰੀਆਂ, ਆੜਤੀਆਂ ਅਤੇ ਉਦਯੋਗਪਤੀਆਂ ਨੂੰ ਚੋਰ ਸਮਝਦੀਆਂ ਹਨ, ਜਦੋਂ ਕਿ ਇਹੀ ਲੋਕ ਸਭ ਤੋਂ ਵੱਧ ਟੈਕਸ ਅਦਾ ਕਰਦੇ ਹਨ। ਕਾਰੋਬਾਰੀ ਇਮਾਨਦਾਰ ਸਰਕਾਰ ਨੂੰ ਖ਼ੁਸ਼ੀ ਨਾਲ ਟੈਕਸ ਦਿੰਦਾ, ਕਿਉਂਕਿ ਉਸ ਨੂੰ ਪਤਾ ਇਸ ਟੈਕਸ ਦਾ ਲਾਭ ਕਿਸੇ ਨਾ ਕਿਸੇ ਰੂਪ 'ਚ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਮਿਲੇਗਾ।'' ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿੱਚ ਟੈਕਸ ਘਟਾਏ, ਇੰਸਪੈਕਟਰੀ ਰਾਜ ਖ਼ਤਮ ਕੀਤਾ ਅਤੇ ਫ਼ੈਕਟਰੀਆਂ ਲਈ ਬਿਜਲੀ, ਪਾਣੀ ਤੇ ਹੋਰ ਲੋੜਾਂ ਦੀ ਪੂਰਤੀ ਕੀਤੀ। ਇਸ ਕਾਰਨ ਅੱਜ ਦਿੱਲੀ ਵਿੱਚ ਉਦਯੋਗ, ਵਪਾਰ ਅਤੇ ਹੋਰ ਕਾਰੋਬਾਰ ਤਰੱਕੀਆਂ ਕਰ ਰਹੇ ਹਨ।

ਭਗਵੰਤ ਮਾਨ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ, ''ਭਾਜਪਾ ਸਾਡੇ ਆੜਤੀਆਂ ਨੂੰ ਚੋਰ, ਵਿਚੋਲਿਆਂ ਹੋਰ ਪਤਾ ਨਹੀਂ ਕੁੱਝ ਕਹਿੰਦੀ ਹੈ, ਜਦਕਿ ਆੜਤੀ ਕਿਸਾਨ ਦਾ ਸਰਵਿਸ ਪ੍ਰੋਵਾਈਡਰ (ਸੇਵਾਵਾਂ ਦੇਣ ਵਾਲਾ) ਹੈ। ਉਨਾਂ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਦਾ ਸਦੀਆਂ ਪੁਰਾਣਾ ਅਟੁੱਟ ਰਿਸ਼ਤਾ ਰਿਹਾ ਹੈ। ਇੱਥੋਂ ਤੱਕ ਕਿ ਆੜਤੀਏ ਕਿਸਾਨਾਂ ਦੇ ਧੀਆਂ-ਪੁੱਤਾਂ ਦੇ ਰਿਸ਼ਤੇ ਵੀ ਕਰਵਾਉਂਦੇ ਹਨ ਅਤੇ ਇਹ ਰਿਸ਼ਤੇ ਸਭ ਤੋਂ ਮਜ਼ਬੂਤ ਸਾਬਤ ਹੁੰਦੇ ਹਨ। ਉਨਾਂ ਆੜਤੀਆਂ ਨੂੰ ਕਿਸਾਨਾਂ ਦਾ ਅਨਐਲਾਣਿਆਂ ਸੀ.ਏ.  (ਚਾਰਟਰਡ ਅਕਾਉਟੇਂਟ) ਵੀ ਕਿਹਾ। ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਲ ਨਾ ਉਦਯੋਗਿਕ, ਨੀਤੀ ਹੈ, ਨਾ ਵਪਾਰਿਕ ਨੀਤੀ ਹੈ ਅਤੇ ਨਾ ਹੀ ਸਿੱਖਿਆ ਅਤੇ ਸਿਹਤ ਦੀ ਨੀਤੀ ਹੈ। ਉਨਾਂ ਕਿਹਾ ਕਿ ਦੇਸ਼ ਇੱਕ ਹਨੇਰੀ ਸੁਰੰਗ 'ਚ ਡਿਗ ਚੁੱਕਾ ਹੈ ਅਤੇ ਇਸ 70 ਸਾਲਾ ਹਨੇਰੀ ਸੁਰੰਗ ਵਿਚ ਆਮ ਆਦਮੀ ਪਾਰਟੀ ਇੱਕ ਰੌਸ਼ਨੀ ਦੀ ਕਿਰਨ ਵਜੋਂ ਨਜ਼ਰ ਆ ਰਹੀ ਹੈ, ਜੋ ਲੋਕ ਪੱਖੀ ਰਾਜਨੀਤਿਕ ਵਿਵਸਥਾ ਸਥਾਪਤ ਕਰ ਰਹੀ ਹੈ।ਭਗਵੰਤ ਮਾਨ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਕਿਹਾ ਜੇਕਰ ਇਹ ਕਿਸਾਨ ਅਤੇ ਖੇਤੀਬਾੜੀ ਵਿਰੋਧੀ ਕਾਨੂੰਨ ਲਾਗੂ ਹੋ ਗਏ ਤਾਂ ਇਨਾਂ ਦਾ ਸਿੱਧਾ ਮਾਰੂ ਅਸਰ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗ ਜਗਤ 'ਤੇ ਪਵੇਗਾ, ਕਿਉਂਕਿ ਸਾਰਾ ਕੁੱਝ ਖੇਤੀ ਨਾਲ ਜੁੜਿਆ ਹੋਇਆ ਹੈ।ਇਸ ਦੌਰਾਨ ਅਮਨ ਅਰੋੜਾ ਨੇ ਵਪਾਰੀਆਂ ਕਾਰੋਬਾਰੀਆਂ ਨੂੰ ਵੈਟ ਬਾਰੇ ਜਾਰੀ ਹੋਏ ਸਵਾ-2 ਲੱਖ ਨੋਟਿਸਾਂ ਨੂੰ ਵਪਾਰ-ਕਾਰੋਬਾਰ ਉੱਤੇ ਸਰਕਾਰ ਦਾ ਘਾਤਕ ਹਮਲਾ ਕਰਾਰ ਦਿੱਤਾ।ਇਸ ਮੌਕੇ ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ, ਜੈ ਸਿੰਘ ਰੋੜੀ, (ਸਾਰੇ ਵਿਧਾਇਕ) ਅਤੇ ਨੀਲ ਗਰਗ, ਗੁਰਜੰਟ ਸਿੰਘ ਸਿਵੀਆ, ਚਰਨਜੀਤ ਸਿੰਘ ਅੱਕਾਂਵਾਲੀ, ਜਗਰੂਪ ਸਿੰਘ ਗਿੱਲ, ਡਾ. ਵਿਜੈ ਸਿੰਗਲਾ, ਮਾਸਟਰ ਜਗਸੀਰ ਸਿੰਘ, ਬਲਕਾਰ ਸਿੰਘ ਸਿੱਧੂ, ਸੁਖਬੀਰ ਸਿੰਘ ਮਾਇਸਰਖਾਨਾ, ਅਨਿਲ ਠਾਕੁਰ, ਨਵਦੀਪ ਸਿੰਘ ਜੀਦਾ, ਅੰਮ੍ਰਿਤ ਗਰਗ ਆਦਿ ਸਥਾਨਕ ਆਗੂਆਂ ਸ਼ਾਮਲ ਸ਼ਨ।

 

Tags: Arvind Kejriwal , AAP , Aam Aadmi Party , Aam Aadmi Party Punjab , AAP Punjab , Bhagwant Mann , Kultar Singh Sandhwan , Saravjit Kaur Manuke , Prof Baljinder Kaur , Meet Hayer , Kulwant Singh Pandori , Principal Budh Ram , Manjit Singh Bilaspur , Amarjit Singh Sandoa , Jai Singh Rodi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD