ਪੰਜਾਬ ਸਰਕਾਰ ਰਾਜ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਮਕਸਦ ਲਈ ਮਹੱਤਵਪੂਰਨ ਧਾਰਮਿਕ ਸਥਾਨਾਂ ਨਾਲ ਸਬੰਧਿਤ ਪੁਰਾਣੀਆਂ ਸਮਾਰਕਾ ਦਾ ਰੱਖ ਰੱਖਾ ਕਰੇਗੀ ਅਤੇ ਪੰਜਾਬ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ 'ਤੇ ਲਿਆਉਣ ਲਈ ਗੰਭੀਰ ਅਤੇ ਤੇਜ ਕੋਸ਼ਿਸ਼ਾਂ ਕਰੇਗੀ। ਇਹ ਪ੍ਰਗਟਾਵਾ ਸੰਤ ਬਲਬੀਰ ਸਿੰਘ ਘੁਨਸ ਨੇ ਸੈਰ ਸਪਾਟਾ, ਸਭਿਆਚਾਰ ਮਾਮਲਿਆਂ ਅਤੇ ਜੇਲ੍ਹਾਂ ਦੇ ਮੁੱਖੀ ਸੰਸਦੀ ਸਕੱਤਰ ਦਾ ਆਹੁਦਾ ਸੰਭਾਲਣ ਦੇ ਮੌਕੇ ਕੀਤਾ। ਇਸ ਮੌਕੇ ਸੈਰ ਸਪਾਟਾ, ਸਭਿਆਚਾਰਕ ਮਾਮਲਿਆਂ ਅਤੇ ਜੇਲ੍ਹ ਮੰਤਰੀ ਸ:ਸਰਵਨ ਸਿੰਘ ਫਿਲੌਰ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿੱਤ ਮੰਤਰੀ ਸ:ਪਰਮਿੰਦਰ ਸਿੰਘ ਢੀ'ਡਸਾ ਸਣੇ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਅਤੇ ਉਨ੍ਹਾਂ ਦੇ ਸਮਰਥਕ ਹਾਜ਼ਰ ਸਨਸ:ਘੁਨਸ ਨੇ ਕਿਹਾ ਕਿ ਈਕੋ-ਸੈਰ-ਸਪਾਟਾ ਅਤੇ ਧਾਰਮਿਕ ਸੈਰ ਸਪਾਟੇ ਨੂੰ ਬੜ੍ਹਾਵਾ ਦੇਣਾ ਉਨ੍ਹਾਂ ਦੀ ਪ੍ਰਥਮਿਕਤਾ ਰਹੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ:ਪਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਖਾਸ ਕਰ ਜੇਲ੍ਹਾਂ ਵਿਚ ਨਸ਼ਿਆਂ ਨੂੰ ਰੋਕਣ ਲਈ ਹਰ ਯਤਨ ਕੀਤੇ ਜਾਣਗੇ।